Amritsar ‘ਚ ਵਿਆਹ ਸ਼ਾਦੀਆਂ ‘ਚ ਗਹਿਣੇ ਚੋਰੀ ਕਰਨ ਵਾਲੇ ਗੈਂਗ ਐਕਟਿਵ , ਇੱਕ ਸਮਾਗਮ ‘ਚੋਂ ਪੈਸਿਆਂ ਵਾਲਾ ਬੈਗ ਚੁੱਕ ਕੇ ਹੋਏ ਫਰਾਰ
ਅੰਮ੍ਰਿਤਸਰ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਗਹਿਣੇ ਚੋਰੀ ਕਰਨ ਵਾਲੇ ਗੈਂਗ ਸਰਗਰਮ ਹੋ ਗਏ ਹਨ। ਅੰਮ੍ਰਿਤਸਰ ਦੇ ਵੱਲਾ ਬਾਈਪਾਸ ਵਿੱਚ ਇੱਕ ਰਿਜ਼ੋਰਟ ਵਿਖੇ ਸ਼ਗਨ ਦੇ ਪ੍ਰੋਗਰਾਮ ਦੌਰਾਨ ਸੀਸੀਟੀਵੀ ਕੈਮਰੇ ਵਿੱਚ ਚੋਰ ਘੁੰਮਦੇ ਹੋਏ ਦਿਖਾਈ ਦਿੱਤੇ ਅਤੇ ਮੌਕਾ ਮਿਲਦੇ ਪਰਿਵਾਰ ਦਾ ਸ਼ਗਨ ਦੇ ਪੈਸਿਆਂ ਵਾਲਾ ਬੈਗ ਚੁੱਕ ਕੇ ਭੱਜ ਗਏ।
ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨ ਜੋ ਕਿ ਇੱਕ ਸ਼ਗਨ ਸਮਾਰੋਹ ਵਿੱਚ ਸ਼ਾਮਿਲ ਹੋਏ ਤਾਂ ਉਹਨਾਂ ਵੱਲੋਂ ਸ਼ਗਨ ਨਾਲ ਭਰਿਆ ਪੈਸਿਆਂ ਵਾਲਾ ਬੈਗ ਚੁੱਕ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਵਿਆਹ ਵਾਲੇ ਪਰਿਵਾਰ ਦੀਆਂ ਖੁਸ਼ੀਆਂ ਮਾਯੂਸੀ ਵਿੱਚ ਬਦਲ ਗਈਆਂ

ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਵਿੱਚ ਚੋਰ ਬੈਗ ਲੈ ਕੇ ਜਾਂਦੇ ਹੋਏ ਸਾਫ਼ ਦਿਖਾਈ ਦੇ ਰਹੇ ਹਨ। ਉਥੇ ਹੀ ਦੋਵਾਂ ਪਰਿਵਾਰਾਂ ਵੱਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਤੇ ਦੋਸ਼ੀਆਂ ਦੀ ਭਾਲ ਲਈ ਕਿਹਾ ਗਿਆ।
ਤੁਸੀਂ ਵੇਖ ਸਕਦੇ ਹੋ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਸੀ ਕਿ ਸ਼ਗਨ ਸਮਾਰੋਹ ਦੇ ਵਿੱਚ ਸ਼ਰੇਆਮ ਘੁੰਮਦੇ ਰਹੇ ਤਾਂ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤਾਂ ਪੈਸਿਆਂ ਦਾ ਭਾਰਾ ਬੈਗ ਚੁੱਕੇ ਫਰਾਰ ਹੋ ਗਏ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਤਿੰਨ ਤੋਂ ਚਾਰ ਸੋਨੇ ਦੀਆਂ ਮੁੰਦਰੀਆਂ ਤੇ 6-7 ਲੱਖ ਰੁਪਏ ,ਜੋ ਸ਼ਗਨਾਂ ਦੇ ਇਕੱਠੇ ਹੋਏ ਸੀ ,ਜੋ ਇਹਨਾਂ ਚੋਰਾਂ ਵੱਲੋਂ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।