Breaking News

MLA ਪਠਾਨਮਾਜਰਾ ਨੂੰ 12 ਤਰੀਕ ਨੂੰ ਕੋਰਟ ‘ਚ ਪੇਸ਼ ਹੋਣ ਦੇ ਹੁਕਮ, ਘਰ ਦੇ ਬਾਹਰ ਨੋਟਿਸ ਚਿਪਕਾਇਆ, ਸਿਆਸੀ ਹਲਚਲ ਤੇਜ਼

MLA ਪਠਾਨਮਾਜਰਾ ਨੂੰ 12 ਤਰੀਕ ਨੂੰ ਕੋਰਟ ‘ਚ ਪੇਸ਼ ਹੋਣ ਦੇ ਹੁਕਮ, ਘਰ ਦੇ ਬਾਹਰ ਨੋਟਿਸ ਚਿਪਕਾਇਆ, ਸਿਆਸੀ ਹਲਚਲ ਤੇਜ਼

ਰੇਪ ਮਾਮਲੇ ਦੇ ਆਰੋਪੀ, ਪੰਜਾਬ ਦੇ ਆਮ ਆਦਮੀ ਪਾਰਟੀ (AAP) ਦੇ MLA ਹਰਮੀਤ ਸਿੰਘ ਪਠਾਨਮਾਜਰਾ ਨੂੰ ਪਟਿਆਲਾ ਕੋਰਟ ਨੇ ਹਾਜ਼ਰੀ ਲੱਗਣ ਦੇ ਆਦੇਸ਼ ਦਿੱਤੇ ਹਨ। ਕੋਰਟ ਨੇ ਇਸ ਲਈ 12 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ।

 

 

 

 

ਭਗੌੜਾ ਘੋਸ਼ਿਤ ਕਰਨ ਦੀ ਕਾਰਵਾਈ ਕੀਤੀ ਜਾਵੇਗੀ

ਜੇ ਪਠਾਨਮਾਜਰਾ ਨਿਯਤ ਸਮੇਂ ‘ਤੇ ਕੋਰਟ ਵਿੱਚ ਹਾਜ਼ਰ ਨਾ ਹੋਏ ਤਾਂ ਉਹਨਾਂ ਨੂੰ ਭਗੌੜਾ ਘੋਸ਼ਿਤ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿੱਚ ਉਨ੍ਹਾਂ ਦੇ ਪਟਿਆਲਾ ਸਥਿਤ ਘਰ ਬਾਹਰ ਨੋਟਿਸ ਚਿਪਕਾਇਆ ਗਿਆ ਹੈ। ਇਨ੍ਹਾਂ ਦੇ ਪ੍ਰਾਪਰਟੀ ਨੂੰ ਵੀ ਅਟੈਚ ਕੀਤਾ ਜਾ ਸਕਦਾ ਹੈ।

 

 

 

 

 

ਜਾਣਕਾਰੀ ਲਈ, ਪਠਾਨਮਾਜਰਾ ਦੇ ਖਿਲਾਫ ਪਟਿਆਲਾ ਦੇ ਸਿਵਿਲ ਲਾਈਨ ਥਾਣੇ ਵਿੱਚ 2 ਮਹੀਨੇ ਪਹਿਲਾਂ ਰੇਪ ਮਾਮਲੇ ਦੀ FIR ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਫੜਨ ਲਈ ਕਾਰਵਾਈ ਕੀਤੀ, ਪਰ ਉਹ ਹਰਿਆਣਾ ਦੇ ਕਰਨਾਲ ਸਥਿਤ ਡਾਬਰੀ ਪਿੰਡ ਤੋਂ ਫਰਾਰ ਹੋ ਗਏ ਸਨ।

 

 

 

 

 

ਇਸ ਸਬੰਧ ਵਿੱਚ ਕਰਨਾਲ ਵਿੱਚ ਵੀ FIR ਦਰਜ ਕੀਤੀ ਗਈ ਸੀ। ਪਠਾਨਮਾਜਰਾ ਨੇ ਪਟਿਆਲਾ ਕੋਰਟ ਵਿੱਚ ਜਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ, ਪਰ 9 ਅਕਤੂਬਰ ਨੂੰ ਕੋਰਟ ਨੇ ਉਨ੍ਹਾਂ ਦੀ ਅਰਜ਼ੀ ਖਾਰਜ ਕਰ ਦਿੱਤੀ।

 

 

 

 

ਇਸ ਮਾਮਲੇ ਬਾਰੇ ਪਠਾਨਮਾਜਰਾ ਨੇ ਵੀ ਦੋ ਵੀਡੀਓਜ਼ ਜਾਰੀ ਕੀਤੀਆਂ, ਜਿਨ੍ਹਾਂ ਵਿੱਚ ਉਨ੍ਹਾਂ ਕਿਹਾ ਕਿ AAP ਦੀ ਦਿੱਲੀ ਟੀਮ ਦੇ ਖ਼ਿਲਾਫ਼ ਬੋਲਣ ਕਾਰਨ ਉਨ੍ਹਾਂ ਖਿਲਾਫ਼ ਪੁਰਾਣੇ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।

 

 

 

 

 

ਇੱਕ ਵੀਡੀਓ ‘ਚ ਪਠਾਨਮਾਜਰਾ ਆਖੀ ਵੱਡੀ ਗੱਲ

ਪਠਾਨਮਾਜਰਾ ਨੇ ਵੀਡੀਓ ਵਿੱਚ ਕਿਹਾ ਕਿ, “ਮੇਰਾ ਵੀਡੀਓ ਪਾਉਣ ਦਾ ਦਿਲ ਨਹੀਂ ਕਰ ਰਿਹਾ ਸੀ, ਪਰ ਮੇਰੇ ਪਰਿਵਾਰ ਨੂੰ ਤਕਲੀਫ਼ ਹੋ ਰਹੀ ਹੈ। ਮੇਰਾ ਕੀ ਦੋਸ਼ ਹੈ ਕਿ ਮੈਂ ਪੰਜਾਬ ਦੀ ਗੱਲ ਕੀਤੀ, ਪੰਜਾਬ ਦੇ ਪਾਣੀ ਦੀ ਗੱਲ ਕੀਤੀ ਅਤੇ ਹੜ੍ਹ ਦੀ ਗੱਲ ਕੀਤੀ? ਹੜ੍ਹ ਵਿੱਚ ਸਾਡਾ ਪੂਰਾ ਪੰਜਾਬ ਬਹਿ ਗਿਆ। ਇਸ ਵਿੱਚ ਕ੍ਰਿਸ਼ਨ ਕੁਮਾਰ ਦਾ ਦੋਸ਼ ਹੈ। ਸਾਡੇ ਹਲਕੇ ਵਿੱਚ ਵੀ ਪਾਣੀ ਆਉਂਦਾ ਹੈ। ਉੱਥੇ ਵੀ ਜੋ ਲੋਕ ਮਰੇ, ਉਹ ਕ੍ਰਿਸ਼ਨ ਕੁਮਾਰ ਕਾਰਨ ਮਰੇ।”

Check Also

ED attaches assets of Yuvraj Singh, Sonu Sood -ਯੁਵਰਾਜ ਸਿੰਘ ਤੇ ਸੋਨੂੰ ਸੂਦ ਸਣੇ ਕਈ ਵੱਡੇ ਸਿਤਾਰਿਆਂ ”ਤੇ ED ਦਾ ਐਕਸ਼ਨ! ਕਰੋੜਾਂ ਦੀ ਜਾਇਦਾਦ ਜ਼ਬਤ

ED attaches assets of Yuvraj Singh, Sonu Sood ਯੁਵਰਾਜ ਸਿੰਘ ਤੇ ਸੋਨੂੰ ਸੂਦ ਸਣੇ ਕਈ …