Breaking News

Sadhguru ਸਦਗੁਰੂ ਦੇ ਆਸ਼ਰਮ ਵਿੱਚ ਦੀਕਸ਼ਾ ਲਈ ਬੱਚੀਆਂ ਦੇ ਉੱਪਰਲੇ ਕੱਪੜੇ ਲੁਹਾਉਣ ਬਾਰੇ ਖੁਲਾਸਾ

What’s happening in Sadhguru ਸਦਗੁਰੂ ਦੇ ਆਸ਼ਰਮ ਵਿੱਚ ਦੀਕਸ਼ਾ ਲਈ ਬੱਚੀਆਂ ਦੇ ਉੱਪਰਲੇ ਕੱਪੜੇ ਲੁਹਾਉਣ ਬਾਰੇ ਖੁਲਾਸਾ

ਪੱਤਰਕਾਰ ਸ਼ਿਆਮ ਮੀਰਾ ਸਿੰਘ ਨੇ ਸਦਗੁਰੂ ਜੱਗੀ ਵਾਸੂਦੇਵ ਦੇ ਆਸ਼ਰਮ ਵਿੱਚ ਦੀਕਸ਼ਾ ਲਈ ਬੱਚੀਆਂ ਦੇ ਉੱਪਰਲੇ ਕੱਪੜੇ ਲੁਹਾਉਣ ਬਾਰੇ ਦੋ ਅੰਦਰੂਨੀ ਈਮੇਲਜ਼ ਬਾਰੇ ਵੱਡਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਹੈ।

ਇਨ੍ਹਾਂ ਈਮੇਲਜ਼ ਵਿੱਚ ਮਾਂ ਪ੍ਰਦੂਤਾ ਨੇ ਜੱਗੀ ਵਾਸੂਦੇਵ ਨੂੰ ਲਿਖਿਆ ਕਿ ਕੁੜੀਆਂ ਇਸ ਬਾਰੇ ਬੋਲਦੀਆਂ ਤਾਂ ਕੁਝ ਨਹੀਂ ਪਰ ਉਹ ਠੀਕ ਨਹੀਂ ਮਹਿਸੂਸ ਕਰਦੀਆਂ ਤੇ ਕੱਲ੍ਹ ਨੂੰ ਇਹ ਗੱਲ ਬਾਹਰ ਵੀ ਨਿਕਲ ਸਕਦੀ ਹੈ, ਖ਼ਾਸ ਕਰਕੇ ਜਦੋਂ ਉਨ੍ਹਾਂ ਦੇ ਮਾਪਿਆਂ ਨੂੰ ਇਹੋ ਜਿਹੇ ਅਭਿਆਸ ਬਾਰੇ ਕੁਝ ਨਹੀਂ ਪਤਾ। ਜੱਗੀ ਨੇ ਪ੍ਰਦੂਤਾ ਨਾਲ ਸਹਿਮਤੀ ਪ੍ਰਗਟਾਈ, ਭਾਵ ਇਹ ਅਭਿਆਸ ਬੰਦ ਕਰਾਇਆ ਜਾਏ।

ਈਮੇਲਜ਼ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਆਸ਼ਰਮ ਦੀ ਇਕ ਹੋਰ ਬਹੁਤ ਸੀਨੀਅਰ ਅਧਿਕਾਰੀ ਭਾਰਤੀ ਵਰਧਾਰਾਜ ਵੀ ਬੱਚੀਆਂ ਦੀ ਛਾਤੀ ਨੰਗੀ ਕਰਾਉਣ ਬਾਰੇ ਇਤਰਾਜ਼ ਕਰਦੀ ਹੈ।

ਸ਼ਿਆਮ ਮੀਰਾ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਸਨੇ ਇਨ੍ਹਾਂ ਈਮੇਲਜ਼ ਬਾਰੇ ਪੜਤਾਲ ਕਰ ਲਈ ਹੈ ਤੇ ਇਸ ਬਾਰੇ ਹੋਰ ਪੜਤਾਲ ਏਜੰਸੀਆਂ ਨੂੰ ਕਰਨੀ ਚਾਹੀਦੀ ਹੈ।

ਉਸਨੇ ਇਹ ਟਵੀਟ ਵੀ ਕੀਤਾ ਹੈ ਕਿ ਜੱਗੀ ਵਾਸੂਦੇਵ ਦੀ ਈਸ਼ਾ ਫਾਊਂਡੇਸ਼ਨ ਨੇ ਇਨ੍ਹਾਂ ਈਮੇਲਜ਼ ਦੇ ਜਾਅਲੀ ਹੋਣ ਦਾ ਦਾਅਵਾ ਕਰਦਿਆਂ ਮਾਣਹਾਨੀ ਦਾ ਕੇਸ ਕਰਨ ਦੀ ਧਮਕੀ ਦਿੱਤੀ ਹੈ ਪਰ ਉਸਨੇ ਪੀੜਤਾਂ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਨੇ ਵੀ ਇਨ੍ਹਾਂ ਦੋਸ਼ਾਂ ਦੀ ਪ੍ਰੋੜਤਾ ਕੀਤੀ ਹੈ।