Anita Huberman rejected from Tory nomination in Surrey Centre
Canada – ਇੱਕ ਹੋਰ ਭਾਰਤ ਪੱਖੀ ਦੀ ਕੈਨੇਡਾ ‘ਚ ਉਮੀਦਵਾਰੀ ਖੁੱਸੀ
ਸਥਾਨਕ ਸਿੱਖਾਂ ਦੇ ਵਿਰੋਧ ਦੇ ਬਾਵਜੂਦ ਮਾਰਚ 2024 ‘ਚ ਸਰੀ ਵਿਖੇ ਭਾਰਤੀ ਕੌਂਸਲ ਜਨਰਲ ਦਾ ਸਮਾਗਮ ਕਰਵਾਉਣ ਦੀ ਕੋਸ਼ਿਸ਼ ਕਰਨ ਵਾਲੀ ਸਰੀ ਬੋਰਡ ਆਫ ਟਰੇਡ ਦੀ ਉਸ ਵੇਲੇ ਦੀ ਮੁਖੀ ਅਨੀਤਾ ਹਬਰਮੈਨ ਨੇ ਆਪਣਾ ਅਹੁਦਾ ਛੱਡ ਕੇ ਸਰੀ-ਸੈਂਟਰ ਹਲਕੇ ਤੋਂ ਕੰਜ਼ਰਵਟਿਵ ਉਮੀਦਵਾਰੀ ਲੈਣੀ ਚਾਹੀ ਸੀ ਪਰ ਕੰਜ਼ਰਵਟਿਵ ਪਾਰਟੀ ਨੇ ਉਸਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ। ਨਾਮਜ਼ਦਗੀ ਉਮੀਦਵਾਰੀ ਤੋਂ ਜਵਾਬ ਹੋ ਗਿਆ।
ਉਹ ਪੰਜਵੀਂ ਭਾਰਤੀ ਰਾਸ਼ਟਰਵਾਦੀ ਸੋਚ ਨੂੰ ਸਮਰਪਿਤ ਉਮੀਦਵਾਰ ਹੈ, ਜਿਸ ਨੂੰ ਕੈਨੇਡਾ ਦੀਆਂ ਸਿਆਸੀ ਪਾਰਟੀਆਂ ਨੇ ਨਕਾਰਿਆ ਹੈ।
ਦੋ ਹਨ, ਚੰਦਰਾ ਆਰੀਆ ਤੇ ਰੂਬੀ ਢਾਲਾ, ਜਿਨ੍ਹਾਂ ਨੂੰ ਲਿਬਰਲ ਪਾਰਟੀ ਨੇ ਲੀਡਰਸ਼ਿਪ ਰੇਸ ‘ਚੋਂ ਕੱਢਿਆ।
ਤੀਜਾ ਵਿਰੇਸ਼ ਬਾਂਸਲ, ਜਿਸਨੂੰ ਓਂਟਾਰੀਓ ਲਿਬਰਲ ਪਾਰਟੀ ਨੇ ਉਮੀਦਵਾਰੀ ਤੋਂ ਭਜਾਇਆ।
ਚੌਥੀ ਰੁਚੀ ਵਾਲੀ, ਜੋ ਓਂਟਾਰੀਓ ਦੇ ਪਿਕਰਿੰਗ-ਬਰੁਕੱਲਿਨ ਹਲਕੇ ਤੋਂ ਕੰਜ਼ਰਵਿਟਵ ਨਾਮਜ਼ਦਗੀ ਲੜ ਰਹੀ ਸੀ।
………..ਤੇ ਪੰਜਵੀਂ ਅਨੀਤਾ ਹਬਰਮੈਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ