Watch: Dalit groom pulled off horse in UP for playing loud music, guests attacked with rods
ਮਥੁਰਾ ’ਚ ਉੱਚ ਜਾਤੀ ਦੇ ਹਿੰਦੂ ਬਦਮਾਸ਼ਾਂ ਨੇ ਦੋ ਦਲਿਤ ਲਾੜੀਆਂ ਅਤੇ ਇਕ ਬਰਾਤ ਦੀ ਕੀਤੀ ਕੁੱਟਮਾਰ, 5 ਮੁਲਜ਼ਮ ਗ੍ਰਿਫਤਾਰ
ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਰਿਫਾਇਨਰੀ ਥਾਣਾ ਖੇਤਰ ਦੇ ਇਕ ਪਿੰਡ ’ਚ ਇਕ ਛੋਟੇ ਜਿਹੇ ਝਗੜੇ ਨੂੰ ਲੈ ਕੇ ਬਦਮਾਸ਼ਾਂ ਨੇ ਅਨੁਸੂਚਿਤ ਜਾਤੀ (ਦਲਿਤ) ਨਾਲ ਸਬੰਧਤ ਦੋ ਲਾੜੀਆਂ ਅਤੇ ਇਕ ਬਰਾਤ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਲਾੜੇ ਉਨ੍ਹਾਂ ਨਾਲ ਵਿਆਹ ਕੀਤੇ ਬਗੈਰ ਹੀ ਵਾਪਸ ਪਰਤ ਗਏ। ਪੁਲਿਸ ਨੇ ਐਤਵਾਰ ਨੂੰ ਦਸਿਆ ਕਿ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਨੇ ਦਸਿਆ ਕਿ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਰਿਫਾਇਨਰੀ ਥਾਣਾ ਖੇਤਰ ਦੇ ਕਰਨਵਾਲ ਪਿੰਡ ਦੇ ਵਸਨੀਕ ਇਕ ਵਿਅਕਤੀ ਦੀਆਂ ਦੋ ਧੀਆਂ ਦਾ ਵਿਆਹ ਸ਼ੁਕਰਵਾਰ ਰਾਤ ਨੂੰ ਹੋਣਾ ਸੀ। ਉਨ੍ਹਾਂ ਦੇ ਵਿਆਹ ਦੀ ਜਲੂਸ ਜ਼ਿਲ੍ਹੇ ਦੇ ਗੋਵਰਧਨ ਥਾਣਾ ਖੇਤਰ ਦੇ ਸਮਾਈ ਖੇੜਾ (ਪੁੰਛਰੀ) ਪਿੰਡ ਤੋਂ ਆਈ ਸੀ।
ਪੁਲਿਸ ਅਨੁਸਾਰ ਰਾਤ ਕਰੀਬ 9:30 ਵਜੇ ਦੋਵੇਂ ਲਾੜੀਆਂ ਅਪਣੀ ਮਾਸੀ ਅਤੇ ਚਾਚੇ ਨਾਲ ਕਾਰ ’ਚ ਬਿਊਟੀ ਪਾਰਲਰ ਤੋਂ ਵਾਪਸ ਆ ਰਹੀਆਂ ਸਨ ਕਿ ਗਊਸ਼ਾਲਾ ਨੇੜੇ ਕਰਨਵਾਲ ਵਾਸੀ ਲੋਕੇਸ਼, ਰੋਹਤਾਸ਼ ਅਤੇ ਸਤੀਸ਼ ਦੀ ਬਾਈਕ ਨੇ ਕਾਰ ਨੂੰ ਛੂਹ ਲਿਆ।
Dalit groom pulled off horse in UP for playing loud music, guests attacked with rods
Know more 🔗 https://t.co/H9RxBFoyLF#UttarPradesh #Meerut pic.twitter.com/ZUDlkCKcCb
— The Times Of India (@timesofindia) February 22, 2025
ਪੁਲਿਸ ਅਨੁਸਾਰ ਮੋਟਰਸਾਈਕਲ ਸਵਾਰ ਨੌਜੁਆਨਾਂ ਨੇ ਕਾਰ ਡਰਾਈਵਰ (ਲਾੜੀ ਦੇ ਚਾਚਾ) ਨਾਲ ਝਗੜਾ ਸ਼ੁਰੂ ਕਰ ਦਿਤਾ। ਇਹ ਵੇਖ ਕੇ ਦੋਹਾਂ ਲਾੜੀਆਂ ਨੇ ਵਿਰੋਧ ਕੀਤਾ, ਜਿਸ ਕਾਰਨ ਬਦਮਾਸ਼ਾਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਮਾਸੀ ਨੂੰ ਕਾਰ ਤੋਂ ਖਿੱਚ ਲਿਆ ਅਤੇ ਕੁਟਣਾ ਸ਼ੁਰੂ ਕਰ ਦਿਤਾ। ਦੋਸ਼ ਹੈ ਕਿ ਉਨ੍ਹਾਂ ਦੇ ਚਿਹਰੇ ’ਤੇ ਚਿੱਕੜ ਵੀ ਸੁੱਟਿਆ ਗਿਆ ਸੀ।
ਪੁਲਿਸ ਨੇ ਦਸਿਆ ਕਿ ਜਦੋਂ ਲਾੜੀ ਦੇ ਪਰਵਾਰ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਮੌਕੇ ’ਤੇ ਪਹੁੰਚੇ। ਕੁੱਝ ਬਰਾਤੀ ਵੀ ਉਨ੍ਹਾਂ ਨਾਲ ਸ਼ਾਮਲ ਹੋਏ। ਪੁਲਿਸ ਨੇ ਦਸਿਆ ਕਿ ਹਮਲਾਵਰਾਂ ਨੇ ਵੀ ਅਪਣੇ ਪਰਵਾਰਕ ਜੀਆਂ ਨੂੰ ਬੁਲਾ ਲਿਆ ਅਤੇ ਦੋਹਾਂ ਪਾਸਿਆਂ ਤੋਂ ਲੜਾਈ ਸ਼ੁਰੂ ਹੋ ਗਈ ਜਿਸ ’ਚ ਲਾੜੀ ਦੇ ਪਿਤਾ ਦੇ ਸਿਰ ’ਤੇ ਸੱਟਾਂ ਲੱਗੀਆਂ ਅਤੇ ਕਈ ਹੋਰ ਜ਼ਖਮੀ ਹੋ ਗਏ।
ਪੁਲਿਸ ਨੇ ਦਸਿਆ ਕਿ ਹਮਲਾਵਰਾਂ ਵਿਚੋਂ ਇਕ ਸਤੀਸ਼ ਅਪਣੇ ਹੋਰ ਸਾਥੀਆਂ ਨਾਲ ਟਰੈਕਟਰ-ਟਰਾਲੀ ਵਿਚ ਵਿਆਹ ਵਾਲੀ ਥਾਂ ’ਤੇ ਪਹੁੰਚਿਆ ਅਤੇ ਲਾੜੀ ਦੇ ਘਰ ਦੇ ਬਾਹਰ ਖੜ੍ਹੀਆਂ ਦੋ ਗੱਡੀਆਂ ਨੂੰ ਟੱਕਰ ਮਾਰ ਦਿਤੀ। ਜਦੋਂ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸਾਰਿਆਂ ਨੂੰ ਕੁੱਟਣਾ ਸ਼ੁਰੂ ਕਰ ਦਿਤਾ। ਜਦੋਂ ਕੁੱਝ ਬਰਾਤੀਆਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਸਨਿਚਰਵਾਰ ਸਵੇਰੇ ਪਿੰਡ ’ਚ ਕਈ ਘੰਟਿਆਂ ਲਈ ਪੰਚਾਇਤ ਹੋਈ ਪਰ ਕੋਈ ਲਾਭ ਨਹੀਂ ਹੋਇਆ।
ਪੀੜਤਾ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਪਿੰਡ ਵਾਸੀ ਲੋਕੇਸ਼, ਸਤੀਸ਼, ਸ਼੍ਰੀਪਾਲ, ਸ਼ਿਸ਼ੂਪਾਲ, ਰੋਹਤਾਸ਼, ਅਜੇ, ਨਿਸ਼ਾਂਤ, ਉਦਲ, ਬ੍ਰਜੇਸ਼, ਦੀਪੂ, ਸ਼ੁਭਮ, ਪਵਨ, ਬਟੂਆ, ਅਨਿਲ ਅਤੇ ਅਮਿਤ ਵਿਰੁਧ ਦੰਗੇ, ਹਮਲਾ, ਲੁੱਟਖੋਹ, ਕਤਲ ਦੀ ਕੋਸ਼ਿਸ਼, ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਅਪਮਾਨ ਕਰਨ ਅਤੇ ਜਾਤੀਵਾਦੀ ਸ਼ਬਦਾਂ ਦੀ ਵਰਤੋਂ ਕਰਨ ਸਮੇਤ ਭਾਰਤੀ ਦੰਡਾਵਲੀ ਦੀਆਂ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਦੂਜੇ ਪਾਸੇ ਇਸ ਘਟਨਾ ਤੋਂ ਡਰ ਕੇ ਬਰਾਤੀ ਲਾੜੀਆਂ ਨਾਲ ਵਿਆਹ ਕੀਤੇ ਬਿਨਾਂ ਹੀ ਵਾਪਸ ਆ ਗਏ। ਪੁਲਿਸ ਅਤੇ ਹੋਰ ਲੋਕਾਂ ਦੇ ਮਨਾਉਣ ਤੋਂ ਬਾਅਦ ਵੀ ਲਾੜੇ ਫੇਰੇ ਲੈਣ ਲਈ ਤਿਆਰ ਨਹੀਂ ਹੋਏ।
ਰਿਫਾਇਨਰੀ ਥਾਣੇ ਦੇ ਇੰਚਾਰਜ ਇੰਸਪੈਕਟਰ ਸੋਨੂੰ ਕੁਮਾਰ ਨੇ ਦਸਿਆ ਕਿ ਨਾਮਜ਼ਦ ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਮਥੁਰਾ ਸ਼ਹਿਰ ਖੇਤਰ ਦੇ ਵਧੀਕ ਪੁਲਿਸ ਸੁਪਰਡੈਂਟ (ਏ.ਐਸ.ਪੀ.) ਡਾ. ਅਰਵਿੰਦ ਕੁਮਾਰ ਨੇ ਕਿਹਾ ਕਿ ਇਸ ਮਾਮਲੇ ’ਚ ਰੋਹਤਾਸ਼ ਯਾਦਵ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੋਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਕੁਮਾਰ ਨੇ ਕਿਹਾ ਕਿ ਇਸ ਸਮੇਂ ਪਿੰਡ ’ਚ ਪੂਰੀ ਤਰ੍ਹਾਂ ਸ਼ਾਂਤੀ ਹੈ ਅਤੇ ਸਾਵਧਾਨੀ ਵਜੋਂ ਕਿਸੇ ਹੋਰ ਘਟਨਾ ਨੂੰ ਰੋਕਣ ਲਈ ਪਿੰਡ ’ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਸੂਰਤ ’ਚ ਬਖਸ਼ਿਆ ਨਹੀਂ ਜਾਵੇਗਾ।
ਇੱਕ ਤਾਜ਼ਾ ਸਰਵੇ ਮੁਤਾਬਕ ਮੱਧ ਪ੍ਰਦੇਸ਼ ਵਿੱਚ 92% ਦਲਿਤ ਬੱਚੇ ਸਕੂਲਾਂ ਵਿੱਚ ਪਾਣੀ ਨਹੀਂ ਪੀ ਸਕਦੇ, 50% ਪਿੰਡਾਂ ਵਿੱਚ ਦਲਿਤ ਬੱਚਿਆਂ ਦੇ ਆਧੁਨਿਕ ਨਾਂ ਰੱਖਣ ‘ਤੇ ਉੱਚ ਜਾਤੀ ਲੋਕਾਂ ਵੱਲੋਂ ਕੁੱਟ ਮਾਰ ਕੀਤੀ ਜਾਂਦੀ ਹੈ, 80% ਪਿੰਡਾਂ ਵਿੱਚ ਦਲਿਤ ਮੰਦਰਾਂ ‘ਚ ਨਹੀਂ ਜਾ ਸਕਦੇ, ਕੋਈ ਵੀ ਪਿੰਡ ਛੂਤ-ਛਾਤ ਤੋਂ ਮੁਕਤ ਨਹੀਂ ਤੇ 70 ਤਰ੍ਹਾਂ ਦੀ ਛੂਤ-ਛਾਤ ਚੱਲ ਰਹੀ ਹੈ।
ਪਿਛਲੇ 22 ਸਾਲ ਤੋਂ ਉੱਥੇ ਭਾਜਪਾ ਦੀ ਸਰਕਾਰ ਹੈ। ਕਿਸੇ ਪੱਤਰਕਾਰ ਨੂੰ ਵਿਜੇ ਸਾਂਪਲਾ ਨੂੰ ਪੁੱਛਣਾ ਚਾਹੀਦਾ ਹੈ ਕੀ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਹੁੰਦਿਆਂ ਉਸਨੇ ਮੱਧ ਪ੍ਰਦੇਸ਼ ‘ਚ ਕਿੰਨੀ ਵਾਰ ਦੌਰੇ ਕੀਤੇ ਤੇ ਕਿੰਨੀ ਕੁ ਵਾਰ ਇਹੋ ਜਿਹੇ ਕੇਸਾਂ ਵਿਚ ਕਾਰਵਾਈ ਕੀਤੀ?
ਬਾਕੀ ਸੰਘ-ਭਾਜਪਾ ਵਾਲਿਆਂ ਤੇ ਉਨ੍ਹਾਂ ਦੇ ਸੰਦ ਬਣੇ ਫਰਜ਼ੀ ਅੰਬੇਦਕਰੀਆਂ ਨੂੰ ਵੀ ਇਸ ਬਾਰੇ ਪੁੱਛਣਾ ਚਾਹੀਦਾ ਹੈ ਕਿ ਉਹ ਇਸ ਵਿਤਕਰੇ ਬਾਰੇ ਕਿਉਂ ਨਹੀਂ ਬੋਲਦੇ?
ਜਿਹੜੇ ਕਹਿੰਦੇ ਨੇ ਕਿ ਪੰਜਾਬ ਵਿੱਚ ਇਸਾਈਕਰਨ ਦੀ ਮੁਹਿੰਮ ਦਾ ਸਭ ਤੋਂ ਵੱਡਾ ਕਾਰਨ ਜਾਤੀਵਾਦ ਹੈ, ਉਹ ਵੀ ਗਿਆਨ ਦੇਣ ਕਿ ਕੀ ਮੱਧ ਪ੍ਰਦੇਸ਼ ਦੇ ਮੁਕਾਬਲੇ ਪੰਜਾਬ ਵਿੱਚ ਅਜਿਹਾ ਵਿਤਕਰਾ ਕਿਤੇ ਨੇੜੇ-ਤੇੜੇ ਵੀ ਹੈ ?