The name Lawrence Bishnoi is being used in Canada to kill and intimidate Sikhs who commemorate Indira Gandhi’s assassination, and in India the same name is being used to threaten a Muslim journalist who speaks out against the government — telling her that if she does not write a piece in the Washington Post glorifying Indira Gandhi’s assassination, they will kill him and his father. Strange eh!
ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਇੰਦਰਾ ਗਾਂਧੀ ਦੇ ਸੋਧੇ ਨੂੰ ਮਨਾਉਣ ਵਾਲੇ ਸਿੱਖਾਂ ਨੂੰ ਮਰਾਉਣ ਤੇ ਡਰਾਉਣ ਵਾਸਤੇ ਵਰਤਿਆ ਜਾ ਰਿਹਾ ਤੇ ਭਾਰਤ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਸਰਕਾਰ ਵਿਰੁੱਧ ਬੋਲਣ ਵਾਲੀ ਮੁਸਲਮਾਨ ਪੱਤਰਕਾਰ ਨੂੰ ਇਹ ਕਹਿ ਕੇ ਧਮਕਾਉਣ ਲਈ ਵਰਤਿਆ ਜਾ ਰਿਹਾ ਕਿ ਜੇ ਤੂੰ ਇੰਦਰਾ ਗਾਂਧੀ ਦੇ ਸੋਧੇ ਨੂੰ ਚਮਕਾ ਕੇ “ਵਾਸ਼ਿੰਗਟਨ ਪੋਸਟ” ਵਿੱਚ ਲੇਖ ਨਾ ਲਿਖਿਆ ਤਾਂ ਤੈਨੂੰ ਤੇ ਤੇਰੇ ਪਿਓ ਨੂੰ ਮਾਰ ਦਿਆਂਗੇ।
ਪ੍ਰਸਿੱਧ ਪੱਤਰਕਾਰ ਰਾਣਾ ਅਯੂਬ ਨੇ ਐਕਸ ‘ਤੇ ਲਿਖਿਆ ਹੈ ਕਿ ਕਿ ਉਸਨੂੰ ਇੱਕ ਕੈਨੇਡੀਅਨ ਨੰਬਰ, ਜਿਸ ‘ਤੇ ਲਾਰੈਂਸ ਬਿਸ਼ਨੋਈ ਦੀ ਤਸਵੀਰ ਲੱਗੀ ਸੀ, ਤੋਂ ਇਹ ਫੋਨ ਦੋ ਨਵੰਬਰ ਦੀ ਰਾਤ ਆਇਆ ਸੀ।
ਇੱਕੋ ਨਾਮ ਪਰ ਮੁਲਕ ਦੇ ਹਿਸਾਬ ਵਰਤੋਂ ਅੱਡ-ਅੱਡ।
– ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
Thread: On the night of the 2nd of November, I received a phone call from a Canadian number threatening to kill me and my father if i did not publish an op-ed in the Washington post glorifying the assassination of Indra Gandhi. The display picture was that of Lawrence Bishnoi pic.twitter.com/UAJPdjLfCK
— Rana Ayyub (@RanaAyyub) November 4, 2025
ਕੈਨੇਡਾ ਦਾ ਇਮੀਗਰੇਸ਼ਨ ਮਹਿਕਮਾ ਰਾਹ ਲੱਭ ਰਿਹਾ ਹੈ ਕਿ ਭਾਰਤੀਆਂ ਅਤੇ ਬੰਗਲਾਦੇਸ਼ੀਆਂ ਦੇ ਅੱਡ-ਅੱਡ ਕੈਟੇਗਿਰੀ ‘ਚ ਲੱਗੇ ਵੀਜ਼ੇ ਅਤੇ ਵੀਜ਼ੇ ਲਈ ਦਿੱਤੀਆਂ ਅਰਜ਼ੀਆਂ ਰੱਦ ਕਿਵੇਂ ਕੀਤੀਆਂ ਜਾਣ।
ਅਜਿਹਾ ਦੋਵਾਂ ਮੁਲਕਾਂ ‘ਤੋਂ ਕੀਤੇ ਗਏ ਵੀਜ਼ਾ ਫਰਾਡ ਕਾਰਨ ਸੋਚਿਆ ਜਾ ਰਿਹਾ ਹੈ।
ਜੇ ਅਜਿਹਾ ਹੋਇਆ ਤਾਂ ਬਹੁਤੇ ਲੋਕਾਂ ਦੇ ਲੱਗੇ ਵੀਜ਼ੇ ਰੱਦ ਹੋ ਜਾਣਗੇ ਤੇ ਕਈਆਂ ਦੀਆਂ ਲੱਗੀਆਂ ਫ਼ਾਈਲਾਂ ਵੀ।
ਜਲਦ ਹੀ ਇਸ ਬਾਰੇ ਫ਼ੈਸਲਾ ਆ ਸਕਦਾ ਹੈ। ਪਾਰਲੀਮੈਂਟ ਤੋਂ ਮਨਜ਼ੂਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਮਿਲੀ ਖੁੱਲ੍ਹ ਦਾ ਨਾਜਾਇਜ਼ ਫਾਇਦਾ ਚੁੱਕਣ ਵਾਲੇ ਸਭ ਦੇ ਜੜ੍ਹੀਂ ਬਹਿਣਗੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
-ਕੈਨੇਡਾ ਦਾ ਇਮੀਗਰੇਸ਼ਨ ਮਹਿਕਮਾ ਹੋਰ ਸਖਤੀ ਦੇ ਰੌਂਅ ‘ਚ
-ਬਰੈਂਪਟਨ ਸ਼ਹਿਰ ‘ਸਿੱਖ ਨਸਲਕੁਸ਼ੀ’ ਦੇ ਦੁੱਖ ‘ਚ ਸ਼ਰੀਕ ਹੋਇਆ
-ਅਮਰੀਕਨ ਸੁਪਰੀਮ ਕੋਰਟ ‘ਚ ਟੈਰਿਫ ਮਾਮਲੇ ਦੀ ਸੁਣਵਾਈ ਕੱਲ੍ਹ ਤੋਂ
-ਵੜਿੰਗ ਦੀਆਂ ਬੂਟਾ ਸਿੰਘ ਬਾਰੇ ਟਿੱਪਣੀਆਂ ਨੇ ਵਿਵਾਦ ਸਿਰਜਿਆ
-ਮੋਹਾਲੀ ‘ਚ ਕੈਨੇਡਾ ਨਾਲ ਸਬੰਧਤ ਪੱਤਰਕਾਰ ਅਗਵਾ
-ਹਾਲੇ ਮੁੱਕਿਆ ਨਹੀਂ ਪੰਜਾਬ ਯੂਨੀਵਰਸਿਟੀ ਦਾ ਸੰਘਰਸ਼
-ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਨਹੀਂ ਮਿਲ ਰਹੇ ਵੀਜ਼ੇ
-ਸਿੱਖ ਫੌਜੀ ਦੀ ਯਾਦ ‘ਚ ਕੈਨੇਡਾ ਵਲੋਂ ਡਾਕ ਟਿਕਟ ਜਾਰੀ
-ਟਰੱਕ ਚਾਲਕ ਜਸ਼ਨਪ੍ਰੀਤ ਸਿੰਘ ਨੇ ਨਹੀਂ ਕੀਤਾ ਸੀ ਕੋਈ ਨਸ਼ਾ
-ਅਮਿਤਾਭ ਬੱਚਨ ਨੂੰ ਇਤਿਹਾਸ ‘ਚੋਂ ਬਰੀ ਕਰਨ ਦੀ ਮੁੜ ਕੋਸ਼ਿਸ਼
-ਕੇਂਦਰ ਨੇੇ ਪੰਜਾਬ ਯੂਨੀਵਰਸਿਟੀ ‘ਤੇ ਨਾਗਵਲ਼ ਹੋਰ ਕੱਸਿਆ
ਕੈਨੇਡਾ ਅਧਾਰਤ ‘ਹਮਦਰਦ’ ਮੀਡੀਆ ਨਾਲ ਕੰਮ ਕਰਦੇ ਟੀਵੀ ਐਂਕਰ ਗੁਰਪਿਆਰ ਸਿੰਘ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਤੋਂ ਅਗਵਾ ਕਰ ਲਿਆ ਗਿਆ ਹੈ।
ਪੰਜਾਬ ਪੁਲਿਸ ਵਲੋਂ ਜਾਰੀ ਕਹਾਣੀ ਮੁਤਾਬਕ ਅਗ਼ਵਾਕਾਰ ਦੋ ਨਿਹੰਗ ਹਨ, ਜੋ ਕਿ “ਸਿੱਖ ਬੰਦੀ ਛੁਡਾਓ ਮੋਰਚਾ” ਨਾਲ ਜੁੜੇ ਹੋਏ ਹਨ।
ਇਹ ਘਟਨਾ ਮੰਗਲਵਾਰ ਸ਼ਾਮ ਲਗਭਗ 5:15 ਵਜੇ ਹਮਦਰਦ ਟੀਵੀ ਦੇ ਦਫਤਰ ‘ਚ ਵਾਪਰੀ, ਜੋ ਕਿ ਸ਼ਿਵਾਲਿਕ ਵਿਹਾਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਸਥਿਤ ਹੈ।
ਹਮਦਰਦ ਟੀਵੀ ਦੇ ਮਾਲਕ ਅਤੇ ਮੁੱਖ ਸੰਪਾਦਕ ਅਮਰ ਸਿੰਘ ਭੁੱਲਰ ਵਲੋਂ ਦਿੱਤੀ ਜਾ ਰਹੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਜਾਂਚ ਕਰ ਰਹੀ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਨਵੰਬਰ ਦੇ ਪਹਿਲੇ ਹਫਤੇ ਦਾ ਇਤਿਹਾਸ ਦੁਬਾਰਾ ਲਿਖਣ ਦੀ ਕੋਸ਼ਿਸ਼
1984 ਤੋਂ ਬੀਬੀ ਜਗਦੀਸ਼ ਕੌਰ, ਬੀਬੀ ਨਿਰਪ੍ਰੀਤ ਕੌਰ, ਬੀਬੀ ਪੱਪੀ ਕੌਰ ਤੇ ਅਨੇਕਾਂ ਚਸ਼ਮਦੀਦ ਗਵਾਹ ਬੀਤੇ 43 ਸਾਲਾਂ ਵਿੱਚ ਅਨੇਕਾਂ ਵਾਰ ਆਨ ਰਿਕਾਰਡ ਗਵਾਹੀਆਂ ਦੇ ਚੁੱਕੇ ਹਨ ਕਿ ਅਮਿਤਾਭ ਬਚਨ ਸਿੱਖ ਨਸਲਕੁਸ਼ੀ ਲਈ ਉਕਸਾਉਣ ਵਾਸਤੇ ਮੋਹਰੀ ਰੋਲ ਨਿਭਾ ਰਿਹਾ ਸੀ। “ਅਸੀਂ ਆਪਣੇ ਅੱਖੀਂ ਇਸਨੂੰ ਕਹਿੰਦੇ ਸੁਣਿਆ-ਦੇਖਿਆ” ਇਹ ਕਹਿੰਦਿਆਂ-ਕਹਿੰਦਿਆਂ ਅਨੇਕਾਂ ਚਸ਼ਮਦੀਦ ਗਵਾਹ ਇਸ ਜਹਾਨੋਂ ਚਲੇ ਗਏ ਤੇ ਬਾਕੀ ਵੀ ਚਲੇ ਜਾਣਗੇ।
ਬੜੀ ਸ਼ਾਤਰਤਾ ਅਤੇ ਸੂਖਮ ਤਰੀਕੇ ਨਾਲ ਇਸ ਵਾਰ ਨਵੰਬਰ ਦੇ ਪਹਿਲੇ ਹਫਤੇ ਇਤਿਹਾਸ ਨੂੰ ਦੁਬਾਰਾ ਲਿਖਣ ਦਾ ਕੰਮ ਕਰ ਰਹੀ ਲਾਬੀ ਨੇ ਅਮਿਤਾਭ ਬੱਚਨ ਨੂੰ ਬਰੀ ਕਰਨ ਲਈ ਖੇਡ ਰਚੀ, ਜਿਸ ਵਿੱਚ ਦਿਲਜੀਤ ਨੂੰ ਵੀ ਵਰਤ ਲਿਆ ਗਿਆ (ਜਾਣੇ ਜਾਂ ਅਨਜਾਣੇ ਉਹ ਜਾਣਦਾ)। ਨਾਲ ਹੀ ਹਮੇਸ਼ਾ ਉਹ ਲਿਬਰਲ-ਸੈਕੂਲਰ ਲਾਣਾ ਅਮਿਤਾਭ ਨੂੰ ਬਰੀ ਕਰਨ ਲਈ ਸਰਗਰਮ ਹੋ ਗਿਆ, ਜੋ ਦਸਤਾਰਾਂ ਸਜਾ ਕੇ ਪਹਿਲਾਂ ਤੋਂ ਹੀ “ਇਹ ਗੱਲਾਂ ਛੱਡੋ, ਮਿੱਟੀ ਪਾਓ,ਅੱਗੇ ਵਧੋ” ਦਾ ਰਾਗ ਅਲ਼ਾਪਦਾ ਰਹਿੰਦਾ ਹੈ।
ਇਹ ਤਾਂ ਕੁਝ ਵੀ ਨਹੀਂ, ਹਾਲੇ ਵੀਹ-ਤੀਹ ਸਾਲ ਬਾਅਦ ਇਨ੍ਹਾਂ ਇਹ ਕਹਿਣਾ ਕਿ 1984 ‘ਚ ਨਸਲਕੁਸ਼ੀ ਹੀ ਨਹੀਂ ਸੀ ਹੋਈ, ਜੇ ਹੋਈ ਹੁੰਦੀ ਤਾਂ ਕੀ ਭਾਰਤ ਵਰਗੇ ਲੋਕਤੰਤਰ ‘ਚ ਕਿਸੇ ਨੂੰ ਸਜ਼ਾ ਨਾ ਹੁੰਦੀ, ਲੋਕ ਕਿਤੇ ਬੋਲਦੇ ਨਾ, ਅਦਾਲਤਾਂ ਚੁੱਪ ਰਹਿੰਦੀਆਂ। ਕਿਉਂਕੁਿ ਹੁਣ ਰੌਲੀ ਪਾਉਣ ਵਾਲੇ ਜਦ ਨੂੰ ਮਰ ਖਪ ਜਾਣਗੇ।
ਨਵੀਂ ਪੀੜ੍ਹੀ ਉਸ ਵੇਲੇ ਵੀ ਵਿਦਵਾਨਾਂ-ਵੱਡੇ ਪੱਤਰਕਾਰਾਂ ਮਗਰ ਲੱਗ ਕੇ ਦੁਬਿਧਾ ‘ਚ ਪੈ ਜਾਵੇਗੀ ਕਿ ਨਸਲਕੁਸ਼ੀ ਹੋਈ ਨੀ ਹੋਣੀ, ਜਿਵੇਂ ਹੁਣ ਸੋਚ ਰਹੇ ਨੇ ਕਿ ਅਮਿੁਤਾਭ ਬੱਚਨ ਨੇ ਕਿਹਾ ਨਹੀਂ ਹੋਣਾ।
ਅਸੀਂ ਇਹ ਗਵਾਹੀਆਂ ਸੁਣ-ਸੁਣ ਵੱਡੇ ਹੋਏ ਹਾਂ, ਸਾਨੂੰ ਨਹੀਂ ਭੁੱਲ ਸਕਦਾ ਕਿ ਅਮਿਤਾਭ ਬਚਨ ਸਮੇਤ ਕਾਂਗਰਸ ਦੀ ਪੂਰੀ ਜਮਾਤ ਅਤੇ ਸੰਘੀਆਂ ਦਾ ਕੀ ਰੋਲ ਸੀ। ਨਾਨਾਵਤੀ ਕਮਿਸ਼ਨ ‘ਚ ਇਨ੍ਹਾਂ ਕਾਂਗਰਸੀਆਂ ਤੇ ਸੰਘੀਆਂ ਦੇ ਨਾਮ ਤੱਕ ਮੌਜੂਦ ਹਨ। ਹੋ ਸਕਦਾ ਕੱਲ੍ਹ ਨੂੰ ਉਹ ਰਿਪੋਰਟ ਤੇ ਹੋਰ ਗਵਾਹੀਆਂ ਵੀ ਖਪਾ ਦੇਣਗੇ।
ਚੈਕੋਸਲੋਵਾਕੀਆ ਦਾ ਨਾਵਲਕਾਰ ‘ਮਿਲਾਨ ਕੁੰਦਰਾ’ ਲਿਖ਼ਦਾ ਹੈ “ਇੱਕ ਕੌਮ ਨੂੰ ਨਸ਼ਟ ਕਰਨ ਵਿੱਚ ਪਹਿਲਾ ਕਦਮ ਉਸ ਦੀ ਯਾਦਦਾਸ਼ਤ ਨੂੰ ਮੇਟ ਦੇਣਾ ਹੁੰਦਾ ਹੈ। ਉਸ ਦੀਆਂ ਕਿਤਾਬਾਂ, ਉਸ ਦੇ ਸੱਭਿਆਚਾਰ ਅਤੇ ਉਸ ਦੇ ਇਤਿਹਾਸ ਨੂੰ ਤਬਾਹ ਕਰ ਦੇਵੋ। ਫਿਰ ਕਿਸੇ ਕੋਲੋਂ ਨਵੀਆਂ ਕਿਤਾਬਾਂ ਲਿਖਵਾ ਲਵੋ, ਨਵਾਂ ਸੱਭਿਆਚਾਰ ਘੜ ਲਵੋ, ਇੱਕ ਨਵਾਂ ਇਤਿਹਾਸ ਰਚ ਲਵੋ। ਕੁਝ ਚਿਰ ਬਾਅਦ ਉਹ ਕੌਮ ਆਪੇ ਇਹ ਗੱਲ ਭੁੱਲ ਜਾਏਗੀ ਕਿ ਉਹ ਕੀ ਹੈ ਤੇ ਕੀ ਸੀ?”
ਪਰ ਜਾਗਦੀ ਜ਼ਮੀਰ ਵਾਲੇ ਨਾ ਭੁੱਲੇ ਹਨ ਤੇ ਨਾ ਭੁੱਲਣਗੇ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਪੰਜਾਬ ਯੂਨੀਵਰਸਿਟੀ, ਚੰਡੀਗੜ, ਨਾ ਸਿਰਫ ਪੰਜਾਬ ਦਾ ਇਕ ਵੱਕਾਰੀ, ਇਤਹਾਸਕ ਬਰਾੰਡ ਹੈ ਬਲਕਿ ਅਜ ਇਸ ਦੀ ਜ਼ਮੀਨ-ਜਾਇਦਾਦ ਦੀ ਕੀਮਤ ਖਰਬਾੰ ਵਿਚ ਹੈ | ਸ਼ੁਕਰ ਹੈ ਇਸ ਅਦਾਰੇ ਉਪਰ ਰਸਸ ਦੇ ਚੋਰੀੰ ਛਿਪੀੰ ਕਬਜ਼ੇ ਵਿਰੁਧ ਸਮੁਚਾ ਪੰਜਾਬ ਇਕ ਜ਼ਬਾਨ, ਲਲਕਾਰੇ ਮਾਰਦਾ ਉਠ ਖੜਾ ਹੋਇਆ ਹੈ |
ਇਸ ਯੂਨੀਵਰਸਿਟੀ ਦੇ ਇਤਹਾਸ ਦੇ ਅਧਿਐਨ ਪਿਛੋੰ ਮੈੰ ਕੁਛ ਇਕ ਦਿਲਚਸਪ ਤੱਥ ਦੋਸਤਾੰ ਦੀ ਜਾਣਕਾਰੀ ਹਿਤ ਪੇਸ਼ ਕਰ ਰਿਹਾ ਹਾੰ |
ਪੰਜਾਬ ਉਪਰ 1849 ਵਿਚ ਈਸਟ ਇੰਡੀਆ ਕੰਪਨੀ ਦੇ ਕਬਜ਼ੇ ਉਪਰੰਤ ਅੰਗਰੇਜ਼ੀ ਹਕੂਮਤ ਨੂੰ ਕੁਸ਼ਲਤਾ ਨਾਲ ਚਲਾਉਣ ਦੇ ਹਿਤਾੰ ਵਿਚ ਯੋਰਪੀ ਤਰਜ਼ ਦੇ ਵਿਦਿਅਕ ਪਰਬੰਧ ਦੀ ਲੋੜ ਮਹਿਸੂਸ ਹੋਈ | ਪੰਜਾਬ ਵਿਚ ਵਿਦਿਆ ਵਿਭਾਗ ਦੀ ਸਥਾਪਨਾ 1856 ਵਿਚ ਹੋਈ |
ਪੰਜਾਬ ਵਿਚ ਵਿਦਿਆ ਦੇ ਪਸਾਰ ਵਿਚ ਸਟੇਟ ਦੇ ਲੋਕਾੰ ਦੀ ਵਡੀ ਭੂਮਕਾ ਰਹੀ | ਜ਼ਿਮੀੰਦਾਰਾੰ ਤੋੰ ਉਗਰਾਹੇ ਜਾੰਦੇ ਮਾਲੀਏ ਉਪਰ 1 ਫੀਸਦੀ ਸੈੱਸ ਲਗਿਆ | ਇਸ ਪੈਸੇ ਨਾਲ ਸ਼ੁਰੂ ਵਿਚ 456 ਪਿੰਡਾੰ ਵਿਚ ਸਕੂਲ ਖੁਲੇ | ਅਕਤੂਬਰ 1860 ਵਿਚ ਲਾਹੌਰ ਵਿਚ ਪਹਿਲਾ ਮੈਡੀਕਲ ਕਾਲਜ ਸਥਾਪਤ ਹੋਇਆ | ਅਪਰੈਲ 1861 ਵਿਚ ਲਾਹੌਰ ਵਿਚ ਹੀ ਇਕ ਉਚ ਕੋਟੀ ਦਾ ਸਕੂਲ ਖੋਲਣ ਦਾ ਫੈਸਲਾ ਹੋਇਆ ਜਿਸ ਨੇ ਅਗੋੰ ਭਵਿਖ ਦੇ ਬਣਨ ਵਾਲੇ ਕਾਲਜ ਦਾ ਕੇੰਦਰ ਬਣਨਾ ਸੀ |
ਇਸੇ ਕਿਸਮ ਦਾ ਇਕ ਹੋਰ ਸਕੂਲ ਦਿਲੀ ਖੋਲਿਆ ਗਿਆ | ਗ਼ਦਰ ਪਿਛੋੰ ਦਿਲੀ ਨੂੰ ਪੰਜਾਬ ਨਾਲ ਮਿਲਾ ਦਿਤਾ ਗਿਆ ਸੀ | ਇਨਾੰ ਦੋਵਾੰ ਸਕੂਲਾੰ ਨੂੰ ਕਲਕਤਾ ਯੂਨੀਵਰਸਿਟੀ ਨਾਲ ਜੋੜ ਦਿਤਾ ਗਿਆ | ਪੰਜਾਬ ਦੇ ਮੈਟਰਕ ਅਤੇ 12ਵੀੰ ਸ਼ਰੇਣੀ ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਬਣਨ ਤਕ ਇਮਤਹਾਨ ਦੇਣ ਕਲਕਤੇ ਜਾੰਦੇ ਸਨ |
1865 ਵਿਚ ਅੰਜਮਨ-ਏ-ਪੰਜਾਬ ਨਾੰ ਦੇ ਸਾਹਿਤਕ ਸੰਗਠਣ ਨੇ ਪੰਜਾਬ ਲਈ ਅਪਣੀ ਯੂਨੀਵਰਸਿਟੀ ਦੀ ਤਹਿਰੀਕ ਸ਼ੁਰੂ ਕੀਤੀ ਕਿਉੰਕਿ ਪੰਜਾਬ ਦੇ ਵਿਦਿਆਰਥੀਆੰ ਲਈ ਕਲਕਤੇ ਜਾਣਾ ਵਡਾ ਝੰਜਟ ਸੀ |
ਇਸ ਤਹਿਰੀਕ ਵਿਚ ਅਗੇ ਜਾ ਕੇ ਸਰਦਾਰ ਦਿਆਲ ਸਿੰਘ ਮਜੀਠੀਆ ਨੇ ਵਡਾ ਯੋਗਦਾਨ ਪਾਇਆ | ਸਰਦਾਰ ਨੇ 1881 ਵਿਚ ਟਰਿਬਿਊਨ ਅਖਬਾਰ ਸ਼ੁਰੂ ਕੀਤਾ ਜਿਸ ਦਾ ਮੁਢਲਾ ਨਿਸ਼ਾਨਾ ਯੂਨੀਵਰਸਿਟੀ ਦੀ ਤਹਿਰੀਕ ਨੂੰ ਸਫਲ ਬਨਾਉਣਾ ਸੀ |
ਉਨੀੰ ਸਾਲੀੰ ਇਕ ਵਿਵਾਦ ਚਲਿਆ ਕਿ ਕੀ ਯੂਨੀਵਰਸਿਟੀ ਲਾਹੌਰ ਵਿਚ ਸਥਾਪਤ ਹੋਵੇ ਜਾੰ ਦਿਲੀ ਵਿਚ | ਪੂਰਬੀਆ ਲਾਬੀ ਦਿਲੀ ਲਈ ਜ਼ੋਰ ਪਾ ਰਹੀ ਸੀ | ਪਰ ਪੰਜਾਬੀ ਲੋਕ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਵਿਚ ਹੀ ਚਾਹੁੰਦੇ ਸਨ |
ਅੰਗਰੇਜ਼ ਸਰਕਾਰ ਨੇ ਦਿਲੀ ਵਾਲਾ ਸੁਝਾਅ ਰੱਦ ਕਰ ਦਿਤਾ | ਪਰ ਫੈਸਲਾ ਕੀਤਾ ਕਿ ਯੂਨੀਵਰਸਿਟੀ ਵਲ ਹੌਲੀ ਹੌਲੀ ਅਗੇ ਵਧਿਆ ਜਾਵੇ | ਇੰਜ 1865 ਵਿਚ ਲਾਹੌਰ ਵਾਲੇ ਕਾਲਜ ਦਾ ਨਾੰ “ਯੂਨੀਵਰਸਿਟੀ ਕਾਲਜ” ਰਖ ਦਿਤਾ ਅਤੇ ਇਸ ਨੂੰ 21000 ਰੁਪੈ ਦੀ ਗਰਾੰਟ ਦਿਤੀ | ਯੂਨੀਵਰਸਿਟੀ ਦੇ ਸਮਰਥਕ 1 ਲਖ ਰੁਪੈ ਅਪਣੇ ਤੌਰ ਤੇ ਇਕਠੇ ਕਰ ਕੇ ਯੂਨੀਵਰਸਿਟੀ ਕਾਲਜ ਚਲਾਉੰਦੇ ਗਏ | ਯੂਨੀਵਰਸਿਟੀ ਕਾਲਜ ਦੀ ਗਵਰਨਿੰਗ ਵਾਲੇ ਅਦਾਰੇ ਦਾ ਨਾੰ ਸੈਨਟ ਸੀ | ਕਾਲਜ ਯੋਰਪੀ ਵਿਗਿਆਨ, ਅੰਗਰੇਜ਼ੀ ਅਤੇ ਦੇਸੀ ਭਾਸ਼ਾਵਾੰ ਦੀ ਪੜਾਈ ਕਰਵਾਉੰਦਾ ਸੀ | ਇਸੇ ਵਿਦਿਅਕ ਯੋਜਨਾ ਅਧੀਨ 1870 ਵਿਚ ਇਕ ਕਾਨੂੰਨ ਦੀ ਪੜਾਈ ਦਾ ਕਾਲਜ ਚਾਲੂ ਹੋਇਆ |
ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਦਾ ਕਾਨੂੰਨ ਲੈਜਸਲੇਟਵ ਕੌੰਸਲ ਨੇ ਅਕਤੂਬਰ 1882 ਵਿਚ ਪਾਸ ਕੀਤਾ ਅਤੇ ਇਸ ਦਾ ਗਜ਼ਟ ਨੋਟੀਫਿਕੇਸ਼ਨ 14 ਅਕਤੂਬਰ 1882 ਨੂੰ ਛਪਿਆ | ਪਹਿਲਾ ਵੀ.ਸੀ. ਬੇਡਨ ਪਾਵਲ ਲਾਇਆ ਜਦ ਕਿ ਡਾ ਲਿਟਨਰ ਰਜਿਸਟਰਾਰ ਨਿਯੁਕਤ ਹੋਇਆ | ਯੂਨੀਵਰਸਿਟੀ ਦੀ ਸੈਨਟ ਦੀ ਪਹਿਲੀ ਮੀਟਿੰਗ ਨੋਟੀਫਿਕੇਸ਼ਨ ਵਾਲੇ ਦਿਨ ਬਾਰਨਜ਼ ਕੋਰਟ, ਸ਼ਿਮਲੇ, ਹੋਈ |
ਅੰਗਰੇਜ਼ੀ ਭਾਰਤ ਦੀਆੰ ਪਹਿਲੀਆੰ ਤਿੰਨਾੰ ਯੂਨੀਵਰਸਿਟੀਆੰ ਜੋ ਕਲਕਤੇ, ਬੰਬੇ ਅਤੇ ਮਦਰਾਸ ਖੁਲੀਆੰ, ਦੇ ਟਾਕਰੇ ਪੰਜਾਬ ਯੂਨੀਵਰਸਿਟੀ ਦੀ ਵਡੀ ਭਿੰਨਤਾ ਇਸ ਗਲੋੰ ਸੀ ਕਿ ਇਸ ਦੀ ਹੋੰਦ ਸਰਕਾਰੀ ਪਹਿਲਕਦਮੀ ਦੀ ਕਿਰਪਾ ਨਾਲ ਨਹੀੰ ਬਲਕਿ ਲੋਕਾੰ ਦੀ ਪਹਿਲਕਦਮੀ ਕਾਰਨ ਸੰਭਵ ਹੋ ਸਕੀ |
ਦੂਜਾ ਵਖਰੇਵਾੰ ਇਹ ਸੀ ਕਿ ਇਸ ਦੀ ਸੈਨਟ, ਹੋਰਨਾੰ ਯੂਨੀਵਰਸਿਟੀਆੰ ਦੇ ਮੁਕਾਬਲੇ, ਕਿਤੇ ਵਧੇਰੇ ਪਬਲਕ ਪ੍ਤੀਨਿਧਤਾ ਉਪਰ ਆਧਾਰਤ ਸੀ | ਤੀਜਾ ਵਖਰੇਵਾੰ ਇਹ ਸੀ ਕਿ ਇਹ ਇਮਤਹਾਨ ਲੈਣ ਦਾ ਅਦਾਰਾ ਵੀ ਸੀ ਅਤੇ ਨਾਲ ਨਾਲ ਕੈੰਪਸ ਤੇ ਪੜਾਈ ਵੀ ਕਰਵਾਉੰਦੀ ਸੀ |
ਚੌਥਾ ਵਖਰੇਵਾੰ ਸੀ ਇਸ ਦੀ ਯੋਰਪੀ ਵਿਗਿਆਨਾੰ ਦੀ ਉਚ ਵਿਦਿਆ ਦੇ ਨਾਲ ਨਾਲ ਦੇਸੀ ਜ਼ਬਾਨਾੰ ਦੀ ਪੜਾਈ |
ਯੂਨੀਵਰਸਿਟੀ ਦੇ ਲੰਮੇ ਸਫਰ ਨੂੰ ਸੰਖੇਪ ਕਰਦਿਆੰ ਵੰਡ ਮੌਕੇ ਫੈਸਲਾ ਹੋਇਆ ਕਿ ਯੂਨੀਵਰਸਿਟੀ ਦੀ 40 ਫੀਸਦੀ ਚੱਲ ਸੰਪਤੀ ਪੂਰਬੀ ਪੰਜਾਬ ਨੂੰ ਮਿਲੇਗੀ ਪਰ ਫਸਾਦ ਇੰਨੇ ਬੇਕਾਬੂ ਹੋਏ ਕਿ ਯੂਨੀਵਰਸਿਟੀ ਦਾ ਰਜਿਸਟਰਾਰ ਐਮ.ਜੀ. ਸਿੰਘ ਹੀ ਅਪਣੇ ਦਫਤਰ ਬੈਠਾ ਕਤਲ ਕਰ ਦਿਤਾ ਗਿਆ |
ਮੌਜੂਦਾ ਪੰਜਾਬ ਯੂਨੀਵਰਸਿਟੀ ਦੀ ਸ਼ੁਰੂਆਤ ਸ਼ਿਮਲੇ ਵਿਚ ਨਵੇੰ ਸਿਰੇ ਤੋੰ ਕਰਨੀ ਪਈ | ਇਸ ਲਈ ਪੰਜਾਬ ਸਰਕਾਰ ਨੇ 27 ਸਤੰਬਰ 1947 ਨੂੰ ਆਰਡੀਨੈੰਨਸ ਜਾਰੀ ਕੀਤਾ ਅਤੇ ਯੂਨੀਵਰਸਿਟੀ 1 ਅਕਤੂਬਰਵ1947 ਵਾਲੇ ਦਿਨ ਹੋੰਦ ਵਿਚ ਆ ਗਈ | 26 ਨਵੰਬਰ 1947 ਨੂੰ ਕਾਨੂੰਨ ਨੇ ਆਰਡੀਨੈੰਨਸ ਦਾ ਸਥਾਨ ਲੈ ਲਿਆ | ਸ਼ਿਮਲੇ ਵਿਚ ਇਸ ਦਾ ਪਹਿਲਾ ਟਿਕਾਣਾ ਫੌਜ ਵਲੋੰ ਖਾਲੀ ਕੀਤੀਆੰ ਬੈਰਕਾੰ ਵਿਚ ਹੋਇਆ | ਯੂਨੀਵਰਸਿਟੀ ਸੈਨਟ ਦੀ ਪਹਿਲੀ ਮੀਟਿੰਗ ਜਸਟਸ ਤੇਜਾ ਸਿੰਘ ਦੇ ਨਿਵਾਸ ਤੇ ਹੋਈ | ਮੀਟਿੰਗ ਨੇ ਜਸਟਸ ਤੇਜਾ ਸਿੰਘ ਨੂੰ ਪਹਿਲਾ ਵੀ.ਸੀ. ਲਾਇਆ | ਉਹ ਇਸ ਪਦ ਉਪਰ 31 ਅਗਸਤ 1949 ਤਕ ਸੇਵਾ ਕਰਦੇ ਰਹੇ | ਸ਼ਿਮਲੇ ਵਿਚ ਜਗਾਹ ਦੀ ਕਮੀ ਕਾਰਨ ਯੂਨਨੀਵਰਸਿਟੀ ਦੇ ਬਹੁਤ ਸਾਰੇ ਦਫਤਰ ਸੋਲਨ ਸ਼ਿਫਟ ਕਰਨੇ ਪਏ | ਕਈ ਸਾਲ ਸ਼ਿਮਲੇ ਅਤੇ ਸੋਲਨ ਨਿਵਾਸ ਰਖਣ ਪਿਛੋੰ ਇਸ ਦਾ ਨਵਾੰ ਘਰ ਚੰਡੀਗੜ ਬਣਿਆ |
ਪੱਤਰਕਾਰ ਸੁਖਦੇਵ ਸਿੰਘ