Breaking News

Defamation Case – ਮਾਣਹਾਨੀ ਕੇਸ: ਬਠਿੰਡਾ ਅਦਾਲਤ ਵੱਲੋਂ ਕੰਗਨਾ ਰਣੌਤ ਨੂੰ ਜ਼ਮਾਨਤ , ਕੰਗਨਾ ਨੇ ਮੰਗੀ ਮਾਫੀ

Kangana Ranaut Apologizes in Bathinda Amid Defamation Row

 

 

 

BJP MP Kangana Ranaut appeared before the Bathinda court in connection with a defamation case filed by Bibi Mahinder Kaur. The case pertains to Kangana’s controversial remarks during the Delhi farmers’ protest, where she allegedly misused Bibi Mahinder Kaur’s photograph and claimed she was the same “Dadi” who participated in the Shaheen Bagh protest and was “available for ₹100” to join demonstrations.MP from Bathinda Harsimrat Badal says Mata Mohinder Kaur Ji made an arrogant Kangana Ranaut come down from the hills to face defamation charges in Bathinda today.I’m happy to be in Bathinda. Fans gathered to see me. Mata Mahinder Kaur has been misunderstood. I had also conveyed a message through Mahinder Kaur’s husband that she respects all the elderly women of Punjab as well as Himachal. Furthermore, she has expressed her regret over the statement.

 

 

 

ਮਾਣਹਾਨੀ ਕੇਸ: ਬਠਿੰਡਾ ਅਦਾਲਤ ਵੱਲੋਂ ਕੰਗਨਾ ਰਣੌਤ ਨੂੰ ਜ਼ਮਾਨਤ
ਬਜ਼ੁਰਗ ਮਹਿਲਾ ਕਿਸਾਨ ਦੇ ਪਤੀ ਤੋਂ ਵੀ ਮੰਗੀ ਮੁਆਫ਼ੀ ਹੈ: ਕੰਗਨਾ

 

 

 

ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਅੱਜ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਬਠਿੰਡਾ ਦੀ ਅਦਾਲਤ ਨੇ ਮਾਣਹਾਨੀ ਦੇ ਕੇਸ ਵਿੱਚ ਜ਼ਮਾਨਤ ਦੇ ਦਿੱਤੀ। 2020-21 ਦੇ ਕਿਸਾਨ ਅੰਦੋਲਨ ਦੇ ਪ੍ਰਦਰਸ਼ਨਾਂ ਦੌਰਾਨ ਕਥਿਤ ਤੌਰ ’ਤੇ ਕੀਤੀ ਗਈ ਇੱਕ ਅਪਮਾਨਜਨਕ ਟਿੱਪਣੀ ਦੇ ਸਬੰਧ ਵਿੱਚ ਕੰਗਨਾ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।

 

 

 

 

ਦੁਪਹਿਰ ਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਕੰਗਨਾ ਨੇ ਮੀਡੀਆ ਨੂੰ ਦੱਸਿਆ, “ਇਹ ਸਿਰਫ਼ ਇੱਕ ਗਲਤਫਹਿਮੀ ਹੈ। ਮੈਂ ਸਿਰਫ਼ ਇੱਕ ਮੀਮ ਨੂੰ ਰੀਟਵੀਟ ਕੀਤਾ ਸੀ ਅਤੇ ਮੇਰਾ ਕਿਸੇ ਨੂੰ ਵੀ ਖਾਸ ਤੌਰ ‘ਤੇ ਦੁਖੀ ਕਰਨ ਦਾ ਕੋਈ ਇਰਾਦਾ ਨਹੀਂ ਸੀ। ਮੈਂ ਪਹਿਲਾਂ ਹੀ ਮਹਿੰਦਰ ਕੌਰ ਜੀ ਦੇ ਪਤੀ ਨਾਲ ਗੱਲ ਕਰ ਲਈ ਹੈ ਅਤੇ ਉਨ੍ਹਾਂ ਤੋਂ ਮੁਆਫ਼ੀ ਮੰਗ ਲਈ ਹੈ, ਕਿਉਂਕਿ ਉਹ ਅੱਜ ਮੌਜੂਦ ਨਹੀਂ ਸਨ। ਕਿਸਾਨ ਅੰਦੋਲਨ ਦੌਰਾਨ, ਕਈ ਮੀਮ ਘੁੰਮ ਰਹੇ ਸਨ, ਅਤੇ ਉਨ੍ਹਾਂ ਵਿੱਚੋਂ ਇੱਕ ਮੇਰੇ ਵੱਲੋਂ ਅਣਜਾਣੇ ਵਿੱਚ ਰੀਟਵੀਟ ਹੋ ਗਿਆ ਸੀ।”

 

 

 

 

ਸ਼ਿਕਾਇਤਕਰਤਾ ਮਹਿੰਦਰ ਕੌਰ ਦੇ ਵਕੀਲ ਐਡਵੋਕੇਟ ਰਘਬੀਰ ਸਿੰਘ ਬਹਿਨੀਵਾਲ ਨੇ ਕੰਗਨਾ ਦੇ ਦਾਅਵੇ ਦਾ ਵਿਰੋਧ ਕਰਦਿਆਂ ਕਿਹਾ, “ਕੰਗਨਾ ਰਣੌਤ ਨੇ ਅਦਾਲਤ ਨੂੰ ਦੱਸਿਆ ਕਿ ਉਸਨੇ ਗਲਤੀ ਨਾਲ ਰੀਟਵੀਟ ਕੀਤਾ ਸੀ ਅਤੇ ਕਿਸੇ ਨੂੰ ਨਿਸ਼ਾਨਾ ਨਹੀਂ ਬਣਾਇਆ ਸੀ। ਪਰ ਮੇਰੇ ਮੁਵੱਕਿਲ ਦੇ ਪਤੀ ਲਾਭ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਹਿਲਾਂ ਕਦੇ ਮੁਆਫ਼ੀ ਨਹੀਂ ਮੰਗੀ। ਕੰਗਨਾ ਨੇ ਸੁਰੱਖਿਆ ਕਾਰਨਾਂ ਕਰਕੇ ਨਿੱਜੀ ਪੇਸ਼ੀ ਤੋਂ ਸਥਾਈ ਛੋਟ ਦੀ ਮੰਗ ਕਰਦੇ ਹੋਏ ਇੱਕ ਅਰਜ਼ੀ ਵੀ ਦਾਖ਼ਲ ਕੀਤੀ, ਜਿਸ ਦਾ ਅਸੀਂ ਵਿਰੋਧ ਕੀਤਾ।”

 

 

 

 

 

ਇਸ ਕੇਸ ਨੂੰ ਹੁਣ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਦੀ ਅਦਾਲਤ ਤੋਂ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ (ਸਪੈਸ਼ਲ ਕੋਰਟ) ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਅਗਲੀ ਸੁਣਵਾਈ 24 ਨਵੰਬਰ ਲਈ ਨਿਰਧਾਰਤ ਕੀਤੀ ਗਈ ਹੈ।

 

 

 

 

ਜ਼ਿਕਰਯੋਗ ਹੈ ਕਿ ਇਹ ਕੇਸ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੰਗਨਾ ਦੇ ਇੱਕ ਟਵੀਟ ਨਾਲ ਸਬੰਧਤ ਹੈ, ਜਿਸ ਵਿੱਚ ਉਸ ਨੇ ਬਹਾਦਰਗੜ੍ਹ ਜੰਡੀਆਂ ਪਿੰਡ ਦੀ ਇੱਕ ਬਜ਼ੁਰਗ ਕਿਸਾਨ ਔਰਤ ਮਹਿੰਦਰ ਕੌਰ ਦੀ ਤਸਵੀਰ ਸਾਂਝੀ ਕੀਤੀ ਸੀ ਅਤੇ ਉਸਦੀ ਤੁਲਨਾ ਸ਼ਾਹੀਨ ਬਾਗ ਪ੍ਰਦਰਸ਼ਨਾਂ ਦੀ ਬਜ਼ੁਰਗ ਔਰਤ ਬਿਲਕਿਸ ਬਾਨੋ ਨਾਲ ਕੀਤੀ ਸੀ।

 

 

 

 

ਕੰਗਨਾ ਨੇ ਕਥਿਤ ਤੌਰ ’ਤੇ ਦਾਅਵਾ ਕੀਤਾ ਸੀ ਕਿ ਅਜਿਹੀਆਂ ਔਰਤਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ “100 ਰੁਪਏ ਵਿੱਚ ਉਪਲਬਧ” ਹਨ। ਇਸ ਟਿੱਪਣੀ ‘ਤੇ ਵਿਆਪਕ ਆਲੋਚਨਾ ਹੋਈ ਸੀ, ਜਿਸ ਤੋਂ ਬਾਅਦ ਮਹਿੰਦਰ ਕੌਰ ਨੇ ਜਨਵਰੀ 2021 ਵਿੱਚ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਇਸ ਨਾਲ ਉਸ ਦੀ ਸਾਖ ਨੂੰ ਢਾਹ ਲੱਗੀ ਹੈ।

 

 

 

 

ਸੁਰੱਖਿਆ ਕਾਰਨਾਂ ਕਰਕੇ ਕੋਰਟ ਕੰਪਲੈਕਸ ਦੇ ਅੰਦਰ ਤੇ ਬਾਹਰ ਸਖ਼ਤ ਘੇਰਾਬੰਦੀ ਸੀ। ਸੂਤਰਾਂ ਅਨੁਸਾਰ ਕੰਗਨਾ ਰਣੌਤ ਆਪਣੇ ਵਕੀਲਾਂ ਦੇ ਪੈਨਲ ਨਾਲ ਕੋਰਟ ਵਿਚ ਪੁੱਜੀ। ਅਦਾਕਾਰਾ ਦੀ ਪੇਸ਼ੀ ਦੇ ਮੱਦੇਨਜ਼ਰ ਕੋਰਟ ਕੰਪਲੈਕਸ ਅਤੇ ਆਸ-ਪਾਸ ਦੇ ਖੇਤਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉੱਚ ਪੁਲੀਸ ਅਧਿਕਾਰੀ ਖੁਦ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ ਜਦਕਿ ਭੀੜ ਇਕੱਠੀ ਹੋਣ ਦੀ ਸੰਭਾਵਨਾ ਕਾਰਨ ਕੋਰਟ ਦੇ ਦਾਖ਼ਲਾ ਦੁਆਰ ’ਤੇ ਸਖ਼ਤ ਪਾਬੰਦੀ ਲਗਾਈ ਗਈ।

 

 

 

 

ਬਠਿੰਡਾ ਕੋਰਟ ਨੇ ਕੰਗਨਾ ਰਣੌਤ ਨੂੰ ਅੱਜ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਸਖ਼ਤ ਹੁਕਮ ਜਾਰੀ ਕੀਤੇ ਸਨ, ਕਿਉਂਕਿ ਪਿਛਲੀ ਸੁਣਵਾਈ ਦੌਰਾਨ ਵੀ ਅਦਾਕਾਰਾ ਪੇਸ਼ ਨਹੀਂ ਹੋਈ ਸੀ। ਕੰਗਨਾ ਦੇ ਵਕੀਲਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਦੀ ਅਰਜ਼ੀ ਦਿੱਤੀ ਸੀ, ਪਰ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਇਸ ਦਾ ਵਿਰੋਧ ਕੀਤਾ ਸੀ।

 

 

 

 

ਯਾਦ ਰਹੇ ਕਿ 12 ਸਤੰਬਰ ਨੂੰ ਸੁਪਰੀਮ ਕੋਰਟ ਵੱਲੋਂ ਕੰਗਨਾ ਦੀ ਪਟੀਸ਼ਨ ਸੁਣਨ ਤੋਂ ਇਨਕਾਰ ਕੀਤੇ ਜਾਣ ਮਗਰੋਂ ਬਠਿੰਡਾ ਕੋਰਟ ਵਿਚ ਦਾਇਰ ਕੇਸ ਦੀ ਸੁਣਵਾਈ ਲਈ ਰਾਹ ਪੱਧਰਾ ਹੋ ਗਿਆ ਸੀ।

 

 

 

 

Kangana Ranaut, a BJP MP, appeared in a Bathinda court on October 27, 2025, for a defamation case filed by Bibi Mahinder Kaur. The case stems from Kangana’s alleged remarks during the 2020-2021 Delhi farmers’ protest, where she reportedly misused Kaur’s photograph, claiming she was a “Dadi” from the Shaheen Bagh protest and available for protests for ₹100. Harsimrat Kaur Badal, MP from Bathinda, commented that Kaur forced Kangana to face the defamation charges in court. Kangana expressed happiness at being in Bathinda, noted fans gathering to see her, and clarified that Kaur was misunderstood. She also conveyed respect for elderly women of Punjab and Himachal and expressed regret for her statement through Kaur’s husband. The court adjourned the hearing to November 21, 2025, after Kangana sought an exemption from personal appearance, which Kaur’s counsel opposed.

Check Also

Gulab Sidhu : ਗੁਲਾਬ ਸਿੱਧੂ ਖਿਲਾਫ਼ ਇਕੱਠੇ ਹੋਏ ‘ਸਰਪੰਚ’, ਕਿਹਾ – ਗਾਇਕ ਮਾਫੀ ਮੰਗੇ, ਨਹੀਂ ਤਾਂ ਕਰਾਂਗੇ ਕਾਰਵਾਈ

Gulab Sidhu : ਗੁਲਾਬ ਸਿੱਧੂ ਖਿਲਾਫ਼ ਇਕੱਠੇ ਹੋਏ ‘ਸਰਪੰਚ’, ਕਿਹਾ – ਗਾਇਕ ਮਾਫੀ ਮੰਗੇ, ਨਹੀਂ …