-ਪੰਜਾਬ ‘ਚ ਹੋਈ ਵਾਰਦਾਤ ਦਾ ਬਦਲਾ ਸਟਾਕਟਨ ‘ਚ ਲਿਆ
-ਤੇਲ ਮਿਲਣ ਤੋਂ ਬਾਅਦ ਪਾਕਿਸਤਾਨ ਦੀ ਵੁੱਕਤ ਵਧਣ ਲੱਗੀ
-ਅਸਮਾਨ ਵਿੱਚੋਂ ਡਿਗ ਰਹੇ ਨੇ ਰਾਕੇਟ ਦੇ ਭਾਰੀ ਪੁਰਜ਼ੇ
-ਹੋਰ ਕਿਸਾਨ ਆਗੂਆਂ ਵਲੋਂ ਡੱਲੇਵਾਲ ਨਾਲ ਨੇੜਤਾ ਦਾ ਦਾਅਵਾ
-ਬਾਦਲ ਰਖਾਉਣਗੇ ਡਾ. ਮਨਮੋਹਨ ਸਿੰਘ ਦੀ ਯਾਦ ‘ਚ ਅਖੰਡ ਪਾਠ
]
STOCKTON — A recent homicide in Stockton is being blamed on an Indian gang known to target Sikhs, according to multiple Indian media reports.
The Stockton Police Department told CBS13 that it is aware of the Indian news reports and is not ruling anything out.
ਅਮਰੀਕਾ ਦੇ ਕੈਲੀਫੋਰਨੀਆ ‘ਚ ਲਾਰੈਂਸ ਬਿਸ਼ਨੋਈ ਗੈਂਗ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿਤਾ ਹੈ। ਸੁਨੀਲ ਯਾਦਵ ਉਰਫ ਗੋਲੀ ਨੂੰ ਅਪਰਾਧੀਆਂ ਨੇ ਗੋਲੀ ਮਾਰ ਕੇ ਮਾਰ ਦਿਤਾ ਹੈ।
ਸੂਤਰਾਂ ਮੁਤਾਬਕ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਸੁਨੀਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਇੱਕ ਵੱਡਾ ਖਿਡਾਰੀ ਮੰਨਿਆ ਜਾਂਦਾ ਸੀ, ਜੋ ਪਾਕਿਸਤਾਨ ਤੋਂ ਨਸ਼ਿਆਂ ਦੀ ਖੇਪ ਲਿਆਉਂਦਾ ਸੀ ਅਤੇ ਦੁਨੀਆਂ ਭਰ ਵਿਚ ਸਪਲਾਈ ਕਰਦਾ ਸੀ। ਸੁਨੀਲ ਯਾਦਵ ਕਰੀਬ 2 ਸਾਲ ਪਹਿਲਾਂ ਫ਼ਰਜ਼ੀ ਪਾਸਪੋਰਟ ਬਣਾ ਕੇ ਅਮਰੀਕਾ ਭੱਜ ਗਿਆ ਸੀ। ਸੁਨੀਲ ਯਾਦਵ ਅਬੋਹਰ ਫਾਜ਼ਿਲਕਾ ਦਾ ਰਹਿਣ ਵਾਲਾ ਸੀ, ਇਸ ਤੋਂ ਪਹਿਲਾਂ ਸੁਨੀਲ ਲਾਰੈਂਸ਼ ਗੈਂਗ ਨਾਲ ਜੁੜਿਆ ਹੋਇਆ ਸੀ।
ਸੁਨੀਲ ਯਾਦਵ ਇਕ ਵੱਡਾ ਡਰੱਗ ਮਾਫੀਆ ਸੀ ਜੋ ਅੰਤਰਰਾਸ਼ਟਰੀ ਪੱਧਰ ‘ਤੇ ਕੰਮ ਕਰ ਰਿਹਾ ਸੀ। ਪਹਿਲਾਂ ਉਸ ਦਾ ਦੁਬਈ ਅਤੇ ਫਿਰ ਅਮਰੀਕਾ ਵਿਚ ਕਾਰੋਬਾਰ ਸੀ। ਰਾਜਸਥਾਨ ਪੁਲਿਸ ਨੇ ਸੁਨੀਲ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਰਾਜਸਥਾਨ ਪੁਲਿਸ ਨੇ ਸੁਨੀਲ ਯਾਦਵ ਦੇ ਇੱਕ ਸਾਥੀ ਨੂੰ ਦੁਬਈ ਵਿਚ ਉਥੋਂ ਦੀਆਂ ਏਜੰਸੀਆਂ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਸੁਨੀਲ ਯਾਦਵ ਦਾ ਇਕ ਹੋਰ ਨਾਂ ਗੋਲੀ ਵਰਿਆਮ ਖੇੜਾ ਹੈ। ਸੁਨੀਲ ਯਾਦਵ ਨੂੰ ਇਸ ਤੋਂ ਪਹਿਲਾਂ ਰਾਜਸਥਾਨ ਪੁਲਿਸ ਨੇ ਗੰਗਾਨਗਰ ‘ਚ ਪੰਕਜ ਸੋਨੀ ਕਤਲ ਕੇਸ ‘ਚ ਗ੍ਰਿਫ਼ਤਾਰ ਕੀਤਾ ਸੀ।
ਰੋਹਿਤ ਗੋਦਾਰਾ ਨੇ ਜ਼ਿੰਮੇਵਾਰੀ ਲਈ
ਰੋਹਿਤ ਗੋਦਾਰਾ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਰੋਹਿਤ ਗੋਦਾਰਾ ਦੇ ਨਾਂ ‘ਤੇ ਇਕ ਕਥਿਤ ਪੋਸਟ ਸਾਹਮਣੇ ਆਈ ਹੈ। ਜਿਸ ਵਿਚ ਉਸ ਨੇ ਘਟਨਾ ਦੀ ਜ਼ਿੰਮੇਵਾਰੀ ਲਈ ਹੈ।
ਰੋਹਿਤ ਗੋਦਾਰਾ ਦੀ ਤਰਫੋਂ ਕਿਹਾ ਗਿਆ ਹੈ ਕਿ ਉਸ ਨੇ ਸਾਡੇ ਸਭ ਤੋਂ ਪਿਆਰੇ ਭਰਾ ਅੰਕਿਤ ਭਾਦੂ ਦਾ ਪੰਜਾਬ ਪੁਲਿਸ ਨਾਲ ਮੁਕਾਬਲਾ ਕਰਨ ਦਾ ਪ੍ਰਬੰਧ ਕੀਤਾ ਸੀ। ਅਸੀਂ ਬਦਲਾ ਲਿਆ ਹੈ ਅਤੇ ਜੋ ਵੀ ਇਸ ਵਿਚ ਸ਼ਾਮਲ ਹੈ, ਉਹ ਜੋ ਵੀ ਹੈ, ਉਸ ਦਾ ਹਿਸਾਬ ਲਿਆ ਜਾਵੇਗਾ। ਭਰਾਵੋ, ਇਹਨਾਂ ਨੇ ਪੂਰੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਨੌਜਵਾਨਾਂ ਨੂੰ ਨਸ਼ਿਆਂ ਦਾ ਆਦੀ ਬਣਾ ਦਿਤਾ ਹੈ। ਉਹ ਪੁਲਿਸ ਨਾਲ ਮਿਲ ਕੇ ਨਸ਼ਾ ਵੇਚਦੇ ਹਨ। ਉਸ ਦੇ ਖ਼ਿਲਾਫ਼ ਗੁਜਰਾਤ ‘ਚ 300 ਕਿਲੋ ਨਸ਼ੀਲੇ ਪਦਾਰਥਾਂ ਦਾ ਪਰਚਾ ਚਲ ਰਿਹਾ ਹੈ।
Sikhs have called Stockton home since the first U.S. gurdwara, or Sikh temple, was built there in 1912. The community is now on alert after learning that the Indian gangs and violence they wanted to escape are active there.
ਕੁਝ ਸੱਜਣ ਪੁੱਛ ਰਹੇ ਕਿ ਦਿਲਜੀਤ ਵੱਲੋਂ ਮੋਦੀ ਦੇ ਘਰ ਜਾਣ ਬਾਰੇ ਤੁਸੀਂ ਕੀ ਸੋਚਦੇ?
ਜਵਾਬਃ ਕੁਝ ਸਾਲ ਤੋਂ ਸਮਝ ਬਣੀ ਕਿ ਗਾਇਕਾਂ/ਕਲਾਕਾਰਾਂ ਨੂੰ ਸਿਰਫ ਮਨੋਰੰਜਨ ਤੱਕ ਸੀਮਤ ਰੱਖਣਾ ਚਾਹੀਦਾ। ਗਾਇਕੀ/ਕਲਾਕਾਰੀ ਤੋਂ ਬਾਹਰ ਜਾ ਕੇ ਜੇ ਕੋਈ ਚੰਗੀ ਲੋਕ ਪੱਖੀ ਗੱਲ ਕਰੇ ਤਾਂ ਓਹਨੂੰ ਚੰਗਾ ਕਹਿ ਦਿਓ ਤੇ ਜੇ ਮਾੜੀ ਕਰੇ ਤਾਂ ਮਾੜਾ ਕਹਿ ਦਿਓ। ਗਾਇਕਾਂ ‘ਚੋਂ ਨਾਇਕ/ਰੋਲ ਮਾਡਲ/ਲੀਡਰ ਨਾ ਲੱਭੋ।
ਇਸਤੋਂ ਅੱਗੇ ਸਮਝ ਬਣੀ ਕਿ ਹਰੇਕ ਮਸਲੇ ਨੂੰ ਤੁਸੀਂ ਕਿਵੇਂ ਵਰਤਣਾ।
ਦਿਲਜੀਤ ਦੀ ਇਸ ਵਕਤ ਬਹੁਤ ਚੜ੍ਹਾਈ ਹੈ। ਮੇਰੀ ਸਮਝੇ ਅੰਤਰਰਾਸ਼ਟਰੀ ਮੰਡੀ ਵਲੋਂ ਓਹਨੂੰ ਲੋੜ ਤੋ ਵੱਧ ਚਮਕਾਇਆ ਜਾ ਰਿਹਾ। ਜਿਵੇਂ ਕਿਸੇ ਵੇਲੇ ਭਾਰਤੀਆਂ ਨੂੰ ਚਮਕਾਉਣ ਲਈ ਸੁਸ਼ਮਿਤਾ ਸੇਨ ਨੂੰ “ਮਿਸ ਯੂਨੀਵਰਸ” ਤੇ ਪ੍ਰਿਅੰਕਾ ਚੋਪੜਾ ਨੂੰ “ਮਿਸ ਵਲਡ” ਬਣਾ ਦਿੱਤਾ ਸੀ, ਲਗਭਗ ਉਵੇਂ ਹੀ ਦਿਲਜੀਤ ਸਮੇਤ ਕਰਨ ਔਜਲਾ, ਏਪੀ ਢਿੱਲੋਂ ਆਦਿ ਦੁਨੀਆ ਪੱਧਰ ‘ਤੇ ਚਮਕਾਏ ਜਾ ਰਹੇ। ਪੰਜਾਬੀ ਖਾਣੇ ਦੀ ਬਹੁਤ ਚਰਚਾ ਹੋ ਰਹੀ। ਟੌਮੀ ਰੌਬਿਨਸਨ ਵਰਗੇ ਸੱਜੇ ਪੱਖੀ ਸਿੱਖਾਂ ਦੀ ਤਾਰੀਫ ਕਰ ਰਹੇ। ਏਲਨ ਮਸਕ ਓਹਦੇ ਟਵੀਟ ਪਸੰਦ ਕਰ ਰਿਹਾ।
ਇਸਤੋਂ ਵੀ ਅੱਗੇ ਅਮਰੀਕਾ ਵਿੱਚ ਭਾਰਤੀਆਂ ਖਿਲਾਫ ਸੱਜੇ ਪੱਖੀ ਗੋਰਿਆਂ ਨੇ ਬਹੁਤ ਵੱਡੀ ਨਫ਼ਰਤੀ ਕੰਪੇਨ ਚਲਾਈ ਹੋਈ ਹੈ, ਜੋ ਬਹੁਤ ਨੀਵੇਂ ਪੱਧਰ ‘ਤੇ ਜਾ ਚੁੱਕੀ। ਕਮਾਲ ਹੈ ਕਿ ਓਹਦੇ ਵਿੱਚ ਸਿੱਖ ਬਿਲਕੁਲ ਨਿਸ਼ਾਨੇ ‘ਤੇ ਨਹੀਂ ਹਨ। ਸਿੱਖ ਪਾਸੇ ਕਰ ਦਿੱਤੇ ਗਏ। ਕਹਿਣ ਦਾ ਮਤਲਬ ਕਿ ਬਾਹਰਲੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਸਿੱਖ ਹੋਰ ਹੁੰਦੇ ਤੇ ਭਾਰਤੀ ਜਾਂ ਹਿੰਦੂ ਹੋਰ ਹੁੰਦੇ। ਭਾਈ ਨਿੱਝਰ ਕਤਲ ਕਾਂਡ ਦੀ ਹੋਈ ਸੰਸਾਰ ਪੱਧਰੀ ਕਵਰੇਜ ਕਾਰਨ ਵੀ ਅਜਿਹਾ ਹੋਇਆ ਹੋ ਸਕਦਾ। ਲੋਕਾਂ ਦੀ ਸਮਝ ‘ਚ ਸੁਧਾਰ ਆਇਆ ਹੋ ਸਕਦਾ।
ਪਰ ਇਸ ਸਭ ਤੋਂ ਬਾਹਰ ਵੀ ਕੁਝ ਹੈ। ਦੁਨੀਆ ਕੁਝ ਸਾਲਾਂ ਤੋਂ ਪੰਜਾਬੀਆਂ/ਸਿੱਖਾਂ ‘ਤੇ ਕੁਝ ਜ਼ਿਆਦਾ ਮਿਹਰਬਾਨ ਹੈ।
ਦਿਲਜੀਤ ਦੇ ਭਾਰਤ ਅਤੇ ਪੰਜਾਬ ਵਿਚਲੇ ਸ਼ੋਆਂ ਤੋਂ ਪਹਿਲਾਂ ਸੰਘੀ ਹਿੰਦੂਤਵੀਆਂ ਨੇ ਓਹਦੇ ਉਲਟ ਰੱਜ ਕੇ ਜ਼ਹਿਰ ਗਲੱਛੀ, ਸ਼ੋਅ ਕੈਂਸਲ ਕਰਾਉਣ ਤੱਕ ਗਏ, ਸ਼ੋਅ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਪਰ ਆਪਣੇ ਹਰ ਸ਼ੋਅ ‘ਚ ਦਿਲਜੀਤ ਪੱਗ ਤੇ ਪੰਜਾਬੀ ਬੋਲੀ ਦੀ ਗੱਲ ਕਰਨੀ ਨਾ ਭੁੱਲਿਆ। ਸੰਘੀ ਤੇ ਹਿੰਦੂਤਵੀ ਤਿਰੰਗੇ ਤੋਂ ਚਿੜਦੇ ਹਨ, ਉਨ੍ਹਾਂ ਦਾ ਝੰਡਾ ਹੋਰ ਹੈ, ਦਿਲਜੀਤ ਤਿਰੰਗੇ ਨੂੰ ਵੀ ਵਰਤਦਾ ਰਿਹਾ। ਚਾਹੇ ਉਨ੍ਹਾਂ ਨੂੰ ਚਿੜਾਉਣ ਲਈ, ਚਾਹੇ ਆਪਣੇ ਬਚਾਅ ਲਈ। ਪਰ ਉਹ ਸ਼ੋਅ ਸਫਲ ਕਰ ਗਿਆ। ਸਿੱਖਾਂ ਦੀ ਸੌਫਟ ਪਾਵਰ ਵਧਾ ਕੇ ਹੀ ਗਿਆ, ਘਟਾਈ ਨਹੀਂ।
ਉਹੀ ਸੰਘੀ, ਜੋ ਉਸਦਾ ਵਿਰੋਧ ਕਰਦੇ ਸਨ, ਹੁਣ ਮੋਦੀ ਦੇ ਘਰ ਜਾਣ ਤੋਂ ਬਾਅਦ ਚੁੱਪ ਹਨ ਜਾਂ ਦਿਲਜੀਤ ਨੂੰ ਆਪਣਾ ਦਰਸਾ ਰਹੇ ਹਨ। ਇਹੀ ਇਨ੍ਹਾਂ ਦੀ ਸੋਚ ਹੈ। ਪਹਿਲਾਂ ਬਦਨਾਮ ਕਰੋ, ਫਿਰ ਵਿਰੋਧ ਕਰੋ, ਖਤਮ ਕਰਨ ਦੀ ਕੋਸ਼ਿਸ਼ ਕਰੋ, ਜੇ ਫਿਰ ਵੀ ਗੱਲ ਨਾ ਬਣੇ ਤਾਂ ਉੱਪਰ ਆਪਣੀ ਚਾਦਰ ਪਾ ਲਓ। ਦਿਲਜੀਤ ਨੂੰ ਮੋਦੀ ਦੇ ਘਰ ਸੱਦ ਕੇ ਅਜਿਹਾ ਹੀ ਕੀਤਾ ਗਿਆ। ਨੈਰੇਟਿਵ ਆਪਣੇ ਹੱਕ ‘ਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਦਿਲਜੀਤ ਕੋਲ ਕੋਈ ਬਹੁਤ ਰਾਹ ਨਹੀਂ ਸਨ।
ਮੇਰੀ ਸਮਝ ਮੁਤਾਬਕ ਸਾਨੂੰ ਵੀ ਇਸ ਮੌਕੇ ਨੂੰ ਨੈਰੇਟਿਵ ਆਪਣੇ ਹੱਕ ਵਿੱਚ ਰੱਖਣ ਲਈ ਹੀ ਵਰਤਣਾ ਚਾਹੀਦਾ, ਸਾਡੀਆਂ ਸੁਰਖ਼ੀਆਂ ਹੋਣਃ
-ਮੋਦੀ ਦੇ ਘਰ ਵੀ ਪੰਜਾਬੀ ਆ ਗਏ ਓਏ।
-ਖਾਲਿਸਤਾਨੀ ਗਾਇਕ ਦਿਲਜੀਤ ਅੱਗੇ ਮੋਦੀ ਨੇ ਵਜਾਈ ਢੋਲਕੀ।
-ਕਿਸਾਨ ਸਮਰਥਕ ਗਾਇਕ ਦਲਜੀਤ ਦੁਸਾਂਝ ਨੇ ਮੋਦੀ ਨੂੰ ਘਰ ਜਾ ਕੇ ਕਿਸਾਨਾਂ ਦੀ ਗੱਲ ਸਮਝਾਈ।
-ਮੋਦੀ ਦੇ ਘਰ ਕਾਲੇ ਕੱਪੜੇ ਪਾ ਕੇ ਗਿਆ ਦਿਲਜੀਤ, ਮੋਦੀ ਦੀਆਂ ਸਿੱਖ ਨੀਤੀਆਂ ਪ੍ਰਤੀ ਰੋਸ ਜ਼ਾਹਰ ਕੀਤਾ।
-ਦਿਲਜੀਤ ਨਾਲ ਮੋਦੀ ਦੀ ਮਿਲਣੀ ਤੋਂ ਕੰਗਣਾ ਰਣੌਤ ਸਮੇਤ ਮੋਦੀ ਭਗਤ ਹੋਏ ਸੜ ਕੇ ਸਵਾਹ।
ਇਹ ਸਭ ਨਾ ਤਾਂ ਮੋਦੀ ਨੇ ਪੜ੍ਹਨਾ ਤੇ ਨਾ ਦਿਲਜੀਤ ਨੇ ਪਰ ਨੈਰੇਟਿਵ ਦੀ ਆਨਲਾਈਨ ਜੰਗ ਵਿੱਚ ਵਰਤਿਆ ਜਾ ਸਕਦਾ।
ਰਹੀ ਗੱਲ ਕਿਸਾਨ ਮੋਰਚੇ ‘ਚ ਜਾਣ ਦੀ, ਤਾਂ ਮਾਫ ਕਰਨਾ ਹਾਲੇ ਬਹੁਗਿਣਤੀ ਕਿਸਾਨ ਤੇ ਕਿਸਾਨ ਆਗੂ ਹੀ ਮੋਰਚੇ ‘ਚ ਸ਼ਾਮਲ ਹੈਨੀ, ਦਿਲਜੀਤ ਸਿਰ ‘ਤੇ ਥੋੜਾ ਮੋਰਚਾ ਵੱਡਾ ਹੋਣਾ। ਮੋਰਚਾ ਪਹਿਲਾਂ ਵਾਂਗ ਵੱਡਾ ਹੋਵੇ, ਦਿਲਜੀਤ ਤੇ ਉਸ ਵਰਗੇ ਕਈ ਹੋਰ ਆਪੇ ਭੱਜੇ ਆਉਣਗੇ।
ਦਿਲਜੀਤ ਨੂੰ ਪਸੰਦ ਕਰਨਾ ਜਾਂ ਨਾ ਕਰਨਾ ਹੋਰ ਗੱਲ ਹੈ ਤੇ ਉਸਦੀ ਚੜ੍ਹਾਈ ਨੂੰ ਆਪਣੇ ਨਜ਼ਰੀਏ ਨਾਲ ਵਰਤਣਾ ਹੋਰ ਗੱਲ।
ਅਖੀਰ ‘ਚ ਫਿਰ, ਨੈਰੇਟਿਵ ਜਿੱਤਣਾ ਸਿੱਖੀਏ। ਰੋਜ਼ਾਨਾ ਨਵੀਂ ਚੁਣੌਤੀ ਆਉਂਦੀ ਹੈ, ਉਸ ਨਾਲ ਸਿੱਝਣਾ ਸਿੱਖੀਏ।
ਇਹ ਮੇਰੇ ਨਿੱਜੀ ਵਿਚਾਰ ਹਨ, ਸਹਿਮਤੀ-ਅਸਹਿਮਤੀ ਹੇਠਾਂ ਲਿਖ ਕੇ ਦੇ ਸਕਦੇ ਹੋ ਜੀ, ਪਰਵਾਨ ਹੋਵੇਗੀ।
ਨਾਲ ਦਿੱਤਾ ਕਾਰਟੂਨ ਇਸ ਪੋਸਟ ‘ਚ ਸਮਝਾਈ ਤਰਕੀਬ ਦੀ ਇੱਕ ਉਦਾਹਰਨ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ