Breaking News

Faisal Jatt News : ਕੌਣ ਹੈ ਫੈਜ਼ਲ ਜੱਟ ? ਜਿਸ ਦਾ ਅਨਕਾਊਂਟਰ ਕਰਨ ਲਈ 18 ਲੱਗੇ ਘੰਟੇ

Who Was Faisal Jutt Hanj, Died in Pakistan Encounter? In the past week, Instagram reels have been flooded with videos about Faisal Jutt, also known as Faisal Hanj. One particular clip, featuring what is believed to be his final words, “If he ran away, don’t call him Jutt,” has gone viral. But who was Faisal Jutt, and what led to the dramatic 18-hour encounter that ended his life?

ਬੀਤੇ ਕਈ ਦਿਨਾਂ ਤੋਂ ਸ਼ੋਸ਼ਲ ਮੀਡੀਆ ’ਤੇ ਫੈਜ਼ਲ ਜੱਟ ਹੰਜ ਦੀ ਇੱਕ ਵੀਡੀਓ ਕਾਫ਼ੀ ਵਾਈਰਲ ਹੋ ਰਹੀ ਹੈ। ਜਿਸ ਵਿਚ ਫ਼ੈਜ਼ਲ ਜੱਟ ਦਾ ਅਨਕਾਊਂਟਰ ਕਰ ਦਿੱਤਾ ਗਿਆ ਹੈ। ਇਕ ਘਰ0 ’ਤੇ ਅੰਨੇਵਾਹ ਗੋਲੀਆਂ ਹੀ ਗੋਲੀਆਂ ਵੱਜਦੀਆਂ ਦਿਖਾਈ ਦਿੰਦੀਆਂ ਹਨ। ਇਹ ਕੋਈ ਫ਼ਿਲਮੀ ਸੀਨ ਨਹੀਂ ਸੀ ਬਲਕਿ ਗੁਆਂਢੀ ਸੂਬੇ ਲਹਿੰਦੇ ਪੰਜਾਬ ਪਾਕਿਸਤਾਨ ਦੀ ਗੁਜਰਾਤ ਪੁਲਿਸ ਵਲੋਂ ਇਹ ਰੈਸਕਿਊ ਕੀਤਾ ਜਾ ਰਿਹਾ ਸੀ। ਜਿਸ ’ਚ 700 ਗੁਜਰਾਤ ਪੁਲਿਸ ਦੇ ਮੁਲਾਜ਼ਮਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਨੂੰ ਰੈਸਕਿਊ ਕਰਨ ਲਈ ਹੈਲੀਕਾਪਟਰ ਰਾਹੀਂ ਤਾੜ-ਤਾੜ 18 ਘੰਟੇ ਗੋਲੀਆਂ ਚਲਾਈਆਂ ਗਈਆਂ।

ਇਹ ਘਟਨਾ ਲਹਿੰਦੇ ਪੰਜਾਬ ਗੁਜਰਾਤ ਦੀ ਹੈ, ਜੋ ਪਾਕਿਸਤਾਨ ਦੀ ਹੈ। ਫੈਜ਼ਲ ਜੱਟ ਇੱਕ ਡਰੱਗ ਨਸ਼ਾ ਵੇਚਣ ਵਾਲਾ ਮੁਲਜ਼ਮ ਸੀ, ਦੱਸਿਆ ਜਾਂਦਾ ਹੈ ਕਿ ਫੈਜ਼ਲ ਜੱਟ ਨੂੰ ਪੁਲਿਸ ਵਲੋਂ ਪਹਿਲਾਂ ਵੀ ਕੀ ਕਈ ਵਾਰ ਫੜਿਆ ਵੀ ਗਿਆ ਸੀ।

ਬੀਤੇ ਦਿਨੀਂ ਲਹਿੰਦੇ ਪੰਜਾਬ ਪੁਲਿਸ ਨੇ ਇੱਕ ਘਰ ’ਤੇ ਰੇਡ ਕੀਤੀ ਸੀ । ਉਸ ਘਰ ਵਿਚ ਫੈਜ਼ਲ ਜੱਟ ’ਤੇ ਉਸਦਾ ਭਤੀਜਾ ਮੌਜੂਦ ਸੀ। 18 ਘੰਟੇ ਇਹ ਰਸਕਿਊ ਚੱਲਿਆ। ਜਿਸ ਵਿਚ ਪੁਲਿਸ ਵਲੋਂ 40 ਹਜ਼ਾਰ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ । ਇਸ ਅੰਨੇਵਾਹ ਗੋਲੀਆ ’ਚ ਲੋਕਾਂ ਦੇ ਕੰਨ ਬੋਲੇ ਕਰ ਦਿੱਤੇ। ਘਰ ਦੀ ਛੱਤ ਤਾਰਿਆਂ ਵਾਂਗ ਦਿਖਾਈ ਦਿੰਦੀ ਹੈ। ਘਰ ਹਰ ਦੀਵਾਰ ਤੇ ਛੱਤ ’ਤੇ ਗੋਲੀਆਂ ਹੀ ਗੋਲੀਆ ਵੱਜੀਆਂ ਦਿਖਾਈ ਦੇ ਰਹੀਆਂ ਹਨ।

ਫੈਜ਼ਲ ਜੱਟ ਦੀ ਇੱਕ ਗੱਲ ਸੁਣਨ ਨੂੰ ਮਿਲੀ ਹੈ ਜੋ ਉਸ ਨੇ ਆਖਰੀ ਸਮੇਂ ਬੋਲਿਆ ਦੱਸਿਆ ਜਾ ਰਿਹੈ ਕਿ “ਜੇ ਨੱਸ ਗਿਆ ਤਾਂ ਜੱਟ ਨਾ ਆਖਿਓ” ਕਾਫੀ ਵਾਇਰਲ ਹੋ ਰਿਹਾ ਹੈ। ਦੂਜੀ ਗੱਲ ਉਸ ਇਹ ਆਖੀ ਕਿ ਜਿਹੜਾ ਪੁਲਿਸ ਵਾਲਾ ਰਿਸ਼ਵਤ ਲੈਂਦਾ ਹੈ ਉਹ ਕਦੇ ਸ਼ਹੀਦ ਨਹੀਂ ਹੁੰਦਾ।

ਫੈਜ਼ਲ ਦੀ ਘਰਵਾਲੀ ਦਾ ਕਹਿਣਾ ਹੈ ਕਿ ਪੁਲਿਸ ਪਹਿਲਾਂ ਵੀ ਘਰ ਆਉਂਦੀ ਸੀ ਅਤੇ ਪੈਸੇ ਲੈ ਕੇ ਚਲੇ ਜਾਂਦੀ ਸੀ। ਪਰ ਹੁਣ ਪੈਸੇ ਨਹੀਂ ਦਿੱਤੇ ਤਾਂ ਉਨ੍ਹਾਂ ਨੇ ਫੈਜ਼ਲ ਦਾ ਇਹ ਹਾਲ ਕਰ ਦਿੱਤਾ। ਦੱਸ ਦੇਈਏ ਕਿ ਫੈਜ਼ਲ ਜੱਟ ਦੇ ਦੋ ਵਿਆਹ ਹੋਏ ਸੀ। ਉਸ ਦੇ ਬੱਚੇ ਵੀ ਹਨ। ਪਰ ਹੁਣ ਦੇਖਿਆ ਜਾਵੇ ਤਾਂ ਹੁਣ ਉਨ੍ਹਾਂ ਦੀ ਰਖਵਾਲੀ ਕੌਣ ਕਰੇਗਾ।

18 ਤੋਂ 19 ਦਸੰਬਰ 2024 ਸਵੇਰੇ 7 ਵਜੇ ਤੱਕ ਚੱਲੇ ਮੁਕਾਬਲੇ ’ਚ ਸੈਂਕੜੇ ਰਾਉਂਡ ਅਤੇ ਦਰਜਨਾਂ ਅੱਥਰੂ ਗੈਸ ਦੇ ਗੋਲੇ ਅਤੇ ਗ੍ਰਨੇਡਾਂ ਦੀ ਵਰਤੋਂ ਕੀਤੀ ਗਈ। ਇਥੇ ਤੱਕ ਕਿ ਪਿੰਡ ਹੰਜ ’ਚ ਪਾਕਿਸਤਾਨ ਇਲੀਟ ਫੋਰਸ ਨੂੰ ਹੈਲੀਕਾਪਟਰ ਤੱਕ ਲਿਆਉਣੇ ਪਏ। ਕਰੀਬ 18 ਘੰਟੇ ਚੱਲੇ ਪੁਲਿਸ ਮੁਕਾਬਲੇ ਤੋਂ ਬਾਅਦ ਗੋਲੀਬਾਰੀ ਰੁਕਦਿਆਂ ਹੀ ਪੁਲਿਸ ਨੂੰ ਘਰ ਵਿੱਚੋਂ ਚਾਰ ਲਾਸ਼ਾਂ ਕੱਢੀਆਂ। ਜਿਨ੍ਹਾਂ ਦੀ ਪਛਾਣ ਫੈਜ਼ਲ, ਉਸ ਦੇ 20 ਸਾਲਾ ਭਤੀਜੇ ਸਫੀਉਰ ਰਹਿਮਾਨ ਅਤੇ ਦੋ ਸਾਥੀਆਂ ਨਵੀਦ ਅਖਤਰ (24) ਵਾਸੀ ਖਵਾਸਪੁਰ ਅਤੇ ਨੋਮੀ (30) ਵਜੋਂ ਹੋਈ।

Rataul Encounter 1991
byu/VaheguruJi inSikhpolitics


ਫੈਜ਼ਲ ਜੱਟ ਦਾ ਮੁਕਾਬਲਾ ਬੜੀ ਚਰਚਾ ਵਿੱਚ ਹੈ ਪਰ ਸਾਡੀ ਨਵੀਂ ਪੀੜ੍ਹੀ ਆਪਣੇ ਇਤਿਹਾਸ ਤੋਂ ਨਾਵਾਕਫ਼ ਹੈ।

ਪੰਜਾਬ ਦੇ ਵਸੀਲੇ, ਤੁਹਾਡੀ ਹੋਂਦ ਤੇ ਸਿੱਖੀ ਬਚਾਉਣ ਲਈ ਜੂਝੇ ਸਿਰਲੱਥ ਯੋਧਿਆਂ ਦੇ ਭਾਰਤੀ ਫੋਰਸਾਂ ਨਾਲ ਅਨੇਕਾਂ ਸਿੱਧੇ ਮੁਕਾਬਲੇ ਹੋਏ, ਜਿਨ੍ਹਾਂ ਵਿੱਚ ਰਟੌਲ ਦਾ ਮੁਕਾਬਲਾ ਸਭ ਤੋਂ ਮਸ਼ਹੂਰ ਰਿਹਾ, ਜਿਸ ਵਿੱਚ ਕੁਝ ਸਿੰਘ 48 ਘੰਟੇ ਤੇ ਕੁਝ 72 ਘੰਟੇ ਜੂਝ ਕੇ ਭਾਰਤੀ ਫੋਰਸਾਂ ਦਾ ਅਥਾਹ ਜਾਨੀ ਨੁਕਸਾਨ ਕਰਕੇ ਸ਼ਹੀਦ ਹੋ ਗਏ ਸਨ।
ਵੇਰਵਾ ਤੇ ਦੁਰਲੱਭ ਤਸਵੀਰਾਂ ਦੇਖਣ ਲਈ ਹੇਠਲਾ ਲਿੰਕ ਖੋਲ੍ਹੋ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਰਟੌਲ ਮੁਕਾਬਲਾ
ਰਟੌਲ ਪਿੰਡ ਵਿੱਚ ਬਾਬਾ ਮਾਨੋਚਾਹਲ ਦੀਆਂ ਦੋ ਠਾਹਰਾਂ ਨੇਂ। ਜਿਥੇ ਪੱਕੇ ਕੰਕਰੀਟ ਦੇ ਬੰਕਰ ਬਣੇ ਹੋਏ ਆ। ਬਾਬਾ ਜੀ ਇੱਕ ਵਾਰ ਪਿੰਡ ਰਟੌਲ ਆਪਣੇ ਸਾਥੀਆਂ ਸਮੇਤ ਪਹੁੰਚਦੇ ਆ ਜਿੰਨਾ ਵਿੱਚ ਰਜਿੰਦਰ ਸਿੰਘ ਪਹਿਲਵਾਨ,ਲਖਵਿੰਦਰ ਸਿੰਘ ਲੱਖਾ,ਜਗਤਾਰ ਸਿੰਘ,ਲਖਵਿੰਦਰ ਸਿੰਘ ਮੁਗ਼ਲ ਚੱਕ,ਕਾਲਾ ਸਿੰਘ ਬਲੀਪੁਰ,ਚਾਚਾ ਫੌਜੀ,ਛਿੰਦਰ ਸਿੰਘ ਜੰਮੂ ਅਤੇ ਮਜ਼ਬੀ ਸਿੰਘ ਭਾਈ ਹਜ਼ਾਰਾ ਸਿੰਘ ਜਿਸ ਦੀ ਉਮਰ 80 ਸਾਲ ਸੀ ਅਤੇ ਓਹ ਹੈਂਡੀਕੈਪਟ ਸੀ। ਇਹ ਸਾਰੇ ਪਿੰਡ ਰਟੌਲ ਇੱਕ ਮੀਟਿੰਗ ਲਈ ਪਹੁੰਚੇ ਆ ਪਰ ਓਥੇ ਸੀ ਆਰ ਪੀ ਦਾ ਘੇਰਾ ਪੈ ਚੱਲਿਆ ਏ। ਇਸ ਗੱਲ ਦੀ ਸੂਹ ਲੈਣ ਲਈ ਬਾਬਾ ਮਾਨੋਚਾਹਲ ਹਜ਼ਾਰਾ ਸਿੰਘ ਨੂੰ ਭੇਜਦੇ ਆ। ਓਥੇ ਪੁਲਿਸ ਦੀ ਨਿਗਾਹ ਹਜ਼ਾਰਾ ਸਿੰਘ ਤੇ ਪਈ, ਤੇ ਓਹ ਹਜ਼ਾਰਾ ਸਿੰਘ ਦਾ ਪਿਛਾ ਕਰਦੇ ਆ ਰਹੇ ਆ।

ਹਜ਼ਾਰਾ ਸਿੰਘ ਦੂਜੇ ਘਰ ਪਹੁੰਚ ਜਾਂਦਾ ਏ ਜਿੱਥੇ ਕੰਕਰੀਟ ਬੰਕਰ ਦੀ ਪੱਕੀ ਠਾਹਰ ਬਣੀ ਹੋਈ ਏ। ਪੁਲਿਸ ਪਿੱਛਾ ਕਰਦੀ ਓਸੇ ਘਰ ਵਿੱਚ ਦਾਖਿਲ ਹੋਈ। ਜਦੋਂ ਅੱਗੇ ਜਾ ਕੇ ਓਹਨਾ ਆਟੇ ਵਾਲੇ ਡਰੰਮ ਨੂੰ ਚੱਕਿਆ ਤਾਂ ਓਥੇ ਬੰਕਰ ਦਾ ਪ੍ਰਵੇਸ਼ ਦੁਵਾਰਾ ਬਣਿਆ ਹੋਇਆ ਏ ,ਬਾਬਾ ਹਜ਼ਾਰਾ ਸਿੰਘ ਨੇ ਥੱਲੋਂ ਏਕੇ ਸੰਤਾਲੀ ਦੇ ਬਰੱਸਟ ਖੋਲ੍ਹ ਦਿੱਤੇ। ਪੁਲਿਸ ਦਾ ਪੂਰਾ ਸਮੂਹ ਖਲਾਰ ਸੁੱਟਿਆ ਅਤੇ ਕੁੱਝ ਸਿਪਾਹੀ ਜ਼ਖ਼ਮੀ ਹੋ ਕੇ ਡਿੱਗ ਪਏ।

ਭਾਰਤੀ ਡਰਪੋਕ ਅਫਸਰ ਡਰਦੇ ਮਾਰੇ ਏਧਰ ਓਧਰ ਦੌੜਨ ਲੱਗੇ ਹੋਏ ਆ। ਹਜ਼ਾਰਾ ਸਿੰਘ ਓਥੋਂ ਭੱਜ ਕੇ ਦੂਜੇ ਘਰ ਪਹੁੰਚਦੇ ਆ ਤੇ ਸਾਰੀ ਖ਼ਬਰ ਬਾਬਾ ਮਾਨੋਚਾਹਲ ਨੂੰ ਦਿੰਦੇ ਆ। ਬਾਬਾ ਮਾਨੋਚਾਹਲ ਆਪਣੇ ਕੁੱਝ ਕਰੀਬੀ ਸਿੰਘਾਂ ਨਾਲ ਓਥੋਂ ਨਿਕਲ ਜਾਂਦੇ ਆ। ਓਥੇ ਬਚੇ ਬਾਕੀ ਸਿੰਘ ਭਾਈ ਹਰਜਿੰਦਰ ਰਾਟੌਲ ਜਗਤਾਰ ਸਿੰਘ ,ਲਖਵਿੰਦਰ ਸਿੰਘ ਤੇ ਕਾਲਾ ਸਿੰਘ ਚਾਚਾ ਫੌਜੀ ਅਤੇ ਹਜ਼ਾਰਾਂ ਸਿੰਘ ਇੱਕ ਬੰਕਰ ਵਿੱਚ ਪ੍ਰਵੇਸ਼ ਕਰ ਜਾਂਦੇ ਆ। ਪੁਲਿਸ ਸਰੈਂਡਰ ਕਰਨ ਲਈ ਅਨਾਊਂਸਮੈਂਟ ਕਰ ਰਹੀ ਆ।

ਸੁਰਤ ਦੇ ਚੌਥੇ ਪੜਾਅ ਵਿੱਚ ਬੈਠੇ ਹੋਏ ਗੁਰੂ ਦੇ ਸਿੰਘ ਮੌਤ ਨੂੰ ਵਿਆਹੁਣ ਦਾ ਫੈਸਲਾ ਕਰ ਚੁੱਕੇ। ਅਨਾਊਂਸਮੈਂਟ ਦਾ ਜਵਾਬ ਅੰਦਰੋਂ ਏਕੇ 47 ਦੀ ਗੋਲੀਆਂ ਨਾਲ ਆ ਰਿਹਾ ਏ। ਅੰਮ੍ਰਿਤਸਰ, ਤਰਨਤਾਰਨ,ਬਟਾਲਾ ਦੀ ਡਵੀਜ਼ਨ ਸਮੇਤ ਸੀਆਰਪੀ ਨੇ ਘੇਰਾ ਪਾਇਆ ਹੋਇਆ ਏ ਤੇ ਅੰਦਰ ਸਿਰਫ ਗੁਰੂ ਦੇ ਸੱਤ ਅੱਠ ਸਿੰਘ,ਸਿੰਘਾਂ ਦੀ ਸਨੈਪਰ ਰੈਫਲਾਂ ਸਮੇਤ ਪੂਰੀ ਤਿਆਰੀ ਏ ਹਰਜਿੰਦਰ ਸਿੰਘ ਪਹਿਲਵਾਨ ਨੇ ਪੰਜਾਬ ਪੁਲਿਸ ਦੀ ਅਗਵਾਈ ਕਰ ਰਹੇ ਡੀ ਆਈ ਜੀ ਨੂੰ ਐਸ ਐਲ ਆਰ ਨਾਲ ਪਹਿਲੇ ਹੱਲੇ ਉਡਾ ਦਿੱਤਾ।ਬੰਕਰ ਅੰਦਰੋਂ ਲਗਾਤਾਰ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜ ਰਹੇ ਆ।

ਡੀ ਆਈ ਜੀ ਦੇ ਮਰਨ ਨਾਲ ਸੈਨਿਕਾਂ ਦਾ ਮਨੋਬਲ ਬੁਰੀ ਤਰਾਂ ਟੁੱਟਿਆ ਹੋਇਆ। ਲਗਾਤਾਰ ਘੇਰਾ ਪਾਉਂਣ ਦੀ ਕੋਸ਼ਿਸ਼ ਕੀਤੀ ਜਾਂਦੀ ਏ ਪਰ ਜਦੋਂ ਅੰਦਰੋਂ ਤਿੰਨ ਇੰਚੀ ਲੋਹਾ ਅੱਗ ਕੱਢਦਾ ਨਿਕਲਦਾ ਤਾਂ ਹਿੱਕਾਂ ਪਾੜਦਾ ਤੁਰਿਆ ਜਾਂਦਾ ਏ। ਸਿੰਘਾਂ ਨੂੰ ਮਾਰਨ ਦੀ ਹਰੇਕ ਪਲਾਨਿੰਗ ਧਰੀ ਰਹਿ ਗਈ‌। ਸੁਰੱਖਿਆ ਬਲਾਂ ਦੇ ਕਾਫੀ ਜਵਾਨ ਵਛਾ ਦਿੱਤੇ ਗਏ। ਪਰ ਸਿੰਘ ਅੰਦਰ ਚੜਦੀ ਕਲਾ ਵਿੱਚ ਨੇ।

ਫੇਰ ਕੋਈ ਪੇਸ਼ ਨਾ ਜਾਂਦੀ ਦੇਖ ਹੈਲੀਕਾਪਟਰ ਮੰਗਵਾ ਲਏ। ਉੱਪਰੋਂ ਬੰਕਰਾਂ ਤੇ ਬੰਬ ਸੁੱਟੇ ਗਏ। ਪੂਰੇ 72 ਘੰਟੇ ਸਿੰਘਾਂ ਨੇ ਮੁਕਾਬਲਾ ਕੀਤਾ ਤੇ ਬੰਬ ਡਿੱਗਣ ਕਾਰਨ ਸਿੰਘਾਂ ਦੀ ਸ਼ਹਾਦਤ ਹੋ ਜਾਂਦੀ । ਸਾਰੇ ਸਿੰਘ ਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ।

ਮੁਕਾਬਲੇ ਦੀ ਗੱਲ ਚੱਲੀ ਤੇ ਮੈਂ ਸੋਚਿਆ ਦੁਜਿਆਂ ਦੀ ਗੱਲ ਕਰਨ ਨਾਲੋਂ ਆਪਣੇ ਵਾਲੇ ਯੋਧਿਆਂ ਦੀ ਗੱਲ ਕੀਤੀ ਜਾਵੇ। ਜਿਹੜੇ ਸਿਰਫ 17 ਘੰਟੇ ਨਹੀਂ ਕੋਈ 48 ਘੰਟੇ ਲੜਿਆ ਕੋਈ 72 ਘੰਟੇ।

ਜ਼ਿਕਰਯੋਗ ਕਿ ਇਹ ਸਾਰੇ ਸਿੰਘ ਗੈਂਗਸਟਰ ਨਹੀਂ ਸਨ। ਇਹ ਕੋਈ ਨਸ਼ੇੜੀ ਨਹੀਂ ਸਨ। ਇਹ ਕੋਈ ਨਸ਼ੇ ਵੇਚਣ ਵਾਲੇ ਜਾਂ ਸਮਗਲਰ ਨਹੀਂ ਸਨ। ਇਹ ਸਾਰੇ ਸਿੱਖਾਂ ਦੀ ਅਜ਼ਾਦੀ ਦੀ ਲੜਾਈ ਲੜ ਰਹੇ ਸੀ । ਜਿਹੜੀ ਲੜਾਈ ਤੁਸੀਂ ਅੱਜ ਤਰਲੇ ਮਿੰਨਤਾਂ ਕਰਕੇ ਲੜ ਰਹੇ ਜੋ। ਜਿਹੜੀ ਲੜਾਈ ਤੁਹਾਨੁੰ ਮਰਨ ਵਰਤ ਰੱਖ ਕੇ ਲੜਨੀ ਪੈ ਰਹੀ ਏ ਓਹ ਲੜਾਈ ਇਹਨਾਂ ਨੇ ਅਣਖ ਅਤੇ ਹਥਿਆਰਾਂ ਨਾਲ ਲੜੀ ਏ।

ਬੱਸ ਫਰਕ ਇਹ ਆ ਕੇ ਓਹ ਜੰਗ ਦੇ ਮੈਦਾਨ ਵਿੱਚ ਯੋਧਿਆਂ ਵਾਂਗੂੰ ਲੜ ਕੇ ਸ਼ਹੀਦ ਹੋਏ ਤੇ ਓਹਨਾ ਆਪਣੀ ਮੌਤ ਆਪ ਚੁਣੀ। ਪਰ ਤੁਹਾਨੂੰ ਡੈਮੋਕਰੇਸੀ ਦੇ ਨਾਮ ਤੇ ਹੌਲੀ ਹੌਲੀ ਮਿੱਠਾ ਜ਼ਹਿਰ ਦੇ ਕੇ ਨਿੱਤ ਮਾਰਿਆ ਜਾ ਰਿਹਾ। ਓਹ ਤਾਂ ਥੋੜੇ ਜਿਹੇ ਹੁੰਦੇ ਸੀ ਤੇ ਦੁਸ਼ਮਣ ਦਾ ਹਜ਼ਾਰਾ ਵਿੱਚ ਨੁਕਸਾਨ ਕਰਕੇ ਗੁਰੂ ਚਰਨਾਂ ਵਿੱਚ ਬਿਰਾਜਦੇ ਸੀ । ਤੁਹਾਨੂੰ ਉਸ ਤੋਂ ਬਾਅਦ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਮਾਰ ਦਿੱਤਾ ਗਿਆ ਪਰ ਤੁਸੀਂ ਅਜੇ ਤੱਕ ਵੀ ਆਪਣੀ ਲੜਾਈ ਤਹਿ ਨਹੀਂ ਕਰ ਸਕੇ ਅਤੇ ਨਾ ਕੋਈ ਮਕਸਦ
ਅਨੰਦਪੁਰ ਤੋਂ ਖੈਹਬਰ.