Breaking News

ਅਜੀਤ” ਦੀ ਇਹ ਖਬਰ ਕਨਸੋਅ ਦਿੰਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਬਣਾਈ ਗਈ ਜਾਂਚ ਕਮੇਟੀ ਦੀ ਮਿਆਦ ਇੱਕ ਮਹੀਨਾ ਇਸ ਲਈ ਵਧਾਈ ਗਈ ਹੈ ਕਿਉਂਕਿ

“ਅਜੀਤ” ਦੀ ਇਹ ਖਬਰ ਕਨਸੋਅ ਦਿੰਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਬਣਾਈ ਗਈ ਜਾਂਚ ਕਮੇਟੀ ਦੀ ਮਿਆਦ ਇੱਕ ਮਹੀਨਾ ਇਸ ਲਈ ਵਧਾਈ ਗਈ ਹੈ ਕਿਉਂਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਉਨ੍ਹਾਂ ਨੂੰ ਪਹਿਲੇ ਫੈਸਲਿਆਂ ਵਿੱਚ ਕੋਈ ਤਬਦੀਲੀ ਕਰਨ ਲਈ ਨਹੀਂ ਮਨਾ ਸਕੇ।

ਅਜੀਬ ਜਿਹੀ ਗੱਲ ਹੈ। ਬਾਦਲ ਦਲ ਦੇ ਰਜਿੰਦਰ ਸਿੰਘ ਮਹਿਤਾ ਅਤੇ ਅਮਰਜੀਤ ਸਿੰਘ ਚਾਵਲਾ ਵਰਗੇ ਵਫਾਦਾਰ ਇਸ ਮੁਲਾਕਾਤ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾ ਰਹੇ ਸਨ ਪਰ ਖਬਰ ਇਹ ਇਸ਼ਾਰਾ ਦੇ ਰਹੀ ਹੈ ਕਿ ਬਾਬਾ ਜੀ ਸੁਖਬੀਰ ਸਿੰਘ ਬਾਦਲ ਦੀ ਪੈਰਵਾਈ ਕਰ ਰਹੇ ਸਨ।

ਵੈਸੇ ਜਦੋਂ ਇਹ ਗੱਲ ਬਾਹਰ ਆਈ ਕਿ ਡੇਰਾ ਮੁਖੀ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਉਸਦੇ ਘਰ ਮਿਲੇ ਸਨ ਤਾਂ ਬਾਦਲਦਲੀਏ ਚੁੱਪ ਕਰ ਗਏ।

ਇੱਕ ਗੱਲ ਪੱਕੀ ਹੈ ਕਿ ਬਾਦਲਦਲੀਏ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਰੇਆਮ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਉਨ੍ਹਾਂ ਨੂੰ ਦੋ ਦਸੰਬਰ ਦੇ ਫੈਸਲਿਆਂ ਦੀ ਸਜ਼ਾ ਵੀ ਦੇਣੀ ਚਾਹੁੰਦੇ ਨੇ ਤੇ ਅਗਲਾ ਰਾਹ ਵੀ ਲੱਭਣਾ ਚਾਹੁੰਦੇ ਨੇ।

ਨਰਾਇਣ ਸਿੰਘ ਚੌੜਾ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਪੰਥ ਵਿੱਚੋਂ ਛੇਕੇ ਜਾਣ ਦਾ ਫੈਸਲਾ ਕਰਨਾ ਅਤੇ ਹੁਣ ਵਾਪਸ ਲੈਣਾ ਬਿਲਕੁਲ ਉਹੋ ਜਿਹਾ ਹੀ ਹੈ, ਜਿਵੇਂ 2015 ਵਿੱਚ ਪਹਿਲਾਂ ਬਲਾਤਕਾਰੀ ਸਾਧ ਨੂੰ ਜਥੇਦਾਰਾਂ ਕੋਲੋਂ ਮਾਫੀ ਦਵਾਈ ਗਈ, ਸ਼੍ਰੋਮਣੀ ਕਮੇਟੀ ਕੋਲੋਂ 90 ਲੱਖ ਦੇ ਇਸ਼ਤਿਹਾਰ ਦਵਾਏ ਗਏ ਤੇ ਫਿਰ ਜਦੋਂ ਲੋਕਾਂ ਦਾ ਦਬਾਅ ਪਿਆ ਤਾਂ ਇਹ ਫੈਸਲਾ ਵਾਪਸ ਕਰਾ ਲਿਆ।

ਇਨ੍ਹਾਂ ਆਪ ਹੀ ਸਾਬਿਤ ਕਰ ਦਿੱਤਾ ਹੈ ਕਿ ਇਹ ਫੈਸਲੇ ਬਾਦਲੀ ਦਬਾਅ ਹੇਠਾਂ ਲੈ ਰਹੇ ਨੇ।
ਬਦਲਿਆ ਤਾਂ ਕੁਝ ਵੀ ਨਹੀਂ।

ਗਿਆਨੀ ਹਰਪ੍ਰੀਤ ਸਿੰਘ ‘ਤੇ ਤਲਵਾਰ ਲਟਕਾ ਕੇ ਰੱਖਣ ਦਾ ਫੈਸਲਾ ਵੀ ਉਸੇ ਤਰ੍ਹਾਂ ਦੀ ਬਦਨੀਤੀ ਅਤੇ ਹੰਕਾਰੀ ਮਾਨਸਿਕਤਾ ਵਿੱਚੋਂ ਨਿਕਲਿਆ ਹੈ।

ਸ਼੍ਰੋਮਣੀ ਕਮੇਟੀ ਦਾ ਦਾਅਵਾ ਪੰਥ ਦੀ ਸਰਵਉੱਚ ਅਤੇ ਨੁਮਾਇੰਦਾ ਸੰਸਥਾ ਹੋਣ ਦਾ ਹੈ ਪਰ ਕੁਝ ਵੱਡੇ ਫੈਸਲੇ ਪਿੰਡਾਂ ਦੀਆਂ ਪੰਚਾਇਤਾਂ ਨਾਲੋਂ ਵੀ ਮਾੜੇ ਤਰੀਕੇ ਨਾਲ ਲਏ ਜਾ ਰਹੇ ਨੇ।

ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿੱਚ ਪਹਿਲਾਂ 15 ਦਿਨ ਦੀ ਮਿਆਦ ਨੂੰ ਹੁਣ ਇੱਕ ਮਹੀਨੇ ਤੱਕ ਵਧਾਏ ਜਾਣ ਬਾਬਤ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਬਹਾਨਾ ਬਣਾਉਣਾ ਬਿਲਕੁਲ ਕੋਈ ਠੋਸ ਆਧਾਰ ਨਹੀਂ ਹੈ। ਇਹ ਚੋਣਾਂ ਤਾਂ ਉਦੋਂ ਵੀ ਚੱਲ ਰਹੀਆਂ ਸਨ, ਜਦੋਂ ਪਹਿਲਾਂ 15 ਦਿਨ ਦਿੱਤੇ ਸਨ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸੀਨੀਅਰ ਮੀਤ ਪ੍ਰਧਾਨ MSB (Messenger of Badals) ਰਘੂਜੀਤ ਸਿੰਘ ਵਿਰਕ ਇਹ ਸਪਸ਼ਟ ਕਰਨ ਕਿ ਹਰਿਆਣੇ ਦੀਆਂ ਚੋਣਾਂ ਨਾਲ ਇਸ ਮਾਮਲੇ ਦਾ ਸਬੰਧ ਕਿਵੇਂ ਹੈ? ਚੌੜਾ ਦੇ ਮਾਮਲੇ ਵਿੱਚ ਵੀ ਉਹ ਪਹਿਲਾਂ ਫੈਸਲਾ ਲੈਣ ਅਤੇ ਹੁਣ ਉਸ ਨੂੰ ਰੱਦ ਕਰਨ ਬਾਰੇ ਵੀ ਲੋਕਾਂ ਨੂੰ ਵਿਸਥਾਰ ਸਹਿਤ ਦੱਸਣ।
#Unpopular_Opinions
#Unpopular_Ideas
#Unpopular_Facts