Breaking News

Jujhar singh : ਸਿੱਖ ਨੌਜਵਾਨ ਨੇ Power Slap ਮੁਕਾਬਲੇ ‘ਚ ਰਚਿਆ ਇਤਿਹਾਸ, ਮੁਕਾਬਲਾ ਜਿੱਤਣ ਵਾਲਾ ਪਹਿਲਾ ਸਿੱਖ ਬਣਿਆ ਜੁਝਾਰ ਸਿੰਘ

Jujhar singh : ਸਿੱਖ ਨੌਜਵਾਨ ਨੇ Power Slap ਮੁਕਾਬਲੇ ‘ਚ ਰਚਿਆ ਇਤਿਹਾਸ, ਮੁਕਾਬਲਾ ਜਿੱਤਣ ਵਾਲਾ ਪਹਿਲਾ ਸਿੱਖ ਬਣਿਆ ਜੁਝਾਰ ਸਿੰਘ

 

 

 

 

 

 

 

Power Slap Champion Jujhar singh : ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਦਾ ਜੁਝਾਰ ਸਿੰਘ ਅਬੂ ਧਾਬੀ ਵਿੱਚ ਹੋਏ ਪਾਵਰ ਸਪੈਲ ਮੁਕਾਬਲੇ ਦਾ ਪਹਿਲਾ ਸਿੱਖ ਚੈਂਪੀਅਨ ਬਣ ਗਿਆ ਹੈ। ਉਸਨੇ 24 ਅਕਤੂਬਰ ਨੂੰ ਆਪਣੇ ਮੁਕਾਬਲੇਬਾਜ਼ ਐਂਟੋਨੀ ਗਲੁਸ਼ਕਾ ਦੇ ਮੂੰਹ ‘ਤੇ ਥੱਪੜ ਮਾਰ ਕੇ ਉਸਨੂੰ ਹਰਾਇਆ।

 

 

 

 

 

 

ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਦੇ ਜੁਝਾਰ ਸਿੰਘ ਅਬੂ ਧਾਬੀ ਵਿੱਚ ਹੋਏ ਪਾਵਰ ਸਪੈਲ ਮੁਕਾਬਲੇ ਦੇ ਪਹਿਲੇ ਸਿੱਖ ਚੈਂਪੀਅਨ ਬਣ ਗਏ ਹਨ। ਉਨ੍ਹਾਂ ਨੇ 24 ਅਕਤੂਬਰ ਨੂੰ ਆਪਣੇ ਮੁਕਾਬਲੇਬਾਜ਼ ਐਂਟੋਨੀ ਗਲੁਸ਼ਕਾ ਨੂੰ ਇੱਕ ਥੱਪੜ ਮਾਰ ਕੇ ਹਰਾਇਆ।

 

 

 

 

 

 

 

 

ਜੁਝਾਰ ਸਿੰਘ ਨੇ ਆਪਣੇ ਫੇਸਬੁੱਕ ਪੇਜ ‘ਤੇ ਅਬੂ ਧਾਬੀ ਵਿੱਚ ਹੋਏ ਮੁਕਾਬਲੇ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿੱਚ, ਜੁਝਾਰ ਸਿੰਘ ਨੱਚਦੇ ਹੋਏ ਦਿਖਾਈ ਦੇ ਰਹੇ ਹਨ। ਜਿੱਤਣ ਤੋਂ ਬਾਅਦ, ਉਹ ਕਹਿੰਦਾ ਹੈ, “ਮੈਂ ਹਾਂ ਜੇਤੂ।”

 

 

 

 

 

 

ਜੁਝਾਰ ਸਿੰਘ ਨੇ ਪੋਸਟ ‘ਚ ਲਿਖਿਆ, ”ਅੱਜ ਮੇਰਾ ਸੁਪਨਾ ਪੂਰਾ ਹੋਇਆ। ਹੁਣ ਮੈਂ ਪਹਿਲਾ ਪਾਵਰ ਸਲੈਪ ਇੰਡੀਅਨ ਚੈਂਪੀਅਨ ਬਣ ਗਿਆ ਹਾਂ।”

 

 

 

 

 

 

 

 

ਜੁਝਾਰ ਨੇ ਇੱਕ ਥੱਪੜ ਨਾਲ ਹਿਲਾਇਆ ਵਿਰੋਧੀ Russian

24 ਅਕਤੂਬਰ ਨੂੰ ਦੁਬਈ ਵਿੱਚ ਮੁਕਾਬਲੇ ਦੇ ਤੀਜੇ ਦੌਰ ਵਿੱਚ ਜੁਝਾਰ ਨੇ ਆਪਣੇ ਰੂਸੀ ਵਿਰੋਧੀ ਨੂੰ ਇੱਕ ਥੱਪੜ ਨਾਲ ਹਿਲਾ ਕੇ ਰੱਖ ਦਿੱਤਾ। ਇਸ ਤੋਂ ਪਹਿਲਾਂ, ਜੁਝਾਰ ਅਤੇ ਗਲੁਸ਼ਕਾ ਵਿਚਕਾਰ ਸਿੱਕਾ ਟਾਸ ਹੋਇਆ। ਗਲੁਸ਼ਕਾ ਨੇ ਟਾਸ ਜਿੱਤਿਆ ਅਤੇ ਜੁਝਾਰ ‘ਤੇ ਪਹਿਲਾ ਥੱਪੜ ਮਾਰਿਆ। ਥੱਪੜ ਨਾਲ ਜੁਝਾਰ ਇੱਕ ਕਦਮ ਪਿੱਛੇ ਹਟ ਗਿਆ। ਫਿਰ ਜੁਝਾਰ ਨੇ ਗਲੁਸ਼ਕਾ ਨੂੰ ਥੱਪੜ ਮਾਰਿਆ, ਪਰ ਗਲੁਸ਼ਕਾ ਹਿੱਲਿਆ ਨਹੀਂ। ਪਹਿਲੇ ਦੌਰ ਵਿੱਚ, ਜੁਝਾਰ ਨੂੰ 9 ਅੰਕ ਮਿਲੇ, ਜਦੋਂ ਕਿ ਗਲੁਸ਼ਕਾ ਨੂੰ 10 ਅੰਕ ਮਿਲੇ।

 

ਦੂਜੇ ਦੌਰ ਵਿੱਚ, ਗਲੁਸ਼ਕਾ ਦੇ ਥੱਪੜ ਨਾਲ ਜੁਝਾਰ ਦੀ ਅੱਖ ਜ਼ਖ਼ਮੀ ਹੋ ਗਈ, ਜਿਸ ਨੂੰ ਫਾਊਲ ਮੰਨਿਆ ਗਿਆ। ਤੀਜੇ ਦੌਰ ਵਿੱਚ, ਗਲੁਸ਼ਕਾ ਨੇ ਜੁਝਾਰ ਨੂੰ ਥੱਪੜ ਮਾਰਿਆ, ਪਰ ਜੁਝਾਰ ਹਿੱਲਿਆ ਨਹੀਂ। ਇਸ ਨਾਲ ਉਸ ਨੂੰ 10 ਅੰਕ ਮਿਲੇ। ਤੀਜੇ ਦੌਰ ਦੇ ਆਖ਼ਰੀ ਥੱਪੜ ਵਿੱਚ, ਜੁਝਾਰ ਦੇ ਥੱਪੜ ਨੇ ਗਲੁਸ਼ਕਾ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ, ਜਿਸ ਨਾਲ ਜੁਝਾਰ ਨੂੰ ਕੁੱਲ 29 ਅੰਕ ਮਿਲੇ ਅਤੇ ਗਲੁਸ਼ਕਾ ਨੂੰ 27।

 

 

 

 

 

ਸਟੇਜ ‘ਤੇ ਹੀ ਪਾਇਆ ਭੰਗੜਾ

ਜਿਵੇਂ ਹੀ ਜੁਝਾਰ ਦੀ ਜਿੱਤ ਦਾ ਐਲਾਨ ਹੋਇਆ ਅਤੇ ਰੈਫਰੀ ਨੇ ਹੱਥ ਉੱਚਾ ਕੀਤਾ, ਜੁਝਾਰ ਨੇ ਸਟੇਜ ‘ਤੇ ਹੀ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਜੁਝਾਰ ਨੇ ਇੱਕ ਵਾਰ ਫਿਰ ਆਪਣੀਆਂ ਮੁੱਛਾਂ ਨੂੰ ਵੱਟ ਦਿੱਤਾ ਤੇ ਕਿਹਾ ਕਿ “ਪੰਜਾਬੀ ਆ ਗਏ ਓਏ।” ਫਿਰ, ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿੱਚ, ਉਸ ਨੇ ਪੱਟ ‘ਤੇ ਥਾਪੀ ਮਾਰੀ।

Check Also

Son arrested on suspicion of homicide ਮਸ਼ਹੂਰ ਅਦਾਕਾਰ ਤੇ ਉਨ੍ਹਾਂ ਦੀ ਪਤਨੀ ਦਾ ਚਾਕੂ ਮਾਰ ਕੇ ਕਤਲ, ਪੁੱਤਰ ਗ੍ਰਿਫ਼ਤਾਰ

Rob Reiner’s son arrested on suspicion of homicide after director and his wife were found …