Breaking News

Karan Aujla News: ਕਰਨ ਔਜਲਾ ਦੇ ਪ੍ਰੋਗਰਾਮ ’ਚ ਹੰਗਾਮਾ ਕਰਨ ਦੇ ਦੋਸ਼ ’ਚ ਚਾਰ ਗਿ੍ਰਫ਼ਤਾਰ

Karan Aujla News: ਕਰਨ ਔਜਲਾ ਦੇ ਪ੍ਰੋਗਰਾਮ ’ਚ ਹੰਗਾਮਾ ਕਰਨ ਦੇ ਦੋਸ਼ ’ਚ ਚਾਰ ਗਿ੍ਰਫ਼ਤਾਰ

Karan Aujla News: ਸੋਮਵਾਰ ਨੂੰ ਅਦਾਲਤ ’ਚ ਪੇਸ਼ ਕਰਕੇ ਨਿਆਂਇਕ ਹਿਰਾਸਤ ’ਚ ਭੇਜਿਆ

ਗੁਰੂਗ੍ਰਾਮ : ਗੁਰੂਗ੍ਰਾਮ ’ਚ ਗਾਇਕ ਕਰਨ ਔਜਲਾ ਦੇ ਸੰਗੀਤ ਸਮਾਰੋਹ ’ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਨਸ਼ੇ ਦੀ ਹਾਲਤ ’ਚ ਹੰਗਾਮਾ ਕਰਨ ਅਤੇ ਇਕ ਪੁਲਿਸ ਅਧਿਕਾਰੀ ’ਤੇ ਹਮਲਾ ਕਰਨ ਦੇ ਦੋਸ਼ ’ਚ ਪੁਲਿਸ ਨੇ ਤਿੰਨ ਡਾਕਟਰਾਂ ਅਤੇ ਇਕ ਮੈਡੀਕਲ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ।

ਮੁਲਜ਼ਮਾਂ ਦੀ ਪਛਾਣ ਐਸ.ਜੀ.ਟੀ. ਯੂਨੀਵਰਸਿਟੀ ਦੇ ਡਾਕਟਰ ਦਿਵਿਆਂਸ਼ੂ (23) ਅਤੇ ਅਜੇ (24), ਕੌਮੀ ਸੁਰੱਖਿਆ ਗਾਰਡ (ਐਨ.ਐਸ.ਜੀ.) ਦੇ ਮੇਜਰ ਅਭੈ (26) ਅਤੇ ਐਸ.ਜੀ.ਟੀ. ਯੂਨੀਵਰਸਿਟੀ ’ਚ ਐਮ.ਬੀ.ਬੀ.ਐਸ. ਦੇ ਵਿਦਿਆਰਥੀ ਰਿਸ਼ਭ (21) ਵਜੋਂ ਹੋਈ ਹੈ।

ਗੁਰੂਗ੍ਰਾਮ ਪੁਲਿਸ ਦੇ ਇਕ ਬੁਲਾਰੇ ਨੇ ਦਸਿਆ, ‘‘ਉਨ੍ਹਾਂ ਨੂੰ ਸੋਮਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿਤਾ ਗਿਆ।’