ਮਿਊਜ਼ਿਕ ਇੰਡਸਟਰੀ ਤੋਂ ਇਕ ਮੰਦਭਾਗੀ ਖ਼ਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਸ਼ਹੂਰ ਰੌਕ ਬੈਂਡ “KISS” ਮੁਖੀ ਗਿਟਾਰਵਾਦਕ ਅਤੇ ਸੰਸਥਾਪਕ ਮੈਂਬਰ ਏਸ ਫ੍ਰੇਹਲੇ ਹੁਣ ਇਸ ਦੁਨੀਆ ‘ਚ ਨਹੀਂ ਰਹੇ। ਉਨ੍ਹਾਂ ਦਾ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਗਿਟਾਰਿਸਟ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰ ਅਤੇ ਏਜੰਟ ਦੁਆਰਾ ਕੀਤੀ ਗਈ। ਏਜੰਟ ਨੇ ਦੱਸਿਆ ਕਿ ਫ੍ਰੇਹਲੇ ਨੇ ਆਪਣੇ ਪਰਿਵਾਰ ਨਾਲ ਘਿਰੇ ਮੌਰਿਸਟਾਊਨ, ਨਿਊ ਜਰਸੀ ਵਿੱਚ ਆਖਰੀ ਸਾਹ ਲਿਆ।
ਪਰਿਵਾਰ ਨੇ ਜਾਰੀ ਕੀਤਾ ਬਿਆਨ
ਏਸ ਫ੍ਰੇਹਲੇ ਦੇ ਪਰਿਵਾਰ ਨੇ ਇੱਕ ਬਿਆਨ ਜਾਰੀ ਕਰਕੇ ਲਿਖਿਆ, “ਗ੍ਰੈਮੀ ਪੁਰਸਕਾਰ-ਨਾਮਜ਼ਦ ਅਤੇ ਰੌਕ ਐਂਡ ਰੋਲ ਹਾਲ ਆਫ ਫੇਮ-ਸ਼ਾਮਲ ਰਾਕ ਗਿਟਾਰਿਸਟ ਅਤੇ KISS ਦੇ ਪ੍ਰਤੀਕ ਸੰਸਥਾਪਕ ਮੈਂਬਰ ਦਾ ਅੱਜ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਫ੍ਰੇਹਲੇ ਦਾ ਹਾਲ ਹੀ ਵਿੱਚ ਡਿੱਗਣ ਤੋਂ ਬਾਅਦ ਮੌਰਿਸਟਾਊਨ, ਨਿਊ ਜਰਸੀ ਵਿੱਚ ਆਪਣੇ ਘਰ ਵਿੱਚ ਦੇਹਾਂਤ ਹੋ ਗਿਆ।”
ਪਰਿਵਾਰ ਨੇ ਅੱਗੇ ਲਿਖਿਆ, “ਅਸੀਂ ਬਹੁਤ ਦੁਖੀ ਅਤੇ ਟੁੱਟੇ ਹੋਏ ਹਾਂ। ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਅਸੀਂ ਉਨ੍ਹਾਂ ਦੇ ਆਖਰੀ ਪਲਾਂ ਦੌਰਾਨ ਉਨ੍ਹਾਂ ਦੇ ਨਾਲ ਸੀ, ਉਨ੍ਹਾਂ ਦੇ ਆਲੇ-ਦੁਆਲੇ ਸੀ, ਉਨ੍ਹਾਂ ਨੂੰ ਪਿਆਰ ਕੀਤਾ ਅਤੇ ਉਸਦੇ ਲਈ ਪ੍ਰਾਰਥਨਾ ਕੀਤੀ। ਹੁਣ ਅਸੀਂ ਉਨ੍ਹਾਂ ਦੀ ਤਾਕਤ, ਉਨ੍ਹਾਂ ਦੀ ਹਮਦਰਦੀ, ਉਨਾਂ ਦਾ ਹਾਸਾ ਅਤੇ ਉਨ੍ਹਾਂ ਦੇ ਖਾਸ ਪਲਾਂ ਨੂੰ ਯਾਦ ਕਰਕੇ ਦਿਲਾਸਾ ਦੇ ਸਕਦੇ ਹਾਂ।” ਏਸ ਫ੍ਰੇਹਲੇ ਦੇ ਦੇਹਾਂਤ ਨੇ ਸੰਗੀਤ ਉਦਯੋਗ ਨੂੰ ਵੱਡਾ ਸਦਮਾ ਲੱਗਾ। ਪ੍ਰਸ਼ੰਸਕ ਅਤੇ ਕਰੀਬੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ।