ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਕਾਰਨਾਂ ਨੂੰ ਸਮਝਣ ਲਈ ਅਤੇ ਅਡਾਨੀ ਪੰਜਾਬ ਦੀ ਅਨਾਜ ਵਪਾਰ ਸਮਰੱਥਾਵਾਂ ਨੂੰ ਕਿਉਂ ਕੰਟਰੋਲ ਕਰਨਾ ਚਾਹੁੰਦਾ ਹੈ, ਸਾਨੂੰ ਪੰਜਾਬ ਦੀਆਂ ਸਮਰੱਥਾਵਾਂ ਨੂੰ ਸਮਝਣ ਦੀ ਲੋੜ ਹੈ।
ਜੇਕਰ ਪੰਜਾਬ ਦੀ ਖੇਤੀ ਸਮਰੱਥਾ ਦੀ ਤੁਲਨਾ ਗਲੋਬਲ ਗੈਸ ਅਤੇ ਤੇਲ ਸਰੋਤਾਂ ਨਾਲ ਕੀਤੀ ਜਾਵੇ ਤਾਂ ਪੰਜਾਬ ਸਾਊਦੀ ਅਰਬ ਦੇ ਘਵਾਰ ਅਤੇ ਖੋਬਰ ਤੇਲ ਦੇ ਖੂਹਾਂ, ਜਾਂ ਉਰੇਂਗੋਏ ਦੇ ਰੂਸੀ ਗੈਸ ਫੀਲਡਾਂ ਵਰਗਾ ਹੈ, ਜਿਸ ਵਿੱਚ ਨਿਕਾਸੀ ਲਈ ਸਭ ਤੋਂ ਘੱਟ ਲਾਗਤ ਅਤੇ ਸਭ ਤੋਂ ਵੱਧ ਮਾਤਰਾ ਉਪਲਬਧ ਹੈ।
ਇਸੇ ਤਰ੍ਹਾਂ ਸੋਨੇ ਦੀ ਖਾਣ ਦਾ ਮੁੱਲ ਕੇਵਲ ਮੌਜੂਦ ਸੋਨੇ ਦੀ ਮਾਤਰਾ ‘ਤੇ ਨਿਰਭਰ ਨਹੀਂ ਹੁੰਦਾ। ਇਹ ਪ੍ਰਤੀ ਟਨ ਸਮਗਰੀ, ਸਰੋਤ ਦੀ ਡੂੰਘਾਈ, ਸੋਨਾ ਕੱਢਣ ਦੀ ਭੂ-ਭੌਤਿਕ ਅਸਾਨੀ (Geo-physical ease of extraction) ‘ਤੇ ਮੌਜੂਦ ਸੋਨੇ ਦੇ ਗ੍ਰੇਡ ਜਾਂ ਮਾਤਰਾ ‘ਤੇ ਵੀ ਨਿਰਭਰ ਕਰਦਾ ਹੈ। 10 ਗ੍ਰਾਮ/ਟਨ ਦੇ ਗ੍ਰੇਡ ਦੇ ਨਾਲ ਰੇਤ ਦੀ ਸਤਹ ‘ਤੇ 2500 ਕਿਲੋਗ੍ਰਾਮ ਸੋਨੇ ਵਾਲੀ ਖਾਣ, 50 ਹਜ਼ਾਰ ਕਿਲੋਗ੍ਰਾਮ ਸੋਨੇ ਵਾਲੀ ਪਰ 1.25 ਗ੍ਰਾਮ/ਟਨ ਦੇ ਗ੍ਰੇਡ ਦੇ ਵਾਲੀ ਸਤਹ ਤੋਂ 600 ਮੀਟਰ ਡੂੰਘਾਈ ਵਾਲੀ ਖਾਣ ਨਾਲੋਂ ਬਹੁਤ ਜ਼ਿਆਦਾ ਕੀਮਤੀ ਹੋਵੇਗੀ।
ਇਥੇ ਅਸੀਂ ਅਨਾਜ ਖਰੀਦ ਕੰਪਨੀਆਂ ਦਾ 5 ਲੱਖ ਕਰੋੜ ਤੋਂ 20 ਲੱਖ ਕਰੋੜ ਰੁਪਏ ਦੀ ਰੇਂਜ ਵਿੱਚ ਮਾਰਕੀਟ ਪੂੰਜੀਕਰਣ ਵੀ ਦਿਖਾਇਆ ਹੈ, ਜੋ 10 ਹਜ਼ਾਰ ਕਿਲੋਮੀਟਰ ਦੇ ਘੇਰੇ ਵਿੱਚ 30 ਤੋਂ 60 ਮਿਲੀਅਨ ਟਨ ਚਾਵਲ ਅਤੇ ਕਣਕ ਦੀ ਖਰੀਦ ਕਰਦੀਆਂ ਹਨ ਅਤੇ ਫਿਰ ਉਸੇ ਤਰ੍ਹਾਂ ਦੂਰ ਦੂਰੀ ਵਿੱਚ ਵੰਡਦੀਆਂ ਹਨ।
ਜਦਕਿ ਪੰਜਾਬ 150 ਕਿਲੋਮੀਟਰ ਦੇ ਘੇਰੇ ਵਿੱਚ ਹੀ ਐਨੀ ਮਾਤਰਾ ਵਿੱਚ ਅਨਾਜ ਪੈਦਾ ਕਰਦਾ ਹੈ। ਪੰਜਾਬ ਦਾ ਅਨਾਜ, ਭੰਡਾਰਨ ਅਤੇ ਅੰਤਰਰਾਸ਼ਟਰੀ ਵਪਾਰ ਲਈ ਢੁਕਵਾਂ ਹੈ ਕਿਉਂਕਿ ਇਹ ਸਾਰੀ ਕਟਾਈ ਮਸ਼ੀਨ ਹਾਰਵੈਸਟਰ ਦੁਆਰਾ ਕੀਤੀ ਜਾਂਦੀ ਹੈ ਅਤੇ ਅਪ੍ਰੈਲ ਦੇ ਗਰਮ ਮਹੀਨੇ ਅਤੇ ਅਕਤੂਬਰ ਦੇ ਸੁੱਕੇ ਮਹੀਨੇ ਕਾਰਨ ਢੁਕਵੇਂ ਤੌਰ ‘ਤੇ ਸੁੱਕੀ ਰਹਿੰਦੀ ਹੈ।
ਆਈਏਐਸ ਅਫਸਰਾਂ ਵੱਲੋਂ ਕੰਟਰੋਲ ਕੀਤੀ ਜਾਂਦੀ ਮਾਰਕਫੈੱਡ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਪੰਜਾਬ ਦੇ ਕਿਸਾਨ ਸਹਿਕਾਰੀ (cooperative) ਢੰਗ ਨਾਲ ਅੰਤਰਰਾਸ਼ਟਰੀ ਅਨਾਜ ਵਪਾਰ ਵਿੱਚ ਪ੍ਰਵੇਸ਼ ਕਰਨ ਲਈ ਗੱਲਬਾਤ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰ ਸਕਦੇ ਹਨ।
ਅਡਾਨੀ ਲਈ ਪੰਜਾਬ ਦੀ ਸਮਰੱਥਾ ‘ਤੇ ਬਣੀ ਅਨਾਜ ਵਪਾਰ ਕੰਪਨੀ ਦੀ ਕੀਮਤ 5 ਲੱਖ ਕਰੋੜ ਤੋਂ 10 ਲੱਖ ਕਰੋੜ ਰੁਪਏ ਜਾਂ ਇਸ ਤੋਂ ਵੀ ਵੱਧ ਹੋਵੇਗੀ। ਪੰਜਾਬ ਵਿੱਚ 22 ਮਿਲੀਅਨ ਟਨ ਕਣਕ ਅਤੇ 22 ਮਿਲੀਅਨ ਟਨ ਝੋਨੇ ਦੀ ਪੈਦਾਵਾਰ ਹੁੰਦੀ ਹੈ। ਹਾਲਾਂਕਿ ਵਿਸ਼ਵ 700 ਤੋਂ 800 ਮਿਲੀਅਨ ਟਨ ਕਣਕ ਅਤੇ ਚੌਲਾਂ ਦਾ ਉਤਪਾਦਨ ਕਰਦਾ ਹੈ ਪਰ ਵਿਸ਼ਵ ਵਪਾਰ ਲਈ ਉਪਲਬਧ ਕਣਕ ਦੀ ਮਾਤਰਾ ਸਿਰਫ 190 ਮਿਲੀਅਨ ਟਨ ਹੈ ਅਤੇ ਵਿਸ਼ਵ ਵਪਾਰ ਲਈ ਉਪਲਬਧ ਚੌਲਾਂ ਦੀ ਮਾਤਰਾ ਸਿਰਫ 50 ਮਿਲੀਅਨ ਟਨ ਹੈ। ਇਸ ਲਈ ਪੰਜਾਬ ਆਲਮੀ ਕਣਕ ਦੀ ਵਪਾਰਯੋਗ ਮਾਤਰਾ ਦਾ 10 ਪ੍ਰਤੀਸ਼ਤ ਅਤੇ ਵਪਾਰਯੋਗ ਚੌਲਾਂ ਦਾ 40 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ। ਜੇਕਰ ਉਸ ਵਿਚ ਸਾਰੀ ਕਿਸਾਨ ਅੰਦੋਲਨ ਪੱਟੀ (ਭਾਵ ਨਾਲ ਹਰਿਆਣਾ, ਪੱਛਮੀ ਯੂ ਪੀ ਤੇ ਰਾਜਸਥਾਨ ਦਾ ਪੰਜਾਬ ਨਾਲ ਲਗਦਾ) ਦਾ ਹਿੱਸਾ ਜੋੜ ਲਿਆ ਜਾਵੇ ਤਾਂ ਇਹ ਮਾਤਰਾ ਦੁੱਗਣੀ ਹੋ ਜਾਂਦੀ ਹੈ।
ਪੰਜਾਬ ਦੇ ਕਿਸਾਨ ਵੀ ਅਜਿਹਾ ਕਰ ਸਕਦੇ ਹਨ। ਪਹਿਲਾ ਕਦਮ ਉਸ ਦਿਸ਼ਾ ਵਿੱਚ ਸੋਚਣਾ ਸ਼ੁਰੂ ਕਰਨਾ ਜਾਂ ਉਸ ਦੀ ਕਲਪਨਾ ਸ਼ੁਰੂ ਕਰਨਾ ਹੋਵੇਗਾ।
#Unpopular_Opinions
#Unpopular_Ideas
#Unpopular_Facts
ਸ੍ਰ ਜਗਜੀਤ ਸਿੰਘ ਡੱਲੇਵਾਲ ਨੂੰ ਜਾਨ ਦੇਣ ਦੀ ਨਹੀਂ, ਕਿਸਾਨਾਂ ਦੇ ਹਿੱਤ ਲਈ ਜਿਉਣ ਦੀ ਲੋੜ ਹੈ।
ਸ਼ੰਭੂ ‘ਤੇ ਚੱਲ ਰਹੇ ਕਿਸਾਨ ਮੋਰਚੇ ਦੇ ਆਗੂਆਂ ਦੀ ਰਣਨੀਤੀ ਦੀ ਅਸੀਂ ਪਹਿਲਾਂ ਵੀ ਆਲੋਚਨਾ ਕੀਤੀ ਹੈ ਤੇ ਅਸੀਂ ਹਾਲੇ ਵੀ ਇਨ੍ਹਾਂ ਦੀ ਨੀਤੀ ਨਾਲ ਸਹਿਮਤ ਨਹੀਂ।
ਆਗੂਆਂ ਕੋਲੋਂ ਰਣਨੀਤਕ ਗਲਤੀਆਂ ਹੋਣੀਆਂ ਕੋਈ ਨਵੀਂ ਗੱਲ ਨਹੀਂ। ਜਿਹੜਾ ਮੈਦਾਨ ਵਿੱਚ ਹੈ, ਉਸ ਕੋਲੋਂ ਗਲਤੀਆਂ ਵੀ ਹੋਣਗੀਆਂ ਪਰ ਗਲਤੀਆਂ ਨੂੰ ਦੁਹਰਾਉਣਾ ਵੱਡੀ ਸਮੱਸਿਆ ਹੈ।
ਸ੍ਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ, ਇਨ੍ਹਾਂ ਗਲਤੀਆਂ ਦਾ ਸਿਖਰ ਹੈ।
ਉਨ੍ਹਾਂ ਦਾ ਆਪਣਾ ਜਾਂ ਮਰਨ ਵਰਤ ਤੋਂ ਪਹਿਲਾਂ ਉਨ੍ਹਾਂ ਦੇ ਫੈਸਲੇ ਦੀ ਹਮਾਇਤ ਕਰਨ ਵਾਲਿਆਂ ਦਾ ਇੱਕ ਵੱਡਾ ਵਹਿਮ ਹੈ ਕਿ ਸਰਕਾਰ ਨੂੰ ਉਨ੍ਹਾਂ ਦੇ ਜਾਨੀ ਨੁਕਸਾਨ ਨਾਲ ਕੋਈ ਫਰਕ ਪੈਂਦਾ ਹੈ।
ਡੱਲੇਵਾਲ ਸਾਹਿਬ, ਤੁਹਾਡੀ ਜਾਨ ਦੀ ਫਿਕਰ ਸਾਡੇ ਵਰਗੇ ਲੱਖਾਂ ਨੂੰ ਹੈ। ਇਸੇ ਫਿਕਰ ਵਿੱਚੋਂ ਤੁਹਾਡੇ ਪੈਂਤੜੇ ਦੀ ਆਲੋਚਨਾ ਵੀ ਕਰ ਰਹੇ ਹਾਂ।
ਕੇਂਦਰ ਸਰਕਾਰ ਦੀ ਗੱਲ ਛੱਡੋ, ਤੁਹਾਡੀ ਜਾਨ ਦੀ ਭੋਰਾ ਪਰਵਾਹ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਨਹੀਂ ਹੈ।
ਇੰਨਾ ਵੱਡਾ ਕਿਸਾਨ ਆਗੂ ਮਰਨ ਕੰਢੇ ਪਿਆ ਹੋਵੇ ਤੇ ਇਸ ਦਾ ਹਾਲੇ ਤੱਕ ਮੂੰਹ ਨਹੀਂ ਖੁੱਲ੍ਹਿਆ।
ਜੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਾੜਾ ਮੋਟਾ ਵੀ ਫਿਕਰ ਹੁੰਦਾ ਤਾਂ ਹੁਣ ਤੱਕ ਜਮੀਨ ਅਸਮਾਨ ਇਕ ਕੀਤਾ ਹੁੰਦਾ।
ਡੱਲੇਵਾਲ ਸਾਹਿਬ ਦੀ ਧਿਰ ਦੇ ਕਿਸਾਨ ਆਗੂਆਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਇਹ ਵੇਲਾ ਕਿਸੇ ਵੀ ਕਿਸਾਨ ਧਿਰ ਨੂੰ ਤਾਹਨੇ ਮਿਹਣੇ ਮਾਰਨ ਦਾ ਨਹੀਂ। ਉਨ੍ਹਾਂ ਦੀ ਜਾਨ ਬਚਾਉਣ ਲਈ ਤੁਰੰਤ ਵੱਡਾ ਹੰਭਲਾ ਮਾਰਨ ਦੀ ਲੋੜ ਹੈ।
ਸਾਡੇ ਸੁਝਾਅ ਦੀ ਆਲੋਚਨਾ ਵੀ ਹੋ ਸਕਦੀ ਹੈ ਪਰ ਅਸੀਂ ਇਸ ਗੱਲ ਦੇ ਵੀ ਹਾਮੀ ਹਾਂ ਕਿ ਜੇ ਲੋੜ ਪਵੇ ਤਾਂ ਅਕਾਲ ਤਖਤ ਜਾਂ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ ਦਖਲਅੰਦਾਜ਼ੀ ਦਾ ਰਸਤਾ ਵੀ ਖੋਲਣ ਬਾਰੇ ਵੀ ਬਿਨਾਂ ਦੇਰ ਕੀਤਿਆਂ ਵਿਚਾਰ ਹੋਣਾ ਚਾਹੀਦਾ ਹੈ।
ਸਰਵਣ ਸਿੰਘ ਪੰਧੇਰ ਦੀ ਜਥੇ ਭੇਜ ਕੇ ਜ਼ਖਮੀ ਕਰਾਉਣ ਵਾਲੇ ਰਣਨੀਤੀ ਵੀ ਫੇਲ੍ਹ ਤੇ ਸਿਰਫ ਆਪਣਾ ਨੁਕਸਾਨ ਕਰਾਉਣ ਵਾਲੀ ਹੀ ਸਾਬਤ ਹੋ ਰਹੀ ਹੈ। ਤੁਹਾਡੀ ਜਾਨ ਜਾਂ ਅੰਗਾਂ ਦੀ, ਲਾਸ਼ਾਂ ਤੋਂ ਲੰਘ ਕੇ ਰਾਜਨੀਤੀ ਕਰਨ ਵਾਲਿਆਂ ਨੂੰ ਕੋਈ ਪਰਵਾਹ ਨਹੀਂ।
#Unpopular_Opinions
#Unpopular_Ideas
#Unpopular_Facts