Shots fired at Kapil Sharma’s cafe in Canada, Bishnoi gang claims responsibility
ਕਪਿਲ ਸ਼ਰਮਾ ਦੇ ਕੈਫੇ ‘ਤੇ ਤੀਜੀ ਫਾਇਰਿੰਗ
ਗੋਲਡੀ ਢਿੱਲੋਂ-ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜਿੰਮੇਵਾਰੀ
ਕਪਿਲ ਸ਼ਰਮਾ ਦੇ ਕੈਫੇ ‘ਤੇ ਤੀਜੀ ਵਾਰ ਗੋਲੀ ਚਲਾਈ ਗਈ ਹੈ। ਗੋਲਡੀ ਢਿੱਲੋਂ-ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਇਸਦੀ ਜਿੰਮੇਵਾਰੀ ਲੈਂਦਿਆਂ ਧਮਕੀ ਦਿੱਤੀ ਗਈ ਹੈ ਕਿ ਜੇਕਰ ਕਪਿਲ ਨੇ ਉਨ੍ਹਾਂ ਦੀ ਨਾ ਸੁਣੀ ਤਾਂ ਅਗਲਾ ਹਮਲਾ ਮੁੰਬਈ ਵਿੱਚ ਹੋਵੇਗਾ।
ਪਹਿਲੀ ਫਾਇਰਿੰਗ ਵੇਲੇ ਪਾਈ ਪੋਸਟ ਦੁਬਾਰਾ ਪਾ ਰਹੇ ਹਾਂ:
ਕਪਿਲ ਸ਼ਰਮਾ ਦੇ ਕੈਫੇ ‘ਤੇ ਗੋਲੀਬਾਰੀ ਖਿਲਾਫ ਸਪੱਸ਼ਟ ਸਟੈਂਡ ਲੈਣ ਦੀ ਲੋੜ
ਸਿੱਖਾਂ ਦੇ ਨਾਂ ‘ਤੇ ਹਿੰਸਾ ਨੂੰ ਸਿੱਖਾਂ ਖਿਲਾਫ ਪੰਜਾਬ, ਮੁਲਕ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਵਰਤਣ ਦਾ ਕੰਮ ਹੋ ਰਿਹਾ ਹੈ।
ਕਪਿਲ ਸ਼ਰਮਾ ਦੇ ਕੈਨੇਡਾ ਵਿੱਚ ਖੁੱਲੇ ਕੈਫੇ ‘ਤੇ ਗੋਲੀਆਂ ਚਲਾਉਣ ਦੀ ਘਟਨਾ ਨੂੰ ਇਸੇ ਸੰਦਰਭ ਵਿੱਚ ਵੇਖਣ ਦੀ ਲੋੜ ਹੈ।
ਕੇਂਦਰੀ ਤੰਤਰ ਅਤੇ ਸੱਜੇ ਪੱਖੀ ਸੋਚ ਨੂੰ ਸਿਰਫ ਸਿੱਖ ਪਛਾਣ ਵਾਲੀ ਸਾਫਟ ਪਾਵਰ ਤੋਂ ਹੀ ਤਕਲੀਫ ਨਹੀਂ, ਪੰਜਾਬੀ ਪਛਾਣ ਅਤੇ ਪੰਜਾਬੀ ਬੋਲੀ ਨੂੰ ਫੈਲਾਉਣ ਵਾਲੀ ਸਾਫਟ ਪਾਵਰ ਤੋਂ ਵੀ ਉਨੀ ਹੀ ਤਕਲੀਫ ਹੈ।
ਸੱਜੇ ਪੱਖੀ ਭੀੜਤੰਤਰ ਨੇ ਪਹਿਲਾਂ ਸਿੱਧਾ ਦਿਲਜੀਤ ਦੁਸਾਂਝ ਨੂੰ ਨਿਸ਼ਾਨਾ ਬਣਾਇਆ ਅਤੇ ਹੁਣ ਸਿੱਖ ਖਾੜਕੂਆਂ ਦੇ ਨਾਂ ‘ਤੇ ਕਪਿਲ ਸ਼ਰਮਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਹਿੰਦੀ/ਹਿੰਦੁਸਤਾਨੀ ਵਿੱਚ ਕਮੇਡੀ ਸ਼ੋਅ ਕਰਦਿਆਂ ਉਸ ਨੇ ਆਪਣੀ ਪੰਜਾਬੀ ਪਛਾਣ ਅਤੇ ਮਾਂ ਬੋਲੀ ਨੂੰ ਹਮੇਸ਼ਾ ਵੱਡੇ ਮਾਣ ਨਾਲ ਜ਼ਾਹਿਰ ਕੀਤਾ ਹੈ।
ਆਰੀਆ ਸਮਾਜੀਆਂ ਦੀ ਇੱਕ ਸਦੀ ਤੋਂ ਉੱਪਰ ਦੀ ਪੰਜਾਬੀ ਬੋਲੀ ਤੇ ਗੁਰਮੁਖੀ ਲਿੱਪੀ ਪ੍ਰਤੀ ਨਫਰਤ ਅਤੇ ਇਸ ਨੂੰ ਥੱਲੇ ਲਾਉਣ ਦੇ ਕਪਟੀ ਇਰਾਦਿਆਂ ਦੇ ਉਲਟ ਕਪਿਲ ਸ਼ਰਮਾ ਨੇ ਆਪਣੀ ਮਾਂ ਬੋਲੀ ਦਾ ਹਮੇਸ਼ਾ ਮਾਣ ਵਧਾਉਣ ਦਾ ਯਤਨ ਕੀਤਾ ਹੈ।
ਉਸਨੇ ਗੁਰੂ ਸਾਹਿਬਾਨ ਦੀ ਵਿਰਾਸਤ, ਦਰਬਾਰ ਸਾਹਿਬ ਅਤੇ ਸਿੱਖ ਵਿਰਾਸਤ ਪ੍ਰਤੀ ਆਪਣੇ ਸਤਿਕਾਰ ਨੂੰ ਹਰ ਵੱਡੀ ਸਟੇਜ ‘ਤੇ ਜ਼ਾਹਰ ਕੀਤਾ ਹੈ।
ਉਸਦੇ ਸ਼ੋਅ ਰਾਹੀਂ ਸਿੱਖ ਅਕਸ ਅਤੇ ਸਾਫਟ ਪਾਵਰ ਦਾ ਵੀ ਚੰਗਾ ਸੁਨੇਹਾ ਹੀ ਅਗਾਂਹ ਗਿਆ ਹੈ।
ਸਮੁੱਚਾ ਪੰਜਾਬ ਅਤੇ ਪੰਜਾਬੀ ਉਸ ‘ਤੇ ਮਾਣ ਕਰਦੇ ਨੇ।
ਕਪਿਲ ਸ਼ਰਮਾ ਪੰਜਾਬ ਦੀ ਸਾਂਝੀ ਵਿਰਾਸਤ ਦਾ ਇਸ ਵਕਤ ਸ਼ਾਇਦ ਸਭ ਤੋਂ ਵੱਡਾ ਚਿਹਰਾ ਹੈ।
ਬਿਨਾਂ ਕਿਸੇ ਦੁਬਿਧਾ ਦੇ ਇਸ ਮਸਲੇ ‘ਤੇ ਉਸ ਦੇ ਨਾਲ ਖੜਨ ਦੀ ਲੋੜ ਹੈ।
ਹਾਲਾਤ ਇਹ ਬਣ ਗਏ ਨੇ ਕਿ ਕੋਈ ਵੀ ਬੰਦਾ, ਜਿਸ ਦਾ ਕੋਈ ਪਿਛੋਕੜ ਨਹੀਂ ਪਤਾ, ਉੱਠ ਕੇ ਸਿੱਖਾਂ ਵੱਲੋਂ ਸਬਕ ਸਿਖਾਉਣ ਦੇ ਨਾਂ ‘ਤੇ ਵੱਡੀ ਜਾਂ ਛੋਟੀ ਹਿੰਸਕ ਘਟਨਾ ਕਰ ਸਕਦਾ ਹੈ ਤੇ ਬਿਰਤਾਂਤ ਜਿੱਧਰ ਨੂੰ ਮਰਜ਼ੀ ਧੱਕਿਆ ਜਾ ਸਕਦਾ ਹੈ।
ਪਹਿਲਾਂ ਵੀ ਕਨੇਡਾ ਵਿੱਚ ਸ੍ਰ ਰਿਪੁਦਮਨ ਸਿੰਘ ਦੇ ਕਤਲ ਨੂੰ ਸਿੱਖ ਕਾਰਕੁਨਾਂ ਦੇ ਖਾਤੇ ਪਾਉਣ ਦਾ ਵੱਡਾ ਬਿਰਤਾਂਤ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਈ ਹਰਦੀਪ ਸਿੰਘ ਨਿੱਝਰ ਨੂੰ ਵੀ ਉਸ ਵੇਲੇ ਜਿੰਮੇਵਾਰ ਠਹਿਰਾਇਆ ਗਿਆ ਸੀ। ਹਾਲੇ ਵੀ ਉਸ ਬਿਰਤਾਂਤ ਦੀ ਰਹਿੰਦ ਖੂੰਹਦ ਗੋਦੀ ਮੀਡੀਆ ਵੱਲੋਂ ਕਈ ਵਾਰ ਸਾਹਮਣੇ ਆਉਂਦੀ ਹੈ।
ਪੰਜਾਬ ਅਤੇ ਕੈਨੇਡਾ ਵਿਚਲੀਆਂ ਸਿੱਖ ਜਥੇਬੰਦੀਆਂ ਤੇ ਹੋਰ ਕਾਰਕੁਨਾਂ ਨੂੰ ਕਪਿਲ ਸ਼ਰਮਾ ਦੇ ਕੈਫੇ ‘ਤੇ ਕੀਤੀ ਗੋਲੀਬਾਰੀ ਖਿਲਾਫ ਸਪਸ਼ਟ ਸਟੈਂਡ ਲੈਣ ਦੀ ਲੋੜ ਹੈ।
#Unpopular_Opinions
#Unpopular_Ideas
Once again incident of Firing Happened at KAP’S CAFE. This is the third time firing took place at the Kapil Sharma cafe in Canada.
Once again incident of Firing Happened at KAP’S CAFE. This is the third time firing took place at the Kapil Sharma cafe in Canada. pic.twitter.com/KoOYYBFNof
— Akashdeep Thind (@thind_akashdeep) October 16, 2025