ਕੰਸਰਟ ਵਿਚਾਲੇ Karan Aujla ਦੇ ਅੱਖਾਂ ‘ਚ ਆਏ ਹੰਝੂ, Video ਦੇਖ ਫੈਨਜ਼ ਵੀ ਹੋਏ ਭਾਵੁਕ
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla) ਨੇ ਚੰਡੀਗੜ੍ਹ ‘ਚ ਸ਼ਨੀਵਾਰ ਨੂੰ LIVE ਕੰਸਰਟ ਕੀਤਾ। ਇਸੀ ਵਿਚਾਲੇ ਕਰਨ ਔਜਲਾ ਹੀਰੇ ਦੀ ਚੇਨ ‘ਚ ਜੜ੍ਹੀ ਆਪਣੀ ਮਾਤਾ-ਪਿਤਾ ਦੀ ਫੋਟੋ ਗਲੇ ਵਿੱਚ ਪਾ ਕੇ ਭਾਵੁਕ ਹੋ ਗਏ ਅਤੇ ਕਿਹਾ ਕਿ ਆਪਣੇ ਮਾਤਾ-ਪਿਤਾ ਦਾ ਖਿਆਲ ਰੱਖੋ।
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla) ਨੇ ਚੰਡੀਗੜ੍ਹ ‘ਚ ਸ਼ਨੀਵਾਰ ਨੂੰ LIVE ਕੰਸਰਟ ਕੀਤਾ। ਗਾਇਕ ਦੇ ਇਸ ਸ਼ੋਅ ਨੇ ਪੂਰੇ ਚੰਡੀਗੜ੍ਹ ਵਿੱਚ ਧਮਾਲ ਮਚਾਈ ਅਤੇ ਉਨ੍ਹਾਂ ਨੇ ਦਰਸ਼ਕਾਂ ਨੂੰ ਆਪਣੇ ਗਾਣਿਆਂ ਦੀ ਧੁੰਨ ‘ਤੇ ਨੱਚਣ ਲਈ ਮਜ਼ਬੂਰ ਕਰ ਦਿੱਤਾ।
ਇਸੀ ਵਿਚਾਲੇ ਕਰਨ ਔਜਲਾ ਸ਼ੋਅ ਵਿਚਾਲੇ ਭਾਵੁਕ ਨਜ਼ਰ ਆਏ। ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਫੈਨਜ਼ ਵੀ ਭਾਵੁਕ ਹੋ ਗਏ ਹਨ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਰਨ ਔਜਲਾ ਹੀਰੇ ਦੀ ਚੇਨ ‘ਚ ਜੜ੍ਹੀ ਆਪਣੀ ਮਾਤਾ-ਪਿਤਾ ਦੀ ਫੋਟੋ ਗਲੇ ਵਿੱਚ ਪਾ ਕੇ ਭਾਵੁਕ ਹੋ ਗਏ ਅਤੇ ਕਿਹਾ ਕਿ ਆਪਣੇ ਮਾਤਾ-ਪਿਤਾ ਦਾ ਖਿਆਲ ਰੱਖੋ। ਜੇਕਰ ਮੇਰੇ ਮਾਤਾ-ਪਿਤਾ ਜਿਉਂਦੇ ਹੁੰਦੇ ਤਾਂ ਮੇਰੇ ਪਿੱਛੇ ਖੜ੍ਹੇ ਹੁੰਦੇ, ਪਰ ਅੱਜ ਉਹ ਉੱਪਰ ਵੀ ਖੁਸ਼ ਹੋਣਗੇ ਕਿਉਂਕਿ ਤੁਸੀਂ ਸਾਰਿਆਂ ਨੇ ਮੈਨੂੰ ਤਲੀਆਂ ‘ਤੇ ਬਿਠਾ ਰੱਖਿਆ ਹੈ।
ਉਥੇ ਹੀ ਕਰਨ ਔਜਲਾ ਦੇ ਫੈਨ ਨੇ ਉਨ੍ਹਾਂ ਦੇ ਮਾਤਾ-ਪਿਤਾ ਦੀ ਪੇਂਟਿੰਗ ਬਣਾਈ ਤੇ ਕਰਨ ਔਜਲਾ ਨੇ ਸਾਈਨ ਕੀਤੇ। ਜਿਸ ਤੋਂ ਬਾਅਦ ਕਰਨ ਔਜਲਾ ਨੇ ਫੈਨ ਨੂੰ ਕਿਹਾ ਕਿ ਇਹ ਤਸਵੀਰ ਉਹ ਆਪਣੇ ਕੋਲ ਹੀ ਰੱਖੇ ਕਿਉਂਕਿ ਮੇਰੇ ਮਾਪੇ ਦਿਲ ‘ਚ ਹਨ।
ਕਰਨ ਔਜਲਾ 8 ਸ਼ਹਿਰਾਂ ‘ਚ ਕਰਨਗੇ ਕੰਸਰਟ
ਦੱਸ ਦੇਈਏ ਕਿ ਕਰਨ ਔਜਲਾ ਇਟ ਵਾਜ਼ ਆਲ ਏ ਡਰੀਮ (It Was All A Dream) ਰਾਹੀਂ ਭਾਰਤ ਵਿੱਚ ਆਪਣਾ ਪਹਿਲਾ Musical Tour ਕਰ ਰਹੇ ਹਨ। ਇਸ ਦੌਰਾਨ ਉਹ ਭਾਰਤ ਦੇ 8 ਸ਼ਹਿਰਾਂ ਦਾ ਦੌਰਾ ਕਰਨਗੇ। ਉਹ 7 ਦਸੰਬਰ ਨੂੰ ਚੰਡੀਗੜ੍ਹ ਤੋਂ ਆਪਣਾ ਦੌਰਾ ਸ਼ੁਰੂ ਕਰਨਗੇ ਜੋ 21 ਦਸੰਬਰ ਨੂੰ ਮੁੰਬਈ ਵਿਖੇ ਸਮਾਪਤ ਹੋਵੇਗਾ।