Breaking News

ਵਿਆਹ ਤੋਂ ਪਹਿਲਾਂ ਗੁਰਦੁਆਰੇ ‘ਚ ਲੁਕ-ਛਿਪ ਕੇ ਮਿਲਦੇ ਸੀ ਪਰਿਣੀਤੀ-ਰਾਘਵ, ਗੁਰੂਘਰ ‘ਚ ਕੀਤਾ ਸੀ Propose

Parineeti Chopra on criticism over lavish wedding: If I married an actor, people… ਵਿਆਹ ਤੋਂ ਪਹਿਲਾਂ ਗੁਰਦੁਆਰੇ ‘ਚ ਲੁਕ-ਛਿਪ ਕੇ ਮਿਲਦੇ ਸੀ ਪਰਿਣੀਤੀ-ਰਾਘਵ, ਗੁਰੂਘਰ ‘ਚ ਕੀਤਾ ਸੀ Propose

‘ਇਸ਼ਕਜ਼ਾਦੇ’ ਅਦਾਕਾਰਾ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ ਰਾਘਵ ਚੱਢਾ ਨੂੰ ਇੱਕ ਐਵਾਰਡ ਸਮਾਰੋਹ ਵਿੱਚ ਮਿਲੀ ਸੀ। ਇਹ ਦੋਵੇਂ ਆਪਣੇ-ਆਪਣੇ ਖੇਤਰ ‘ਚ ਐਵਾਰਡ ਲੈਣ ਲਈ ਉੱਥੇ ਪਹੁੰਚੇ ਸਨ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਦਾ ਭਰਾ ਰਾਘਵ ਦਾ ਪ੍ਰਸ਼ੰਸਕ ਸੀ ਅਤੇ ਉਸ ਦੇ ਜ਼ੋਰ ਪਾਉਣ ‘ਤੇ ਹੀ ਉਹ ਰਾਘਵ ਨੂੰ ਮਿਲੀ

ਨਵੀਂ ਦਿੱਲੀ। ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ ਪਿਛਲੇ ਸਾਲ ਉਦੈਪੁਰ ਵਿੱਚ ਬਹੁਤ ਧੂਮ-ਧਾਮ ਨਾਲ ਹੋਇਆ ਸੀ। ਇਹ ਜੋੜੀ ਹੁਣ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚ ਗਿਣੀ ਜਾਂਦੀ ਹੈ। ਪਰਿਣੀਤੀ ਚੋਪੜਾ ਨੇ ਕਈ ਵਾਰ ਜ਼ਿਕਰ ਕੀਤਾ ਹੈ ਕਿ ਉਹ ਕਦੇ ਵੀ ਕਿਸੇ ਰਾਜਨੇਤਾ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ,

ਪਰ ਫਿਰ ਰਾਘਵ ਚੱਢਾ ਨੇ ਉਸ ਦੀ ਜ਼ਿੰਦਗੀ ਵਿਚ ਪ੍ਰਵੇਸ਼ ਕੀਤਾ ਅਤੇ ਸਭ ਕੁਝ ਬਦਲ ਗਿਆ। ਹਾਲ ਹੀ ‘ਚ ਪਰਿਣੀਤੀ ਚੋਪੜਾ ਨੇ ਆਪਣੇ ਰਾਜਨੇਤਾ ਪਤੀ ਰਾਘਵ ਨਾਲ ਰਜਤ ਸ਼ਰਮਾ ਦੇ ਟਾਕ ਸ਼ੋਅ ‘ਆਪ ਕੀ ਅਦਾਲਤ’ ‘ਚ ਹਿੱਸਾ ਲਿਆ ਅਤੇ ਇਸ ਦੌਰਾਨ ਦੋਹਾਂ ਨੇ ਆਪਣੀ ਲਵ ਸਟੋਰੀ ‘ਤੇ ਖੁੱਲ੍ਹ ਕੇ ਗੱਲ ਕੀਤੀ।

‘ਇਸ਼ਕਜ਼ਾਦੇ’ ਅਦਾਕਾਰਾ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ ਰਾਘਵ ਚੱਢਾ ਨੂੰ ਇੱਕ ਐਵਾਰਡ ਸਮਾਰੋਹ ਵਿੱਚ ਮਿਲੀ ਸੀ। ਇਹ ਦੋਵੇਂ ਆਪਣੇ-ਆਪਣੇ ਖੇਤਰ ‘ਚ ਐਵਾਰਡ ਲੈਣ ਲਈ ਉੱਥੇ ਪਹੁੰਚੇ ਸਨ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਦਾ ਭਰਾ ਰਾਘਵ ਦਾ ਪ੍ਰਸ਼ੰਸਕ ਸੀ ਅਤੇ ਉਸ ਦੇ ਜ਼ੋਰ ਪਾਉਣ ‘ਤੇ ਹੀ ਉਹ ਰਾਘਵ ਨੂੰ ਮਿਲੀ।

ਅਦਾਕਾਰਾ ਅੱਗੇ ਕਹਿੰਦੀ ਹੈ, ‘ਮਿਲਣ ਤੋਂ ਬਾਅਦ, ਮੈਂ ਰਾਘਵ ਨੂੰ ਹੈਲੋ ਕਿਹਾ ਅਤੇ ਕਿਹਾ ਕਿ ਅਸੀਂ ਮੁੰਬਈ ਵਿੱਚ ਮਿਲਾਂਗੇ, ਜਿਸ ‘ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਕੱਲ ਦੀ ਮਿਲਦੇ ਹਾਂ। ਅਗਲੇ ਦਿਨ ਮੈਂ ਆਪਣੇ ਤਿੰਨ ਮੈਨੇਜਰਾਂ ਨਾਲ ਅਤੇ ਉਹ ਆਪਣੇ ਪ੍ਰਬੰਧਕਾਂ ਨਾਲ ਨਾਸ਼ਤੇ ਲਈ ਮਿਲੇ।

ਪਰਿਣੀਤੀ ਨੇ ਰਾਘਵ ਬਾਰੇ ਗੂਗਲ ਕੀਤਾ ਸੀ
ਉਹ ਅੱਗੇ ਦੱਸਦੀ ਹੈ ਕਿ ਉਹ ਪਹਿਲੀ ਮੁਲਾਕਾਤ ਵਿੱਚ ਹੀ ਰਾਘਵ ਨੂੰ ਬਹੁਤ ਪਸੰਦ ਕਰਨ ਲਗ ਪਈ ਅਤੇ ਉਸਨੇ ਫੈਸਲਾ ਕੀਤਾ ਸੀ ਕਿ ਉਹ ਉਸ ਨਾਲ ਹੀ ਵਿਆਹ ਕਰੇਗੀ। ਇਸ ਮੁਲਾਕਾਤ ਤੋਂ ਬਾਅਦ ਪਰਿਣੀਤੀ ਨੇ ਰਾਘਵ ਬਾਰੇ ਗੂਗਲ ਕੀਤਾ ਕਿ ਉਹ ਕੀ ਕਰਦਾ ਹੈ ਅਤੇ ਉਸਦੀ ਉਮਰ ਕੀ ਹੈ।

ਗੁਰਦੁਆਰੇ ‘ਚ ਕੀਤਾ ਪ੍ਰਪੋਜ਼
ਰਾਘਵ ਨੇ ਦੱਸਿਆ ਕਿ ਉਹ ਅਤੇ ਪਰਿਣੀਤੀ ਦੋਵੇਂ ਅਜਿਹੇ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਜੋ ਬਹੁਤ ਅਧਿਆਤਮਿਕ ਹਨ ਅਤੇ ਭਗਵਾਨ ਵਿੱਚ ਬਹੁਤ ਵਿਸ਼ਵਾਸ ਰੱਖਦੇ ਹਨ। ਇਸ ਕਾਰਨ ਦੋਵੇਂ ਗੁਰਦੁਆਰੇ ‘ਚ ਮਿਲਦੇ ਰਹਿੰਦੇ ਸਨ। ਰਾਜਨੇਤਾ ਨੇ ਅਭਿਨੇਤਰੀ ਨੂੰ ਵਾਹਿਗੁਰੂ ਅੱਗੇ ਵਿਆਹ ਲਈ ਪ੍ਰਪੋਜ਼ ਕੀਤਾ ਸੀ ਅਤੇ ਇਸ ਤੋਂ ਬਾਅਦ ਹੀ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਸੀ।

ਇਹ ਜੋੜਾ ਲੁਕ-ਛਿਪ ਕੇ ਮਿਲਦਾ ਸੀ
ਆਪਣੇ ਡੇਟਿੰਗ ਪੀਰੀਅਡ ਬਾਰੇ ਗੱਲ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਭਾਰਤ ਪਰਤਣ ਤੋਂ ਬਾਅਦ ਉਨ੍ਹਾਂ ਨੇ ਗੁਪਤ ਤਰੀਕੇ ਨਾਲ ਮਿਲਣਾ ਸ਼ੁਰੂ ਕਰ ਦਿੱਤਾ। ਅਦਾਕਾਰਾ ਪੰਜਾਬ ਵਿੱਚ ਆਪਣੀ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ, ਜਿਸ ਦੌਰਾਨ ਉਹ ਕਦੇ ਬਾਗ ਵਿੱਚ ਅਤੇ ਕਦੇ ਗੁਰਦੁਆਰੇ ਵਿੱਚ ਲੁਕ-ਛਿਪ ਕੇ ਮਿਲਦੇ ਸੀ। ਜੋੜੇ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ ਜਾਂ ਡੇਟ ਗੁਰਦੁਆਰੇ ਵਿੱਚ ਹੋਈ ਸੀ।

Parineeti Chopra And Raghav Chadha Shut Down Extravagant Wedding Rumours: ‘It Wasn’t A 7-Star Hotel’