Rajvir Jawanada – ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ‘ਤੇ ਕਈ ਪੰਜਾਬੀ ਗਾਇਕਾਂ ਸਣੇ 150 ਤੋਂ ਵੱਧ ਫੋਨ ਚੋਰੀ
ਹੱਦ ਹੀ ਹੋ ਗਈ! ਰਾਜਵੀਰ ਜਵੰਧਾ ਦੇ ਸਸਕਾਰ ‘ਤੇ 150 ਤੋਂ ਵੱਧ ਫੋਨ ਚੋਰੀ… ਮਾੜਾ ਕੰਮ ਕਰਨ ਵਾਲਿਆਂ ‘ਤੇ ਭੜਕੇ ਗਗਨ ਕੋਕਰੀ,
ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਜਿਹਨਾਂ ਦਾ ਬੜੇ ਦੁੱਖੀ ਮਨ ਨਾਲ ਪਿੰਡ ਪੋਨਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਮਰਹੂਮ ਰਾਜਵੀਰ ਦੇ ਸਸਕਾਰ ਮੌਕੇ ਇਕ ਅਜਿਹੀ ਘਟਨਾ ਵਾਪਰ ਗਈ, ਜਿਸ ਨੂੰ ਸੁਣ ਤੁਸੀਂ ਹੈਰਾਨ ਹੋ ਜਾਵੋਗੇ। ਰਾਜਵੀਰ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਆਏ ਕਈ ਪੰਜਾਬੀ ਗਾਇਕਾਂ ਦੇ ਨਾਲ-ਨਾਲ ਲੋਕਾਂ ਦੇ 150 ਤੋਂ ਵੱਧ ਫੋਨ ਚੋਰੀ ਹੋ ਗਏ। ਫੋਨ ਚੋਰੀ ਹੋ ਜਾਣ ਦੀ ਇਸ ਘਟਨਾ ਦੀ ਜਾਣਕਾਰੀ ਪੰਜਾਬੀ ਗਾਇਕ ਗਗਨ ਕੋਕਰੀ ਵਲੋਂ ਦਿੱਤੀ ਗਈ ਹੈ।
ਪੰਜਾਬੀ ਗਾਇਕ ਗਗਨ ਕੋਕਰੀ ਨੇ ਇਸ ਸਬੰਧ ਵਿਚ ਇਕ ਲਾਈਵ ਵੀਡੀਓ ਸ਼ੇਅਰ ਕੀਤੀ, ਜਿਸ ਵਿਚ ਉਹ ਬੋਲ ਰਹੇ ਹਨ ਅਸੀਂ ਸਾਰੇ ਵੀਰ, ਪੰਜਾਬੀ ਸੰਗੀਤ ਜਗਤ ਨਾਲ ਜੂੜੇ ਲੋਕ, ਗਾਇਕ ਆਦਿ ਮਰਹੂਮ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਗਏ ਹਨ। ਇਸ ਦੁੱਖਦ ਸਮੇਂ ਵਿਚ ਲੋਕਾਂ ਦੀ ਬਹੁਤ ਸਾਰੀ ਭੀੜ ਸੀ।
ਇਸ ਦੌਰਾਨ 150 ਤੋਂ ਵੱਧ ਲੋਕਾਂ ਦੇ ਫੋਨ ਚੋਰੀ ਹੋ ਗਏ, ਜੋ ਬਹੁਤ ਮਾੜੀ ਗੱਲ ਹੈ। ਰੱਬ ਨੇ ਇਹਨਾਂ ਲੋਕਾਂ ਨੂੰ ਬਹੁਤ ਵੱਡੀ ਸਜ਼ਾ ਦੇਣੀ ਹੈ। ਸਸਕਾਰ ਵਿਚ ਸ਼ਾਮਲ ਹੋਣ ਆਏ ਲੁਟੇਰੇ ਮੇਰਾ, ਜਸਵੀਰ ਜੱਸੀ, ਪਿੰਕੀ ਧਾਲੀਵਾਲ ਦੇ 2 ਫੋਨ, ਕਈ ਕਲਾਕਾਰ ਅਤੇ ਮਿਊਜ਼ਿਕ ਡਰੈਕਟਰ ਅਜਿਹੇ, ਜਿਹਨਾਂ ਨੂੰ ਅਸੀਂ ਪਹਿਲੀ ਵਾਰ ਮਿਲੇ ਸਨ, ਦੇ ਵੀ ਫੋਨ ਚੋਰੀ ਹੋ ਗਏ।
ਗਗਨ ਕੋਕਰੀ ਨੇ ਕਿਹਾ ਕਿ ਮੇਲੇ ਵਿਚ ਅਜਿਹੀ ਘਟਨਾ ਵਾਪਰੀ ਸਾਧਾਰਨ ਹੈ ਪਰ ਸਸਕਾਰ ਮੌਕੇ ਅਜਿਹੀ ਘਟਨਾ ਵਾਪਰਨੀ ਬਹੁਤ ਮਾੜੀ ਹੈ। ਇਹ ਇਕ ਬੰਦੇ ਦਾ ਕੰਮ ਨਹੀਂ ਹੋ ਸਕਦਾ, ਇਸ ਵਿਚ 20 ਤੋਂ 25 ਲੋਕ ਸ਼ਾਮਲ ਹੋ ਸਕਦੇ ਹਨ।
ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਸਾਨੂੰ ਜ਼ਰੂਰ ਦੱਸਣ। ਫੋਨ ਚੋਰੀ ਹੋਣ ਕਾਰਨ ਕਈ ਲੋਕਾਂ ਨੂੰ ਆਪਣੇ ਘਰਾਂ ਵਿਚ ਜਾਣ ਵਿਚ ਬਹੁਤ ਮੁਸ਼ਕਲਾਂ ਹੋਈਆਂ।
ਫੋਨ ਤੋਂ ਬਿਨਾਂ ਕਈ ਲੋਕਾਂ ਨੂੰ ਘਰ ਜਾਣ ਦੀ ਲੁਕੇਸ਼ਨ ਨਹੀਂ ਮਿਲ ਰਹੀ ਸੀ। ਦੱਸ ਦੇਈਏ ਕਿ ਮਰਹੂਮ ਪੰਜਾਬੀ ਗਾਇਕ ਜਿਸ ਥਾਂ ‘ਤੇ ਰਾਜਵੀਰ ਦਾ ਅੰਤਿਮ ਸੰਸਕਾਰ ਕੀਤਾ ਗਿਆ, ਉਸੇ ਥਾਂ ‘ਤੇ ਉਹਨਾਂ ਨੇ ਆਪਣਾ ਬਚਪਨ ਬਤੀਤ ਕੀਤਾ ਸੀ ਅਤੇ ਉਸੇ ਥਾਂ ਤੋਂ ਉਹਨਾਂ ਨੇ ਆਪਣੇ ਸੰਗੀਤ ਦੀ ਸ਼ੁਰੂਆਤ ਕੀਤੀ ਸੀ।