ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ (Sukhbir Singh Badal attacked) ਉਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ (Narayan Singh Chaura) ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਚੌੜਾ ਨੂੰ 3 ਤਿੰਨ ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜਿਆ ਗਿਆ ਹੈ।
ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ (Sukhbir Singh Badal attacked) ਉਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ (Narayan Singh Chaura) ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਚੌੜਾ ਨੂੰ 3 ਤਿੰਨ ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜਿਆ ਗਿਆ ਹੈ।
ਜਦੋਂ ਨਰਾਇਣ ਸਿੰਘ ਚੌੜਾ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲਿਆਂਦਾ ਜਾ ਰਿਹਾ ਸੀ ਤਾਂ ਇਕ ਮਹਿਲਾ ਮਠਿਆਈ ਦਾ ਡੱਬਾ ਲੈ ਆ ਖੜੀ ਅਤੇ ਇਸ ਤੋਂ ਬਾਅਦ ਖੂਬ ਹੰਗਾਮਾ ਹੋਇਆ।
ਚਰਚਾ ਚੱਲ ਰਹੀ ਹੈ ਕਿ ਕੀ ਹੁਣ ਦਰਬਾਰ ਸਾਹਿਬ ਦੀ ਸ਼ਰਨ ‘ਚ ਆ ਚੁੱਕੇ ਇੱਕ ਦੰਭੀ ਹਾਕਮ ‘ਤੇ ਹਮਲਾ ਕਰਨਾ ਸਹੀ ਹੈ ਜਾਂ ਗਲਤ ਹੈ। ਹਰ ਕੋਈ ਆਪਣੀ ਨਿੱਜੀ ਸੋਚ ਜਾਂ ਧੜੇ ਮੁਤਾਬਕ ਸੋਚ ਰਿਹਾ।
ਬੰਦੂਕ ਅਤੇ ਕਲਮ ਦੇ ਧਨੀ ਸ. ਨਰਾਇਣ ਸਿੰਘ ਚੌੜਾ ਉਹ ਇਨਸਾਨ ਹਨ, ਜਿਨ੍ਹਾਂ ਕਾਂਗਰਸ ਰਾਜ , ਰਾਸ਼ਟਰਪਤੀ ਰਾਜ ਤੇ ਅਕਾਲੀ ਰਾਜ ਵਿੱਚ ਬੇਤਹਾਸ਼ਾ ਜੁਲਮ ਆਪਣੇ ਪਿੰਡੇ ‘ਤੇ ਝੱਲੇ, ਇੰਨੇ ਜੁਲਮ ਕਿ ਕਈ ਆਮ ਸਰੀਰਕ ਕਿਰਿਆਵਾਂ ਸੋਧਣ ਵਿੱਚ ਵੀ ਪਰੇਸ਼ਾਨੀ ਆਉਂਦੀ ਹੈ। ਕੱਲ ਸੁਖਬੀਰ ਵੱਲ 9 ਐਮਐਮ ਦਾ ਪਿਸਤੌਲ ਕੱਢਣ ‘ਚ ਵੀ ਦੇਰੀ ਇਸੇ ਕਾਰਨ ਹੋਈ।
ਸਿਧਾਂਤਕ ਤੌਰ ‘ਤੇ, ਚਲਦੇ ਸਮੇਂ ਮੁਤਾਬਕ, ਬਿਰਤਾਂਤਕ ਜੰਗ ਮੁਤਾਬਕ, ਵਿਸ਼ਵਪੱਧਰੀ ਹਾਲਾਤ ਤੇ ਸਾਡੀ ਲੜਾਈ ਮੁਤਾਬਕ ਵੀ ਇਹ ਹਮਲਾ ਕਿਸੇ ਵੀ ਤਰਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਸਿਧਾਂਤ ਦੀ ਪਾਲਣਾ ਕਰਨ ਵਾਲੀ ਧਿਰ, ਸਿਧਾਂਤ ਲਈ ਕੁਰਬਾਨੀਆਂ ਕਰਨ ਤੇ ਜ਼ੁਲਮ ਸਹਿਣ ਵਾਲੀ ਧਿਰ ਵਲੋਂ ਸਿਧਾਂਤ ਭੰਗ ਤਾਂ ਬਿਲਕੁਲ ਹੀ ਨਹੀਂ ਪਰਵਾਨ ਨਹੀਂ ਹੋ ਸਕਦਾ।
ਮੇਰੇ ਲਈ ਨਿੱਜੀ ਪਰੇਸ਼ਾਨੀ ਵਾਲਾ ਸਵਾਲ ਇਹ ਹੈ ਕਿ ਸ. ਨਰਾਇਣ ਸਿੰਘ ਚੌੜਾ, ਜਿਨ੍ਹਾਂ ਨੂੰ ਖਾੜਕੂ ਜੀਵਨ ਦੇ ਨਾਲ-ਨਾਲ ਸਰਕਾਰੀ ਤੇ ਪੁਲਸੀਆ ਜਬਰ ਦਾ ਹੱਡੀਂ ਹੰਢਾਇਆ ਤਜਰਬਾ ਹੈ, ਉਨ੍ਹਾਂ ਦੀਆਂ ਤਕਰੀਰਾਂ ਵਿੱਚੋਂ ਵਿੱਚ ਧੀਰਜ ਤੇ ਸਬਰ ਝਲਕਦਾ ਦੇਖਿਆ ਹੈ, ਜਿਨ੍ਹਾਂ ਦੀਆਂ ਅੱਧੀ ਦਰਜਨ ਕਿਤਾਬਾਂ ਪੜ੍ਹ ਕੇ ਪਤਾ ਲੱਗਦਾ ਕਿ ਉਨ੍ਹਾਂ ਨੂੰ ਇਤਿਹਾਸ ਦੀ ਵੀ ਸਮਝ ਹੈ ਤੇ ਕੂਟਨੀਤੀ ਦੀ ਵੀ, ਉਨ੍ਹਾਂ ਆਪਣੇ ਜਜ਼ਬਾਤਾਂ ‘ਤੇ ਕਾਬੂ ਕਿੱਦਾਂ ਗਵਾ ਲਿਆ? ਦੂਰਅੰਦੇਸ਼ੀ ‘ਤੇ ਜਜ਼ਬਾਤ ਹਾਵੀ ਕਿੱਦਾਂ ਹੋ ਗਏ? ਸੋਚ ਰਿਹਾਂ ਕਿ ਉਨ੍ਹਾਂ ਦਾ ਮਨ ਕਿੰਨਾ ਦੁਖੀ ਹੋਊ ਕਿ ਸਿਧਾਂਤਾਂ ਦੀ ਡੂੰਘੀ ਜਾਣਕਾਰੀ ਹੋਣ ਦੇ ਬਾਵਜੂਦ ਇਹ ਐਕਸ਼ਨ ਕਰ ਦਿੱਤਾ। ਉਹ ਕੋਈ ਆਮ ਨੌਜਵਾਨ ਤਾਂ ਹੈ ਨਹੀ, ਬਜ਼ੁਰਗ ਚਿੰਤਕ ਵੀ ਹਨ।
ਜਿਨ੍ਹਾਂ ਕਾਰਨਾਂ ਕਰਕੇ ਸ. ਚੌੜੇ ਵਰਗੇ ਪੈਦਾ ਹੁੰਦੇ ਹਨ, ਅਕਾਲੀ ਕੱਲ੍ਹ ਉਨ੍ਹਾਂ ਕੀਤੇ ਗੁਨਾਹਾਂ ਦੀਆਂ ਮਾਫ਼ੀਆਂ ਮੰਗਦੇ ਹਟੇ ਹਨ ਤੇ ਅੱਜ ਉਹੀ ਪੁਰਾਣੀ ਭਾਸ਼ਾ ਫਿਰ ਬੋਲਣ ਲੱਗੇ ਹਨ। ਜਿਹਨੇ ਕਾਂਗਰਸ ਦੇ ਰਾਜ ਵਿੱਚ ਹੱਡ ਹੱਡ ਤੁੜਵਾ ਲਿਆ, ਓਹਨੂੰ ਕਾਂਗਰਸੀ ਦੱਸ ਰਹੇ ਹਨ। ਉਸਨੂੰ ਫੜ ਕੇ ਲਿਜਾਂਦਿਆਂ ਇੱਕ ਬਾਦਲ ਸਮਰਥਕ ਨੇ ਉਸਦੀ ਪੱਗ ਲਾਹ ਦਿੱਤੀ। ਇੱਕ ਸਿੱਖ ਹੀ ਦੂਜੇ ਸਿੱਖ ਦੀ ਪੱਗ ਕਿਵੇਂ ਲਾਹ ਦਿੰਦਾ ਹੈ?
ਅੱਜ ਚੱਲੀ ਗੋਲੀ ਦਾ ਦੁੱਖ ਹੈ, ਸਾਰੇ ਮੰਨ ਵੀ ਰਹੇ ਹਨ, ਵਾਹਿਗੁਰੂ ਸਭ ‘ਤੇ ਮਿਹਰ ਕਰੇ ਕਿ 1978 ਤੋਂ ਜਿਨ੍ਹਾਂ ਟੱਬਰਾਂ ਦੇ ਜੀਅ ਸਰਕਾਰੀ ਗੋਲੀਆਂ, ਖਾਸਕਰ ਬਾਦਲੀ ਗੋਲੀਆਂ ਨਾਲ ਮਾਰੇ ਗਏ, ਉਹ ਦਰਦ ਮਹਿਸੂਸ ਕਰਨ ਦੀ ਸੋਝੀ ਵੀ ਸਾਨੂੰ ਸਭ ਨੂੰ ਬਖਸ਼ੇ।
ਮਾਮਲਾ ਬਹੁਤ ਪੇਚੀਦਾ ਹੈ, ਗੁਰੂ ਭਲੀ ਕਰੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ