Breaking News

Canada News – ਐਮਪੀ ਚੰਦਰਾ ਆਰਿਆ ਨੇ ਸਿੱਖ ਨਸਲਕੁਸ਼ੀ ਬਾਰੇ ਮਤਾ ਪਾਸ ਨਾ ਹੋਣ ਦਿੱਤਾ

LPC & CPC MPs, at the Foreign Affairs Committee, blocked
Jagmeet Singh ’s motion to recognize the Sikh Genocide.

ਅੱਜ ਸਾਡੇ ਸ਼ਹਿਰ ਵਿੱਚ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਇੱਕ ਘਿਨਾਉਣੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ।
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਕਥਾ ਪ੍ਰੋਗਰਾਮ ਲਈ ਮੁੰਬਈ ਆਏ ਹੋਏ ਗਿਆਨੀ ਲਖਵਿੰਦਰ ਸਿੰਘ ਖ਼ਾਲਸਾ ਉੱਤੇ ਬਾਬਾ ਧੁੰਮਾਂ ਦੇ ਇਸ਼ਾਰੇ ਉੱਪਰ ਉਨ੍ਹਾਂ ਦੇ ਬੰਦਿਆਂ ਜਸਪਾਲ ਸਿੰਘ ਸਿੱਧੂ ਹਰਭਜਨ ਸਿੰਘ ਪੱਪੂ ਆਦਿਕ 25 ਤੋਂ 30 ਬਦਮਾਸ਼ਾਂ ਨੇ ਉਸ ਵੇਲੇ ਜਾਨਲੇਵਾ ਹਮਲਾ ਕਰ ਦਿੱਤਾ ਜਦੋਂ ਉਹ ਸਵੇਰੇ 7 ਵਜੇ ਵਾਪਸ ਪੰਜਾਬ ਜਾਣ ਲਈ ਡੋਮੇਸਟਿਕ ਏਅਰਪੋਰਟ ਵੱਲ ਜਾ ਰਹੇ ਸੀ। ਸੁਣਨ ਵਿੱਚ ਆਇਆ ਹੈ ਕਿ ਬਾਬੇ ਧੁੰਮੇ ਦੀ ਬੀਜੇਪੀ ਨੂੰ ਹਮਾਇਤ ਦੇਣ ਦਾ ਗਿਆਨੀ ਲਖਵਿੰਦਰ ਸਿੰਘ ਖ਼ਾਲਸਾ ਨੇ ਤਿੱਖਾ ਵਿਰੋਧ ਕੀਤਾ ਸੀ ਜਿਸਦੇ ਜਵਾਬ ਵਿੱਚ ਬਾਬੇ ਧੁੰਮੇਂ ਦੇ ਉਸਦੇ ਉੱਪਰ ਜਾਨਲੇਵਾ ਹਮਲਾ ਕਰਵਾਇਆ ਹੈ। – Kanwarpal Singh Sidhu

-ਭਾਰਤੀ ਦਖਲਅੰਦਾਜ਼ੀ ਬਾਰੇ ਕੰਜ਼ਰਵਟਿਵ ਸਿਆਸਤਦਾਨ ਨੇ ਕੀਤੇ ਵੱਡੇ ਖੁਲਾਸੇ
-ਐਮਪੀ ਚੰਦਰਾ ਆਰਿਆ ਨੇ ਸਿੱਖ ਨਸਲਕੁਸ਼ੀ ਬਾਰੇ ਮਤਾ ਪਾਸ ਨਾ ਹੋਣ ਦਿੱਤਾ
-ਐਡਮਿੰਟਨ ਅਤੇ ਬਰੈਂਪਟਨ ‘ਚ ਮਾਰੇ ਗਏ ਨੌਜਵਾਨ ਪੰਜਾਬੀ ਨਿਕਲੇ
-ਮੋਦੀ ਭਗਤ ਤੋਂ ਇੰਗਲੈਂਡ ਦੇ ਰਾਜੇ ਨੇ ਦਿੱਤਾ ਹੋਇਆ ਸਨਾਮਨ ਵਾਪਸ ਲੈ ਲਿਆ
-ਬਾਬੇ ਧੁੰਮੇ ਦੇ ਸਾਥੀਆਂ ‘ਤੇ ਮੁੰਬਈ ‘ਚ ਸਿੱਖ ਪ੍ਰਚਾਰਕ ‘ਤੇ ਹਮਲੇ ਦਾ ਦੋਸ਼
-ਦਿੱਲੀ ਕੂਚ ਲਈ ਤੁਰੇ ਕਿਸਾਨ ਜਥੇ ‘ਤੇ ਹਰਿਆਣਾ ਪੁਲਿਸ ਵਲੋਂ ਹਮਲਾ

Canada News: ਕੈਨੇਡਾ ਦੇ ਸਾਰਨੀਆ ’ਚ ਮਾਮੂਲੀ ਤਕਰਾਰ ਕਾਰਨ ਪੰਜਾਬੀ ਨੌਜਵਾਨ ਦਾ ਕਤਲ
Punjab youth murdered in Canada; ਕੁਝ ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਆਇਆ ਸੀ ਲੁਧਿਆਣੇ ਦਾ ਗੁਰਅਸੀਸ

ਵੈਨਕੂਵਰ, 5 ਦਸੰਬਰ

Canada News: ਕੈਨੇਡੀਅਨ ਸੂਬੇ ਓਂਟਾਰੀਓ ’ਚ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਸ਼ਹਿਰ ਸਾਰਨੀਆ (Sarnia, Ontario) ਦੀ ਕੁਈਨਜ਼ ਰੋਡ ਸਥਿਤ ਇੱਕੋ ਘਰ ਵਿੱਚ ਨਾਲ ਰਹਿੰਦੇ ਵਿਅਕਤੀ ਵਲੋਂ ਬੀਤੇ ਦਿਨ ਪੰਜਾਬੀ ਨੌਜੁਆਨ ਦੀ ਹੱਤਿਆ ਕਰ ਦਿੱਤੀ ਗਈ।

ਦੋਵੇਂ ਇੱਕ ਘਰ ’ਚ ਕਿਰਾਏ ‘ਤੇ ਰਹਿੰਦੇ ਸੀ। ਘਟਨਾ ਦਾ ਕਾਰਨ ਦੋਹਾਂ ‘ਚ ਕਿਸੇ ਮਾਮਲੇ ਨੂੰ ਲੈ ਕੇ ਮਾਮੂਲੀ ਤਕਰਾਰ ਹੋਣਾ ਦੱਸਿਆ ਗਿਆ ਹੈ।

ਮ੍ਰਿਤਕ ਨੌਜੁਆਨ ਦੀ ਪਛਾਣ ਗੁਰਅਸੀਸ ਸਿੰਘ (22) ਵਜੋਂ ਹੋਈ ਹੈ, ਜੋ ਲੁਧਿਆਣੇ ਦਾ ਰਹਿਣ ਵਾਲਾ ਸੀ ਤੇ ਬੀ ਟੈੱਕ ਕਰ ਕੇ ਉਚੇਰੀ ਪੜ੍ਹਾਈ ਲਈ ਕੁਝ ਮਹੀਨੇ ਪਹਿਲਾਂ ਹੀ ਕੈਨੇਡਾ ਪਹੁੰਚਾ ਸੀ।

ਸਾਰਨੀਆ ਪੁਲੀਸ ਵਲੋਂ ਮ੍ਰਿਤਕ ਦੀ ਪਛਾਣ ਜਾਰੀ ਕਰਨ ਤੋਂ ਬਾਅਦ ਦੱਸਿਆ ਗਿਆ ਹੈ ਕਿ 35 ਸਾਲਾ ਹਤਿਆਰੇ ਕਰੌਸਲੀ ਹੰਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ’ਤੇ ਦੂਜਾ ਦਰਜਾ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ।

ਪੁਲੀਸ ਨੇ ਕਤਲ ਦਾ ਸਪਸ਼ਟ ਕਾਰਨ ਤਾਂ ਜ਼ਾਹਰ ਨਹੀਂ ਕੀਤਾ, ਪਰ ਲਾਏ ਗਏ ਦੋਸ਼ ਸਾਬਤ ਕਰਦੇ ਹਨ ਕਿ ਕਤਲ ਮਿੱਥ ਕੇ ਨਹੀਂ ਕੀਤਾ ਗਿਆ ਤੇ ਇਹ ਦੋਹਾਂ ‘ਚ ਕਿਸੇ ਕਾਰਨ ਹੋਈ ਤਕਰਾਰ ਦਾ ਨਤੀਜਾ ਹੋ ਸਕਦਾ ਹੈ। ਗਵਾਂਢੀਆਂ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਨੇ ਦੋਹਾਂ ਨੂੰ ਕਈ ਵਾਰ ਇਕੱਠੇ ਜਾਂਦਿਆਂ ਵੇਖਿਆ ਸੀ। ਦੋਹਾਂ ਨੂੰ ਆਪਸ ਵਿਚ ਦੋਸਤ ਸਮਝਣ ਵਾਲੇ ਗਵਾਂਢੀ ਕਤਲ ਬਾਰੇ ਸੁਣ ਕੇ ਹੈਰਾਨ ਰਹਿ ਗਏ।

ਗੁਰਅਸੀਸ ਲੈਂਬਟਨ ਕਾਲਜ ਦਾ ਵਿਦਿਆਰਥੀ ਸੀ ਤੇ ਇੰਜਨੀਰਿੰਗ ਦੀ ਉਚੇਰੀ ਪੜ੍ਹਾਈ ਕਰ ਰਿਹਾ ਸੀ। ਉਸ ਦੇ ਪਰਵਾਰ ਨੂੰ ਪੁੱਤਰ ਦੀ ਮੌਤ ਦਾ ਪਤਾ ਪੁਲੀਸ ਵਲੋੰ ਕੀਤੇ ਗਏ ਫੋਨ ਤੋਂ ਲੱਗਾ। ਪੁਲੀਸ ਅਨੁਸਾਰ ਗੁਰਅਸੀਸ ਦੇ ਸਰੀਰ ’ਤੇ ਕਈ ਡੂੰਘੇ ਜ਼ਖ਼ਮ ਸਨ, ਜੋ ਕਿਸੇ ਤਿੱਖੇ ਹਥਿਆਰ ਦੇ ਹੋ ਸਕਦੇ ਹਨ। ਪੁਲੀਸ ਡਾਕਟਰੀ ਰਿਪੋਰਟ ਤੋਂ ਬਾਅਦ ਹੋਰ ਦੋਸ਼ ਵੀ ਆਇਦ ਕਰ ਸਕਦੀ ਹੈ।