Breaking News

ਕੈਨੇਡਾ ਵੱਲੋਂ PR ਲਈ LMIA ਵਾਲਾ ਆਖਰੀ ਰਾਹ ਵੀ ਬੰਦ…

Canada News: ਕੈਨੇਡਾ ਵਿਚ ਪੱਕੇ ਹੋਣ ਦੇ ਸੁਪਨੇ ਵੇਖ ਰਹੇ ਪਰਵਾਸੀਆਂ ਨੂੰ ਇਕ ਹੋਰ ਝਟਕਾ ਲੱਗਣਾ ਵਾਲਾ ਹੈ।

ਹੁਣ ਪਰਵਾਸੀਆਂ, ਖਾਸ ਕਰਕੇ ਪੰਜਾਬੀਆਂ ਦੇ ਕੈਨੇਡਾ ਵਿਚ ਪੱਕੇ ਹੋਣ ਦਾ ਆਖਰੀ ਰਾਹ

Labour Market Impact Assessments – LMIs ਨੂੰ ਵੀ ਬੰਦ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸਾਫ ਆਖ ਦਿੱਤਾ ਹੈ ਕਿ ਹੈ PR ਲਈ LMIA ਦੀ ਵੱਡੇ ਪੱਧਰ ਉਤੇ ਦੁਰਵਰਤੋਂ ਹੋ ਰਹੀ ਹੈ ਅਤੇ ਫੈਡਰਲ ਸਰਕਾਰ LMIA ਰਾਹੀਂ ਮਿਲਣ ਵਾਲੇ 50 ਵਾਧੂ ਅੰਕਾਂ ਦੀ ਸਹੂਲਤ ਖ਼ਤਮ ਕਰਨ ਉਤੇ ਵਿਚਾਰ ਕਰ ਰਹੀ ਹੈ।

Canada News: ਕੈਨੇਡਾ ਵਿਚ ਪੱਕੇ ਹੋਣ ਦੇ ਸੁਪਨੇ ਵੇਖ ਰਹੇ ਪਰਵਾਸੀਆਂ ਨੂੰ ਇਕ ਹੋਰ ਝਟਕਾ ਲੱਗਣਾ ਵਾਲਾ ਹੈ। ਹੁਣ ਪਰਵਾਸੀਆਂ, ਖਾਸ ਕਰਕੇ ਪੰਜਾਬੀਆਂ ਦੇ ਕੈਨੇਡਾ ਵਿਚ ਪੱਕੇ ਹੋਣ ਦਾ ਆਖਰੀ ਰਾਹ Labour Market Impact Assessments – LMIs ਨੂੰ ਵੀ ਬੰਦ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸਾਫ ਆਖ ਦਿੱਤਾ ਹੈ ਕਿ ਹੈ PR ਲਈ LMIA ਦੀ ਵੱਡੇ ਪੱਧਰ ਉਤੇ ਦੁਰਵਰਤੋਂ ਹੋ ਰਹੀ ਹੈ ਅਤੇ ਫੈਡਰਲ ਸਰਕਾਰ LMIA ਰਾਹੀਂ ਮਿਲਣ ਵਾਲੇ 50 ਵਾਧੂ ਅੰਕਾਂ ਦੀ ਸਹੂਲਤ ਖ਼ਤਮ ਕਰਨ ਉਤੇ ਵਿਚਾਰ ਕਰ ਰਹੀ ਹੈ।

ਇਸ ਵੇਲੇ ਬਿਨੈਕਾਰ ਇਕ LMIA ਲਈ 50 ਅੰਕ ਜਾਂ ਐਕਸਪ੍ਰੈੱਸ ਐਂਟਰੀ ਪ੍ਰਣਾਲੀ ਦੇ ਅਧੀਨ ਪ੍ਰਬੰਧਨ ਦੇ ਅਹੁਦਿਆਂ ਲਈ 200 ਅੰਕ ਪ੍ਰਾਪਤ ਕਰ ਸਕਦੇ ਹਨ।

Labour Market Impact Assessments ਦੇ ਨਾਮ ਉਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਅਤੇ ਕਾਲਾ ਬਾਜ਼ਾਰੀ ਕਰਦਿਆਂ ਇਕ ਕਾਗ਼ਜ਼ ਲਈ 70 ਹਜ਼ਾਰ ਡਾਲਰ ਤੱਕ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਵਿਚ ਸਖ਼ਤੀ ਕਰਨ ਲਈ ਮਜਬੂਰ ਹੋ ਰਹੀ ਹੈ।

ਇਸ ਵੇਲੇ ਕੈਨੇਡੀਅਨ ਪੀਆਰ ਲਈ ਸੀਆਰਐੱਸ ਸਕੋਰ 500 ਤੋਂ ਉੱਤੇ ਚੱਲ ਰਿਹਾ ਹੈ ਅਤੇ ਐਲ.ਐਮ.ਆਈ.ਏ. ਦੇ 50 ਵਾਧੂ ਅੰਕ ਪੀਆਰ ਦਿਵਾਉਣ ਵਿਚ ਕਾਰਗਰ ਸਾਬਤ ਹੁੰਦੇ ਹਨ, ਪਰ ਜ਼ਿਆਦਾਤਰ ਮਾਮਲਿਆਂ ਵਿਚ ਇਸ ਸਹੂਲਤ ਦੀ ਵਰਤੋਂ ਠੱਗੀ ਲਈ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਵੱਲੋਂ 10 ਸਾਲ ਦੀ ਮਿਆਦ ਵਾਲੇ ਮਲਟੀਪਲ ਐਂਟਰੀ ਵੀਜ਼ਾ ਬੰਦ ਕੀਤੇ ਜਾ ਚੁੱਕੇ ਹਨ ਅਤੇ ਜ਼ਿਆਦਾਤਰ ਮਾਮਲਿਆਂ ਵਿਚ ਸਿੰਗਲ ਐਂਟਰੀ ਵੀਜ਼ਾ ਹੀ ਜਾਰੀ ਕੀਤੇ ਜਾ ਰਹੇ ਹਨ।

ਸਿਰਫ਼ ਐਨਾ ਹੀ ਨਹੀਂ, ਕੌਮਾਂਤਰੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵੀਜ਼ਿਆਂ ਦੀ ਗਿਣਤੀ ਵੀ ਘਟਾ ਕੇ 4 ਲੱਖ 37 ਹਜ਼ਾਰ ਕੀਤੀ ਜਾ ਚੁੱਕੀ ਹੈ। ਮਾਰਕ ਮਿਲਰ ਨੇ ਇਹ ਵੀ ਆਖਿਆ ਸੀ ਕਿ ਕੋਈ ਵਿਦਿਆਰਥੀ ਇਹ ਸੋਚ ਕੇ ਕੈਨੇਡਾ ਨਾ ਆਵੇ ਕਿ ਉਹ ਯਕੀਨੀ ਤੌਰ ’ਤੇ ਪੀਆਰ ਹਾਸਲ ਕਰ ਲਵੇਗਾ।

ਅਮਰੀਕਾ ਵੱਲੋਂ ਵਿਦਿਆਰਥੀਆਂ ਲਈ ਭਾਰਤ ਵਿੱਚ ਜਾਰੀ ਕੀਤੇ ਗਏ 3 ਲੱਖ 30 ਹਜ਼ਾਰ ਵੀਜ਼ਿਆਂ ਵਿੱਚੋਂ, 56 ਪ੍ਰਤੀਸ਼ਤ (ਜਾਂ ਲਗਭਗ 1.8 ਲੱਖ) ਦੋ ਤੇਲਗੂ ਬੋਲਣ ਵਾਲੇ ਰਾਜਾਂ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਜਾਰੀ ਕੀਤੇ ਗਏ ਸਨ।

90 ਪ੍ਰਤੀਸ਼ਤ ਤੋਂ ਵੱਧ ਵੀਜ਼ੇ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰ ਡਿਗਰੀ ਅਤੇ ਪੀਐਚਡੀ ਡਿਗਰੀ ਪ੍ਰੋਗਰਾਮਾਂ ਲਈ ਹਨ।

ਅਮਰੀਕੀ ਤੇਲਗੂ ਵਿਦਿਆਰਥੀਆਂ ਤੋਂ ਬਹੁਤ ਖੁਸ਼ ਹਨ ਕਿਉਂਕਿ ਉੱਥੇ ਅਰਜ਼ੀਆਂ ਆਮ ਤੌਰ ‘ਤੇ ਸਹੀ ਹੁੰਦੀਆਂ ਹਨ ਅਤੇ ਉਹ ਸਿੱਧੇ ਦੂਤਾਵਾਸ ਨੂੰ ਅਰਜ਼ੀ ਦਿੰਦੇ ਹਨ ਅਤੇ ਉਹ ਵੀਜ਼ੇ ਲਈ ਅਰਜ਼ੀ ਦੇਣ ਲਈ ਏਜੰਟਾਂ ਦੀ ਵਰਤੋਂ ਨਹੀਂ ਕਰਦੇ। ਨਤੀਜੇ ਵਜੋਂ ਸਟੂਡੈਂਟ ਵੀਜ਼ਾ ਲਈ ਇੰਤਜ਼ਾਰ ਦਾ ਸਮਾਂ ਦਿੱਲੀ ਵਿੱਚ 42 ਦਿਨਾਂ ਦੇ ਉਲਟ ਹੈਦਰਾਬਾਦ ਵਿੱਚ ਸਿਰਫ਼ ਛੇ ਦਿਨ ਹੈ।

ਅਮਰੀਕੀ ਵਣਜ ਦੂਤਘਰ ਵਿਜ਼ਾਗ ਅਤੇ ਵਿਜੇਵਾੜਾ ਵਿੱਚ ਦੋ ਹੋਰ ਕੌਂਸਲੇਟ ਖੋਲ੍ਹਣ ਦੀ ਸੰਭਾਵਨਾ ਹੈ।

ਪੰਜਾਬ ਦੇ ਲੋਕਾਂ ਨੂੰ ਤੇਲਗੂ ਤਜ਼ਰਬੇ ਤੋਂ ਸਿੱਖਣ ਦੀ ਲੋੜ ਹੈ। ਭਾਰਤ ਵਿੱਚ ਗ੍ਰੈਜੂਏਸ਼ਨ ਦੀ ਪੜ੍ਹਾਈ ‘ਤੇ ਧਿਆਨ ਕੇਂਦਰਤ ਕਰੋ। ਗ੍ਰੈਜੂਏਸ਼ਨ ਤੋਂ ਬਾਅਦ ਅਤੇ ਸੰਭਵ ਤੌਰ ‘ਤੇ ਕੁਝ ਹੁਨਰ ਸਿੱਖਣ ਤੋਂ ਬਾਅਦ ਹੀ ਵਿਦੇਸ਼ ਜਾਓ ਅਤੇ ਭਰੋਸਾ ਰੱਖੋ ਅਤੇ ਸਧਾਰਨ ਅਰਜ਼ੀ ਪ੍ਰਕਿਰਿਆ ਲਈ ਮਾਈਗ੍ਰੇਸ਼ਨ ਏਜੰਟਾਂ ਨੂੰ ਉਤਸ਼ਾਹਿਤ ਨਾ ਕਰੋ।

ਰਾਜਨੀਤੀ ਬਾਰੇ ਟਾਕ ਸ਼ੋਅ ਜਾਂ ਪੌਡਕਾਸਟ ਸੁਣਨ ਵਿੱਚ ਸਮਾਂ ਬਰਬਾਦ ਨਾ ਕਰੋ, ਤੁਹਾਡੇ ਕੰਮ ਜਾਂ ਅਧਿਐਨ ਦੇ ਖੇਤਰ ਨਾਲ ਸਬੰਧਤ ਖੋਜ ਅਧਾਰਤ ਵਿਸ਼ਿਆਂ ਨੂੰ ਸੁਣਨ ‘ਤੇ ਧਿਆਨ ਕੇਂਦਰਿਤ ਕਰੋ।