Bollywood Director Ashwini Dhir’s 18-Year-Old Son Jalaj Dhir Dies In Car Accident
Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ ‘ਚ ਮੌਤ, ਦੋਸਤ ਗ੍ਰਿਫਤਾਰ!
ਮੁੰਬਈ- ਸਿਨੇਮਾ ਜਗਤ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਬਾਲੀਵੁੱਡ ਫਿਲਮ ਨਿਰਦੇਸ਼ਕ ਅਸ਼ਵਨੀ ਧੀਰ ਦੇ ਪੁੱਤਰ ਦਾ ਦਿਹਾਂਤ ਹੋ ਗਿਆ ਹੈ।
ਇੱਕ ਹਾਦਸੇ ਨੇ ਨਿਰਦੇਸ਼ਕ ਅਤੇ ਉਸ ਦੇ ਪਰਿਵਾਰ ਦਾ ਸਭ ਕੁਝ ਖੋਹ ਲਿਆ ਹੈ। ‘ਇਕ ਦੋ ਤਿੰਨ’, ‘ਯੂ ਮੀ ਔਰ ਹਮ’, ‘ਕ੍ਰਾਜ਼ੀ 4’, ‘ਅਤਿਥੀ ਤੁਮ ਕਬ ਜਾਏਗੇ?’, ‘ਸਨ ਆਫ਼ ਸਰਦਾਰ’ ਅਤੇ ‘ਗੈਸਟ’ ਵਰਗੀਆਂ ਫ਼ਿਲਮਾਂ ਦੇਣ ਵਾਲੇ ਅਸ਼ਵਨੀ ਧੀਰ ਦੇ 18 ਸਾਲਾ ਪੁੱਤਰ ਜਲਜ ਧੀਰ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਲੰਡਨ ‘ਚ ਇਕ ਭਿਆਨਕ ਕਾਰ ਦੁਰਘਟਨਾ ਕਾਰਨ ਛੋਟੀ ਉਮਰ ਵਿਚ ਹੀ ਇਸ ਸੰਸਾਰ ਨੂੰ ਛੱਡ ਗਿਆ ਹੈ।
ਜਲਜ ਧੀਰ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਦਾ ਦੋਸਤ ਸਾਹਿਲ ਮੈਂਢਾ ਕਥਿਤ ਤੌਰ ‘ਤੇ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾ ਰਿਹਾ ਸੀ।
ਡਾਇਰੈਕਟਰ ਦਾ ਪੁੱਤਰ ਆਪਣੇ ਤਿੰਨ ਦੋਸਤਾਂ ਨਾਲ ਕਾਰ ਵਿੱਚ ਮੌਜੂਦ ਸੀ। ਤੁਹਾਨੂੰ ਦੱਸ ਦੇਈਏ ਕਿ ਜਲਜ ਧੀਰ ਆਪਣੇ ਪਿਤਾ ਨਾਲ ਫਿਲਮ ‘ਹਿਸਾਬ ਬਰਾਬਰ’ ਲਈ IFFI ‘ਚ ਸ਼ਾਮਲ ਹੋਣ ਵਾਲੇ ਸਨ ਪਰ ਇਕ ਹਾਦਸੇ ਨੇ ਸਭ ਕੁਝ ਬਦਲ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਡਰਾਈਵਿੰਗ ਸੀਟ ‘ਤੇ ਬੈਠੇ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ।
ਰਿਪੋਰਟਾਂ ਮੁਤਾਬਕ ਕਾਰ 120-150 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਜਾ ਰਹੀ ਸੀ ਅਤੇ ਵਿਲੇ ਪਾਰਲੇ ‘ਚ ਸਰਵਿਸ ਰੋਡ ਅਤੇ ਪੁਲ ਦੇ ਵਿਚਕਾਰ ਡਿਵਾਈਡਰ ਨਾਲ ਟਕਰਾ ਗਈ।
ਫਿਲਮ ਨਿਰਮਾਤਾ ਅਸ਼ਵਨੀ ਧੀਰ ਦੇ ਬੇਟੇ ਜਲਜ ਧੀਰ ਦੀ ਮੁੰਬਈ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਇਹ ਘਟਨਾ 23 ਨਵੰਬਰ ਤੜਕੇ ਵਿਲੇ ਪਾਰਲੇ ਦੇ ਵੈਸਟਰਨ ਐਕਸਪ੍ਰੈਸ ਹਾਈਵੇ ‘ਤੇ ਵਾਪਰੀ।
ਜਲਜ, ਜੋ 18 ਸਾਲਾਂ ਦਾ ਸੀ, ਆਪਣੇ ਤਿੰਨ ਦੋਸਤਾਂ- ਸਾਹਿਲ ਮੈਂਧਾ (18), ਸਾਰਥ ਕੌਸ਼ਿਕ (18), ਅਤੇ ਜੇਡਨ ਜਿੰਮੀ (18) ਨਾਲ ਡਰਾਈਵ ਲਈ ਗਿਆ ਸੀ।
ਰਿਪੋਰਟ ਮੁਤਾਬਕ ਸਾਹਿਲ, ਜੋ ਕਾਰ ਚਲਾ ਰਿਹਾ ਸੀ, ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸਨੇ ਸਹਾਰਾ ਸਟਾਰ ਹੋਟਲ ਦੇ ਕੋਲ ਗੱਡੀ ਦਾ ਕੰਟਰੋਲ ਗੁਆ ਦਿੱਤਾ।
ਤੇ ਗੱਡੀ ਡਿਵਾਈਡਰ ਨਾਲ ਟਕਰਾ ਗਈ ।
ਸਾਹਿਲ ਅਤੇ ਜੇਦਨ ਮਾਮੂਲੀ ਸੱਟਾਂ ਨਾਲ ਇਸ ਹਾਦਸੇ ਵਿੱਚ ਵਾਲ-ਵਾਲ ਬਚ ਗਏ। ਪਿਛਲੀ ਸੀਟ ‘ਤੇ ਬੈਠੇ ਜਲਜ ਅਤੇ ਸਾਰਥ ਗੰਭੀਰ ਜ਼ਖਮੀ ਹੋ ਗਏ।
ਹਸਪਤਾਲ ਲਿਜਾਣ ਤੋਂ ਬਾਅਦ ਉਨ੍ਹਾਂ ਨੇ ਦਮ ਤੋੜ ਦਿੱਤਾ। ਪਹਿਲਾਂ ਜਲਜ ਨੂੰ ਜੋਗੇਸ਼ਵਰੀ ਪੂਰਬੀ ਲਿਜਾਇਆ ਗਿਆ ਅਤੇ ਬਾਅਦ ਵਿਚ ਕੋਕਿਲਾਬੇਨ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਿੰਮੀ ਮੁਤਾਬਕ ਸਾਹਿਲ ਵਾਪਸੀ ਦੇ ਸਫਰ ਦੌਰਾਨ 120-150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਕਾਰ ਚਲਾ ਰਿਹਾ ਸੀ।
ਜੇਡਾਨ ਦੀ ਸ਼ਿਕਾਇਤ ਦੇ ਆਧਾਰ ‘ਤੇ ਮੁੰਬਈ ਪੁਲਸ ਨੇ ਸਾਹਿਲ ਨੂੰ ਗ੍ਰਿਫਤਾਰ ਕਰ ਲਿਆ। ਹੁਣ ਉਸ ਦੇ ਖੂਨ ਦੇ ਨਮੂਨੇ ਜਾਂਚ ਲਈ ਭੇਜ ਦਿੱਤੇ ਗਏ ਹਨ।
ਸਵਰਗੀ ਜਲਜ ਦੇ ਪਿਤਾ ਅਸ਼ਵਨੀ ਨੇ ਕਈ ਟੀਵੀ ਸੀਰੀਅਲ ਲਿਖੇ ਅਤੇ ਤਿਆਰ ਕੀਤੇ ਹਨ।
ਉਸਨੇ ਇੱਕ ਦੋ ਤਿੰਨ (2008), ਅਤਿਥੀ ਤੁਮ ਕਬ ਜਾਉਗੇ (2010), ਅਜੇ ਦੇਵਗਨ-ਸਟਾਰਰ ਸਨ ਆਫ਼ ਸਰਦਾਰ (2012) ਅਤੇ ਗੈਸਟ ਇਨ ਲੰਡਨ (2017) ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ।
ਉਹ IFFI ਵਿਖੇ ਆਪਣੀ ਨਵੀਂ ਫਿਲਮ ਹਿਸਾਬ ਬਰਾਬਰ ਦੇ ਵਿਸ਼ਵ ਪ੍ਰੀਮੀਅਰ ਲਈ ਗੋਆ ਵਿੱਚ ਸੀ ਜਦੋਂ ਇਹ ਹਾਦਸਾ ਵਾਪਰਿਆ।