Breaking News

Gutka sahib Beadbi in Raikot : ਨੂੰਹ-ਸੱਸ ਦੀ ਲੜ੍ਹਾਈ ‘ਚ ਗੁਟਕਾ ਸਾਹਿਬ ਦੀ ਬੇਅਦਬੀ, ਸੱਸ ਨੇ ਗੁਟਕਾ ਸਾਹਿਬ ਕੀਤਾ ਅਗਨ ਭੇਟ

Gutka sahib Beadbi in Raikot : ਨੂੰਹ-ਸੱਸ ਦੀ ਲੜ੍ਹਾਈ ‘ਚ ਗੁਟਕਾ ਸਾਹਿਬ ਦੀ ਬੇਅਦਬੀ, ਸੱਸ ਨੇ ਗੁਟਕਾ ਸਾਹਿਬ ਕੀਤਾ ਅਗਨ ਭੇਟ

 

 

 

Gutka sahib Beadbi in Raikot : ਲੁਧਿਆਣਾ ਦੇ ਵਿਧਾਨ ਸਭਾ ਹਲਕਾ ਰਾਏਕੋਟ ਦੇ ਪਿੰਡ ਚੱਕ ਭਾਈਕਾ ਵਿਖੇ ਗੁਟਕਾ ਸਾਹਿਬ (Gutka Sahib Sacrilege) ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਨੂੰਹ-ਸੱਸ ਦੇ ਝਗੜੇ ਵਿੱਚ ਗੁੱਸੇ ਵਿੱਚ ਆਈ ਸੱਸ ਵੱਲੋਂ ਗੁਟਕਾ ਸਾਹਿਬ ਦੇ ਸਰੂਪ ਨੂੰ ਅਗਨ ਭੇਟ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਨੂੰਹ ਵੱਲੋਂ ਇਸ ਦੀ ਜਾਣਕਾਰੀ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੂੰ ਦਿੱਤੀ ਗਈ।

 

 

 

 

 

 

ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਹਠੂਰ ਦੇ ਮੁਖੀ ਕੁਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪਿੰਡ ਚੱਕ ਭਾਈਕਾ ਵਿੱਚ ਨੂੰਹ-ਸੱਸ ਦਾ ਆਪਸ ਵਿੱਚ ਕਲੇਸ਼ ਰਹਿੰਦਾ ਸੀ, ਜਿਸ ਦੇ ਚੱਲਦੇ ਸੱਸ ਨੇ ਪਾਠ ਕਰ ਰਹੀ ਆਪਣੀ ਨੂੰਹ ਦੇ ਹੱਥ ਵਿੱਚੋਂ ਗੁੱਟਕਾ ਸਾਹਿਬ ਖੋਹ ਕੇ ਉਸਨੂੰ ਅਗਨ ਭੇਟ ਕਰ ਦਿੱਤਾ।ਜਿਸ ਦੀ ਨੂੰਹ ਵੱਲੋਂ ਵੀਡੀਓ ਬਣਾ ਲਈ ਗਈ ਹੈ ਅਤੇ ਇਸ ਬਾਰੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੂੰ ਦੱਸਿਆ ਗਿਆ।

 

 

 

 

ਜਿਸ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਸਰਪੰਚ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਛਿੰਦਰ ਕੌਰ ਪਤਨੀ ਦਰਸ਼ਨ ਸਿੰਘ ਵਾਸੀ- ਚੱਕ ਭਾਈਕਾ ਦੇ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਗੌਰਤਲਬ ਹੈ ਕਿ ਛਿੰਦਰ ਕੌਰ ਪਿੰਡ ਦੀ ਮੌਜੂਦਾ ਪੰਚਾਇਤ ਮੈਂਬਰ (ਪੰਚ) ਵੀ ਹੈ।

 

 

 

 

 

 

 

Check Also

Rajvir Jawanda -ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ, ਵੀਰਵਾਰ ਨੂੰ ਜਗਰਾਓਂ ਨੇੜੇ ਜੱਦੀ ਪਿੰਡ ਵਿਚ ਹੋਵੇਗਾ ਸਸਕਾਰ

Rajvir Jawanda -ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ, ਵੀਰਵਾਰ ਨੂੰ ਜਗਰਾਓਂ ਨੇੜੇ ਜੱਦੀ ਪਿੰਡ ਵਿਚ …