Canada -ਵਿਨੀਪੈਗ: ਨਸ਼ਾ ਤਸਕਰੀ ਨੈੱਟਵਰਕਾਂ ਦਾ ਪਰਦਾਫਾਸ਼, ਦੋ ਵੱਡੇ ਗਿਰੋਹਾ ਦੇ ਸਰਗਣੇ ਕਾਬੂ ਕਰਨ ਦਾ ਦਾਅਵਾ, ਨਾਮ ਜਾਣਕੇ ਹੋ ਜਾਵੋਗੇ ਹੈਰਾਨ
ਵਿਨੀਪੈਗ ਪੁਲਿਸ ਵੱਲੋਂ ਚਲਾਏ ਗਏ ਵਿਸ਼ੇਸ਼ ਨਸ਼ਾ ਐਨਫੋਰਸਮੈਂਟ ਯੂਨਿਟ (DEU) ਦੇ ਪ੍ਰੋਜੈਕਟਾਂ ‘ਖਾਲਸ” ਅਤੇ ‘ਬਲੈਕ ਡਰੈਗਨ ‘ ਤਹਿਤ ਦੋ ਗੰਭੀਰ ਨਸ਼ਾ ਤਸਕਰੀ ਨੈੱਟਵਰਕਾਂ ਦਾ ਪਰਦਾਫਾਸ਼ ਕਰਨ ਦੀ ਗੱਲ ਕਹੀ ਗਈ ਹੈ। ਪੁਲਿਸ ਦੇ ਦਾਅਵੇ ਮੁਤਾਬਕ ਇਸ ਕਾਰਵਾਈ ਵਿੱਚ ਕਈ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ।
ਗ੍ਰਿਫਤਾਰ ਅਤੇ ਚਾਰਜ ਹੋਣ ਵਾਲਿਆਂ ਵਿੱਚ ਨੀਲਮ ਗਰੇਵਾਲ(53), ਦਲਗੀਰ ਤੂਰ (36), ਰਣਜੋਧ ਸਿੰਘ (38), ਮਨਪ੍ਰੀਤ ਪੰਧੇਰ (41), ਸੰਦੀਪ ਸਿੰਘ (42), ਸੁਖਰਾਜ ਸਿੰਘ ਬਰਾੜ (45),ਜਗਵਿੰਦਰ ਸਿੰਘ ਬਰਾੜ (45), ਪ੍ਰਮਪ੍ਰੀਤ ਸਿੰਘ ਬਰਾੜ, 19, ਸੁਖਦੀਪ ਸਿੰਘ ਧਾਲੀਵਾਲ, 33, ਕੁਲਵਿੰਦਰ ਬਰਾੜ, 40, ਕੁਲਜੀਤ ਸਿੰਘ ਸਿੱਧੂ ਅਤੇ ਜਸਪ੍ਰੀਤ ਸਿੰਘ, ਦੋਵੇਂ 27, ਅਤੇ ਬਲਵਿੰਦਰ ਗਰੇਵਾਲ (49) ਦੇ ਨਾਂ ਸ਼ਾਮਲ ਹਨ।
ਪੁਲਿਸ ਅਧਿਕਾਰੀਆਂ ਅਨੁਸਾਰ, ਇਹ ਨੈੱਟਵਰਕ ਵਿਨੀਪੈਗ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਨਸ਼ੇ ਦੀ ਤਸਕਰੀ ਕਰ ਰਹੇ ਸਨ, ਜਿਸ ਨਾਲ ਸਮਾਜ ਵਿੱਚ ਨਸ਼ੇ ਦਾ ਵਪਾਰ ਵਧ ਰਿਹਾ ਸੀ। ਪ੍ਰੋਜੈਕਟ ‘ਖਾਲਸ’ ਅਧੀਨ ਚੱਲੀ ਖੋਜ ਵਿੱਚ ਕਈ ਘਰਾਂ ਅਤੇ ਵਾਹਨਾਂ ਤਲਾਸ਼ੀ ਲਈ ਗਈ, ਜਿੱਥੋਂ ਹੈਰੋਇਨ, ਕੋਕੇਨ, ਫੈਂਟੈਨਿਲ ਅਤੇ ਨਕਦੀ ਸਮੇਤ ਹਥਿਆਰ ਵੀ ਬਰਾਮਦ ਹੋਏ। ਇਸ ਨਾਲ ਨਸ਼ੇ ਦੇ ਵਪਾਰ ਨੂੰ ਵੱਡਾ ਝਟਕਾ ਲੱਗਿਆ ਹੈ।
ਵਿਨੀਪੈਗ ਪੁਲਿਸ ਦੇ ਬੁਲਾਰੇ ਨੇ ਕਿਹਾ, “ਇਹ ਕਾਰਵਾਈ ਸਾਡੀ ਭਾਗੀਦਾਰੀ ਨੂੰ ਦਰਸਾਉਂਦੀ ਹੈ ਜੋ ਨਸ਼ੇ ਦੇ ਵਪਾਰ ਨੂੰ ਰੋਕਣ ਲਈ ਕੀਤੀ ਜਾ ਰਹੀ ਹੈ। ਅਸੀਂ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹਾਂ।” ਗ੍ਰਿਫ਼ਤਾਰ ਸ਼ੱਕੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਜਾਂਚ ਜਾਰੀ ਹੈ।