Disha Patani House Firing :
ਸੋਨੀਪਤ STF ਨੇ ਦੋਵੇਂ ਸ਼ੂਟਰਾਂ ਦਾ ਕੀਤਾ ਐਨਕਾਊਂਟਰ, ਗਾਜ਼ੀਆਬਾਦ ‘ਚ ਪੁਲਿਸ ਨਾਲ ਹੋਈ ਸੀ ਮੁੱਠਭੇੜ
Disha Patani House Firing : ਮੁੱਖ ਮੁਲਜ਼ਮ ਰਵਿੰਦਰ ਅਤੇ ਅਰੁਣ ਮੰਗਲਵਾਰ ਨੂੰ ਗਾਜ਼ੀਆਬਾਦ ਦੇ ਥਾਣਾ ਟ੍ਰੋਨਿਕਾ ਸਿਟੀ ਖੇਤਰ ਵਿੱਚ ਇੱਕ ਮੁਕਾਬਲੇ ਵਿੱਚ ਮਾਰੇ ਗਏ। ਇਹ ਸਾਂਝਾ ਆਪ੍ਰੇਸ਼ਨ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (STF), ਦਿੱਲੀ ਪੁਲਿਸ ਸਪੈਸ਼ਲ ਸੈੱਲ ਅਤੇ ਹਰਿਆਣਾ ਸਪੈਸ਼ਲ ਟਾਸਕ ਫੋਰਸ (STF) ਵੱਲੋਂ ਕੀਤਾ ਗਿਆ।

Disha Patani House Firing : ਅਦਾਕਾਰਾ ਦਿਸ਼ਾ ਪਟਾਨੀ ਦੇ ਬਰੇਲੀ ਸਥਿਤ ਘਰ ‘ਤੇ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਮੁੱਖ ਮੁਲਜ਼ਮ ਰਵਿੰਦਰ ਅਤੇ ਅਰੁਣ ਮੰਗਲਵਾਰ ਨੂੰ ਗਾਜ਼ੀਆਬਾਦ (Ghaziabad Encounter) ਦੇ ਥਾਣਾ ਟ੍ਰੋਨਿਕਾ ਸਿਟੀ ਖੇਤਰ ਵਿੱਚ ਇੱਕ ਮੁਕਾਬਲੇ ਵਿੱਚ ਮਾਰੇ ਗਏ। ਇਹ ਸਾਂਝਾ ਆਪ੍ਰੇਸ਼ਨ ਉੱਤਰ ਪ੍ਰਦੇਸ਼ (UP Police) ਸਪੈਸ਼ਲ ਟਾਸਕ ਫੋਰਸ (STF), ਦਿੱਲੀ ਪੁਲਿਸ (Delhi Police) ਸਪੈਸ਼ਲ ਸੈੱਲ ਅਤੇ ਹਰਿਆਣਾ ਸਪੈਸ਼ਲ ਟਾਸਕ ਫੋਰਸ (Haryana STF) ਵੱਲੋਂ ਕੀਤਾ ਗਿਆ।
ਮਾਰੇ ਗਏ ਦੋਸ਼ੀਆਂ ਦੀ ਪਛਾਣ ਰੋਹਤਕ ਦੇ ਕਹਾਨੀ ਦੇ ਰਹਿਣ ਵਾਲੇ ਰਵਿੰਦਰ ਉਰਫ਼ ਕੱਲੂ ਅਤੇ ਸੋਨੀਪਤ ਦੇ ਗੋਹਨਾ ਰੋਡ ਦੇ ਰਹਿਣ ਵਾਲੇ ਅਰੁਣ ਵਜੋਂ ਹੋਈ ਹੈ। ਦੋਵੇਂ ਸ਼ੂਟਰ ਬਦਨਾਮ ਗੈਂਗਸਟਰ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਗੈਂਗ ਦੇ ਸਰਗਰਮ ਮੈਂਬਰ ਸਨ। ਮੌਕੇ ਤੋਂ ਕਈ ਕਾਰਤੂਸ, ਗਲੌਕ ਅਤੇ ਜਿਗਾਨਾ ਪਿਸਤੌਲਾਂ ਸਮੇਤ, ਮੌਕੇ ਤੋਂ ਬਰਾਮਦ ਕੀਤੇ ਗਏ ਸਨ।
12 ਸਤੰਬਰ ਨੂੰ ਹੋਈ ਸੀ ਗੋਲੀਬਾਰੀ
12 ਸਤੰਬਰ ਨੂੰ ਸਵੇਰੇ 3:45 ਵਜੇ ਦੇ ਕਰੀਬ, ਦੋ ਬਾਈਕ ਸਵਾਰ ਹਮਲਾਵਰਾਂ ਨੇ ਬਰੇਲੀ ਵਿੱਚ ਦਿਸ਼ਾ ਪਟਾਨੀ ਦੇ ਘਰ ‘ਤੇ ਲਗਭਗ ਨੌਂ ਰਾਊਂਡ ਫਾਇਰ ਕੀਤੇ। ਹਮਲੇ ਤੋਂ ਬਾਅਦ, ਗਿਰੋਹ ਨੇ ਸੋਸ਼ਲ ਮੀਡੀਆ ‘ਤੇ ਜ਼ਿੰਮੇਵਾਰੀ ਲਈ ਅਤੇ ਕਿਹਾ ਕਿ ਇਹ ਅਭਿਨੇਤਰੀ ਦੀ ਭੈਣ, ਖੁਸ਼ਬੂ ਪਟਾਨੀ ਵੱਨੋਂ ਪ੍ਰਚਾਰਕਾਂ ਪ੍ਰੇਮਾਨੰਦ ਮਹਾਰਾਜ ਅਤੇ ਅਨਿਰੁਧਚਾਰੀਆ ਬਾਰੇ ਕੀਤੀਆਂ ਟਿੱਪਣੀਆਂ ਦਾ ਬਦਲਾ ਸੀ।
1 ਲੱਖ ਰੁਪਏ ਰੱਖਿਆ ਗਿਆ ਸੀ ਇਨਾਮ
ਘਟਨਾ ਤੋਂ ਬਾਅਦ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦਿਸ਼ਾ ਪਟਾਨੀ ਦੇ ਪਿਤਾ ਅਤੇ ਸਾਬਕਾ ਡੀਐਸਪੀ ਜਗਦੀਸ਼ ਪਟਾਨੀ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਪਰਿਵਾਰ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰਨ ਲਈ 2,500 ਤੋਂ ਵੱਧ ਸੀਸੀਟੀਵੀ ਫੁਟੇਜ ਦਾ ਵਿਸ਼ਲੇਸ਼ਣ ਕੀਤਾ। ਪੁਲਿਸ ਵੱਲੋਂ ਦੱਸ ਦਈਏ ਕਿ ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਹਰੇਕ ਲਈ ₹1 ਲੱਖ ਦਾ ਇਨਾਮ ਐਲਾਨਿਆ ਗਿਆ ਸੀ।