Breaking News

MRI ਮਸ਼ੀਨ ਵਿਚ ਪਿਆ ਮਰੀਜ਼ ਮਲਣ ਲੱਗਾ ਜਰਦਾ, ਵੀਡੀਓ ਹੋਇਆ ਵਾਇਰਲ, ਡਾਕਟਰ ਵੀ ਹੈਰਾਨ..

MRI ਮਸ਼ੀਨ ਵਿਚ ਪਿਆ ਮਰੀਜ਼ ਮਲਣ ਲੱਗਾ ਜਰਦਾ, ਵੀਡੀਓ ਹੋਇਆ ਵਾਇਰਲ, ਡਾਕਟਰ ਵੀ ਹੈਰਾਨ..

ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਐਮਆਰਆਈ ਤੋਂ ਠੀਕ ਪਹਿਲਾਂ ਇੱਕ ਵਿਅਕਤੀ ਨੂੰ ਜਰਦਾ ਮਲਦਾ ਦੇਖਿਆ ਗਿਆ। ਮਸ਼ੀਨ ਉਤੇ ਲੇਟ ਕੇ ਵਿਅਕਤੀ ਨੇ ਜਰਦੇ ਨੂੰ ਆਪਣੀ ਹਥੇਲੀ ‘ਤੇ ਚੰਗੀ ਤਰ੍ਹਾਂ ਰਗੜਿਆ। ਇਸ ਤੋਂ ਬਾਅਦ ਜਲਦੀ ਨਾਲ ਆਪਣੇ ਮੂੰਹ ‘ਚ ਪਾ ਲਿਆ। ਇਹ ਨਜ਼ਾਰਾ ਦੇਖ ਹਰ ਕੋਈ ਹੈਰਾਨ ਰਹਿ ਗਿਆ। ਕਈਆਂ ਨੇ ਇਸ ਵੀਡੀਓ ਦਾ ਬਹੁਤ ਆਨੰਦ ਲਿਆ।

ਭਾਰਤ ਵਿਚ ਕੁਝ ਵੀ ਹੋ ਸਕਦਾ ਹੈ। ਗੰਭੀਰਤਾ ਵਾਲੇ ਮਾਮਲਿਆਂ ਵਿੱਚ ਵੀ ਲੋਕ ਇੱਥੇ ਹੱਸਦੇ-ਮਜ਼ਾਕ ਕਰਦੇ ਨਜ਼ਰ ਆਉਂਦੇ ਹਨ। ਆਮ ਤੌਰ ‘ਤੇ ਲੋਕ ਐਮਆਰਆਈ ਤੋਂ ਡਰਦੇ ਹਨ। ਜਦੋਂ ਡਾਕਟਰਾਂ ਨੂੰ ਕਿਸੇ ਗੰਭੀਰ ਬਿਮਾਰੀ ਦਾ ਸ਼ੱਕ ਹੁੰਦਾ ਹੈ ਤਾਂ ਮਰੀਜ਼ ਦਾ ਐਮ.ਆਰ.ਆਈ. ਕਰਦੇ ਹਨ।

ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਐਮਆਰਆਈ ਤੋਂ ਠੀਕ ਪਹਿਲਾਂ ਇੱਕ ਵਿਅਕਤੀ ਨੂੰ ਜਰਦਾ ਮਲਦਾ ਦੇਖਿਆ ਗਿਆ। ਮਸ਼ੀਨ ਉਤੇ ਲੇਟ ਕੇ ਵਿਅਕਤੀ ਨੇ ਜਰਦੇ ਨੂੰ ਆਪਣੀ ਹਥੇਲੀ ‘ਤੇ ਚੰਗੀ ਤਰ੍ਹਾਂ ਰਗੜਿਆ। ਇਸ ਤੋਂ ਬਾਅਦ ਜਲਦੀ ਨਾਲ ਆਪਣੇ ਮੂੰਹ ‘ਚ ਪਾ ਲਿਆ। ਇਹ ਨਜ਼ਾਰਾ ਦੇਖ ਹਰ ਕੋਈ ਹੈਰਾਨ ਰਹਿ ਗਿਆ। ਕਈਆਂ ਨੇ ਇਸ ਵੀਡੀਓ ਦਾ ਬਹੁਤ ਆਨੰਦ ਲਿਆ।

ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਬਜ਼ੁਰਗ ਵਿਅਕਤੀ ਨੂੰ ਐਮਆਰਆਈ ਮਸ਼ੀਨ ‘ਤੇ ਪਿਆ ਦੇਖਿਆ ਜਾ ਸਕਦਾ ਹੈ। ਕਈ ਲੋਕਾਂ ਦੀ ਹਾਲਤ ਐਮਆਰਆਈ ਤੋਂ ਪਹਿਲਾਂ ਖਰਾਬ ਰਹਿੰਦੀ ਹੈ। ਇਸ ਮਸ਼ੀਨ ਦੇ ਅੰਦਰ ਜਾਣ ਤੋਂ ਪਹਿਲਾਂ ਲੋਕਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ। ਤੁਸੀਂ ਕਿਸੇ ਵੀ ਧਾਤ ਦੀ ਵਸਤੂ ਨਾਲ ਅੰਦਰ ਨਹੀਂ ਜਾ ਸਕਦੇ। ਪਰ ਇਸ ਵਿਅਕਤੀ ਨੂੰ ਕਿਸੇ ਗੱਲ ਦਾ ਡਰ ਨਹੀਂ ਸੀ। ਉਹ ਆਰਾਮ ਨਾਲ ਲੇਟ ਗਿਆ ਅਤੇ ਜਰਦਾ ਬਣਾਉਂਦਾ ਰਿਹਾ। ਇਸ ਤੋਂ ਬਾਅਦ ਉਸ ਨੇ ਜਰਦੇ ਨੂੰ ਮੂੰਹ ‘ਚ ਦਬਾ ਲਿਆ ਅਤੇ ਮਜ਼ਾ ਲੈਣ ਲੱਗਾ।

ਲੋਕਾਂ ਨੇ ਹੈਰਾਨੀ ਪ੍ਰਗਟਾਈ
ਇਹ ਵੀਡੀਓ ਸ਼ੇਅਰ ਹੁੰਦੇ ਹੀ ਵਾਇਰਲ ਹੋ ਗਿਆ। ਇਸ ਉਤੇ ਲੋਕਾਂ ਨੇ ਕਾਫੀ ਟਿੱਪਣੀਆਂ ਕੀਤੀਆਂ। ਕਈਆਂ ਨੇ ਲਿਖਿਆ ਕਿ ਇਹ ਜ਼ਰੂਰ ਯੂਪੀ ਜਾਂ ਬਿਹਾਰ ਦਾ ਹੋਵੇਗਾ। ਇੱਕ ਨੇ ਲਿਖਿਆ ਕਿ ਜਾਨ ਭਾਵੇਂ ਚਲੀ ਜਾਵੇ, ਜਰਦਾ ਨਾ ਜਾਵੇ। ਬਹੁਤ ਸਾਰੇ ਲੋਕਾਂ ਨੇ ਲਿਖਿਆ ਕਿ ਸਿਰਫ ਭਾਰਤ ਦੇ ਲੋਕਾਂ ਕੋਲ ਹੀ ਅਜਿਹੀ ਪ੍ਰਤਿਭਾ ਹੈ। ਉਹ ਗੰਭੀਰ ਸਥਿਤੀਆਂ ਵਿੱਚ ਵੀ ਆਪਣੇ ਆਪ ਨੂੰ ਸ਼ਾਂਤ ਕਰਨ ਦਾ ਤਰੀਕਾ ਲੱਭਦੇ ਹਨ।