Breaking News

ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿਚ ਨਵਾਂ ਮੋੜ

‘ਮੁੱਖ ਮੰਤਰੀ ਧਮਕ ਬੇਸ ਆਲਾ’ ਚੁੱਕ ਲਿਆ ਪੁਲਸ ਨੇ, ਦੇਖੋ ਹੈਰਾਨ ਕਰ ਦੇਣ ਵਾਲੀ ਵੀਡੀਓ

‘ਮੁੱਖ ਮੰਤਰੀ ਧਮਕ ਬੇਸ ਆਲਾ’ ਚੁੱਕ ਲਿਆ ਪੁਲਸ ਨੇ, ਦੇਖੋ ਹੈਰਾਨ ਕਰ ਦੇਣ ਵਾਲੀ ਵੀਡੀਓ

ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟਮਾਰ ਮਗਰੋਂ ਧਮਕ ਬੇਸ ਵਾਲੇ ਮੁੱਖਮੰਤਰੀ ਦਾ ਪਹਿਲਾ ਬਿਆਨ,ਦੱਸੀ ਪੂਰੀ ਕਹਾਣੀ,ਗੁਆਂਢੀਆਂ ਦੇ ਕੁੱਤੇ ਕਰਕੇ ਪਿਆ ਸੀ ਰੌਲ਼ਾ

ਪੁਲਸ ਨੇ ਧਮਕ ਬੇਸ ਵਾਲੇ ਮੁੱਖ ਮੰਤਰੀ ਨੂੰ ਗਲੀ ‘ਚ ਲੰਮਾ ਪਾ ਕੇ ਕੁੱਟਿਆ ਕੇਸਾਂ ਤੋਂ ਫੜ ਧੂਹ-ਧੂਹ ਕੇ ਵਰ੍ਹਾਏ ਡੰਡੇ,

ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਧਮਕ ਬੇਸ ਨੂੰ ਦੋ ਪੁਲਸ ਮੁਲਾਜ਼ਮਾਂ ਵਲੋਂ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਪੁਲਸ ਮੁਲਾਜ਼ਮ ‘ਮੁੱਖ ਮੰਤਰੀ’ ਨੂੰ ਵਾਲਾਂ ਤੋਂ ਫੜ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਦੋਵਾਂ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।

ਇਹ ਘਟਨਾ 9 ਤਾਰੀਖ ਦੀ ਦੱਸੀ ਜਾ ਰਹੀ ਹੈ, ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ‘ਤੇ ਵੱਡੇ ਸਵਾਲ ਉਠ ਰਹੇ ਹਨ।

ਦੱਸਣਯੋਗ ਹੈ ਕਿ ਇਹ ਘਟਨਾ ਪਿੰਡ ਦੀਨੇਵਾਲ ਜ਼ਿਲ੍ਹਾ ਤਰਨਤਾਰਨ ਦੀ ਹੈ। ਦਰਅਸਲ ਮੁੱਖ ਮੰਤਰੀ ਧਮਕਬੇਸ ਖਿਲਾਫ਼ ਪਿੰਡ ਦੀ ਔਰਤ ਨੇ ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਕੀਤੀ ਸੀ।

ਇਸ ਮਗਰੋਂ ਪੈਟਰੋਲਿੰਗ ਡਿਊਟੀ ‘ਤੇ ਤਾਇਨਾਤ ਏ. ਐੱਸ. ਆਈ ਗੁਰਭੇਜ ਸਿੰਘ ਅਤੇ ਏ. ਐੱਸ. ਆਈ. ਸੁਖਵਿੰਦਰ ਸਿੰਘ ਮਾਮਲੇ ਦੀ ਜਾਂਚ ਸਬੰਧੀ ਪਿੰਡ ਦੀਨੇਵਾਲ ਪੁੱਜੇ।

ਦੋਸ਼ ਹੈ ਕਿ ‘ਮੁੱਖ ਮੰਤਰੀ’ ਨੇ ਪੁਲਸ ਪਾਰਟੀ ਨਾਲ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਿਸ ਮਗਰੋਂ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।

ਇਸ ਘਟਨਾ ਦੀ ਵੀਡੀਓ ਉਥੇ ਮੌਜੂਦ ਕਿਸੇ ਵਿਅਕਤੀ ਵਲੋਂ ਆਪਣੇ ਫੋਨ ‘ਤੇ ਰਿਕਾਰਡ ਕਰ ਲਈ ਗਈ।