Amritsar News : ਵਕੀਲ ਨੇ ਪੁਲਿਸ ਨੂੰ ਫੋਨ ਕਰਕੇ ਖੁਦ ਕਤਲ ਦੀ ਦਿੱਤੀ ਸੂਚਨਾ, ਕਾਤਲ ਬਲਜੀਤ ਸਿੰਘ ਨੂੰ ਪੁਲਿਸ ਨੇ ਕੀਤਾ ਕਾਬੂ
Amritsar News : ਅੰਮ੍ਰਿਤਸਰ ਦੇ ਇਲਾਕੇ ਜੱਜ ਨਗਰ ਦੇ ਵਿੱਚ ਇੱਕ ਵਕੀਲ ਨੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵਕੀਲ ਵਲੋਂ ਆਪਣੀ ਪਤਨੀ ਦਾ ਤੇਜ਼ ਹਥਿਆਰ ਦੇ ਨਾਲ ਕਤਲ ਕਰਨ ਤੋਂ ਬਾਅਦ ਖੁਦ ਹੀ ਪੁਲਿਸ ਨੂੰ ਫੋਨ ਕੀਤਾ ਗਿਆ।
ਵਕੀਲ ਨੇ ਪੁਲਿਸ ਨੂੰ ਫੋਨ ਕਰਕੇ ਕਿਹਾ ਕਿ ਉਸ ਦੀ ਪਤਨੀ ਦਾ ਕਤਲ ਹੋ ਗਿਆ ਹੈ, ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਤਲ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦੇਈਏ ਕਿ ਕਾਤਲ ਬਲਜੀਤ ਸਿੰਘ ਅੰਮ੍ਰਿਤਸਰ ’ਚ ਵਕੀਲ ਹੈ । ਮ੍ਰਿਤਕਾ ਦੀ ਪਹਿਚਾਣ ਬਿਕਰਮਜੀਤ ਕੌਰ ਵਜੋਂ ਹੋਈ ਹੈ ਜੋ ਸਰਕਾਰੀ ਟੀਚਰ ਲੱਗੀ ਹੋਈ ਸੀ। ਗੁਆਂਢੀਆਂ ਅਤੇ ਪਰਿਵਾਰਿਕ ਮੈਂਬਰਾਂ ਦੇ ਦੱਸਣ ਅਨੁਸਾਰ ਦੋਹਾਂ ਦਾ ਆਪਸ ਵਿੱਚ ਕਦੇ ਪਰਿਵਾਰਿਕ ਝਗੜਾ ਨਹੀਂ ਹੋਇਆ ਸੀ। ।
ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ, ਕੀਤੀ ਜਾ ਰਹੀ ਹੈ ਸਾਰੀ ਘਟਨਾ ਦੀ ਜਾਂਚ। ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।