ਦਲਵੀਰ ਗੋਲਡੀ ਹਮਦਰਦੀ ਦਾ ਪਾਤਰ ਹੈ,
ਇਹ ਹੈ ਉਸਦੇ ਆਪ ਵਿੱਚ ਜਾਣ ਦਾ ਅਸਲ ਕਾਰਨ:
ਸਾਲ ਪਹਿਲਾਂ ਵਿਜਲੈਂਸ ਬਿਊਰੋ ਨੇ ਉਸ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੀ ਪੜਤਾਲ ਸ਼ੁਰੂ ਕੀਤੀ। ਉਸ ਨੂੰ ਵਿਜੀਲੈਂਸ ਵਾਲਿਆਂ ਮੂਹਰੇ ਪੇਸ਼ ਵੀ ਹੋਣਾ ਪਿਆ।
ਪੂਰਾ ਇੱਕ ਮਹੀਨਾ ਪਹਿਲਾਂ ਗੋਲਡੀ ਨੇ ਭਗਵੰਤ ਮਾਨ ਸਰਕਾਰ ‘ਤੇ ਦੋਸ਼ ਲਾਇਆ ਕਿ ਉਸ ਨੂੰ ਸੰਗਰੂਰ ਲੋਕ ਸਭਾ ਚੋਣ ਲੜਨ ਤੋਂ ਰੋਕਣ ਲਈ ਵਿਜੀਲੈਂਸ ਬਿਊਰੋ ਰਾਹੀਂ ਲਗਾਤਾਰ ਤੰਗ ਅਤੇ ਬਦਨਾਮ ਕੀਤਾ ਜਾ ਰਿਹਾ ਹੈ।
ਭਗਵੰਤ ਮਾਨ ਪੰਜਾਬ ਵਿੱਚ ਵਿਜੀਲੈਂਸ ਬਿਊਰੋ ਦੀ ਵਰਤੋਂ ਬਿਲਕੁਲ ਉਵੇਂ ਕਰ ਰਿਹਾ ਹੈ, ਜਿਵੇਂ ਕੇਂਦਰ ਵਿੱਚ ਮੋਦੀ ਅਤੇ ਅਮਿਤ ਸ਼ਾਹ ਈਡੀ, ਸੀਬੀਆਈ ਅਤੇ ਇਨਕਮ ਟੈਕਸ ਮਹਿਕਮੇ ਦੀ ਕਰ ਰਹੇ ਨੇ।
ਵਿਧਾਨ ਸਭਾ ਚੋਣਾਂ ਵੇਲੇ ਭਗਵੰਤ ਮਾਨ ਦੇ ਚਮਚਿਆਂ ਨੇ ਗੋਲਡੀ ਦੀ ਘਰਵਾਲੀ ਨੂੰ ਬੁਰੀ ਤਰਾਂ ਪਰੇਸ਼ਾਨ ਕੀਤਾ ਤੇ ਇਹ ਕੁਝ ਕਰਨ ਵਾਲੇ ਬੰਦੇ ਨੂੰ ਐਲਾਨਵੰਤ ਨੇ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ।
ਗੋਲਡੀ ਅਤੇ ਉਸਦੀ ਪਤਨੀ ਸਿਮਰਤ ਖੰਗੂੜਾ ਨਾਲ ਹਮਦਰਦੀ ਹੀ ਕੀਤੀ ਜਾ ਸਕਦੀ ਹੈ ਕਿ ਜਿਸ ਪਾਰਟੀ ਅਤੇ ਮੁੱਖ ਮੰਤਰੀ ਨੇ ਬੁਰੀ ਤਰ੍ਹਾਂ ਜ਼ਲੀਲ ਕੀਤਾ ਹੁਣ ਉਸੇ ਦੀ ਸ਼ਰਨ ਚ ਜਾ ਕੇ ਬੈਠਣਾ ਪਿਆ ਹੈ।
ਪਹਿਲਾਂ ਕਾਂਗਰਸ ਵਿਧਾਇਕ ਰਾਜਕੁਮਾਰ ਚੱਬੇਵਾਲ ਨੂੰ ਵੀ ਇਸੇ ਤਰ੍ਹਾਂ ਵਿਜੀਲੈਂਸ ਬਿਊਰੋ ਵਰਤ ਕੇ ਆਪ ਵਿੱਚ ਸ਼ਾਮਿਲ ਕਰਾ ਕੇ ਹੁਸ਼ਿਆਰਪੁਰੋਂ ਉਮੀਦਵਾਰ ਬਣਾਉਣ ਦੇ ਦੋਸ਼ ਲੱਗੇ ਸਨ।
ਹਰ ਕੋਈ ਸੁਖਪਾਲ ਸਿੰਘ ਖਹਿਰੇ ਵਾਂਗ ਅੱਗਿਓਂ ਅੜ ਨਹੀਂ ਸਕਦਾ ਤੇ ਜੇਲ੍ਹ ਜਾਣ ਲਈ ਤਿਆਰ ਨਹੀਂ ਹੋ ਸਕਦਾ।
#Unpopular_Opinions
#Unpopular_Ideas
#Unpopular_Facts