Devastating Earthquake Jolts Afghanistan:
Devastating Earthquake Jolts Afghanistan: 9 Dead, Several Injured, 6.0 Magnitude Shakes the Region, Latest UpdatesA powerful earthquake of magnitude 6.0 struck eastern Afghanistan near the Pakistan border on August 31, 2025, at 11:47 p.m. local time, causing significant devastation. The epicenter was located in the Hindu Kush region, approximately 27 km east-northeast of Jalalabad in Nangarhar Province, at a shallow depth of 8-10 km. The tremors were felt as far as Kabul, Peshawar, Islamabad, Lahore, and parts of northern India, including Delhi. At least nine people, including two children, lost their lives, and over 25 others were injured, with fears that the death toll could rise as rescue operations continue
ਅਫਗਾਨਿਸਤਾਨ ‘ਚ ਭੂਚਾਲ ਦੇ ਭਿਆਨਕ ਝਟਕੇ, 9 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ, 6.3 ਤੀਬਰਤਾ ਨਾਲ ਕੰਬੀ ਧਰਤੀ, ਜਾਣੋ ਤਾਜ਼ਾ ਅਪਡੇਟ
Afghanistan Earthquake News: ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਅਫ਼ਗਾਨਿਸਤਾਨ ਵਿਚ ਇਕ ਤੇਜ਼ ਭੂਚਾਲ ਆਇਆ ਹੈ। 12:47 ਵਜੇ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.3 ਮਾਪੀ ਗਈ। ਅਫ਼ਗਾਨਿਸਤਾਨ ਦੇ ਨਾਲ-ਨਾਲ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਵੀ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਭੂਚਾਲ ਕਾਰਨ ਭਾਰੀ ਨੁਕਸਾਨ ਹੋਇਆ ਹੈ। ਹੁਣ ਤੱਕ 20 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਕਈ ਇਲਾਕਿਆਂ ਵਿੱਚ ਘਰ ਢਹਿ ਗਏ ਹਨ। USGS ਵੈੱਬਸਾਈਟ ਦਾ ਅੰਦਾਜ਼ਾ ਹੈ ਕਿ ਮੌਤਾਂ “ਵੱਧ” ਹੋਣ ਦੀ ਸੰਭਾਵਨਾ ਹੈ ਕਿਉਂਕਿ ਇਹ ਆਫ਼ਤ ਸੰਭਾਵੀ ਤੌਰ ‘ਤੇ ਵਿਆਪਕ ਹੈ। ਹੁਣ ਤੱਕ, 20 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ।
ਯੂਐਸਜੀਐਸ ਦੇ ਅਨੁਸਾਰ, ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਦੇ ਬਸਾਵੁਲ ਤੋਂ 36 ਕਿਲੋਮੀਟਰ ਉੱਤਰ ਵਿੱਚ ਸੀ। ਇਸ ਦੀ ਡੂੰਘਾਈ 10 ਕਿਲੋਮੀਟਰ (6.2 ਮੀਲ) ਸੀ। ਇਸ ਦਾ ਪ੍ਰਭਾਵ ਪੂਰੇ ਖੇਤਰ ਵਿੱਚ ਮਹਿਸੂਸ ਕੀਤਾ ਗਿਆ ਅਤੇ ਪਾਕਿਸਤਾਨ ਦੇ ਵੱਡੇ ਹਿੱਸਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 6 ਤੋਂ ਵੱਧ ਤੀਬਰਤਾ ਵਾਲੇ ਭੂਚਾਲ ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ।