Breaking News

ਮਰਿਆਦਾ ਪੁਰਸ਼ੋਤਮ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ ਹੁਕਮਰਾਨਾਂ

ਜਦੋਂ ਦਰੋਪਦੀ ਦੀ ਸਾੜੀ ਖਿੱਚੀ ਗਈ ਤਾਂ ਕੌਰਵਾਂ ਦੀ ਸਾਰੀ ਸਭਾ ਚੁੱਪ ਰਹੀ ਤੇ ਕੋਈ ਵੀ ਉਸ ਨੂ ਬਚਾਉਣ ਅੱਗੇ ਨਾ ਆਇਆ। ਇਸ ਹਾਲਤ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਦਖਲ ਦਿੱਤਾ ਸੀ ਤੇ ਦਰੋਪਦੀ ਦੀ ਲਾਜ ਰੱਖੀ।

ਹੁਣ ਜਦੋਂ ਕਰਨਾਟਕ ਤੋਂ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੇ ਪੋਤਰੇ ਤੇ ਲੋਕ ਸਭਾ ਮੈਂਬਰ ਪ੍ਰਜਵਲ ਰੇਵੰਨਾ ਵੱਲੋਂ 2700 ਦੇ ਕਰੀਬ ਔਰਤਾਂ ਦਾ ਯੋਨ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਕਰਨਾਟਕ ਦੇ ਭਾਜਪਾ ਪ੍ਰਧਾਨ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਸਨੇ ਇਸ ਸਕੈਂਡਲ ਅਤੇ ਇਸਦੀ ਪੈੱਨ ਡਰਾਈਵ ਬਾਰੇ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ।

ਬ੍ਰਿਜ ਭੂਸ਼ਣ ਦੀ ਹਮਾਇਤ ‘ਤੇ ਖੁੱਲ ਕੇ ਖੜਨ ਵਾਲੀ ਸਰਕਾਰ ਅਤੇ ਸੰਸਕਾਰੀ ਪਾਰਟੀ ਭਾਜਪਾ ਨੇ ਇਸ ਦੇ ਬਾਵਜੂਦ ਕੁਝ ਨਹੀਂ ਕੀਤਾ ਤੇ ਦੇਵਗੌੜਾ ਦਾ ਪੋਤਰਾ ਲੋਕ ਸਭਾ ਲਈ ਉਮੀਦਵਾਰ ਬਣ ਗਿਆ।

ਜਦੋਂ ਪ੍ਰਧਾਨ ਮੰਤਰੀ ਮੋਦੀ ਮੰਗਲ ਸੂਤਰਾਂ ਦੀ ਗੱਲ ਕਰ ਰਿਹਾ ਸੀ ਤਾਂ ਉਸ ਨੂੰ ਇਹ ਪਤਾ ਸੀ ਕਿ ਉਸਦੇ ਗਠਜੋੜ ਵਾਲੀ ਪਾਰਟੀ ਦੇ ਇੱਕ ਉਮੀਦਵਾਰ ਨੇ ਕਿੰਨੀਆਂ ਜਨਾਨੀਆਂ ਨੂੰ ਖਰਾਬ ਕੀਤਾ।

ਮਰਿਆਦਾ ਪੁਰਸ਼ੋਤਮ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ ਹੁਕਮਰਾਨਾਂ ਦਾ ਕਿਰਦਾਰ ਖੁਦ ਤਾਂ ਕੌਰਵਾਂ ਦੀ ਸਭਾ ਵਾਲਾ ਹੈ ਹੀ, ਇਨ੍ਹਾਂ ਨੇ ਆਪਣੀ ਪਰਜਾ ਦਾ ਕਿਰਦਾਰ ਵੀ ਉਹੋ ਜਿਹਾ ਬਣਾ ਦਿੱਤਾ ਹੈ।

ਆਰਐਸਐਸ ਅਤੇ ਭਾਜਪਾ ਨੇ ਆਪਣੇ ਅੰਨੇ ਸਮਰਥਕਾਂ ਨੂੰ ਇੱਥੇ ਲਿਆ ਖੜਾ ਕੀਤਾ ਹੈ ਕਿ ਜਿੱਡੀ ਮਰਜ਼ੀ ਕੋਈ ਅਨੈਤਿਕ ਕਾਰਵਾਈ ਹੋਈ ਜਾਵੇ, ਇਹ ਸਮਰਥਕ ਸਮੇਤ ਜਨਾਨੀਆਂ ਚੂੰ ਵੀ ਨਹੀਂ ਕਰਦੇ ਤੇ ਬਹੁਤੀ ਵਾਰੀ ਕਟਹਿਰੇ ‘ਚ ਖੜੇ ਘਟੀਆ ਬੰਦਿਆਂ ਦੀ ਹਮਾਇਤ ਕਰਦੇ ਨੇ।

ਬਸ ਇੰਨੇ ਕੁ ਸੰਸਕਾਰੀ ਹੀ ਨੇ ਇਹ ਰਾਜੇ ਤੇ ਇਨ੍ਹਾਂ ਦੀ ਪਰਜਾ।
#Unpopular_Opinions
#Unpopular_Ideas
#Unpopular_Facts

‘Sexual abuse’ case: Prajwal Revanna seeks 7 days’ time to appear before SIT, says ‘he is not in Bengaluru’
The Karnataka government had formed an SIT to investigate videos, purportedly involving Prajwal Revanna, that are alleged to show “rape”.

Expressing his inability to join the probe, Janata Dal (Secular) MP and its Hassan candidate Prajwal Revanna, booked in connection with an alleged sexual abuse case reportedly involving several women, Wednesday sought seven days’ time to appear before the Special Investigation Team (SIT) while stating that he was “not in Bengaluru.”