Breaking News

ਦਿਲਜੀਤ ਦੋਸਾਂਝ ਨੇ ਲਹਿਰਾਇਆ ਤਿਰੰਗਾ, ਦਿੱਤਾ ਰਾਸ਼ਟਰਵਾਦੀ ਹੋਣ ਦਾ ਸਬੂਤ

ਆਖ਼ਰ ਸਟੇਜ ‘ਤੇ ਤਿਰੰਗਾ ਲਹਿਰਾ ਕੇ ਦੇਣਾ ਪਿਆ ਦਿਲਜੀਤ ਨੂੰ ਆਪਣੇ ਰਾਸ਼ਟਰਵਾਦ ਦਾ ਸਬੂਤ।

ਦਿਲਜੀਤ ਦਾ ਕੱਲ ਦਿੱਲੀ ਦੇ ਸਟੇਡੀਅਮ ‘ਚ ਬਹੁਤ ਵੱਡਾ ਸ਼ੋਅ ਹੋਇਆ। ਦਿਲਜੀਤ ਆਪਣੇ ਮਜ਼ਾਕੀਆ ਅੰਦਾਜ ‘ਚ ਕਈ ਗੱਲਾਂ ਕਰਦਾ ਰਿਹਾ। ਪਰ ਭਾਰਤੀ ਹਿੰਦੂਤਵੀ ਤਾਕਤਾਂ ਅਤੇ ਟ੍ਰੋਲ ਆਰਮੀ ਵੱਲੋਂ ਉਸ ਉੱਤੇ ਖਾਲਿਸਤਾਨੀ ਹਮਾਇਤੀ ਹੋਣ ਦੇ ਇਲਜ਼ਾਮਾਂ ਨੂੰ ਹਟਾਉਣ ਲਈ ਦਿਲਜੀਤ ਨੂੰ ਤਿਰੰਗਾ ਲਹਿਰਾਉਣਾ ਪਿਆ।

ਦਿਲਜੀਤ ਤੋਂ ਇਲਾਵਾ ਅਨੇਕਾਂ ਪੰਜਾਬੀ ਕਲਾਕਾਰ ਭਾਰਤੀ ਹਿੰਦੂਤਵੀ ਅਤੇ ਸੰਘੀ ਟ੍ਰੋਲ ਗੈਂਗ ਦਾ ਸ਼ਿਕਾਰ ਹੋਏ ਹਨ।

ਕਲਾਕਾਰ ਸ਼ੁੱਭ ਵੱਲ ਵੇਖ ਲਵੋ। ਸ਼ੁੱਭ ਦਾ ਤਾਂ ਬੰਬੇ ਸ਼ੋਅ ਹੀ ਰੱਦ ਕਰਨਾ ਪਿਆ ਸੀ। ਭਾਜਪਾ ਦੇ ਬੁਲਾਰੇ ਖੁੱਲ੍ਹ ਕੇ ਸ਼ੁੱਭ ਖ਼ਿਲਾਫ਼ ਬਿਆਨ ਦਿੰਦੇ ਦਿੱਸੇ ਸਨ। ਹਾਲਾਂਕਿ ਸ਼ੁੱਭ ਨੇ ਸਿਰਫ ਪੰਜਾਬ ਲਈ ਅਰਦਾਸ ਕਰਨ ਦੀ ਸਟੋਰੀ ਪਾਈ ਸੀ। ਜਿਹਨਾਂ ਦਿਨਾਂ ‘ਚ ਅਮ੍ਰਿਤ ਪਾਲ ਸਿੰਘ ਵਾਲੇ ਮਸਲੇ ‘ਚ ਸਿੱਖ ਨੌਜਵਾਨਾਂ ਦੀ ਫੜੋ-ਫੜਾਈ ਚੱਲ ਰਹੀ ਸੀ।

ਇਸੇ ਤਰਾਂ ਇੱਕ ਹੋਰ ਕਲਾਕਾਰ ਏ.ਪੀ ਢਿੱਲੋਂ ਦੇ ਕੈਨੇਡਾ ਵਿਖੇ ਘਰ ਦੇ ਬਾਹਰ ਤਾਂ ਗੋਲੀਆਂ ਹੀ ਚੱਲ ਗਈਆਂ ਸਨ। ਜੋ ਕਿ ਹੁਣ ਕੈਨੇਡਾ ਦੀ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਸ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਸੀ। ‘ਗੁਨਾਹ’ ਏ.ਪੀ ਢਿੱਲੋਂ ਦਾ ਵੀ ਸ਼ੁੱਭ ਵਾਲਾ ਹੀ ਸੀ।

 

 

 

 

 

 

 

ਇੱਧਰ ਦਿਲਜੀਤ ਦਾ ਨਾਂਅ ਬਹੁਤ ਵੱਡਾ ਬਣ ਚੁੱਕਾ ਹੈ। ਜੇਕਰ ਸਿਰਫ ਇਸ ਵੇਲੇ ਦੀ ਗੱਲ ਕਰੀਏ ਤਾਂ ਉਹ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਗਾਇਕ ਹੈ। ਕਿਸਾਨ ਮੋਰਚੇ ਦੌਰਾਨ ਉਸਦੇ ਅਤੇ ਕੰਗਨਾ ਰਣਾਉਤ ਵਿਚਾਲੇ ਤਿੱਖੀ ਟਵੀਟ ਜੰਗ ਚੱਲਦੀ ਰਹੀ। ਦਿਲਜੀਤ ਨੂੰ ਪੰਜਾਬੀਆਂ ਦਾ ਮਣਾਂ-ਮੂੰਹੀ ਪਿਆਰ ਮਿਲਿਆ।

 

 

 

ਜਿਸ ਮਗਰੋਂ ਆਮਦਨ ਕਰ ਵਿਭਾਗ ਦੀ ਜਾਂਚ ਦੇ ਨਾਂਅ ‘ਤੇ ਭਾਰਤ ਸਰਕਾਰ ਵੱਲੋਂ ਪਹਿਲੀ ਚੇਤਾਵਨੀ ਦਿਲਜੀਤ ਨੂੰ ਦਿੱਤੀ ਗਈ ਕਿ ਖੁੱਲ੍ਹ ਕੇ ਪੰਜਾਬ ਦੇ ਹੱਕ ‘ਚ ਬਾਤ ਪਾਉਣ ਦੀ ਇਜਾਜ਼ਤ ਨਹੀਂ ਮਿਲੇਗੀ। ਦਿਲਜੀਤ ਭਾਰਤ ਦਾ ਪਹਿਲਾ ਗਾਇਕ ਬਣ ਗਿਆ ਜੋ ਅਮਰੀਕਾ ਦੇ ਕੋਚੇਲਾ ਮੇਲੇ ‘ਤੇ ਗਾ ਕੇ ਆਇਆ।

 

 

 

 

 

 

ਕੋਚੇਲਾ ਦਾ ਮੇਲਾ ਦੁਨੀਆਂ ਦਾ ਸਭ ਤੋਂ ਵੱਡਾ ਗਾਇਕੀ ਦਾ ਮੇਲਾ ਹੈ ਜਿੱਥੇ ਦੁਨੀਆਂ ਭਰ ਤੋਂ ਕਲਾਕਾਰ ਗਾਉਣ ਆਉਂਦੇ ਹਨ।

ਇੱਕ ਪਾਸੇ ਜਦੋਂ ਦਿਲਜੀਤ ਦੀ ਪੰਜਾਬ 1995 ਫ਼ਿਲਮ ਜੋ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਸੀ ਦੇ ਬਹੁਤਾਤ ਦ੍ਰਿਸ਼ ਸੈਂਸਰ ਬੋਰਡ ਨੇ ਕੱਟ ਦਿੱਤੇ ਹੋਣ ਅਤੇ ਦਿਲਜੀਤ ਵੱਲੋਂ ਇੱਕ ਵੀ ਬਿਆਨ ਨਾ ਦਿੱਤਾ ਗਿਆ ਹੋਵੇ।

ਉੱਧਰ ਦਿਲਜੀਤ ਵੱਲੋਂ ਸ਼ੋਅ ‘ਚ ਤਿਰੰਗਾ ਲਹਿਰਾ ਕੇ ਸੱਚਾ ਹਿੰਦੁਸਤਾਨੀ ਹੋਣ ਦਾ ਸਬੂਤ ਦੇਣਾ ਕਾਫੀ ਹੈ ਕਿ ਦਿਲਜੀਤ ਭਾਰਤੀ ਸੱਤਾਧਾਰੀ ਫਿਰਕੂ ਧਿਰ ਅੱਗੇ ਗੋਡੇ ਟੇਕ ਚੁੱਕਾ ਹੈ।