Breaking News

Jalandhar ‘ਚ ਫੈਕਟਰੀ ਤੋਂ ਅਮੋਨੀਆ ਗੈਸ ਲੀਕ ,ਕਈ ਲੋਕਾਂ ਦੇ ਫੈਕਟਰੀ ਅੰਦਰ ਫਸੇ ਹੋਣ ਦੀ ਖਦਸ਼ਾ

Jalandhar ‘ਚ ਫੈਕਟਰੀ ਤੋਂ ਅਮੋਨੀਆ ਗੈਸ ਲੀਕ ,ਕਈ ਲੋਕਾਂ ਦੇ ਫੈਕਟਰੀ ਅੰਦਰ ਫਸੇ ਹੋਣ ਦੀ ਖਦਸ਼ਾ

 

 

Jalandhar Factory Ammonia Gas leak : ਜਲੰਧਰ ਦੇ ਸਰਜੀਕਲ ਕੰਪਲੈਕਸ ‘ਚ ਫੈਕਟਰੀ ਤੋਂ ਅਮੋਨੀਆ ਗੈਸ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਤੇ 30 ਲੋਕਾਂ ਦੇ ਫੈਕਟਰੀ ਅੰਦਰ ਫਸੇ ਹੋਣ ਦਾ ਖਦਸ਼ਾ ਹੈ।

 

 

ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਉਤੇ ਪੁੱਜ ਗਏ ਹਨ। ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਜਲੰਧਰ ਦੇ ਸਰਕੀਲ ਕੰਪਲੈਕਸ ਦਾ ਮਾਮਲਾ ਦੱਸਿਆ ਜਾ ਰਿਹਾ ਹੈ।

 

 

 

ਜਾਣਕਾਰੀ ਅਨੁਸਾਰ ਜਲੰਧਰ ਦੇ ਪੱਛਮੀ ਹਲਕੇ ਵਿਚ ਸਥਿਤ ਮੈਟਰੋ ਮਿਲਕ ਆਫ ਸਰਜੀਕਲ ਕੰਪਲੈਕਸ ਵਿਚ ਅਮੋਨੀਆ ਗੈਸ ਲੀਕ ਹੋਈ ਹੈ। ਇਸ ਘਟਨਾ ਨਾਲ ਮਜ਼ਦੂਰਾਂ ਵਿਚ ਦਹਿਸ਼ਤ ਫੈਲ ਗਈ।

 

 

 

 

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਕਰੇਨ ਦੀ ਮਦਦ ਨਾਲ ਕੰਧ ਤੋੜ ਕੇ ਮਜ਼ਦੂਰਾਂ ਨੂੰ ਬਾਹਰ ਕੱਢ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੌਰਾਨ 30 ਲੋਕ ਅੰਦਰ ਫਸੇ ਹੋਏ ਹਨ, ਜਿਨ੍ਹਾਂ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ।

 

 

 

ਪਿਛਲੇ ਸਾਲ ਵੀ ਜਲੰਧਰ ‘ਚ ਲੀਕ ਹੋਈ ਸੀ ਗੈਸ

ਦੱਸ ਦੇਈਏ ਕਿ ਪਿਛਲੇ ਸਾਲ ਜਲੰਧਰ ‘ਚ ਡੋਮੋਰੀਆ ਪੁਲ ਨੇੜੇ ਆਈਸ ਫੈਕਟਰੀ ‘ਚ ਅਮੋਨੀਆ ਗੈਸ ਲੀਕ ਹੋਈ ਸੀ। ਫੈਕਟਰੀ ਨੇੜਿਓਂ ਲੰਘ ਰਹੇ ਚਾਰ ਪ੍ਰਵਾਸੀ ਬੇਹੋਸ਼ ਹੋ ਗਏ ਸਨ।

 

 

 

 

ਕੀ ਹੈ ਅਮੋਨੀਆ ਗੈਸ ?

ਅਮੋਨੀਆ ਇੱਕ ਤੇਜ਼ ਗੰਧ ਵਾਲੀ ਇੱਕ ਰੰਗਹੀਣ ਅਤੇ ਹਲਕੀ ਗੈਸ ਹੈ। ਇਹ ਗੈਸ ਪਾਣੀ ਨਾਲ ਤੇਜ਼ੀ ਨਾਲ ਪ੍ਰਤੀਕਿਿਰਆ ਕਰਦੀ ਹੈ। ਅਮੋਨੀਆ ਦੀ ਵਰਤੋਂ ਜ਼ਿਆਦਾਤਰ ਰਸਾਇਣਕ ਖਾਦਾਂ ਦੇ ਨਿਰਮਾਣ ਲਈ ਕੀਤੀ ਜਾਂਦੀ ਹੈ।

 

 

 

ਇਹ ਮੁੱਖ ਤੌਰ ‘ਤੇ ਯੂਰੀਆ, ਅਮੋਨੀਅਮ ਫਾਸਫੇਟ, ਅਮੋਨੀਅਮ ਸਲਫੇਟ, ਅਮੋਨੀਅਮ ਨਾਈਟ੍ਰੇਟ ਅਤੇ ਸੋਡੀਅਮ ਕਾਰਬੋਨੇਟ ਆਦਿ ਬਣਾਉਣ ਲਈ ਵਰਤਿਆ ਜਾਂਦਾ ਹੈ।

 

 

 

ਇਸ ਤੋਂ ਇਲਾਵਾ ਇਸ ਦੀ ਵਰਤੋਂ ਬਰਫ਼ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ ਕੂਲਿੰਗ ਏਜੰਟ ਵਜੋਂ ਵੀ ਕੀਤੀ ਜਾਂਦੀ ਹੈ। ਘਰੇਲੂ ਕੰਮਾਂ ਵਿਚ ਇਸ ਦੀ ਵਰਤੋਂ ਕੱਪੜਿਆਂ ਤੋਂ ਤੇਲ, ਗਰੀਸ ਆਦਿ ਦੇ ਧੱਬੇ ਹਟਾਉਣ ਲਈ ਕੀਤੀ ਜਾਂਦੀ ਹੈ।

Check Also

SGPC ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਦਮਾ

SGPC ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਦਮਾ; 32 ਸਾਲਾਂ ਗੁਰਮਨ ਕੌਰ ਬ੍ਰੇਨ ਟਿਊਮਰ …