Sahil Sharma jailed for Mehak Sharma’s murder ਲੰਡਨ: 19 ਸਾਲਾ ਪਤਨੀ ਮਹਿਕ ਸ਼ਰਮਾ ਦੀ ਹੱਤਿਆ ਦੇ ਦੋਸ਼ੀ ਭਾਰਤੀ ਮੂਲ ਦੇ ਨਾਗਰਿਕ ਨੂੰ ਉਮਰ ਕੈਦ, ਪਤੀ ਸਾਹਿਲ ਸ਼ਰਮਾ ਨੇ ਚਰਿੱਤਰ ਦੇ ਸ਼ੱਕ ਦੇ ਆਧਾਰ ‘ਤੇ ਕੀਤੀ ਸੀ ਹੱਤਿਆ
ਲੰਡਨ, 30 ਅਪਰੈਲ – ਆਪਣੀ 19 ਸਾਲਾ ਭਾਰਤੀ ਨਾਗਰਿਕ ਪਤਨੀ ਮਹਿਕ ਸ਼ਰਮਾ ਦੇ ਕਤਲ ਦਾ ਦੋਸ਼ੀ 24 ਸਾਲਾ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਦੀ ਘੱਟੋ-ਘੱਟ ਮਿਆਦ 15 ਸਾਲ ਹੋਵੇਗੀ। ਸਾਹਿਲ ਸ਼ਰਮਾ, ਜੋ ਭਾਰਤੀ ਨਾਗਰਿਕ ਵੀ ਹੈ, ਨੂੰ ਮਹਿਕ ਦੇ ਕਤਲ ਦੇ ਸ਼ੱਕ ਵਿੱਚ ਘਟਨਾ ਸਥਾਨ ‘ਤੇ ਗ੍ਰਿਫਤਾਰ ਕੀਤਾ ਗਿਆ ਸੀ।
ਮਹਿਕ ਜ਼ਖ਼ਮੀ ਹਾਲਤ ’ਚ ਘਰ ਅੰਦਰੋਂ ਮਿਲੀ ਸੀ। ਉਸ ’ਤੇ ਜ਼ਖ਼ਮ ਦੇ ਗੰਭੀਰ ਨਿਸ਼ਾਨ ਸਨ। ਮੈਟਰੋਪੋਲੀਟਨ ਪੁਲੀਸ ਨੇ ਕਿਹਾ ਕਿ ਉਸ ਨੂੰ ਕਿੰਗਸਟਨ ਕਰਾਊਨ ਕੋਰਟ ਵਿਚ ਸਜ਼ਾ ਸੁਣਾਈ ਗਈ।
ਮਹਿਕ ਸ਼ਰਮਾ ਹੱਤਿਆ ਮਾਮਲੇ ‘ਚ ਲੰਡਨ ਦੀ ਅਦਾਲਤ ਨੇ ਸੁਣਾਈ ਉਮਰਕੈਦ ਦੀਸ ਜ਼ਾ, ਪਤੀ ਨੇ ਚਰਿੱਤਰ ਦੇ ਸ਼ੱਕ ਦੇ ਆਧਾਰ ‘ਤੇ ਕੀਤੀ ਸੀ ਹੱਤਿਆ
ਸਾਹਿਲ ਆਪਣੀ ਸਫ਼ਾਈ ਵਿਚ ਆਪਣੀ ਪਤਨੀ ਦੇ ਚਰਿੱਤਰ ਨੂੰ ਲੈ ਕੇ ਲਗਾਏ ਗਏ ਦੋਸ਼ਾਂ ਨੂੰ ਅਦਾਲਤ ‘ਚ ਸਾਬਤ ਨਹੀਂ ਕਰ ਸਕਿਆ ਅਤੇ ਅਦਾਲਤ ਨੇ ਵੀ ਸਾਹਿਲ ਵਲੋਂ ਮਹਿਕ ਦੇ ਚਰਿੱਤਰ ਸਬੰਧੀ ਲਗਾਏ ਗਏ ਦੋਸ਼ਾਂ ਨੂੰ ਰੱਦ ਕਰ ਦਿੱਤਾ ਤੇ ਉਸ ਨੂੰ ਨਿਰਦੋਸ਼ ਦੱਸਿਆ।
ਕਾਦੀਆਂ ਨੇੜਲੇ ਪਿੰਡ ਜੋਗੀ ਚੀਮਾ (Village Jogi Cheema) ਦੇ ਵਸਨੀਕ ਤਰਲੋਕ ਚੰਦ ਦੀ ਪੁੱਤਰੀ ਮਹਿਕ ਸ਼ਰਮਾ (19) ਦੀ 29 ਅਕਤੂਬਰ 2023 ਨੂੰ ਲੰਡਨ ‘ਚ ਉਸ ਦੇ ਪਤੀ ਸਾਹਿਲ ਸ਼ਰਮਾ (24) ਅਤੇ ਪੁੱਤਰ ਲਲਿਤ ਕੁਮਾਰ ਨੇ ਹੱਤਿਆ ਕਰ ਦਿੱਤੀ ਸੀ। ਇਸ ਸਬੰਧੀ ਕਿੰਗਸਟਨ ਕਰਾਊਨ ਕੋਰਟ ਲੰਡਨ ਨੇ ਮਹਿਕ ਸ਼ਰਮਾ ਦੇ ਪਤੀ ਸਾਹਿਲ ਸ਼ਰਮਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਮਹਿਕ ਸ਼ਰਮਾ ਦੇ ਕਤਲ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਦੇ ਵਕੀਲ ਜੂਲੀਅਨ ਈਵਨ ਨੇ ਅਦਾਲਤ ਨੂੰ ਦੱਸਿਆ ਕਿ ਸਾਹਿਲ ਸ਼ਰਮਾ ਵਿਆਹ ਦੇ ਸ਼ੁਰੂ ਤੋਂ ਹੀ ਆਪਣੀ ਪਤਨੀ ਮਹਿਕ ਸ਼ਰਮਾ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਪਰੇਸ਼ਾਨ ਕਰ ਰਿਹਾ ਸੀ। ਸ਼ੱਕ ਦੇ ਚੱਲਦਿਆਂ ਉਸ ਨੇ ਲੰਡਨ ਦੇ ਕ੍ਰੌਇਡਨ ‘ਚ ਆਪਣੀ ਪਤਨੀ ਮਹਿਕ ਸ਼ਰਮਾ ਦੀ ਗਰਦਨ ‘ਤੇ ਕਈ ਵਾਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।
ਸਾਹਿਲ ਆਪਣੀ ਸਫ਼ਾਈ ਵਿਚ ਆਪਣੀ ਪਤਨੀ ਦੇ ਚਰਿੱਤਰ ਨੂੰ ਲੈ ਕੇ ਲਗਾਏ ਗਏ ਦੋਸ਼ਾਂ ਨੂੰ ਅਦਾਲਤ ‘ਚ ਸਾਬਤ ਨਹੀਂ ਕਰ ਸਕਿਆ ਅਤੇ ਅਦਾਲਤ ਨੇ ਵੀ ਸਾਹਿਲ ਵਲੋਂ ਮਹਿਕ ਦੇ ਚਰਿੱਤਰ ਸਬੰਧੀ ਲਗਾਏ ਗਏ ਦੋਸ਼ਾਂ ਨੂੰ ਰੱਦ ਕਰ ਦਿੱਤਾ ਤੇ ਉਸ ਨੂੰ ਨਿਰਦੋਸ਼ ਦੱਸਿਆ।
ਕਿੰਗਸਟਨ ਕ੍ਰਾਊਨ ਕੋਰਟ ਦੀ ਜੱਜ ਸਾਰਾਹ ਪਲਾਸਕਾ ਨੇ 14 ਸਾਲ 187 ਦਿਨ ਦੀ ਸਜ਼ਾ ਸੁਣਾਈ। ਅਦਾਲਤ ਨੇ ਕਿਹਾ ਹੈ ਕਿ ਸਾਹਿਲ ਨੂੰ ਕਦੇ ਵੀ ਪੈਰੋਲ ਨਹੀਂ ਦਿੱਤੀ ਜਾਵੇਗੀ। ਉਸ ਨੂੰ ਲਾਇਸੈਂਸ ‘ਤੇ ਆਪਣੀ ਜ਼ਿੰਦਗੀ ਬਤੀਤ ਕਰਨੀ ਪਵੇਗੀ।
ਕਿੰਗਸਟਨ ਕ੍ਰਾਊਨ ਕੋਰਟ ਦੀ ਜੱਜ ਸਾਰਾਹ ਪਲਾਸਕਾ ਨੇ 14 ਸਾਲ 187 ਦਿਨ ਦੀ ਸਜ਼ਾ ਸੁਣਾਈ। ਅਦਾਲਤ ਨੇ ਕਿਹਾ ਹੈ ਕਿ ਸਾਹਿਲ ਨੂੰ ਕਦੇ ਵੀ ਪੈਰੋਲ ਨਹੀਂ ਦਿੱਤੀ ਜਾਵੇਗੀ। ਉਸ ਨੂੰ ਲਾਇਸੈਂਸ ‘ਤੇ ਆਪਣੀ ਜ਼ਿੰਦਗੀ ਬਤੀਤ ਕਰਨੀ ਪਵੇਗੀ।
ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਯੂਨਾਈਟਿਡ ਸਿੱਖ ਮੈਨੇਜਰ ਨਰਪਿੰਦਰ ਕੌਰ ਮਾਨ ਦੇ ਯਤਨਾਂ ਸਦਕਾ ਮਹਿਕ ਸ਼ਰਮਾ ਦੀ ਮ੍ਰਿਤਕ ਦੇਹ ਨੂੰ ਪਿੰਡ ਜੋਗੀ ਚੀਮਾ ਲਿਆਂਦਾ ਗਿਆ।
ਇਸੇ ਤਰ੍ਹਾਂ ਮਹਿਕ ਸ਼ਰਮਾ ਦੀ ਮਾਂ ਅਤੇ ਮਾਮੇ ਨੂੰ ਬ੍ਰਿਟਿਸ਼ ਸਰਕਾਰ ਨੇ ਸਰਕਾਰੀ ਖਰਚੇ ‘ਤੇ ਲੰਡਨ ਬੁਲਾਇਆ ਤੇ ਉਹ ਉਨ੍ਹਾਂ ਨੂੰ ਉਸ ਘਰ ਲੈ ਗਏ ਜਿੱਥੇ ਮਹਿਕ ਦੀ ਹੱਤਿਆ ਹੋਈ ਸੀ।
#