Jaswinder Bhalla -ਜਸਵਿੰਦਰ ਭੱਲਾ ਨੇ ਅਕਾਲੀ ਰਾਜ ਦੌਰਾਨ ਬਾਦਲ ਵਿਰੁੱਧ ਅਤੇ ਕਾਂਗਰਸ ਰਾਜ ਦੌਰਾਨ ਕੈਪਟਨ ਵਿਰੁੱਧ ਬਹੁਤ ਵਿਅੰਗ ਕੀਤੇ।
ਜਸਵਿੰਦਰ ਸਿੰਘ ਭੱਲਾ ਅਕਾਲੀ ਅਤੇ ਕਾਂਗਰਸ ਰਾਜ ਦੌਰਾਨ ਪੀਏਯੂ ਦੇ ਵਿਸਥਾਰ ਸਿੱਖਿਆ (Extension Education) ਵਿੰਗ ਵਿੱਚ ਨੌਕਰੀ ਕਰਦੇ ਸਨ।
“ਆਪ” ਦੇ ਸਮੇਂ ਅਜਿਹਾ ਬਦਲਾਅ ਆਇਆ ਹੈ ਕਿ ਕਿਸੇ ਸਰਕਾਰੀ ਕਰਮਚਾਰੀ ਲਈ ਨੌਕਰੀ ਕਰ ਰਹੇ ਜਾਂ ਪੈਨਸ਼ਨ ‘ਤੇ ਹੁੰਦੇ ਹੋਏ ਇਨ੍ਹਾਂ ਇਨਕਲਾਬੀ ਤਬਦੀਲੀਆਂ ਵਿਰੁੱਧ ਵਿਅੰਗ ਕਰਨਾ ਸੰਭਵ ਨਹੀਂ ਹੈ।
ਅੰਗਰੇਜ਼ਾਂ ਨੇ ਆਪਣੇ ਰਾਜ ਦੌਰਾਨ ਕਾਂਗਰਸ ਸਮੇਤ ਹੋਰ ਹਿੰਦੁਸਤਾਨੀ ਧਿਰਾਂ ਨੂੰ ਦਿੱਤੀ ਸਪੇਸ ਨੂੰ ਵਰਤਦਿਆਂ ਬਥੇਰੀ ਵਾਰ ਲਿਜ਼ਰਡ ਪ੍ਰੈਸ ਨੇ ਗਲਤ ਜਾਣਕਾਰੀ ਵੀ ਫੈਲਾਈ।
1947 ਤੋਂ ਬਾਅਦ, ਕਾਂਗਰਸ ਨੇ ਉਹ ਜਗ੍ਹਾ ਨਹੀਂ ਦਿੱਤੀ ਜੋ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਦਿੱਤੀ ਸੀ।
ਇਸੇ ਤਰ੍ਹਾਂ ਆਰਐਸਐਸ – ਭਾਜਪਾ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਬਾਕੀਆਂ ਨੂੰ ਉਹ ਸਪੇਸ ਨਹੀਂ ਦਿੱਤੀ ਜੋ ਉਨ੍ਹਾਂ ਨੂੰ ਕਾਂਗਰਸ ਦੇ ਸ਼ਾਸਨ ਵਿੱਚ ਮਿਲੀ ਸੀ।
ਦਿੱਲੀ ਅਤੇ ਪੰਜਾਬ ਵਿੱਚ ਜਿੰਨੀ ਸਪੇਸ ਕੇਜਰੀਵਾਲ, ਭਗਵੰਤ ਮਾਨ ਨੂੰ ਮਿਲੀ, ਸੱਤਾ ਵਿੱਚ ਆਉਣ ਤੋਂ ਬਾਅਦ ਤੇ ਦੂਜਿਆਂ ਨੂੰ ਉਸ ਤਰ੍ਹਾਂ ਦੀ ਸਪੇਸ ਬਿਲਕੁਲ ਹੀ ਨਹੀਂ ਦੇ ਰਹੇ, ਸਗੋਂ ਸਿਰੇ ਦੇ ਤਾਨਸ਼ਾਹ ਸਾਬਤ ਹੋ ਰਹੇ ਨੇ।
#Unpopular_Opinions
#Unpopular_Ideas
#Unpopular_Facts