Breaking News

ਕੈਨੇਡੀਅਨ ਔਰਤ ਨੇ ਭਾਰਤੀ ਕਹਿ ਕੇ ਕੀਤੀਆ ਨਸਲੀ ਟਿੱਪਣੀਆਂ

ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਹੀ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਜੋ ਕਿ ਚਰਚਾ ਦਾ ਵਿਸ਼ਾ ਬਣੀ ਰਹਿੰਦੀਆਂ ਹਨ। ਹੁਣ ਕੈਨੇਡਾ ਤੋਂ ਆਈ ਇੱਕ ਵੀਡੀਓ ਖੂਬ ਸੁਰਖੀਆਂ ਦੇ ਵਿੱਚ ਹੈ।

Viral Video: ਭਾਰਤ ਅਤੇ ਕੈਨੇਡਾ ਦੇ ਵਿਗੜ ਰਹੇ ਸਬੰਧਾਂ ਦਾ ਅਸਰ ਕੈਨੇਡਾ ਵਿਚ ਵਸੇ ਭਾਰਤੀ ਮੂਲ ਦੇ ਲੋਕਾਂ ‘ਤੇ ਵੀ ਪੈ ਰਿਹਾ ਹੈ। ਕੈਨੇਡਾ ਵਿੱਚ ਰਹਿਣ ਵਾਲੇ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਹਾਲ ਹੀ ਵਿੱਚ ਇੱਕ ਸਥਾਨਕ ਔਰਤ ਦੇ ਨਸਲੀ ਗੁੱਸੇ ਦਾ ਸਾਹਮਣਾ ਕਰਨਾ ਪਿਆ।

ਅਸ਼ਵਿਨ ਅੰਨਾਮਲਾਈ ਨਾਂ ਦੇ ਇਸ ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਰਾਹੀਂ ਘਟਨਾ ਦਾ ਆਪਣਾ ਅਨੁਭਵ ਸਾਂਝਾ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ।

ਆਪਣੇ ਨਾਲ ਵਾਪਰੀਆਂ ਘਟਨਾਵਾਂ ਦਾ ਸਿਲਸਿਲਾ ਸਾਂਝਾ ਕਰਦੇ ਹੋਏ ਅੰਨਾਮਾਲਾਈ ਨੇ ਲਿਖਿਆ ਕਿ ਮੈਂ ਵਾਟਰਲੂ, ਓਨਟਾਰੀਓ ਵਿੱਚ ਸੈਰ ਕਰਨ ਗਿਆ ਸੀ, ਜਦੋਂ ਉੱਥੇ ਇੱਕ ਔਰਤ ਨੇ ਮੇਰੇ ਵੱਲ ਉਂਗਲ ਦੇ ਗਲਤ ਇਸ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਇੱਕ ਭਾਰਤੀ ਸਮਝ ਕੇ ਨਸਲਵਾਦੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਨਸਲਵਾਦੀ ਗੱਲਾਂ ਲਗਾਤਾਰ ਜਾਰੀ ਹਨ ਹਾਲਾਂਕਿ ਮੈਂ ਇੱਥੇ 6 ਸਾਲਾਂ ਤੋਂ ਰਹਿ ਰਿਹਾ ਹਾਂ ਅਤੇ ਇੱਥੋਂ ਦੀ ਨਾਗਰਿਕਤਾ ਵੀ ਲਈ ਹੈ। ਜੋ ਕਿ ਬਹੁਤ ਹੀ ਦਿਲ ਨੂੰ ਦੁਖਾਉਣ ਵਾਲੀ ਗੱਲ ਹੈ।

ਮੈਂ ਕੈਨੇਡੀਅਨ ਨਾਗਰਿਕ ਹਾਂ
ਅਸ਼ਵਿਨ ਨੇ ਲਿਖਿਆ ਕਿ ਮੈਂ ਉਸ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਭਾਰਤੀ ਨਹੀਂ ਸਗੋਂ ਕੈਨੇਡੀਅਨ ਨਾਗਰਿਕ ਹਾਂ ਪਰ ਉਹ ਨਹੀਂ ਮੰਨੀ। ਜਦੋਂ ਮੈਂ ਉਸ ਨੂੰ ਨਿਮਰਤਾ ਨਾਲ ਗੱਲਬਾਤ ਕੀਤੀ, ਤਾਂ ਉਸਨੇ ਹੋਰ ਉੱਚੀ ਆਵਾਜ਼ ਵਿੱਚ ਚੀਕਣਾ ਸ਼ੁਰੂ ਕਰ ਦਿੱਤਾ ਅਤੇ ਨਸਲੀ ਗਾਲ੍ਹਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ।

ਉਹ ਇਸ ਤੱਥ ਤੋਂ ਵੀ ਪ੍ਰੇਸ਼ਾਨ ਸੀ ਕਿ ਕੈਨੇਡੀਅਨ ਭਾਈਚਾਰੇ ਵਿੱਚ ਕਾਲੇ ਲੋਕ ਹਨ। ਉਹ ਮੇਰੇ ‘ਤੇ ਅੰਗਰੇਜ਼ੀ ਨਾ ਬੋਲਣ ਦਾ ਦੋਸ਼ ਵੀ ਲਾਉਂਦੀ ਰਹੀ। ਉਹ ਮੈਨੂੰ ਕਹਿੰਦੀ ਰਹੀ ਕਿ ਤੂੰ ਕੈਨੇਡਾ ਛੱਡ ਦੇ।

ਅੰਨਾਮਲਾਈ ਨੇ ਪੋਸਟ ਦੇ ਨਾਲ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ਵਿੱਚ ਔਰਤ ਉੱਚੀ-ਉੱਚੀ ਚੀਕ ਰਹੀ ਹੈ ਕਿ ਵਾਪਸ ਜਾਓ, ਆਪਣੀ ਜਗ੍ਹਾ ਵਾਪਸ ਜਾਓ, ਤੁਸੀਂ ਕੈਨੇਡੀਅਨ ਨਹੀਂ ਹੋ..

ਔਰਤ ਨੇ ਕਿਹਾ ਕਿ ਮੈਂ ਤੁਹਾਡੇ ਪ੍ਰਤੀ ਹਮਲਾਵਰ ਹੋ ਰਿਹਾ ਹਾਂ ਕਿਉਂਕਿ ਭਾਰਤੀ ਵੱਡੀ ਗਿਣਤੀ ਵਿੱਚ ਕੈਨੇਡਾ ਵਿੱਚ ਆ ਕੇ ਵਸੇ ਹਨ ਅਤੇ ਮੈਂ ਚਾਹੁੰਦੀ ਹਾਂ ਕਿ ਉਹ ਵਾਪਸ ਚਲੇ ਜਾਣ।

ਉਸ ਨੇ ਰੌਲਾ ਪਾਇਆ ਕਿ ਤੇਰੇ ਮਾਤਾ-ਪਿਤਾ ਕੈਨੇਡਾ ਦੇ ਨਹੀਂ ਹਨ, ਤੇਰੇ ਦਾਦਾ-ਦਾਦੀ ਇੱਥੋਂ ਦੇ ਨਹੀਂ ਹਨ ਇਸ ਲਈ ਤੈਨੂੰ ਇੱਥੇ ਨਹੀਂ ਰਹਿਣਾ ਚਾਹੀਦਾ।

ਅੰਨਾਮਾਲਾਈ ਨੇ ਬਾਅਦ ਵਿੱਚ ਅਣਪਛਾਤੀ ਔਰਤ ਨੂੰ ਪੁੱਛਿਆ ਕਿ ਕੀ ਉਹ ਕੈਨੇਡਾ ਦੀ ਇੱਕ ਹੋਰ ਸਰਕਾਰੀ ਭਾਸ਼ਾ ਫ੍ਰੈਂਚ ਬੋਲ ਸਕਦੀ ਹੈ।

ਹਾਲਾਂਕਿ, ਉਸਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ਅਤੇ ਵਾਪਸ ਜਾਣ ਲਈ ਅੰਗਰੇਜ਼ੀ ਵਿੱਚ ਕਿਹਾ। ਭਾਰਤ ਵਾਪਸ ਜਾਓ ਬੋਲਦੀ ਰਹੀ।

ਅੰਨਾਮਾਲਾਈ ਨੇ ਲਿਖਿਆ ਕਿ ਇਹ ਇਸ ਤਰ੍ਹਾਂ ਦੀ ਪਹਿਲੀ ਘਟਨਾ ਨਹੀਂ ਹੈ। ਸਾਲ ਦੇ ਸ਼ੁਰੂ ਤੋਂ ਹੀ ਅਜਿਹੇ ਨਫ਼ਰਤ ਭਰੇ ਮੁਕਾਬਲੇ ਲਗਾਤਾਰ ਵਾਪਰਦੇ ਆ ਰਹੇ ਹਨ ਅਤੇ ਲੋਕਾਂ ਦਾ ਹੌਸਲਾ ਵਧਦਾ ਜਾ ਰਿਹਾ ਹੈ।