MP Amritpal Singh’s detention under the National Security Act (NSA) in Dibrugarh Jail, Assam extended by another year
ਪੰਜਾਬ ਸਰਕਾਰ ਨੇ ਗਰਮ ਖ਼ਿਆਲੀ ਕਾਰਕੁਨ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੌਮੀ ਸੁਰੱਖਿਆ ਐਕਟ (NSA) ਅਧੀਨ ਹਿਰਾਸਤ ਵਿੱਚ ਇੱਕ ਸਾਲ ਦਾ ਵਾਧਾ ਕਰ ਦਿੱਤਾ ਹੈ। ਇਹ ਘਟਨਾਕ੍ਰਮ ਹੈਰਾਨੀਜਨਕ ਹੈ ਕਿਉਂਕਿ ਸਰਕਾਰ ਨੇ ਪਿਛਲੇ ਦਿਨੀਂ ਉਨ੍ਹਾਂ ਦੇ ਨੌਂ ਹੋਰ ਸਹਿ-ਮੁਲਜ਼ਮ ਸਾਥੀਆਂ ਦੀ ਹਿਰਾਸਤ ਨੂੰ ਵਾਧਾ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
ਸੀਨੀਅਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਅੰਮ੍ਰਿਤਪਾਲ ਦਾ ਮਾਮਲਾ ਇੱਕ ਅਪਵਾਦ ਸੀ ਕਿਉਂਕਿ ਕੁਝ ਵਾਧੂ ਸਬੂਤਾਂ ਕਾਰਨ ਕਿ ਉਹ ਰਾਜ ਦੀ ਕਾਨੂੰਨ ਵਿਵਸਥਾ ਲਈ ਖ਼ਤਰਾ ਬਣਿਆ ਹੋਇਆ ਹੈ।
ਹਿਰਾਸਤ ਵਿੱਚ ਇੱਕ ਸਾਲ ਦਾ ਵਾਧਾ ਰਾਜ ਦੇ ਗ੍ਰਹਿ ਵਿਭਾਗ ਨੇ ਅੰਮ੍ਰਿਤਸਰ ਜ਼ਿਲ੍ਹਾ ਮੈਜਿਸਟ੍ਰੇਟ ਦੀ ਸਿਫ਼ਾਰਸ਼ ਤਹਿਤ ਕੀਤਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਅੰਮ੍ਰਿਤਪਾਲ ਨੂੰ ਹੋਰ ਨਜ਼ਰਬੰਦ ਰੱਖਣ ਦੀ ਜ਼ਰੂਰਤ ਦਾ ਜ਼ਿਕਰ ਕਰਦਿਆਂ ਉਸ ਦੀ ਹਿਰਾਸਤ ਵਿਚ ਵਾਧੇ ਦੀ ਸਿਫ਼ਾਰਸ਼ ਕੀਤੀ ਸੀ।
ਮੈਜਿਸਟ੍ਰੇਟ ਦੀ ਸਿਫ਼ਾਰਸ਼ ਪੁਲੀਸ ਅਤੇ ਖੁਫੀਆ ਵਿਭਾਗ ਦੀ ਰਿਪੋਰਟ ‘ਤੇ ਅਧਾਰਤ ਹੈ। ਇਹ ਫੈਸਲਾ ਰਾਜ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਦੁਆਰਾ ਸਲਾਹਕਾਰ ਬੋਰਡ ਦੀ ਸਿਫ਼ਾਰਸ਼ ਨਾਲ ਅਤੇ ਗਹੁੰ ਨਾਲ ਕੀਤੇ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ।
‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਆਗੂ ਅੰਮ੍ਰਿਤਪਾਲ ਸਿੰਘ ਅਪਰੈਲ 2023 ਤੋਂ ਹਿਰਾਸਤ ਵਿੱਚ ਹੈ। ਉਸ ਨੇ ਹਿਰਾਸਤ ਵਿਚ ਰਹਿੰਦਿਆਂ ਹੀ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਹਲਕੇ ਤੋਂ ਭਾਰੀ ਬਹੁਮਤ ਨਲ ਜੋਣ ਜਿੱਤੀ ਸੀ।
ਉਹ ਆਪਣੇ ਸਾਥੀਆਂ ਸਮੇਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਅਤੇ ਨੌਂ ਹੋਰਾਂ ਨੂੰ ਮਾਰਚ 2023 ਵਿੱਚ ਕੀਤੀ ਗਈ ਕਾਰਵਾਈ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਸਰਕਾਰ ਨੇ ਸੁਰੱਖਿਆ ਸਰੋਕਾਰਾਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਕਾਰਨ ਪੈਦਾ ਹੋਣ ਵਾਲੇ ਸੰਭਾਵੀ ਖ਼ਤਰੇ ਨੂੰ ਹਿਰਾਸਤ ਵਧਾਉਣ ਦੇ ਕਾਰਨਾਂ ਵਜੋਂ ਦਰਸਾਇਆ ਹੈ।
ਨੈਸ਼ਨਲ ਸਕਿਓਰਿਟੀ ਐਕਟ (NSA) 1980 ਦੇ ਤਹਿਤ, ਕਿਸੇ ਵਿਅਕਤੀ ਨੂੰ ਵੱਧ ਤੋਂ ਵੱਧ 12 ਮਹੀਨਿਆਂ ਲਈ ਨਜ਼ਰਬੰਦ ਕੀਤਾ ਜਾ ਸਕਦਾ ਹੈ। ਹਾਲਾਂਕਿ, ਜੇਕਰ ਸਰਕਾਰ ਨੂੰ ਨਵੇਂ ਸਬੂਤ ਮਿਲਦੇ ਹਨ ਜਾਂ ਨਵੇਂ ਆਧਾਰ ਤਿਆਰ ਕੀਤੇ ਜਾਂਦੇ ਹਨ, ਤਾਂ ਨਜ਼ਰਬੰਦੀ ਦੀ ਮਿਆਦ ਨੂੰ ਹਰ ਸਾਲ ਤਿੰਨ ਮਹੀਨਿਆਂ ਦੇ ਅੰਤਰਾਲ ਨਾਲ ਵਧਾਇਆ ਜਾ ਸਕਦਾ ਹੈ, ਜਿਸ ਨੂੰ NSA ਅਡਵਾਈਜ਼ਰੀ ਬੋਰਡ ਦੁਆਰਾ ਮਨਜ਼ੂਰੀ ਦੀ ਲੋੜ ਹੁੰਦੀ ਹੈ।
ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ, ਉਹ 23 ਅਪ੍ਰੈਲ 2023 ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ NSA ਅਧੀਨ ਨਜ਼ਰਬੰਦ ਹਨ। ਤਾਜ਼ਾ ਜਾਣਕਾਰੀ ਅਨੁਸਾਰ, ਪੰਜਾਬ ਸਰਕਾਰ ਨੇ ਅਪ੍ਰੈਲ 2025 ਵਿੱਚ ਉਸ ਦੀ ਨਜ਼ਰਬੰਦੀ ਨੂੰ ਇੱਕ ਸਾਲ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ, ਜੋ ਕਿ ਅੰਮ੍ਰਿਤਸਰ ਜ਼ਿਲ੍ਹਾ ਮੈਜਿਸਟ੍ਰੇਟ ਦੀ ਸਿਫਾਰਸ਼ ਅਤੇ ਰਾਜ ਦੇ ਗ੍ਰਹਿ ਵਿਭਾਗ ਦੀ ਮਨਜ਼ੂਰੀ ਨਾਲ ਕੀਤਾ ਗਿਆ। ਇਹ ਨਵਾਂ ਆਦੇਸ਼ ਸ਼ੁਰੂ ਵਿੱਚ ਤਿੰਨ ਮਹੀਨਿਆਂ ਲਈ ਹੈ, ਜਿਸ ਨੂੰ ਅਡਵਾਈਜ਼ਰੀ ਬੋਰਡ ਦੁਆਰਾ ਵਧਾਇਆ ਜਾ ਸਕਦਾ ਹੈ।
ਕੀ ਲਗਾਤਾਰ ਤਿੰਨ ਸਾਲ ਲਈ NSA ਲਾਗੂ ਹੋ ਸਕਦੀ ਹੈ?
ਕਾਨੂੰਨੀ ਤੌਰ ‘ਤੇ, NSA ਦੀ ਮਿਆਦ ਨੂੰ ਹਰ ਸਾਲ ਨਵੇਂ ਆਧਾਰਾਂ ਜਾਂ ਸਬੂਤਾਂ ਦੇ ਅਧਾਰ ‘ਤੇ ਵਧਾਇਆ ਜਾ ਸਕਦਾ ਹੈ, ਜਿਸਦਾ ਮਤਲਬ ਹੈ ਕਿ ਤਕਨੀਕੀ ਤੌਰ ‘ਤੇ ਲਗਾਤਾਰ ਤਿੰਨ ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਨਜ਼ਰਬੰਦੀ ਸੰਭਵ ਹੈ। ਪਰ, ਇਸ ਲਈ ਹਰ ਵਾਰ ਨਵੇਂ ਜਾਇਜ਼ ਕਾਰਨ ਅਤੇ ਅਡਵਾਈਜ਼ਰੀ ਬੋਰਡ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ। ਅੰਮ੍ਰਿਤਪਾਲ ਸਿੰਘ ਦੇ ਕੇਸ ਵਿੱਚ, ਸਰਕਾਰ ਨੇ ਅਜਿਹੇ ਨਵੇਂ ਆਧਾਰਾਂ ਦਾ ਹਵਾਲਾ ਦਿੱਤਾ ਹੈ, ਜਿਵੇਂ ਕਿ ਸਿੱਖ ਐਕਟਿਵਿਸਟ ਗੁਰਪ੍ਰੀਤ ਹਰੀ ਨੌ ਦੇ ਕਤਲ ਵਿੱਚ ਸਬੂਤ।
ਵਿਵਾਦ ਅਤੇ ਚੁਣੌਤੀਆਂ:
NSA ਦੀ ਵਰਤੋਂ ਅਕਸਰ ਵਿਵਾਦਪੂਰਨ ਰਹੀ ਹੈ, ਕਿਉਂਕਿ ਇਹ ਵਿਅਕਤੀ ਦੇ ਮੁੱਢਲੇ ਅਧਿਕਾਰਾਂ, ਜਿਵੇਂ ਕਿ 24 ਘੰਟਿਆਂ ਵਿੱਚ ਮੈਜਿਸਟ੍ਰੇਟ ਸਾਹਮਣੇ ਪੇਸ਼ ਹੋਣ ਦੇ ਅਧਿਕਾਰ, ਨੂੰ ਸੀਮਤ ਕਰਦੀ ਹੈ। ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਨੂੰ ਉਸ ਦੇ ਸਮਰਥਕ ਅਤੇ ਸਿੱਖ ਸੰਗਠਨ, ਜਿਵੇਂ ਕਿ ਵਰਲਡ ਸਿੱਖ ਆਰਗੇਨਾਈਜ਼ੇਸ਼ਨ, ਨੇ “ਅਨਿਆਂ” ਅਤੇ “ਸਿੱਖਾਂ ਵਿਰੁੱਧ ਪੱਖਪਾਤ” ਦਾ ਮਾਮਲਾ ਦੱਸਿਆ ਹੈ। ਉਹਨਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਅੰਮ੍ਰਿਤਪਾਲ ਦੀ ਰਿਹਾਈ ਲਈ ਦਬਾਅ ਪਾਉਣ।
ਅੰਮ੍ਰਿਤਪਾਲ ਸਿੰਘ ਨੇ ਵੀ ਆਪਣੀ ਨਜ਼ਰਬੰਦੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ, ਇਹ ਦਾਅਵਾ ਕਰਦੇ ਹੋਏ ਕਿ ਉਸ ਦੀ 2024 ਦੀ ਲੋਕ ਸਭਾ ਚੋਣ ਵਿੱਚ ਜਿੱਤ (ਖਡੂਰ ਸਾਹਿਬ ਤੋਂ ਸੰਸਦ ਮੈਂਬਰ ਵਜੋਂ) ਸਰਕਾਰ ਦੇ “ਵਿਰੋਧੀ-ਰਾਸ਼ਟਰੀ” ਦੋਸ਼ਾਂ ਨੂੰ ਗਲਤ ਸਾਬਤ ਕਰਦੀ ਹੈ।
ਸਿੱਟਾ:
ਹਾਂ, ਨਵੇਂ ਸਬੂਤਾਂ ਅਤੇ ਅਡਵਾਈਜ਼ਰੀ ਬੋਰਡ ਦੀ ਮਨਜ਼ੂਰੀ ਨਾਲ, ਭਾਈ ਅੰਮ੍ਰਿਤਪਾਲ ਸਿੰਘ ‘ਤੇ ਲਗਾਤਾਰ ਤਿੰਨ ਸਾਲ ਜਾਂ ਇਸ ਤੋਂ ਵੱਧ ਸਮੇਂ ਲਈ NSA ਲਾਗੂ ਕੀਤੀ ਜਾ ਸਕਦੀ ਹੈ। ਹਾਲਾਂਕਿ, ਇਹ ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਦੇ ਦ੍ਰਿਸ਼ਟੀਕੋਣ ਤੋਂ ਵਿਵਾਦਪੂਰਨ ਹੈ ਅਤੇ ਅਦਾਲਤੀ ਚੁਣੌਤੀਆਂ ਦਾ ਸਾਹਮਣਾ ਕਰ ਸਕਦੀ ਹੈ। ਜੇਕਰ ਤੁਹਾਨੂੰ ਇਸ ਮਾਮਲੇ ਵਿੱਚ ਹੋਰ ਵਿਸਤਾਰ ਜਾਂ ਕਾਨੂੰਨੀ ਪਹੁੰਚਾਂ ਬਾਰੇ ਜਾਣਕਾਰੀ ਚਾਹੀਦੀ ਹੈ, ਤਾਂ ਦੱਸੋ!
NSA ਅਡਵਾਈਜ਼ਰੀ ਬੋਰਡ ਕਾਰਜ
ਕੱਲ ਵਾਲੀ ਪੋਸਟ ਐਡਿਟ ਕਰਨ ਲੱਗਿਆਂ ਡਲੀਟ ਹੋਗੀ। ਪਰ ਚਲੋ ਬਾਅਦ ਵਿੱਚ ਸਾਰੇ ਚੈਨਲਾਂ ਤੇ ਖ਼ਬਰ ਆ ਹੀ ਗਈ ਸੀ ਕਿ ਐਨ ਐਸ ਏ ਇੱਕ ਸਾਲ ਹੋਰ ਵਧ ਗਈ। ਇੱਕ ਸਾਲ ਦੀ ਐਨ ਐਸ ਏ ਕਲਗੀਧਰ ਦੇ ਪੁੱਤਰਾਂ ਲਈ ਤਿੰਨ ਸਾਲ ਦੀ ਬਣਗੀ। ਸਾਨੂੰ ਕਹਿੰਦੇ ਅੰਬੇਡਕਰ ਨੂੰ ਮੰਨੋ , ਕਾਨੂੰਨ ਦੀ ਪੂਜਾ ਕਰੋ ਤੇ ਆਪ ਕਾਨੂੰਨ ਨੂੰ ਆਪਣੀ ਰਖੇਲ ਸਮਝਿਆ ਹੋਇਆ। ਅੰਦਰ ਅਤੇ ਬਾਹਰ ਵਾਲੇ ਸਾਰਿਆਂ ਨੂੰ ਵਰਤਿਆ ਗਿਆ ਉਹਦੇ ਖ਼ਿਲਾਫ਼ , ਕੋਈ ਲੁੱਕ ਨਹੀਂ ਇਹਦੇ ਵਿੱਚ। ਸ਼ਿਕਾਰੀ ਕੁੱਤੇ ਵਾਂਗੂੰ ਖ਼ਰਗੋਸ਼ ਨਿਕਲਨ ਦੇ ਇੰਤਜਾਰ ਵਿੱਚ ਬੈਠੇ ਹੋਏ ਪੁਰਾਣੇ ਅਖੌਤੀ ਖਾਲਿਸਤਾਨੀਆਂ ਨੇ ਸਰਕਾਰ ਨੂੰ ਐਨ ਮੌਕੇ ਤੇ ਰਾਹ ਬਣਾ ਕੇ ਦਿੱਤਾ ਉਹਦੀ ਐਨ ਐਸ ਏ ਵਧਾਉਂਣ ਲਈ। ਬਾਜਾਂ ਵਾਲਾ ਜਿਹੜੀ ਕੌਂਮ ਲਈ ਆਪਣਾ ਸਭ ਕੁੱਝ ਵਾਰ ਕੇ ਗਿਆ ਉਸ ਕੌਮ ਦੇ ਅੱਧੇ ਤੋਂ ਵੱਧ ਸਰਕਾਰੀ ਟੌਟ ਬਣਗੇ। ਅੱਜ ਬਾਬਾ ਬੰਦਾ ਸਿੰਘ ਬਹਾਦਰ ਸਰਕਾਰੀ ਤਸ਼ੱਸਦ ਅੱਗੇ ਆ ਕੇ ਕਹਿ ਦੇਵੇ ਕਿ ਮੈਂ ਤੁਹਾਡੀ ਗੱਲ ਕਬੂਲ ਤਾਂ ਕਰਾਂਗਾ ਪਹਿਲਾਂ ਮੇਰੇ ਸਿੱਖਾਂ ਤੋਂ ਈਨ ਮਨਵਾਓ ਤਾਂ ਯਕੀਨ ਮੰਨਿਓ ਜਿਹਨਾਂ ਨੂੰ ਤੁਸੀਂ ਕੌਂਮ ਪੰਥ ਦੇ ਰਾਖੇ ਸਮਝੀ ਬੈਠੇ ਜੋ ਓਹ ਇੱਕ ਦੂਜੇ ਤੋਂ ਮੂਹਰੇ ਹੋ ਕੇ ਸਰਕਾਰੀ ਖੈਰਾਤਾਂ ਲੈਣਗੇ।
ਬੇਸ਼ੱਕ ਭਾਊ ਨੇ ਗੱਲ ਨਹੀਂ ਮੰਨੀ ਤੇ ਉਹ ਪੰਜਾਬ ਆਇਆ ਪਰ ਆਪਾਂ ਵੀ ਵਾਧੇ ਤੇ ਪੱਕੇ ਰਹੇ ਕਿ ਬਾਈ ਦੀਪ ਤੋਂ ਬਾਅਦ ਤੇਰੇ ਨਾਲ ਖੜ੍ਹੇ ਰਹਾਂਗੇ। ਚਲੋ ਖੈਰ ਅਸੀਂ ਆਪਣੇ ਵੀਰ ਦੀਆਂ ਗੱਲਾਂ ਕਰੀ ਜਾਈਏ ਤਾਂ ਸਾਡੀ ਉਮਰ ਵੀ ਛੋਟੀ ਰਹਿ ਜਾਣੀ ਏ, ਪਰ ਉਹਦੀਆਂ ਬਾਤਾਂ ਨਹੀਂ ਮੁੱਕਣੀਆਂ, ਏਡਾ ਕੁ ਕਿਰਦਾਰ ਹੈਗਾ ਉਹਦਾ । ਜਦੋਂ ਪੋਰਸ ਨੂੰ ਸਿਕੰਦਰ ਨੇ ਗ੍ਰਿਫਤਾਰ ਕਰਕੇ ਪੁੱਛਿਆ ਕਿ ਦੱਸ ਤੇਰੇ ਨਾਲ ਕੀ ਕੀਤਾ ਜਾਵੇ ਤਾਂ ਉਹਦਾ ਜਵਾਬ ਸੀ ਕਿ ਉਹੀ ਜੋ ਇੱਕ ਰਾਜੇ ਨੂੰ ਦੂਜੇ ਰਾਜੇ ਨਾਲ ਕਰਨਾ ਚਾਹੀਦਾ। ਹਕੂਮਤ ਜੋ ਸਾਡੇ ਨਾਲ ਕਰ ਰਹੀ ਏ ਉਹ ਸਭ ਸਿਰ ਮੱਥੇ ਉਹਨਾਂ ਦੇ ਅਸੀਂ ਗੁਲਾਮ ਆ ਤੇ ਗੁਲਾਮਾਂ ਨਾਲ ਏਦਾਂ ਹੀ ਹੁੰਦੀ ਏ। ਪਰ ਸਰਕਾਰੀ ਟੌਟ ਬਣੇ ਸਾਡੇ ਆਪਣੇ ਸਿੱਖ ਸਾਨੂੰ ਜਰੂਰ ਯਾਦ ਰਹਿਣਗੇ। ਜਿਹਨਾਂ ਨੇ ਇੱਕ ਛੋਟੀ ਉਮਰ ਦੇ ਉਸ ਸਿੱਖ ਨੌਜਵਾਨ ਨੂੰ ਸੰਗਲ਼ ਮਰਵਾਉਣ ਵਿੱਚ ਸਰਕਾਰ ਦੀ ਗੋਲਾਗਿਰੀ ਕੀਤੀ ਜਿਹੜਾ ਆਪਣੇ ਲੋਕਾਂ ਲਈ ਪਦਾਰਥਵਾਦ ਦੀ ਚਕਾਚੌਂਦ ਵਾਲੀ ਦੁਨੀਆਂ ਨੂੰ ਠੋਕਰ ਮਾਰ ਕੇ ਪੰਜਾਬ ਆਇਆ। ਇਹਨਾਂ ਦੀ ਨਫ਼ਰਤ ਲੀਰਾਂ ਦੀ ਖਿੱਦੋ ਵਰਗੀ ਏ, ਵਿੱਚੋਂ ਈਗੋ ਦਵੈਸ਼ ਤੇ ਲਾਲਚ ਤੋਂ ਇਲਾਵਾ ਹੋਰ ਕੁੱਝ ਨਹੀਂ ਨਿਕਲਣਾ। ਅੱਜ ਤੁਹਾਨੂੰ ਮੁਬਾਰਕ ਭਾਈ, ਤੁਸੀਂ ਖਾਲਿਸਤਾਨ ਦੇ ਨਾਹਰੇ ਲਾਓ ਬਾਡਰਾਂ ਤੇ ਜਾ ਕੇ ਤੁਹਾਡੇ ਤੇ ਕੋਈ ਐਨ ਐਸ ਏ ਨਹੀਂ ,ਕੋਈ ਯੂ ਏ ਪੀ ਏ ਨਹੀਂ, ਆਮ ਸਿੱਖ ਐਨ ਐਸ ਏ ਵੀ ਝੱਲੇ ਤੇ ਯੂ ਏ ਪੀ ਏ ਵੀ। ਤੁਸੀਂ ਹਮੇਸ਼ਾ ਵਾਂਗ ਸਰਕਾਰੀ ਹੁਕਮ ਦੀ ਪਾਲਣਾ ਕੀਤੀ ਤੇ ਕੌਂਮ ਲਈ ਤੁਸੀਂ ਕੁੱਝ ਨਹੀਂ ਕਰਨਾ ।ਹੁਣ ਘਿਓ ਦੇ ਦੀਵੇ ਬਾਲੋ ਤੇ ਅਸੀਂ ਮੇਰੇ ਮਰਗੇ ਉਹ ਸਾਰੇ ਲੋਕ ਜਿਹੜੇ ਜ਼ਰਾ ਜਿੰਨਾ ਵੀ ਉਸ ਨਿਮਾਣੇ ਸਿੱਖ ਨੂੰ ਪਿਆਰ ਕਰਦੇ ਆ ਅਸੀਂ ਗੁਰੂ ਪਾਸੋਂ ਉਹਦੀ ਸਲਾਮਤੀ ਮੰਗੀਏ ਤੇ ਅਸੀਂ ਮੰਗੀਏ ਗੁਰੂ ਪਾਸੋਂ ਕਿ ਸਿੱਖੀ ਦੀ ਸਭ ਤੋਂ ਵੱਡੀ ਦਾਤ ਸ਼ਹਾਦਤ ਉਹਦੀ ਝੋਲੀ ਭਾਵੇ, ਜਿਸ ਲਈ ਉਹ ਹਮੇਸ਼ਾ ਰੀਝਦਾ ਰਿਹਾ।
ਅਨੰਦਪੁਰ ਤੋਂ ਖੈਹਬਰ.