CM ਮਾਨ ਦੇ ਅੰਮ੍ਰਿਤਸਰ ‘ਚ ਰਾਵਣ ਸਾੜਨ ਮਗਰੋਂ ਮੱਚੀ ਹਫੜਾ-ਦਫੜੀ, ਟੁੱਟੇ ਬੈਰੀਕੇਡ, ਪ੍ਰਸ਼ਾਸਨ ਨੇ ਮਸਾਂ ਸਾਂਭੇ ਹਲਾਤ, ਦੋ ਜ਼ਖ਼ਮੀ
ਦੱਸਿਆ ਜਾਂਦਾ ਹੈ ਕਿ ਜਿਵੇਂ ਹੀ ਸੀਐਮ ਮਾਨ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਤਾਂ ਲੋਕ ਅਚਾਨਕ ਪਿੱਛੇ ਹਟਣ ਲੱਗੇ। ਇਸ ਦੌਰਾਨ ਭੀੜ ਦੇ ਦਬਾਅ ਕਾਰਨ ਬੈਰੀਕੇਡਿੰਗ ਟੁੱਟ ਗਈ ਅਤੇ ਲੋਕ ਅਚਾਨਕ ਭੱਜਣ ਲੱਗੇ।
Punjab News: ਅੰਮ੍ਰਿਤਸਰ ‘ਚ ਸੀ.ਐਮ ਭਗਵੰਤ ਮਾਨ ਦੇ ਸਮਾਗਮ ‘ਚ ਜਿਵੇਂ ਹੀ ਰਾਵਣ ਸਾੜਿਆ ਗਿਆ ਤਾਂ ਹਫੜਾ-ਦਫੜੀ ਮਚ ਗਈ ਅਤੇ ਭਾਜੜ ਵਰਗੀ ਸਥਿਤੀ ਪੈਦਾ ਹੋ ਗਈ।
ਜਿਵੇਂ ਹੀ ਰਾਵਣ ਦਹਨ ਹੋਇਆ, ਲੋਕ ਪਿੱਛੇ ਹਟਣ ਲੱਗੇ ਤੇ ਬੈਰੀਕੇਡਿੰਗ ਤੋੜ ਦਿੱਤੀ ਜਿਸ ਕਾਰਨ ਦੋ-ਤਿੰਨ ਵਿਅਕਤੀਆਂ ਦੀਆਂ ਪੱਗਾਂ ਲੱਥ ਗਈਆਂ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋ ਲੋਕ ਜ਼ਖਮੀ ਹੋਏ ਹਨ।
ਭਾਰੀ ਭੀੜ ਕਾਰਨ ਬਹੁਤ ਸਾਰੇ ਲੋਕ ਰਾਵਣ ਦਹਿਨ ਦੇਖਣ ਲਈ ਅੰਦਰ ਵੀ ਨਹੀਂ ਜਾ ਸਕੇ ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ।
ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਉਹ ਇੱਕ ਦਰਸ਼ਕ ਬਣ ਕੇ ਆਏ ਹਨ ਤੇ ਲੋਕਾਂ ਨੂੰ ਆਪਣੀ ਹਉਮੈ ਤਿਆਗ ਕੇ ਤਰੱਕੀ ਦੇ ਰਾਹ ‘ਤੇ ਅੱਗੇ ਵਧਣ ਲਈ ਕਿਹਾ ਹੈ।
ਅੰਮ੍ਰਿਤਸਰ ਦਾ ਦੁਸਹਿਰਾ ਗਰਾਊਂਡ ਸ਼੍ਰੀ ਦੁਰਗਿਆਣਾ ਮੰਦਿਰ ਦੇ ਬਿਲਕੁਲ ਨੇੜੇ ਸਥਿਤ ਹੈ, ਜਿਸ ਕਾਰਨ ਇੱਥੇ ਕਾਫੀ ਭੀੜ ਰਹਿੰਦੀ ਹੈ।
ਸ਼ਾਰਦੀਆ ਨਵਰਾਤਰੀ ਕਾਰਨ ਇੱਥੇ ਲੰਗੂਰ ਮੇਲੇ ਤੇ ਹਨੂੰਮਾਨ ਸੈਨਾ ਦੀ ਭੀੜ ਲੱਗੀ ਰਹਿੰਦੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਨ ਦੁਸਹਿਰਾ ਗਰਾਊਂਡ ਵਿੱਚ ਬੈਰੀਕੇਡ ਕੀਤਾ ਗਿਆ ਸੀ ਤੇ ਲੋਕਾਂ ਦੇ ਬੈਠਣ ਲਈ ਜਗ੍ਹਾ ਘੱਟ ਸੀ ਜਿਸ ਕਾਰਨ ਥੋੜੀ ਘਬਰਾਹਟ ਪੈਦਾ ਹੋ ਗਈ ਸੀ ਪਰ ਸਮੇਂ ਸਿਰ ਸਭ ਕੁਝ ਸੰਭਾਲ ਲਿਆ ਗਿਆ ਅਤੇ ਸਮਾਗਮ ਨੂੰ ਨੇਪਰੇ ਚਾੜਿਆ ਗਿਆ।
ਦੱਸਿਆ ਜਾਂਦਾ ਹੈ ਕਿ ਜਿਵੇਂ ਹੀ ਸੀਐਮ ਮਾਨ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਤਾਂ ਲੋਕ ਅਚਾਨਕ ਪਿੱਛੇ ਹਟਣ ਲੱਗੇ।
ਇਸ ਦੌਰਾਨ ਭੀੜ ਦੇ ਦਬਾਅ ਕਾਰਨ ਬੈਰੀਕੇਡਿੰਗ ਟੁੱਟ ਗਈ ਅਤੇ ਲੋਕ ਅਚਾਨਕ ਭੱਜਣ ਲੱਗੇ।