Mohali ’ਚ ਪੱਠੇ ਕੁਤਰਣ ਵਾਲੀ ਮਸ਼ੀਨ ’ਚ ਚੁੰਨੀ ਫਸਣ ਕਾਰਨ ਵੱਢੀ ਗਈ ਮਹਿਲਾ ਦੀ ਗਰਦਨ, ਹੋਈ ਦਰਦਨਾਕ ਮੌਤ
Mohali News : ਮੁਹਾਲੀ ਦੇ ਫੇਜ਼ ਇੱਕ ’ਚ ਬਣੇ ਗਊਸ਼ਾਲਾ ’ਚ ਵੱਡਾ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਗਊਸ਼ਾਲਾ ‘ਚ 51 ਸਾਲਾ ਅਮਨਦੀਪ ਕੌਰ ਦੀ ਬੇਹੱਦ ਹੀ ਦਰਦਨਾਕ ਹਾਦਸੇ ’ਚ ਮੌਤ ਹੋ ਗਈ। ਮੁੱਢਲੀ ਜਾਂਚ ’ਚ ਮਾਮਲਾ ਲਾਪਰਵਾਹੀ ਦਾ ਵੀ ਦੱਸਿਆ ਜਾ ਰਿਹਾ ਹੈ। ਪਰ ਇਹ ਹਾਦਸਾ ਬੇਹੱਦ ਹੀ ਭਿਆਨਕ ਅਤੇ ਦਰਦਨਾਕ ਸੀ।
ਦਰਅਸਲ ਫੇਜ਼ ਇੱਕ ’ਚ ਬਣੇ ਗਊਸ਼ਾਲਾ ’ਚ ਅਮਨਦੀਪ ਕੌਰ ਗਊਆਂ ਨੂੰ ਚਾਰਾ ਪਾਉਣ ਗਈ ਸੀ। ਇਸ ਦੌਰਾਨ ਜਦੋ ਮਹਿਲਾ ਗਊਆਂ ਨੂੰ ਚਾਰਾ ਪਾਉਣ ਲਈ ਤਸਲੇ ’ਚ ਭਰਨ ਲੱਗੀ ਤਾਂ ਉਸਦੀ ਚੁੰਨੀ ਪਸ਼ੂਆਂ ਦੀ ਚਾਰਾ ਕੱਟਣ ਵਾਲੀ ਮਸ਼ੀਨ ਵਿੱਚ ਆ ਗਈ ਅਤੇ ਜਿਸ ਨਾਲ ਲਿਪਟ ਕੇ ਉਸ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਜੋ ਕਿ ਮ੍ਰਿਤਕ ਅਮਨਦੀਪ ਕੌਰ ਖਰੜ ਦੀ ਰਹਿਣ ਵਾਲੀ ਹੈ ਅਤੇ ਨਿੱਜੀ ਸਕੂਲ ਦੀ ਅਧਿਆਪਕਾ ਹੈ ਅਤੇ ਸਾਈਬਰ ਕ੍ਰਾਈਮ ਡੀਐਸਪੀ ਰੁਪਿੰਦਰ ਕੌਰ ਸੋਹੀ ਦੀ ਚਚੇਰੀ ਭੈਣ ਦੱਸੀ ਜਾ ਰਹੀ ਹੈ। ਹਾਦਸੇ ਮਗਰੋਂ ਮਹਿਲਾ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸਦੀ ਲਾਸ਼ ਨੂੰ ਫੇਜ਼ ਇੱਕ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ।
ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕਾ ਦੀ ਇੱਕ ਬੇਟੀ ਵੀ ਹੈ ਜੋ ਕਿ ਕੈਨੇਡਾ ’ਚ ਰਹਿੰਦੀ ਹੈ। ਉਸਦੇ ਆਉਣ ਮਗਰੋਂ ਹੀ ਸਸਕਾਰ ਕੀਤਾ ਜਾਵੇਗਾ।