Gangster Salman Tyagi found dead in Mandoli jail, suicide suspected
ਲਾਰੈਂਸ ਬਿਸ਼ਨੋਈ ਦੇ ਜਿਗਰੀ ਯਾਰ ਨੇ ਜੇਲ੍ਹ ‘ਚ ਚੁੱਕਿਆ ਖੌਫਨਾਕ ਕਦਮ
ਗੈਂਗਸਟਰ ਸਲਮਾਨ ਤਿਆਗੀ ਨੇ ਦਿੱਲੀ ਦੀ ਮੰਡੋਲੀ ਜੇਲ ‘ਚ ਕੀਤੀ ਖ਼ੁ.ਦ.ਕੁ.ਸ਼ੀ, ਮਕੋਕਾ ਮਾਮਲੇ ‘ਚ 15 ਨੰਬਰ ਸੈੱਲ ‘ਚ ਬੰਦ ਸੀ ਸਲਮਾਨ, ਜੇਲ ਪ੍ਰਸ਼ਾਸਨ ਨੇ ਕੀਤੀ ਘਟਨਾ ਦੀ ਪੁਸ਼ਟੀ
ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਮੰਡੋਲੀ ਜੇਲ੍ਹ ਤੋਂ ਵੱਡੀ ਖ਼ਬਰ ਆਈ ਹੈ। ਇੱਥੇ ਜੇਲ੍ਹ ਨੰਬਰ 15 ਵਿੱਚ, ਬਦਨਾਮ ਗੈਂਗਸਟਰ ਸਲਮਾਨ ਤਿਆਗੀ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ, ਜੇਲ੍ਹ ਪ੍ਰਸ਼ਾਸਨ ਨੂੰ ਤਿਆਗੀ ਦੀ ਲਾਸ਼ ਚਾਦਰ ਨਾਲ ਲਟਕਦੀ ਮਿਲੀ।
ਸਲਮਾਨ ਤਿਆਗੀ ਨੂੰ ਮਕੋਕਾ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਵਿਰੁੱਧ ਕਤਲ, ਜਬਰੀ ਵਸੂਲੀ ਅਤੇ ਅਸਲਾ ਐਕਟ ਸਮੇਤ ਦਰਜਨਾਂ ਗੰਭੀਰ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਸਨ। ਘਟਨਾ ਤੋਂ ਬਾਅਦ, ਜੇਲ੍ਹ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।