Jalandhar ਪੁਲਿਸ ਦੇ ਸਾਹਮਣੇ ਨਹੀਂ ਪੇਸ਼ ਹੋਏ ਗਾਇਕ R Nait ਅਤੇ ਗੁਰਲੇਜ਼ ਅਖ਼ਤਰ
Jalandhar News : ਪੰਜਾਬੀ ਗਾਇਕ R Nait ਅਤੇ ਗਾਇਕਾ ਗੁਰਲੇਜ਼ ਅਖ਼ਤਰ ਅਤੇ ਮਾਡਲ ਭਾਣਾ ਸਿੱਧੂ ਨੂੰ ਅੱਜ ਯਾਨੀ ਸ਼ੁੱਕਰਵਾਰ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਸਾਹਮਣੇ ਪੇਸ਼ ਹੋਣ ਲਈ ਬੁਲਾਇਆ ਗਿਆ ਸੀ।
ਅੱਜ ਦੁਪਹਿਰ 12 ਵਜੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ ਪਰ ਕੋਈ ਵੀ ਗਾਇਕ-ਮਾਡਲ ਪੁਲਿਸ ਸਾਹਮਣੇ ਪੇਸ਼ ਨਹੀਂ ਹੋਇਆ। ਇਹ ਪੇਸ਼ੀ ਵਿਵਾਦਪੂਰਨ ਗੀਤ ‘315’ ਦੇ ਮਾਮਲੇ ਵਿੱਚ ਹੋਣੀ ਸੀ। ਜਾਣਕਾਰੀ ਅਨੁਸਾਰ ਤਿੰਨਾਂ ਨੂੰ ਪੁਲਿਸ ਨੇ ਅੱਜ ਦੁਪਹਿਰ 12 ਵਜੇ ਪੇਸ਼ੀ ਲਈ ਬੁਲਾਇਆ ਸੀ। ਦੁਪਹਿਰ 1.15 ਵਜੇ ਤੱਕ ਕੋਈ ਵੀ ਪੇਸ਼ ਹੋਣ ਲਈ ਨਹੀਂ ਪਹੁੰਚਿਆ ਸੀ।
ਇਸ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਟ੍ਰੇਡ ਸੈੱਲ ਦੇ ਡਿਪਟੀ ਕਨਵੀਨਰ ਅਰਵਿੰਦ ਸਿੰਘ ਅਤੇ ਜਲੰਧਰ ਦੇ ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ।
ਤਿੰਨਾਂ ਨੂੰ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਬੁਲਾਇਆ ਗਿਆ ਹੈ, ਜਿੱਥੇ ਉਨ੍ਹਾਂ ਤੋਂ ਗੀਤ ਦੇ ਬੋਲ ਅਤੇ ਵੀਡੀਓ ਬਾਰੇ ਪੁੱਛਗਿੱਛ ਕੀਤੀ ਜਾਣੀ ਸੀ, ਪਰ ਤਿੰਨੋਂ ਨਹੀਂ ਆਏ। ਹੁਣ ਪੁਲਿਸ ਜਲਦੀ ਹੀ ਤਿੰਨਾਂ ਨੂੰ ਦੁਬਾਰਾ ਨੋਟਿਸ ਜਾਰੀ ਕਰੇਗੀ।