AAP ਸਾਮ, ਦਾਮ, ਦੰਡ, ਭੇਦ !!! 2027 ਦੀਆਂ ਚੋਣਾਂ ਜਿੱਤਣ ਲਈ AAP ਦਾ ਪਲਾਨ ਆਇਆ ਸਾਹਮਣੇ!! ਸਾਮ, ਦਾਮ, ਦੰਡ, ਭੇਦ !!! 2027 ਦੀਆਂ ਚੋਣਾਂ ਜਿੱਤਣ ਲਈ AAP ਦਾ ਪਲਾਨ ਆਇਆ ਸਾਹਮਣੇ!!!
ਜੋ ਕੁਝ ਕਰਨਾ ਪਵੇ ਸਭ ਕਰਾਂਗੇ ਅਗਲੀਆਂ ਚੋਣਾਂ ਜਿੱਤਣ ਲਈ- ਮਨੀਸ਼ ਸਿਸੋਦੀਆ
AAP ਨੇ 2027 ਵਾਸਤੇ ਆਪਣਾ ਏਜੰਡਾ ਨੰਗੇ ਚਿੱਟੇ ਹੋ ਕੇ ਜ਼ਾਹਰ ਕੀਤਾ।
ਸਿਸੋਦੀਆ ਨੇ ਕਿਹਾ ਕਿ ਸਾਮ, ਦਾਮ, ਦੰਡ, ਭੇਦ, ਸੱਚ-ਝੂਠ, ਸਵਾਲ-ਜਵਾਬ, ਲੜਾਈ-ਝਗੜਾ, ਜੋ ਕਰਨਾ ਪਿਆ ਕਰਾਂਗੇ।
ਮਨੀਸ਼ ਸਿਸੋਦੀਆ ਨੇ ਜਿੰਨੀ ਬੇਸ਼ਰਮੀ ਨਾਲ ਸਾਮ, ਦਾਮ, ਦੰਡ, ਭੇਦ, ਝੂਠ, ਲੜਾਈ-ਝਗੜਾ ਵਾਲੀ ਰਾਜਨੀਤੀ ਪੰਜਾਬ ਵਿੱਚ ਲਾਗੂ ਕਰਨ ਦੀ ਗੱਲ ਕਹੀ ਉਨੀ ਹੀ ਬੇਸ਼ਰਮੀ ਨਾਲ ਸਾਹਮਣੇ ਬੈਠਾ ਭਗਵੰਤ ਮਾਨ ਹੱਸਿਆ।
ਉਨੀ ਹੀ ਬੇਸ਼ਰਮੀ ਨਾਲ ਸਾਹਮਣੇ ਬੈਠੀਆਂ “ਆਪ” ਦੀਆਂ ਔਰਤਾਂ ਨੇ ਤਾੜੀਆਂ ਵਜਾ ਕੇ ਦੱਸਿਆ ਕਿ ਉਹ ਇਹ ਗੰਦ ਪਾਉਣ ਲਈ ਤਿਆਰ ਨੇ। “ਆਪ” ਦੀਆਂ ਇਨ੍ਹਾਂ ਔਰਤ ਆਗੂਆਂ ਤੋਂ ਹੁਣ ਬਚ ਕੇ ਰਹੋ।
ਜਿਹੜੀ ਵੀਡੀਓ ਸਾਹਮਣੇ ਆਈ ਹੈ ਉਸ ਵਿੱਚ ਅਮਨ ਅਰੋੜਾ ਨੇ ਸਿਸੋਦੀਆ ਦੀ ਘਟੀਆ ਗੱਲ ‘ਤੇ ਭਗਵੰਤ ਮਾਨ ਵਾਂਗ ਬੇਸ਼ਰਮੀ ਨਾਲ ਹੱਸ ਕੇ ਰਿਐਕਟ ਨਹੀਂ ਕੀਤਾ ਤੇ ਨਾ ਹੀ ਤਾੜੀ ਵਜਾਈ।
ਅਸੀਂ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੇ ਛਲੇਡਿਆਂ ਵੱਲੋਂ ਪੰਜਾਬ ਵਿੱਚ ਫਿਰਕੂ ਅਤੇ ਜਾਤੀਵਾਦੀ ਵੰਡ ਦਾ ਪੱਤਾ ਖੇਡਣ ਬਾਰੇ ਸੁਚੇਤ ਕਰਦੇ ਆ ਰਹੇ ਹਾਂ।
ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਹਿੰਦੂ ਕਾਰਡ ਹੋਰ ਚੰਗੀ ਤਰ੍ਹਾਂ ਖੇਡਣ ਲਈ “ਆਪ” ਵੱਲੋਂ ਸਨਾਤਨ ਸੇਵਾ ਸੰਮਤੀ ਬਣਾਉਣੀ ਅਤੇ ਪਾਸਟਰ ਅੰਕੁਰ ਨਰੂਲਾ ਦੇ ਖਾਸਮਖਾਸ ਨੂੰ ਪੰਜਾਬ ਦੇ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਾਉਣ ਨੂੰ ਇਸੇ ਵੰਡ ਪਾਊ ਅਤੇ ਧਰੁਵੀਕਰਨ ਦੀ ਖੇਡ ਦੇ ਹਿੱਸੇ ਵਜੋਂ ਵੇਖਿਆ ਜਾ ਸਕਦਾ ਹੈ। ਸਰਕਾਰੀ ਸ਼ਹਿ ‘ਤੇ ਇਹ ਪਾਸਟਰ ਹੁਣ ਹੋਰ ਖੁੱਲ੍ਹ ਖੇਡਣਗੇ। ਇਕ ਗੱਲ ਚੰਗੀ ਹੋਈ ਕਿ ਖੇਡ ਨੰਗੀ ਹੋ ਗਈ।
ਜੋ ਖੇਡਾਂ ਪੰਜਾਬ ਵਿੱਚ ਪਹਿਲਾਂ ਕਾਂਗਰਸ ਨੇ ਖੇਡੀਆਂ, ਫਿਰ ਭਾਜਪਾ ਖੇਡ ਰਹੀ ਹੈ, ਬਿਲਕੁਲ ਉਹੀ ਏਜੰਡਾ ਪੰਜਾਬ ਵਿੱਚ “ਆਪ” ਚਲਾ ਰਹੀ ਹੈ, ਇਸ ਗੱਲ ਦੇ ਬਾਵਜੂਦ ਕਿ ਇਸ ਨੂੰ ਪੰਜਾਬ ਵਿੱਚ ਨੋਟ ਅਤੇ ਵੋਟ ਸਭ ਤੋਂ ਪਹਿਲਾਂ ਸਿੱਖਾਂ ਨੇ ਹੀ ਦਿੱਤੇ ਅਤੇ ਪੈਰ ਲਵਾਏ।
ਕੇਜਰੀਵਾਲ, ਸਿਸੋਦੀਆ, ਭਗਵੰਤ ਮਾਨ ਵਗੈਰਾ ਇਹ ਵਿਖਾ ਰਹੇ ਨੇ ਕਿ ਇਹ ਕਿੰਨੇ ਅਕ੍ਰਿਤਘਣ ਤੇ ਕਿੰਨੇ ਬੇਸ਼ਰਮ ਨੇ।
ਵੀਡੀਓ ਸਿਸੋਦੀਆ ਨੇ ਆਪਣੀ ਫੇਸਬੁੱਕ ‘ਤੇ ਲਾਈਵ ਪਾਈ ਹੈ। ਮੁਲਕ ਭਰ ਵਿਚ ਵੀਡੀਓ ਦਾ ਇਹ ਟੋਟਾ ਫੈਲਾ ਕਿ ਇਨ੍ਹਾਂ ਨੂੰ ਨੰਗੇ ਕਰਨਾ ਚਾਹੀਦਾ ਹੈ।
#Unpopular_Opinions
#Unpopular_Ideas
#Unpopular_Facts
ਸਿਸੋਦੀਆ ਦਾ ਬਿਆਨ ਕਿ ਸਾਮ, ਦਾਮ, ਦੰਡ, ਭੇਦ, ਝੂਠ-ਸੱਚ , ਲੜਾਈ-ਭੜਾਈ, ਬੱਸ ਜਿਵੇਂ-ਕਿਵੇਂ ’27 ਜਿੱਤਣਾ ਹੈ, ਨੂੰ ਨਿੰਦਣ ਦੇ ਨਾਲ਼- ਨਾਲ਼ ਵਿਚਾਰਨਾ ਵੀ ਚਾਹੀਦਾ ਹੈ ਕਿ ਕਿਵੇਂ ਤੁਹਾਨੂੰ ਜਜ਼ਬਾਤੀ ਕਰਕੇ ਲੋਕ ਮਤਲਬ ਕੱਢ ਲੈਂਦੇ ਆ। ਇਹ ਉਹ ਲੋਕ ਨੇ ਜਿੰਨ੍ਹਾਂ ਨੇ ਸਿੱਖ ਪ੍ਰਧਾਨ ਮੰਤਰੀ ਦੀਆਂ ਜੜ੍ਹਾਂ ਖੋਖਲੀਆਂ ਕੀਤੀਆਂ, ਡੋਵਾਲ ਨਾਲ਼ ਰਲ਼ ਕੇ। ਇਹ ਉਹ ਲੋਕ ਨੇ, ਜਿਨ੍ਹਾਂ ਨੇ ਹਰ ਦਿੱਤੀ ਜ਼ੁਬਾਨ ਤੋਂ ਉਲਟ ਕੀਤਾ, ਇਹ ਉਹ ਲੋਕ ਨੇ ਜਿਨ੍ਹਾਂ ਨੇ ਰੱਜ ਕੇ ਯਾਰ-ਮਾਰ ਕੀਤੀ , ਜੋ ਪੰਜਾਬੀਆਂ ਵਿੱਚ ਇੱਕ ਲਾਹਨਤ ਸਮਝੀ ਜਾਂਦੀ ਹੈ। ਇਹ ਬਿਆਨ ਤੇ ਜੈਨ ਦੀ ਲੈਂਡ ਪਾਲਸੀ, ਇਹ ਸਭ ਭਾਜਪਾ ਨੂੰ ਰਾਸ ਆਉਣ ਵਾਲੀਆਂ ਗੱਲਾਂ ਨੇ – ਤੇ ਕਮਾਲ ਦੀ ਗੱਲ ਦੋਵੇਂ ਜਣੇ ਕੇਸਾਂ ਕਰਕੇ ਕੇਂਦਰ ਦੇ ਰਹਿਮ ‘ਤੇ ਨਿਰਭਰ ਨੇ !!!
– ਮਿੰਟੂ ਗੁਰੂਸਰੀਆ
ਜਦੋਂ ਮਨੀਸ਼ ਸਿਸੋਦੀਆ ਖੁੱਲ੍ਹ ਕੇ ਐਲਾਨ ਕਰਦੇ ਹਨ ਕਿ ਉਹ 2027 ਨੂੰ ਕਿਸੇ ਵੀ ਕੀਮਤ ‘ਤੇ ਜਿੱਤਣ ਲਈ “ਸਾਮ, ਦਾਮ, ਦੰਡ, ਭੇਦ, ਸੱਚ, ਝੂਠ ਅਤੇ ਇੱਥੋਂ ਤੱਕ ਕਿ ਹਿੰਸਾ” ਦੀ ਵਰਤੋਂ ਕਰਨਗੇ, ਤਾਂ ਇਹ ਰਣਨੀਤੀ ਨਹੀਂ ਹੈ – ਇਹ ਲੋਕਤੰਤਰ ਨੂੰ ਤਬਾਹ ਕਰਨ ਦੇ ਇਰਾਦੇ ਦਾ ਇਕਬਾਲ ਹੈ। ਉਹ ਉਹੀ ਸਵੀਕਾਰ ਕਰ ਰਿਹਾ ਹੈ ਜੋ ਮੈਂ ਕਈ ਵਾਰ ਕਿਹਾ ਹੈ – ਭਾਜਪਾ ਵੋਟਾਂ ਚੋਰੀ ਕਰਦੀ ਹੈ, ਅਤੇ ‘ਆਪ’ ਗਲਤ ਸਾਧਨਾਂ ਦੀ ਵਰਤੋਂ ਕਰ ਰਹੀ ਹੈ। ਇੱਕੋ ਗੰਦੇ ਸਿੱਕੇ ਦੇ ਦੋ ਪਾਸੇ।
3.5 ਸਾਲਾਂ ਤੋਂ ਆਮ ਆਦਮੀ ਪਾਰਟੀ ਸ਼ਾਸਨ ਕਰਨ ਵਿੱਚ ਅਸਫਲ ਰਹੀ ਹੈ। ਹੁਣ ਨਿਰਾਸ਼ਾ ਵਿੱਚ ਉਹ ਪੰਜਾਬ ਦੀ ਸ਼ਾਂਤੀ, ਲੋਕਤੰਤਰ ਅਤੇ ਕਾਨੂੰਨ ਵਿਵਸਥਾ ਨੂੰ ਤਬਾਹ ਕਰਨ ਲਈ ਤਿਆਰ ਹਨ। – Partap Singh Bajwa