Bhupinder Babal News: ਮਸ਼ਹੂਰ ਪੰਜਾਬੀ ਗਾਇਕ ਦੀ ਗੱਡੀ ਦਾ ਹੋਇਆ ਐਕਸੀਡੈਂਟ, ਦੋ ਕਲਾਕਾਰਾਂ ਦੀ ਹੋਈ ਮੌਤ
Bhupinder Babal News: ਟੈਂਪੂ ਟਰੈਵਲ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Two persons were killed on the spot and nine others were injured in a terrible collision between Tempo Traveller and a timber-laden tractor-trailer near Adda Baghpur-Sataur on the Hoshiarpur- Dasuya road today morning.
The condition of three injured was stated to be serious. According to information, bhajan (hym) singer Bhupinder Babbal’s team was returning to Chandigarh on Tempo Traveller (bearing registration No. PB01 C-9968) after jagran/jagrata at Maa Vaishno Devi Temple in Jammu and Kashmir. Around 7 am when they reached near Adda Baghpur-Sataur, their vehicle collided with a tractor-trailer loaded with timber coming from the opposite direction.
Punjabi Singer Bhupinder Babal Tempo Travel Accident News : ਪੰਜਾਬ ਵਿਚ ਵੱਡਾ ਹਾਦਸਾ ਵਾਪਰਿਆ ਹੈ।
ਗਾਇਕ ਭੁਪਿੰਦਰ ਬੱਬਲ ਦੇ ਸੰਗੀਤ ਗਰੁੱਪ ਦੀ ਟੈਂਪੂ-ਟਰੈਵਲ ਹਰਿਆਣਾ-ਹੁਸ਼ਿਆਰਪੁਰ ਮੁੱਖ ਸੜਕ ’ਤੇ ਪੈਂਦੇ ਪਿੰਡ ਬਾਗਪੁਰ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।
ਟੈਂਪੂ ਟਰੈਵਲ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ।
ਇਸ ਹਾਦਸੇ ਵਿਚ ਗੱਡੀ ਵਿਚ ਸਵਾਰ 12 ਲੋਕਾਂ ਵਿਚੋਂ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 4 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿਚੋਂ ਦੋ ਛੁੱਟੀ ਦੇ ਦਿੱਤੀ ਗਈ ਹੈ ਅਤੇ ਇਕ ਦੀ ਹਾਲਤ ਨਾਜ਼ੁਕ ਹੋਣ ਕਰਕੇ ਪੀ. ਜੀ. ਆਈ. ਚੰਡੀਗੜ੍ਹ ਵਿਚ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਪੰਜਾਬੀ ਗਾਇਕ ਭੁਪਿੰਦਰ ਬੱਬਲ (Punjabi singer Bhupinder Babal) ਆਪਣੀ ਭਜਨ ਮੰਡਲੀ ਨਾਲ ਵੈਸ਼ਨੋ ਦੇਵੀ ਵਿਖੇ ਧਾਰਮਿਕ ਪ੍ਰੋਗਰਾਮ ਕਰਨ ਲਈ ਚੰਡੀਗੜ੍ਹ ਤੋਂ ਟੈਂਪੂ ਯਾਤਰਾ ‘ਤੇ ਗਏ ਹੋਏ ਸਨ।
ਦੋ ਘੰਟੇ ਭਗਵਤੀ ਜਾਗਰਣ ਕੀਤਾ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਬੱਬਲ ਹਵਾਈ ਜਹਾਜ਼ ਰਾਹੀਂ ਚੰਡੀਗੜ੍ਹ ਲਈ ਰਵਾਨਾ ਹੋ ਗਏ, ਜਦੋਂ ਕਿ ਮੰਡਲੀ ਦੇ ਹੋਰ ਕਲਾਕਾਰ ਟੈਂਪੂ ਯਾਤਰਾ ਵਿੱਚ ਚੰਡੀਗੜ੍ਹ ਲਈ ਰਵਾਨਾ ਹੋਏ।
ਟੈਂਪੂ ਟਰੈਵਲ ਨੀਰਜ ਕੁਮਾਰ ਚਲਾ ਰਿਹਾ ਸੀ।
ਜਦੋਂ ਸਵੇਰੇ 6.30 ਵਜੇ ਦੇ ਕਰੀਬ ਬਾਗਪੁਰ ਨੇੜੇ ਪਹੁੰਚੇ ਤਾਂ ਡਰਾਈਵਰ ਨੂੰ ਨੀਂਦ ਆ ਗਈ ਅਤੇ ਟੈਂਪੂ ਟਰੈਵਲ ਟਰੈਕਟਰ ਟਰਾਲੀ ਨਾਲ ਜਾ ਟਕਰਾਇਆ।
ਤੇਜ਼ ਰਫ਼ਤਾਰ ਕਾਰਨ ਟੈਂਪੂ ਟਰੈਵਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਦਰਦਨਾਕ ਹਾਦਸੇ ‘ਚ ਮੰਡਲੀ ਦੇ ਕਲਾਕਾਰ ਪਾਰਸ ਅਤੇ ਸ਼ੁਭਮ ਵਾਸੀ ਚੰਡੀਗੜ੍ਹ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਡਰਾਈਵਰ ਨੀਰਜ ਕੁਮਾਰ ਵੀ ਗੰਭੀਰ ਜ਼ਖ਼ਮੀ ਹੈ। ਕੁੱਲ 12 ਲੋਕ ਸਵਾਰ ਸਨ। ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ।
The accident was so terrible that Tempo Traveller was badly damaged. Subhash Singh (38), a resident of Sector 30B, Chandigarh, and Paras Kamboj (24), a resident of Dhani Chananwali, Fatehabad district (Haryana), who were in the vehicle died on the spot. Nine persons were injured, out of which condition of three was stated to be serious. The injured were admitted to the Hoshiarpur Civil Hospital. The seriously injured were referred to the PGI, Chandigarh.