Breaking News

ਕੇਜਰੀਵਾਲ ਨੇ ਆਪਣੇ ਹੱਥਾਂ ‘ਚ ਲਿਆ ਪੰਜਾਬ ਦਾ ਕੰਟਰੋਲ ? ਵਿਭਵ ਕੁਮਾਰ ਨੂੰ CM ਮਾਨ ਦਾ ਮੁੱਖ ਸਲਾਹਕਾਰ ਬਣਾਉਣ ਦੀ ਖਬਰ

ਕੇਜਰੀਵਾਲ ਨੇ ਆਪਣੇ ਹੱਥਾਂ ‘ਚ ਲਿਆ ਪੰਜਾਬ ਦਾ ਕੰਟਰੋਲ ? ਵਿਭਵ ਕੁਮਾਰ ਨੂੰ CM ਮਾਨ ਦਾ ਮੁੱਖ ਸਲਾਹਕਾਰ ਬਣਾਉਣ ਦੀਆਂ ਕਨਸੋਆਂ

ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਕਿਹਾ ਕਿ, ਜੇ ਦਾਗੀ ਵਿਭਵ ਕੁਮਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੁੱਖ ਸਲਾਹਕਾਰ ਨਿਯੁਕਤ ਕੀਤੇ ਜਾਣ ਬਾਰੇ ਖ਼ਬਰ ਸੱਚ ਹੈ ਇਸਦਾ ਮਤਲਬ ਹੈ ਅਰਵਿੰਦ ਕੇਜਰੀਵਾਲ ਨੇ ਸਿੱਧੇ ਤੌਰ ‘ਤੇ ਪੰਜਾਬ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈ ਲਿਆ ਹੈ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind kejriwal) ਦੇ ਸਾਬਕਾ PA ਵਿਭਵ ਕੁਮਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।

ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਨੇ ਖ਼ੁਲਾਸਾ ਕਰਦਿਆਂ ਸੋਸ਼ਲ ਮੀਡੀਆ ਉੱਤੇ ਲਿਖਿਆ, ਕਿ ਮੇਰੇ ਸੂਤਰਾਂ ਅਨੁਸਾਰ ਅਰਵਿੰਦ ਕੇਜਰੀਵਾਲ ਦੇ ਪੀ.ਏ. ਵਿਭਵ ਕੁਮਾਰ ਨੂੰ ਚੁੱਪ-ਚੁਪੀਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦਾ ਮੁੱਖ ਸਲਾਹਕਾਰ ਲਾਇਆ ਗਿਆ ਹੈ। ਜੀ ਹਾਂ, ਉਹੀ ਵਿਭਵ ਕੁਮਾਰ (bibhav kumar) ਜੋ ਕਥਿਤ ਤੌਰ ‘ਤੇ MP ਸਵਾਤੀ ਮਾਲੀਵਾਲ ਨਾਲ ਕੇਜਰੀਵਾਲ ਦੀ ਕੁੱਟਮਾਰ ਦੇ ਦੋਸ਼ ‘ਚ ਜੇਲ੍ਹ ਗਿਆ ਸੀ।

⚠️Shocking Development

As per my sources, Bibhav Kumar PA to Arvind Kejriwal, has been quietly installed as the ‘Chief Advisor to Punjab CM
@BhagwantMann
. Yes, the same Bibhav Kumar who was jailed for allegedly assaulting
@SwatiJaiHind
at the Delhi CM residence.

Reports suggest that several rooms in the Punjab CM house were cleared to accommodate him. He is now positioned to control all operations in the CM’s residence, acting on direct orders from
@ArvindKejriwal
. In a stunning move remaining closest aides,OSDs & advisors of CM
@BhagwantMann
have been removed, though official announcements are yet to be made.

If all true,this is nothing short of a catastrophe for Punjab. With Bibhav’s appointment,any remaining autonomy of the CM’s office has been handed over to Delhi, leaving CM Punjab virtually powerless.

If CM
@BhagwantMann
truly cares for Punjab, he should stand against this takeover. Instead,his silence speaks volumes…perhaps a sign of his love for “Kursi” over Punjab & Punjabis.

ਰਿਪੋਰਟਾਂ ਦੱਸਦੀਆਂ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਘਰ ਦੇ ਕਈ ਕਮਰੇ ਉਸ ਨੂੰ ਠਹਿਰਾਉਣ ਲਈ ਸਾਫ਼ ਕੀਤੇ ਗਏ ਸਨ।

ਉਹ ਹੁਣ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਰੇ ਸੰਚਾਲਨ ਨੂੰ ਨਿਯੰਤਰਿਤ ਕਰਨ ਲਈ ਤਾਇਨਾਤ ਹੈ ਜੋ ਕਿ ਅਰਵਿੰਦ ਕੇਜਰੀਵਾਲ ਦੇ ਸਿੱਧੇ ਆਦੇਸ਼ਾਂ ਉੱਤੇ ਕੰਮ ਕਰਦਾ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕਰੀਬੀਆਂ, OSD ਤੇ ਹੋਰ ਸਲਹਾਕਾਰਾਂ ਨੂੰ ਹਟਾ ਦਿੱਤਾ ਹੈ ਜਿਸ ਦਾ ਐਲਾਨ ਹੋਣਾ ਅਜੇ ਬਾਕੀ ਹੈ।

If the below news about tainted Vibhav Kumar being appointed as Chief Advisor to Cm
@BhagwantMann
is true it means
@ArvindKejriwal
has taken control of Punjab directly in his hands which is highly deplorable and abject surrender of Punjab by
@BhagwantMann
! Remember this Vibhav Kumar is the same person who was jailed for beating up Mp Ms Swati Malewal.
@INCIndia

@INCPunjab

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਆਉਣ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ, ਜੇ ਦਾਗੀ ਵਿਭਵ ਕੁਮਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੁੱਖ ਸਲਾਹਕਾਰ ਨਿਯੁਕਤ ਕੀਤੇ ਜਾਣ ਬਾਰੇ ਖ਼ਬਰ ਸੱਚ ਹੈ

ਇਸਦਾ ਮਤਲਬ ਹੈ ਅਰਵਿੰਦ ਕੇਜਰੀਵਾਲ ਨੇ ਸਿੱਧੇ ਤੌਰ ‘ਤੇ ਪੰਜਾਬ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈ ਲਿਆ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ ਅਤੇ ਭਗਵੰਤ ਮਾਨ ਵੱਲੋਂ ਪੰਜਾਬ ਦਾ ਆਤਮ ਸਮਰਪਣ ਹੈ !

ਯਾਦ ਰਹੇ ਕਿ ਇਹ ਵਿਭਵ ਕੁਮਾਰ ਉਹੀ ਵਿਅਕਤੀ ਹੈ ਜਿਸ ਨੂੰ ਐਮ ਪੀ ਸ੍ਰੀਮਤੀ ਸਵਾਤੀ ਮਾਲੇਵਾਲ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਜੇਲ੍ਹ ਹੋਈ ਸੀ।