Breaking News

4 cops injured as trans mob attack them – ਕਿੰਨਰਾਂ ਨੇ ਰੋਡ ‘ਤੇ ਕੀਤਾ ਜ਼ਬਰਦਸਤ ਹੰਗਾਮਾ

4 cops injured as trans mob attack them, vandalise Gurugram hospital

– ਕਿੰਨਰਾਂ ਨੇ ਰੋਡ ‘ਤੇ ਕੀਤਾ ਜ਼ਬਰਦਸਤ ਹੰਗਾਮਾ, ਪੁਲਿਸ ਵਾਲਿਆਂ ਨੂੰ ਚਾੜ੍ਹਿਆ ਕੁਟਾਪਾ

 

 

ਗੁਰੂਗ੍ਰਾਮ ਦੇ ਡੀਐਲਐਫ ਫੇਜ਼-2 ਪੁਲਿਸ ਸਟੇਸ਼ਨ ਵਿੱਚ ਕਿੰਨਰਾਂ ਨੇ ਖੂਬ ਹੰਗਾਮਾ ਕੀਤਾ। ਸਾਥੀ ਕਿੰਨਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਥਾਣੇ ਪਹੁੰਚੇ ਬਾਕੀ ਕਿੰਨਰਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਖੂਬ ਝੜਪ ਕੀਤੀ। ਪੁਲਿਸ ਨੇ 9 ਕਿੰਨਰਾਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।

 

 

ਦਰਅਸਲ, ਗੁਰੂਗ੍ਰਾਮ ਪੁਲਿਸ ਦੇ ਕਰਮਚਾਰੀ ਐਤਵਾਰ ਰਾਤ ਨੂੰ ਐਮਜੀ ਰੋਡ ‘ਤੇ ਗਸ਼ਤ ਕਰ ਰਹੇ ਸਨ। ਉਸੇ ਵੇਲੇ ਕੁਝ ਕਿੰਨਰ ਐਮਜੀ ਰੋਡ ‘ਤੇ ਖੜ੍ਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਉੱਥੋਂ ਜਾਣ ਲਈ ਕਿਹਾ। ਇਸ ‘ਤੇ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋਈ ਅਤੇ ਉਨ੍ਹਾਂ ਨੇ ਇੱਕ ਬਾਈਕ ਅਤੇ ਪੀਸੀਆਰ ਗੱਡੀ ਦੀ ਭੰਨਤੋੜ ਕੀਤੀ। ਇਸ ਤੋਂ ਬਾਅਦ ਪੁਲਿਸ ਨੇ 9 ਕਿੰਨਰਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਤੋਂ ਬਾਅਦ ਸੋਮਵਾਰ ਸਵੇਰੇ ਕੁਝ ਕਿੰਨਰਾਂ ਨੇ ਡੀਐਲਐਫ ਫੇਜ਼-2 ਪੁਲਿਸ ਸਟੇਸ਼ਨ ਪਹੁੰਚ ਕੇ ਹੰਗਾਮਾ ਕੀਤਾ।

 

 

 

 

ਕਿੰਨਰਾਂ ਦਾ ਦੋਸ਼ ਹੈ ਕਿ ਪੁਲਿਸ ਨੇ ਬਿਨਾਂ ਕਿਸੇ ਕਾਰਨ ਉਨ੍ਹਾਂ ਨੂੰ ਕੁੱਟਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਅਤੇ 9 ਕਿੰਨਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਅੱਗੇ ਦੀ ਜਾਂਚ ਵਿੱਚ ਲੱਗੀ ਹੋਈ ਹੈ।

Check Also

GPS ਸਪੂਫਿੰਗ ਦਾ ਸ਼ਿਕਾਰ ਹੋਇਆ ਏਅਰ ਇੰਡੀਆ ਦਾ ਜਹਾਜ਼, ਦੁਬਈ ‘ਚ ਕਰਾਉਣੀ ਪਈ ਐਮਰਜੈਂਸੀ ਲੈਂਡਿੰਗ

GPS ਸਪੂਫਿੰਗ ਦਾ ਸ਼ਿਕਾਰ ਹੋਇਆ ਏਅਰ ਇੰਡੀਆ ਦਾ ਜਹਾਜ਼, ਦੁਬਈ ‘ਚ ਕਰਾਉਣੀ ਪਈ ਐਮਰਜੈਂਸੀ ਲੈਂਡਿੰਗ …