Gaza News Updates-ਕੈਨੇਡਾ ਨੇ ਫੌਜ ਦੀ ਭਰਤੀ ਲਈ ਹੰਭਲਾ ਮਾਰਿਆ
-ਲਗਾਤਾਰ ਵਧ ਰਹੀ ਹੈ ਕੈਨੇਡਾ ‘ਚ ਬੇਰੋਜ਼ਗਾਰੀ
-ਟਰੰਪ ਦੇ ਪੁਤਲਿਆਂ ’ਤੇ ਗੁੱਸਾ ਕੱਢ ਰਹੇ ਨੇ ਮੋਦੀ ਭਗਤ
-ਭਾਰਤੀ ਫੈਕਟਰੀਆਂ ਨੂੰ ਮਿਲੇ ਅਮਰੀਕੀ ਆਰਡਰ ਰੱਦ ਹੋਣ ਲੱਗੇ
-ਪਾਕਿਸਤਾਨ ਦੇ ਫੌਜ ਮੁਖੀ ਨੂੰ ਦੁਬਾਰਾ ਅਮਰੀਕਾ ਸੱਦਿਆ
-ਇਜ਼ਰਾਈਲ ਵਲੋਂ ਗਾਜ਼ਾ ‘ਤੇ ਮੁਕੰਮਲ ਕਬਜੇ ਦੀ ਤਿਆਰੀ
ਪੱਛਮੀ ਤਾਕਤਾਂ ਵੱਖ-ਵੱਖ ਸ਼ੇਖਾਂ ਰਾਹੀਂ ਮੱਧ ਪੂਰਬ ਨੂੰ ਕੰਟਰੋਲ ਕਰਦੀਆਂ ਹਨ।
ਵਿਸ਼ਵ ਯੁੱਧਾਂ ਵਿੱਚ ਪੰਜਾਬ ਦੇ ਸੈਨਿਕਾਂ ਦੀ ਭੂਮਿਕਾ ਨੂੰ ਵੇਖਦਿਆਂ ਪੱਛਮੀ ਤਾਕਤਾਂ ਦੇ ਫੌਜੀ ਹਿੱਤਾਂ ਦੀ ਸੇਵਾ ਲਈ ਪਾਕਿਸਤਾਨ ਦੀ ਸਥਾਪਨਾ ਕੀਤੀ ਗਈ ਸੀ।
ਜਨਰਲ ਮਾਈਕਲ ਕੁਰੀਲਾ ਪਿਛਲੇ ਮਹੀਨੇ ਅਮਰੀਕਾ ਦੀਆਂ ਈਰਾਨ ਵਿਰੋਧੀ ਕਾਰਵਾਈਆਂ ਦੇ ਇੰਚਾਰਜ ਸਨ।
ਪਾਕਿਸਤਾਨ ਦੇ ਫੌਜ ਮੁਖੀ ਦੇਸ਼ ਦੇ ਅਸਲੀ ਸ਼ੇਖ ਹਨ। ਇਸ ਲਈ ਜਨਰਲ ਮੁਨੀਰ, ਜਨਰਲ ਕੁਰੀਲਾ ਦੀ ਵਿਦਾਇਗੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਜਾਣਗੇ।
ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਨੇ ਗਾਜ਼ਾ ‘ਤੇ ਕਬਜ਼ੇ ਦੀ ਨੇਤਨਯਾਹੂ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ
ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਗਾਜ਼ਾ ‘ਤੇ ਮੁਕੰਮਲ ਕਬਜ਼ਾ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਨੇਤਨਯਾਹੂ ਦੀ ਇਸ ਸੋਚ ਦਾ ਹਿੱਸਾ ਹੈ ਕਿ ਗਾਜ਼ਾ ਪੱਟੀ ‘ਤੇ ਪੂਰਨ ਫੌਜੀ ਕੰਟਰੋਲ ਸਥਾਪਤ ਕੀਤਾ ਜਾਵੇ। ਇਸ ਕਦਮ ਦਾ ਮਕਸਦ ਹਮਾਸ ਨੂੰ ਹਟਾਉਣਾ ਅਤੇ ਗਾਜ਼ਾ ਵਿੱਚ ਇੱਕ ਅਜਿਹੀ ਸਿਵਲ ਪ੍ਰਸ਼ਾਸਨ ਸਥਾਪਤ ਕਰਨਾ ਹੈ ਜੋ ਹਮਾਸ ਨਾਲ ਜੁੜੀ ਨਾ ਹੋਵੇ। ਸੁਰੱਖਿਆ ਕੈਬਨਿਟ ਦੀ ਬੈਠਕ ਵਿੱਚ “ਯੁੱਧ ਨੂੰ ਖਤਮ ਕਰਨ ਲਈ ਪੰਜ ਸਿਧਾਂਤਾਂ” ਨੂੰ ਅਪਣਾਇਆ ਗਿਆ ਹੈ, ਜਿਸ ਵਿੱਚ ਗਾਜ਼ਾ ਵਿੱਚ ਇਜ਼ਰਾਈਲੀ ਸੁਰੱਖਿਆ ਨਿਯੰਤਰਣ ਅਤੇ ਇੱਕ ਨਵੀਂ ਸਿਵਲ ਪ੍ਰਸ਼ਾਸਨ ਦੀ ਸਥਾਪਨਾ ਸ਼ਾਮਲ ਹੈ। ਇਸ ਯੋਜਨਾ ਦੇ ਪਹਿਲੇ ਪੜਾਅ ਦੀ ਸਮਾਂ ਸੀਮਾ 7 ਅਕਤੂਬਰ ਨਿਰਧਾਰਤ ਕੀਤੀ ਗਈ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਸਿਰਫ਼ ਗਾਜ਼ਾ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਾਂ ਪੂਰੀ ਗਾਜ਼ਾ ਪੱਟੀ ‘ਤੇ ਕਬਜ਼ਾ ਕਰਨ ਦੀ ਯੋਜਨਾ ਹੈ।
ਇਸ ਫੈਸਲੇ ਦਾ ਇਜ਼ਰਾਈਲ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵਿਰੋਧ ਹੋ ਰਿਹਾ ਹੈ। ਇਜ਼ਰਾਈਲ ਦੇ ਫੌਜੀ ਮੁਖੀ, ਜਨਰਲ ਐਯਾਲ ਜ਼ਮੀਰ ਨੇ ਸੁਰੱਖਿਆ ਕੈਬਨਿਟ ਨੂੰ ਚੇਤਾਵਨੀ ਦਿੱਤੀ ਸੀ ਕਿ ਗਾਜ਼ਾ ਵਿੱਚ ਵਿਸਤ੍ਰਿਤ ਫੌਜੀ ਕਾਰਵਾਈਆਂ ਬੰਦੀਆਂ ਦੀ ਜਾਨ ਨੂੰ ਖਤਰੇ ਵਿੱਚ ਪਾ ਸਕਦੀਆਂ ਹਨ ਅਤੇ ਮਾਨਵੀ ਸੰਕਟ ਨੂੰ ਹੋਰ ਗੰਭੀਰ ਕਰ ਸਕਦੀਆਂ ਹਨ। ਜ਼ਮੀਰ ਨੇ ਗਾਜ਼ਾ ਸਿਟੀ ਨੂੰ ਘੇਰਨ ਅਤੇ ਸੀਮਤ ਕਾਰਵਾਈਆਂ ਦੀ ਇੱਕ ਵਿਕਲਪਕ ਯੋਜਨਾ ਪੇਸ਼ ਕੀਤੀ ਸੀ, ਪਰ ਇਸ ਨੂੰ ਕੈਬਨਿਟ ਨੇ ਰੱਦ ਕਰ ਦਿੱਤਾ।
ਦੱਸਣਯੋਗ ਹੈ ਕਿ ਗਾਜ਼ਾ ਵਿੱਚ ਪਹਿਲਾਂ ਹੀ ਮਾਨਵੀ ਸੰਕਟ ਗੰਭੀਰ ਬਣਿਆ ਹੋਇਆ ਹੈ। ਸੰਯੁਕਤ ਰਾਸ਼ਟਰ ਅਤੇ ਹੋਰ ਸੰਗਠਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਗਾਜ਼ਾ ਦੀ 21 ਲੱਖ ਆਬਾਦੀ ਭੁੱਖਮਰੀ ਦਾ ਸਾਹਮਣਾ ਕਰ ਰਹੀ ਹੈ। ਜੁਲਾਈ ਵਿੱਚ 63 ਲੋਕ ਭੁੱਖ ਨਾਲ ਮਰੇ, ਅਤੇ ਸਮੁੱਚੇ ਤੌਰ ‘ਤੇ 2023 ਤੋਂ ਹੁਣ ਤੱਕ 122 ਲੋਕਾਂ ਦੀ ਮੌਤ ਭੁੱਖਮਰੀ ਕਾਰਨ ਹੋਈ ਹੈ। ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਤੇਰਸ ਨੇ ਇਸ ਸਥਿਤੀ ਨੂੰ “ਨੈਤਿਕ ਸੰਕਟ” ਕਰਾਰ ਦਿੱਤਾ ਸੀ
Kultaran Singh Padhiana