ਮਸ਼ਹੂਰ ਅਦਾਕਾਰਾ ਨੇ ਪੈਸਿਆਂ ਲਈ ਕਈ ਵਾਰ ਕੀਤਾ ਗਲਤ ਕੰਮ
ਬਾਲੀਵੁੱਡ ’ਚ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਕਾਸਟਿੰਗ ਕਾਊਟ ਤੋਂ ਲੈ ਕੇ ਆਪਣੀ ਗਰੀਬੀ ਤੱਕ ’ਤੇ ਗੱਲ ਕੀਤੀ ਹੈ ਪਰ ਇਕ ਹਸੀਨਾ ਅਜਿਹੀ ਹੈ ਜਿਸ ਨੇ ਕੁਝ ਅਜਿਹਾ ਕਿਹਾ ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। ਇਹ ਕੋਈ ਹੋਰ ਨਹੀਂ ਸਗੋਂ ਸ਼ਰਲਿਨ ਚੋਪੜਾ ਹੈ ਜੋ ਆਪਣੇ ਬੋਲਡ ਅਤੇ ਬੇਹੱਦ ਗਲੈਮਰਸ ਅੰਦਾਜ਼ ਲਈ ਜਾਣੀ ਜਾਂਦੀ ਹੈ।
‘ਕਾਮਸੂਤਰ 3ਡੀ’, ‘ਖੇਲ’ ਵਰਗੀਆਂ ਫਿਲਮਾਂ ਅਤੇ ਵੈੱਬ ਸੀਰੀਜ਼ ’ਚ ਦਿਖ ਚੁੱਕੀ ਸ਼ਰਲਿਨ ਆਏ ਦਿਨ ਬੇਹੱਦ ਬੋਲਡ ਅੰਦਾਜ਼ ’ਚ ਨਜ਼ਰ ਆ ਜਾਂਦੀ ਹੈ। ਸੋਸ਼ਲ ਮੀਡੀਆ ’ਤੇ ਵੀ ਸ਼ਰਲਿਨ ਬਹੁਤ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਫੈਨਜ਼ ਨੂੰ ਐਂਟਰਟੇਨ ਕਰਨ ਦਾ ਕੋਈ ਮੌਕਾ ਨਹੀਂ ਜਾਣ ਦਿੰਦੀ। ਹਾਲਾਂਕਿ ਇਸ ਦੇ ਲਈ ਉਸ ਨੂੰ ਕਈ ਵਾਰ ਟ੍ਰੋਲ ਵੀ ਹੋਣਾ ਪਿਆ ਹੈ
ਇਨ੍ਹਾਂ ਸਭ ਦੇ ਇਲਾਵਾ ਸ਼ਰਲਿਨ ਨੂੰ ਉਸ ਦੀ ਬੇਬਾਕੀ ਦੇ ਲਈ ਵੀ ਜਾਣਿਆ ਜਾਂਦਾ ਹੈ। ਇਕ ਵਾਰ ਆਪਣੇ ਸੰਘਰਸ਼ ਦੇ ਦਿਨਾਂ ਬਾਰੇ ’ਚ ਗੱਲ ਕਰਦੇ ਹੋਏ ਸ਼ਰਲਿਨ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਬਾਲੀਵੁੱਡ ਲਾਈਫ ਦੇ ਅਨੁਸਾਰ ਸ਼ਰਲਿਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ’ਚ ਕਈ ਲੋਕਾਂ ਦੇ ਨਾਲ ਸਰੀਰਕ ਸਬੰਧ ਬਣਾਏ ਸਨ। ਉਸ ਨੇ ਦੱਸਿਆ ਕਿ ਉਸ ਨੇ ਇਹ ਸਭ ਪੈਸਿਆਂ ਦੇ ਲਈ ਕੀਤਾ ਸੀ।
ਫਿਰ ਇਕ ਵਾਰ ਸੋਸ਼ਲ ਮੀਡੀਆ ’ਤੇ ਸ਼ਰਲਿਨ ਨੇ ਲਿਖਿਆ ਸੀ, ‘‘ ਮੈਨੂੰ ਕਈ ਵਾਰ ਪੈਸਿਆਂ ਦੇ ਬਦਲੇ ਸਰੀਰਕ ਸਬੰਧ ਬਣਾਉਣ ਦੇ ਲਈ ਸੰਪਰਕ ਕੀਤਾ ਗਿਆ, ਕਿਉਂਕਿ ਪੈਸਿਆਂ ਦੇ ਲਈ ਮੈਂ ਇਹ ਕਰ ਚੁੱਕੀ ਸੀ। ਉਸਨੇ ਕਿਹਾ ਕਿ ਹੁਣ ਉਹ ਬਾਲੀਵੁਡ ਵਿਚ ਕੰਮ ਕਰਦੀ ਹੈ। ਪਰ ਇਹ ਚੀਜ਼ਾਂ ਅਜੇ ਵੀ ਉਸਦਾ ਪਿੱਛਾ ਨਹੀਂ ਛੱਡ ਰਹੀਆਂ। ਮੈਂ ਇਹ ਸਭ ਇਸ ਲਈ ਨਹੀਂ ਦੱਸ ਰਹੀ ਹਾਂ ਕਿ ਲੋਕ ਮੈਨੂੰ ਬੇਚਾਰੀ ਸਮਝਣ ਜਾਂ ਮਾੜੀ ਕੁੜੀ ਦੇ ਤੌਰ ’ਤੇ ਦੇਖਣ। ਇਹ ਮੈਂ ਇਸ ਲਈ ਦਸ ਰਹੀ ਹਾਂ ਕਿ ਜੋ ਲੋਕ ਅੱਜ ਵੀ ਮੈਨੂੰ ਫਿਜ਼ੀਕਲ ਹੋਣ ਦੇ ਲਈ ਮੈਸੇਜ ਕਰਦੇ ਹਨ, ਉਹ ਸਮਝ ਜਾਣ ਕਿ ਹੁਣ ਮੈਂ ਇਹ ਕੰਮ ਨਹੀਂ ਕਰਦੀ। ਪਹਿਲਾਂ ਕੀਤਾ ਗਿਆ ਇਹ ਕੰਮ ਹੁਣ ਮੈਨੂੰ ਯਾਦ ਨਹੀਂ ਹੈ।’’
ਨਹੀਂ ਬਣ ਸਕਦੀ ਹੈ ਮਾਂ
ਪਿਛਲੇ ਸਾਲ ਸ਼ਰਲਿਨ ਨੇ ਦੱਸਿਆ ਕਿ ਉਹ 2021 ਤੋਂ ‘ਸਿਸਟਮਿਕ ਲਿਊਪਸ ਐਰੀਥੇਮੇਟੋਸਸ’ ਨਾਮਕ ਆਟੋਇਮਯੂਨ ਡਿਸਆਰਡਰ ਨਾਲ ਜੂਝ ਰਹੀ ਹੈ। ਉਸ ਨੇ ਕਿਹਾ ਕਿ ਇਸ ਬੀਮਾਰੀ ਕਾਰਨ ਉਹ ਕਦੇ ਮਾਂ ਨਹੀਂ ਬਣ ਸਕਦੀ।