Popular Pakistani Celebs Who Married Thrice And Gave Love Another Chance: Adnan Sami To Atiqa Odho
‘ਭਰਾ’ ਤੋਂ ਹੀ ਪ੍ਰੈਗਨੈਂਟ ਹੋਈ ਮਸ਼ਹੂਰ ਅਦਾਕਾਰਾ ! ਫ਼ਿਰ ਜਵਾਈ ਸਾਹਮਣੇ ਹੀ ਕਰਵਾਇਆ ਦੂਜਾ ਵਿਆਹ
ਮਸ਼ਹੂਰ ਪਾਕਿਸਤਾਨੀ ਅਦਾਕਾਰਾ ਜਾਵੇਰੀਆ ਅੱਬਾਸੀ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਹੈ। ਉਹ ਆਏ ਦਿਨ ਆਪਣੇ ਦੂਜੇ ਪਤੀ ਨਾਲ ਇੰਸਟਾਗ੍ਰਾਮ ‘ਤੇ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ। ਇੱਥੇ ਦੱਸ ਦੇਈਏ ਕਿ ਜਾਵੇਰੀਆ ਨੇ ਪਿਛਲੇ ਸਾਲ 51 ਸਾਲ ਦੀ ਉਮਰ ਵਿੱਚ ਕਾਰੋਬਾਰੀ ਅਦੀਲ ਹੈਦਰ ਨਾਲ ਦੂਜਾ ਵਿਆਹ ਕਰਵਾ ਕੇ ਇਹ ਸਾਬਤ ਕਰ ਦਿੱਤਾ ਕਿ ਪਿਆਰ ਅਤੇ ਵਿਆਹ ਦੀ ਕੋਈ ਉਮਰ ਨਹੀਂ ਹੁੰਦੀ। ਦੱਸਣਯੋਗ ਹੈ ਕਿ ਇਹ ਅਦੀਲ ਦਾ ਵੀ ਦੂਜਾ ਵਿਆਹ ਹੈ। ਇਕ ਇੰਟਰਵਿਊ ਦੌਰਾਨ ਜਾਵੇਰੀਆ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ ਇੱਕ ਸਾਂਝੇ ਦੋਸਤ ਦੇ ਘਰ ਡਿਨਰ ਦੌਰਾਨ ਹੋਈ ਸੀ, ਜਿਸ ਤੋਂ ਬਾਅਦ ਕਈ ਗੱਲਬਾਤਾਂ ਹੋਈਆਂ ਅਤੇ ਇਕ ਦੂਜੇ ਨੂੰ ਸਮਝਣ ਦਾ ਮੌਕਾ ਮਿਲਿਆ।
ਅਦਾਕਾਰਾ ਨੇ ਆਪਣੇ ਤਲਾਕ ਬਾਰੇ ਵੀ ਖੁਲ ਕੇ ਗੱਲ ਕੀਤੀ। 1997 ਵਿੱਚ ਜਾਵੇਰੀਆ ਨੇ ਆਪਣੇ ਸੌਤੇਲੇ ਭਰਾ ਅਤੇ ਅਦਾਕਾਰ ਸ਼ਮੂਨ ਅੱਬਾਸੀ ਨਾਲ ਵਿਆਹ ਕੀਤਾ ਸੀ, ਜੋ ਕਿ 2010 ਵਿੱਚ ਤਲਾਕ ‘ਤੇ ਖਤਮ ਹੋਇਆ। ਉਨ੍ਹਾਂ ਦੀ ਇੱਕ ਧੀ ਅੰਜੀਲਾ ਹੈ ਜੋ ਖੁਦ ਵੀ ਅਦਾਕਾਰਾ ਹੈ। ਜਾਵੇਰੀਆ ਦੱਸਦੀ ਹੈ ਕਿ ਧੀ ਦੇ ਵਿਆਹ ਤੋਂ ਬਾਅਦ ਉਨ੍ਹਾਂ ਨੇ ਆਪਣੇ ਲਈ ਜੀਵਨ ਸਾਥੀ ਦੀ ਖੋਜ ਕਰਨੀ ਸ਼ੁਰੂ ਕੀਤੀ। ਉਸ ਨੇ ਕਿਹਾ ਕਿ ਜਦੋਂ ਮੇਰੀ ਧੀ ਦਾ ਵਿਆਹ ਹੋਇਆ, ਤਾਂ ਸਾਰੇ ਉਸ ਦੀ ਖੁਸ਼ੀ ਬਾਰੇ ਗੱਲ ਕਰ ਰਹੇ ਸਨ, ਪਰ ਕਿਸੇ ਨੂੰ ਮੇਰੀ ਖੁਸ਼ੀ ਦੀ ਪਰਵਾਹ ਨਹੀਂ ਸੀ। ਇੱਥੇ ਦੱਸ ਦੇਈਏ ਕਿ ਜਵੇਰੀਆ ਦੀ ਮਾਂ ਅਤੇ ਸ਼ਮੂਨ ਦੇ ਪਿਤਾ ਦਾ ਵਿਆਹ ਹੋਇਆ ਸੀ।
ਅਦੀਲ ਨੇ ਵੀ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਨਹੀਂ ਪਤਾ ਸੀ ਕਿ ਜਾਵੇਰੀਆ ਕੌਣ ਹੈ। ਉਹ ਫਿਲਮਾਂ ਨਹੀਂ ਦੇਖਦੇ, ਇਸ ਕਰਕੇ ਉਨ੍ਹਾਂ ਨੇ ਗੂਗਲ ਕਰਕੇ ਜਾਣਿਆ ਕਿ ਜਾਵੇਰੀਆ ਇੱਕ ਮਸ਼ਹੂਰ ਅਦਾਕਾਰਾ ਹੈ। ਇਸ ਦੌਰਾਨ ਅਦੀਲ ਨੇ ਆਪਣੇ ਧਰਮ ਬਾਰੇ ਚਲ ਰਹੀਆਂ ਅਫਵਾਹਾਂ ‘ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, “ਲੋਕ ਮੈਨੂੰ ਹਿੰਦੂ ਜਾਂ ਯਹੂਦੀ ਕਹਿ ਰਹੇ ਹਨ, ਪਰ ਮੈਂ ਮੁਸਲਮਾਨ ਹਾਂ। ਨਿਕਾਹ ਦੀਆਂ ਸਾਰੀਆਂ ਰਸਮਾਂ ਅਸਲ ਢੰਗ ਨਾਲ ਹੋਈਆਂ। ਮੇਰੇ ਹੱਥ ਵਿੱਚ ਕੁਰਾਨ ਸ਼ਰੀਫ਼ ਵੀ ਸੀ।”
ਜਾਵੇਰੀਆ ਦੇ ਸਾਬਕਾ ਪਤੀ ਸ਼ਮੂਨ ਅੱਬਾਸੀ ਨੇ 3 ਵਾਰ ਵਿਆਹ ਕੀਤਾ। ਉਨ੍ਹਾਂ ਦਾ ਜਾਵੇਰੀਆ ਨਾਲ ਵਿਆਹ 1997 ਤੋਂ 2009 ਤੱਕ ਚੱਲਿਆ। ਬਾਅਦ ਵਿੱਚ ਉਨ੍ਹਾਂ ਨੇ ਅਦਾਕਾਰਾ ਹੁਮੈਮਾ ਮਲਿਕ ਅਤੇ ਫਿਰ ਜਾਵੇਰੀਆ ਰੰਧਾਵਾ ਨਾਲ ਵਿਆਹ ਕੀਤਾ। ਇਸ ਵੇਲੇ ਉਹ ਸ਼ੈਰੀ ਸ਼ਾਹ ਨਾਲ ਰਹਿ ਰਹੇ ਹਨ।