Breaking News

CM ਮਾਨ ਦੀ ਸਿਹਤ ਨੂੰ ਲੈ ਕੇ ਸਾਹਮਣੇ ਆਇਆ ਵੱਡਾ ਅਪਡੇਟ! ਇਸ ਵਜ੍ਹਾ ਕਰਕੇ ਹਸਪਤਾਲ ‘ਚ ਹੀ ਕੱਟਣੀ ਪੈਣੀ ਰਾਤ

CM ਮਾਨ ਦੀ ਸਿਹਤ ਨੂੰ ਲੈ ਕੇ ਸਾਹਮਣੇ ਆਇਆ ਵੱਡਾ ਅਪਡੇਟ! ਇਸ ਵਜ੍ਹਾ ਕਰਕੇ ਹਸਪਤਾਲ ‘ਚ ਹੀ ਕੱਟਣੀ ਪੈਣੀ ਰਾਤ

CM Mann Health Update: CM ਮਾਨ ਦੀ ਸਿਹਤ ਨੂੰ ਲੈ ਕੇ ਸਾਹਮਣੇ ਆਇਆ ਵੱਡਾ ਅਪਡੇਟ! ਇਸ ਵਜ੍ਹਾ ਕਰਕੇ ਹਸਪਤਾਲ ‘ਚ ਹੀ ਕੱਟਣੀ ਪੈਣੀ ਰਾਤ
ਮੁੱਖ ਮੰਤਰੀ ਭਗਵੰਤ ਮਾਨ ਨੂੰ ਰੈਗੂਲਰ ਚੈਕਅੱਪ ਲਈ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਸਿਹਤ ਦੇ ਬਾਰੇ ਜਾਣਨਾ ਚਾਹੁੰਦਾ ਹੈ। ਅਜਿਹੇ ਦੇ ਵਿੱਚ CM Mann ਦੀ ਸਿਹਤ ਨੂੰ ਲੈ ਕੇ ਅਪਡੇਟ ਸਾਹਮਣੇ ਆ..

CM Mann Health Update: ਮੁੱਖ ਮੰਤਰੀ ਭਗਵੰਤ ਮਾਨ ਨੂੰ ਰੈਗੂਲਰ ਚੈਕਅੱਪ ਲਈ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹੁਣ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਸਰਕਾਰੀ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਦੱਸਿਆ ਗਿ ਹੈ ਕਿ ਵੱਖ-ਵੱਖ ਤਰ੍ਹਾਂ ਦੇ ਟੈਸਟਾਂ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਸਿਹਤ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਮੁੱਖ ਮੰਤਰੀ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਨੂੰ ਕੋਈ ਖਾਸ ਸਮੱਸਿਆ ਨਹੀਂ ਹੈ। ਡਾਕਟਰਾਂ ਨੇ ਆਪਣੀ ਜਾਂਚ ‘ਚ ਪਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਦੀ ਇੱਕ ਧਮਣੀ ‘ਚ ਸੋਜ ਦੇ ਲੱਛਣ ਹਨ, ਜਿਸ ਕਾਰਨ ਦਿਲ ‘ਤੇ ਦਬਾਅ ਬਣ ਰਿਹਾ ਹੈ।


ਜਿਸ ਕਾਰਨ ਬਲੱਡ ਪ੍ਰੈਸ਼ਰ ‘ਚ ਉਤਰਾਅ-ਚੜ੍ਹਾਅ ਆਉਣਾ ਸ਼ੁਰੂ ਹੋ ਜਾਂਦਾ ਹੈ, ਇਸ ਸਬੰਧੀ ਕੁਝ ਹੋਰ ਜਾਂਚ ਹੋਣੀ ਬਾਕੀ ਹੈ ਅਤੇ ਕੁਝ ਹੋਰ ਖੂਨ ਦੇ ਟੈਸਟ ਕੀਤੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਲਈ ਫਿਲਹਾਲ ਰਾਤ ਭਰ ਮੁੱਖ ਮੰਤਰੀ ਡਾਕਟਰਾਂ ਦੀ ਦੇਖ-ਰੇਖ ‘ਚ ਹੀ ਰਹਿਣਗੇ ਅਤੇ ਕੱਲ੍ਹ ਸਵੇਰੇ ਰਿਪੋਰਟ ਦੇਖਣ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ।

ਪੰਜਾਬ ਨਾਲ ਸਭ ਤੋਂ ਵੱਡਾ ਮਜ਼ਾਕ ਇਹ ਸੀ ਕਿ ਇੱਕ ਸ਼ਰਾਬੀ-ਨਸ਼ੇੜੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕਰ ਰਿਹਾ ਸੀ ਤੇ ਇੱਕ ਚੋਖੀ ਗਿਣਤੀ ਉਸ ‘ਤੇ ਯਕੀਨ ਵੀ ਕਰ ਰਹੀ ਸੀ। ਦਾਰੂ ਡੱਫ-ਡੱਫ ਕੇ ਆਪਣਾ ਅੰਦਰ ਗਾਲਣ ਵਾਲਾ ਹਾਲੇ ਕੁਝ ਦਿਨ ਪਹਿਲਾਂ ਤੱਕ ਪੰਜਾਬ ਵਿੱਚੋਂ ਨਸ਼ੇ ਖਤਮ ਕਰਨ ਦੀ ਗੱਲ ਕਰ ਰਿਹਾ ਸੀ।

ਹੁਣ ਤੱਕ ਦੀ ਸਮੂਹਿਕ ਸਿਆਣਪ ਇਹੀ ਸੀ ਕਿ ਕਿਸੇ ਪੱਕੇ ਸ਼ਰਾਬੀ ਦੀਆਂ ਗੱਲਾਂ ‘ਤੇ ਰਿਸ਼ਤੇਦਾਰ ਜਾਂ ਮੁਹੱਲੇ ਦੇ ਲੋਕ ਵੀ ਯਕੀਨ ਨਹੀਂ ਸੀ ਕਰਦੇ।

ਪਰ ਇਸ ਗੱਲ ਲਈ ਦਿੱਲੀ ਦੇ ਛਲੇਡਿਆਂ ਨੂੰ ਦਾਦ ਦੇਣੀ ਪਵੇਗੀ ਕਿ ਉਨ੍ਹਾਂ ਨੇ ਆਪਣੇ ਪ੍ਰਚਾਰ ਤੰਤਰ, ਸਮੇਤ ਕਈ ਪੰਜਾਬੀ ਚੈਨਲਾਂ ਦੇ, ਪੁਰਾਣੇ ਜ਼ਮਾਨੇ ਦੇ ਪੱਤਰਕਾਰ ਸਮੇਤ ਹੋਰ ਵਿਕਾਊ ਟਿੱਪਣੀਕਾਰਾਂ ਦੇ, ਰਾਹੀਂ ਭਰਮ ਜਾਲ ਸਿਰਜ ਕੇ ਪੰਜਾਬ ਦੇ ਵੱਡੇ ਹਿੱਸੇ ਨੂੰ ਯਕੀਨ ਕਰਾ ਦਿੱਤਾ, ਉਹ ਆਪਣੀ ਸਮੂਹਿਕ ਸਿਆਣਪ ਭੁੱਲ ਕੇ ਸ਼ਰਾਬੀ ਦੇ ਹੱਥ ਖਜ਼ਾਨੇ ਅਤੇ ਸੱਤਾ ਦੀਆਂ ਕੁੰਜੀਆਂ ਦੇ ਦੇਣ।

ਸਭ ਤੋਂ ਵੱਡਾ ਦੋਸ਼ ਬਾਦਲ ਦਲੀਆਂ ਅਤੇ ਪੁਰਾਣੇ ਠੱਗ ਕਾਂਗਰਸੀਆਂ ਦਾ ਹੈ, ਜਿਨ੍ਹਾਂ ਦੀ ਘਟੀਆ ਰਾਜਨੀਤੀ ਅਤੇ ਭ੍ਰਿਸ਼ਟਾਚਾਰ ਨੇ ਪੰਜਾਬ ਵਿੱਚ ਛਲੇਡਿਆਂ ਨੂੰ ਪੈਰ ਲਾਉਣ ਦਿੱਤੇ ਤੇ ਅੱਕੇ ਹੋਏ ਲੋਕਾਂ ਨੇ ਨਵੇਂ ਠੱਗਾਂ ਹੱਥ ਸੱਤਾ ਦੇ ਦਿੱਤੀ।

ਖੈਰ, ਸਾਡੀ ਦੁਆ ਇਹੀ ਹੈ ਕਿ ਨਸ਼ੇੜੀ ਖੁਦ ਨਸ਼ਾ ਮੁਕਤ ਹੋਵੇ ਅਤੇ ਸਿਹਤਯਾਬ ਹੋਵੇ। ਉਸਨੇ ਪੰਜਾਬ ਦਾ ਨੁਕਸਾਨ ਕਰਦਿਆਂ ਅਤੇ ਦਿੱਲੀ ਵਾਲਿਆਂ ਦੇ ਕੁਹਾੜੇ ਦਾ ਦਸਤਾ ਬਣਦਿਆਂ ਬਿਲਕੁਲ ਕੋਈ ਸ਼ਰਮ ਨਹੀਂ ਕੀਤੀ ਪਰ ਉਸ ਦੇ ਪਰਿਵਾਰ ਨੂੰ ਉਸ ਦੀ ਬਹੁਤ ਲੋੜ ਹੈ।

ਵੈਸੇ ਵੀ ਜਿਹੋ ਜਿਹਾ ਧੋਖਾ ਉਸਨੇ ਦਿੱਲੀ ਦੇ ਛਲੇਡਿਆਂ ਨਾਲ ਰਲ ਕੇ ਪੰਜਾਬ ਨਾਲ ਕੀਤਾ ਹੈ, ਉਸ ਲਈ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ ਜ਼ਲਾਲਤ ਵੀ ਦੇਖੇ।
#Unpopular_Opinions
#Unpopular_Ideas
#Unpopular_Facts

ਜਦੋਂ ਦਾ ਛਲੇਡਿਆਂ ਦਾ ਬੌਣਾ ਸਰਦਾਰ ਬਾਹਰ ਆਇਆ ਹੈ ਉਦੋਂ ਤੋਂ ਨਸ਼ੇੜੀ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ।

ਮਤਲਬ ਛਲੇਡਿਆਂ ਦਾ ਬੌਣਾ ਸਰਦਾਰ ਆਪਣੇ ਸ਼ਰਾਬੀ ਕਰਿੰਦੇ ਨੂੰ ਜ਼ਿਆਦਾ ਜਲੀਲ ਕਰ ਰਿਹਾ ਹੈ ਤੇ ਉਸਨੇ ਸ਼ਰਾਬ ਪੀਣੀ ਵਧਾ ਦਿੱਤੀ ਹੈ।

ਇਹ ਵੀ ਸਾਬਿਤ ਹੋ ਗਿਆ ਕਿ ਨਸ਼ੇੜੀ ਦੀ ਸਿਹਤ ਨੂੰ ਖਤਰਾ ਅੰਮ੍ਰਿਤਪਾਲ ਸਿੰਘ ਜਾਂ ਕਿਸੇ ਹੋਰ ਬਾਹਰੀ ਤਾਕਤ ਤੋਂ ਨਹੀਂ, ਆਪਣੇ ਆਪ ਤੋਂ ਹੀ ਹੈ ਤੇ ਜਾਂ ਉਸ ਬੌਣੇ ਬੌਸ ਤੋਂ, ਜੋ ਉਸਨੂੰ ਲਗਾਤਾਰ ਜ਼ਲੀਲ ਕਰ ਰਿਹਾ ਹੈ।
#Unpopular_Opinions
#Unpopular_Ideas
#Unpopular_Facts

ਫਰਵਰੀ 2022 ਦੀਆਂ ਚੋਣਾਂ ਤੋਂ ਪਹਿਲਾਂ ‘ਆਪ’ ਨੇ ਹਰੇਕ ਪਿੰਡ ਦੇ ਸਰਪੰਚ ਨੂੰ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਪੰਚ ਨੂੰ 10 ਹਜ਼ਾਰ ਰੁਪਏ ਤਨਖਾਹ ਦੇਣ ਦਾ ਵਾਅਦਾ ਕੀਤਾ ਸੀ। ਇਸ ਵੇਲੇ ਉਨ੍ਹਾਂ ਨੂੰ ਸਿਰਫ਼ 1200 ਰੁਪਏ ਪ੍ਰਤੀ ਮਹੀਨਾ ਮਿਲਦੇ ਹਨ।

‘ਆਪ’ ਨੇ ਦਿੱਲੀ ਦੇ ਪ੍ਰਬੰਧਕਾਂ ਲਈ ਇਸ਼ਤਿਹਾਰਾਂ ਅਤੇ ਹਵਾਈ ਸਫ਼ਰ ‘ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ, ਪਰ ਪਿੰਡਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਤਨਖ਼ਾਹ ‘ਚ ਕਦੇ ਵਾਧਾ ਨਹੀਂ ਕੀਤਾ। ਇਸੇ ਤਰ੍ਹਾਂ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਲਈ ਪ੍ਰਤੀ ਪਿੰਡ 5 ਲੱਖ ਦਾ ਕੋਈ ਬਜਟ ਨਹੀਂ ਹੈ।

ਨਤੀਜੇ ਵਜੋਂ ਪੰਚ-ਸਰਪੰਚ ਕਿਸੇ ਵੀ ਯੋਗ ਉਮੀਦਵਾਰ ਨੂੰ ਆਕਰਸ਼ਿਤ ਨਹੀਂ ਕਰਦੇ ਅਤੇ ਪੰਚਾਇਤ ਮੈਂਬਰਾਂ ਦੀ ਗੁਣਵੱਤਾ ਕਾਰਨ ਪਿੰਡ ਦੀ ਤਰੱਕੀ ਪ੍ਰਭਾਵਿਤ ਹੁੰਦੀ ਹੈ।

ਆਦਰਸ਼ਕ ਤੌਰ ‘ਤੇ ਪੰਚਾਇਤ ਮੈਂਬਰਾਂ ਲਈ ਕੋਈ ਸਾਧਨ ਉਪਲਬਧ ਨਾ ਹੋਣ ਕਾਰਨ, ਸਿਰਫ ਅਜਿਹੇ ਲੋਕਾਂ ਨੂੰ ਚੁਣਿਆ ਜਾਣਾ ਚਾਹੀਦਾ ਹੈ, ਜੋ ਪਿੰਡਾਂ ਦੇ ਲੋਕਾਂ ਨੂੰ ਸਾਂਝੇ ਕੰਮਾਂ ਲਈ ਲਾਮਬੰਦੀ ਕਰ ਸਕਣ। ਨਹੀਂ ਤਾਂ ਪੰਚਾਇਤਾਂ ਸ਼ਰਾਬ ਅਤੇ ਡਰੱਗ ਮਾਫੀਆ ਜਾਂ ਪਿੰਡਾਂ ਵਿੱਚ ਨਾਜਾਇਜ਼ ਝੁੱਗੀਆਂ ਬਣਾਉਣ ਵਾਲੇ ਗੈਰ-ਕਾਨੂੰਨੀ ਕਾਲੋਨਾਈਜ਼ਰਾਂ ਨੂੰ ਨੱਥ ਪਾਉਣ ਵਿੱਚ ਬੇਅਸਰ ਹਨ।
#Unpopular_Opinions
#Unpopular_Ideas
#Unpopular_Facts