Canada – ਬਰੈਂਪਟਨ ਵਿਚ ਪੰਜਾਬਣ ਦੀ ਸੜਕ ਹਾਦਸੇ ਵਿਚ ਮੌਤ, 2 ਸਾਲ ਪਹਿਲਾਂ ਪੜ੍ਹਾਈ ਲਈ ਗਈ ਸੀ ਵਿਦੇਸ਼
ਬਰੈਂਪਟਨ ‘ਚ ਪੜਾਈ ਕਰਨ ਆਈ ਨੌਜਵਾਨ ਪੰਜਾਬਣ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਮਨਬੀਰ ਕੌਰ (17) ਵਜੋਂ ਹੋਈ ਹੈ। ਮ੍ਰਿਤਕ ਜ਼ੀਰਾ ਨੇੜਲੇ ਪਿੰਡ ਬੋਤੀਆਂ ਵਾਲਾ ਤੋਂ ਸੀ।
ਮਨਬੀਰ ਕੌਰ ਮਾਰਚ 2023 ਵਿਚ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਪੜ੍ਹਨ ਆਈ ਸੀ ਤੇ ਹੁਣ ਵਰਕ ਪਰਮਿਟ ਅਪਲਾਈ ਕਰਨਾ ਸੀ, ਇਹ ਘਟਨਾ ਵਾਪਰ ਗਈ।
ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਮਨਬੀਰ ਕੌਰ ਦੇ ਸਾਰੇ ਅੰਗ ਲੋੜਵੰਦਾਂ ਨੂੰ ਦਾਨ ਕੀਤੇ ਜਾਣਗੇ। ਮਨਬੀਰ ਕੌਰ ਦਾ ਅੰਤਿਮ ਸੋਮਵਾਰ ਅੱਜ 4 ਅਗਸਤ ਨੂੰ ਬਰੈਂਪਟਨ ਵਿਚ ਕੀਤਾ ਜਾਵੇਗਾ।